ਖੇਤੀਬਾੜੀ ਮੰਤਰਾਲਾ

ਅਨਾਜ ਦਾ ਕੁੱਲ ਉਤਪਾਦਨ 3288.52 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ 5 ਸਾਲਾਂ ਦੇ ਔਸਤ ਅਨਾਜ ਉਤਪਾਦਨ ਤੋਂ 211.00 ਲੱਖ ਮੀਟ੍ਰਿਕ ਟਨ ਵੱਧ ਹੈ


2022-23 ਵਿੱਚ 1357.55 ਐੱਲਐੱਮਟੀ ਦੇ ਮੁਕਾਬਲੇ ਚੌਲਾਂ ਦਾ ਕੁੱਲ ਉਤਪਾਦਨ 1367.00 ਐੱਲਐੱਮਟੀ ਹੋਣ ਦਾ ਅਨੁਮਾਨ ਹੈ, ਜੋ 9.45 ਐੱਲਐੱਮਟੀ ਦਾ ਵਾਧਾ ਦਰਸਾਉਂਦਾ ਹੈ

ਕਣਕ ਦਾ ਉਤਪਾਦਨ 1129.25 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲ ਦੇ ਕਣਕ ਉਤਪਾਦਨ ਨਾਲੋਂ 23.71 ਲੱਖ ਮੀਟ੍ਰਿਕ ਟਨ ਜ਼ਿਆਦਾ ਹੈ

ਸ਼੍ਰੀ ਅੰਨਾ ਦਾ ਉਤਪਾਦਨ 174.08 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ ਜੋ 2022-23 ਦੇ ਉਤਪਾਦਨ ਤੋਂ 0.87 ਲੱਖ ਮੀਟ੍ਰਿਕ ਟਨ ਦਾ ਮਾਮੂਲੀ ਵਾਧਾ ਦਰਸਾਉਂਦਾ ਹੈ

ਪੌਸ਼ਟਿਕ/ਮੋਟੇ ਅਨਾਜ ਦੇ ਉਤਪਾਦਨ ਦਾ ਅਨੁਮਾਨ 547.34 ਲੱਖ ਮੀਟ੍ਰਿਕ ਟਨ ਹੈ, ਜੋ ਔਸਤ ਪੌਸ਼ਟਿਕ/ਮੋਟੇ ਅਨਾਜ ਉਤਪਾਦਨ ਤੋਂ 46.24 ਲੱਖ ਮੀਟ੍ਰਿਕ ਟਨ ਵੱਧ ਹੈ

ਸੋਇਆਬੀਨ ਦਾ ਉਤਪਾਦਨ 130.54 ਲੱਖ ਮੀਟ੍ਰਿਕ ਟਨ ਅਤੇ ਰੇਪਸੀਡ ਤੇ ਸਰ੍ਹੋਂ ਦਾ ਉਤਪਾਦਨ 131.61 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੇ ਉਤਪਾਦਨ ਤੋਂ 5.18 ਲੱਖ ਮੀਟ੍ਰਿਕ ਟਨ ਵੱਧ ਹੈ

Posted On: 04 JUN 2024 4:05PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਸਾਲ 2023-24 ਲਈ ਪ੍ਰਮੁੱਖ ਖੇਤੀ ਫ਼ਸਲਾਂ ਦੇ ਤੀਜੇ ਅਗਾਊਂ ਅਨੁਮਾਨ ਜਾਰੀ ਕੀਤੇ ਹਨ। ਪਿਛਲੇ ਖੇਤੀਬਾੜੀ ਸਾਲ ਤੋਂ ਗਰਮੀਆਂ ਦੇ ਮੌਸਮ ਨੂੰ ਹਾੜ੍ਹੀ ਦੇ ਸੀਜ਼ਨ ਤੋਂ ਵੱਖ ਕੀਤਾ ਗਿਆ ਹੈ ਅਤੇ ਤੀਜੇ ਅਗਾਊਂ ਅਨੁਮਾਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਲਈ ਖੇਤਰ, ਉਤਪਾਦਨ ਅਤੇ ਉਪਜ ਦੇ ਇਸ ਅਗਾਊਂ ਅਨੁਮਾਨਾਂ ਵਿੱਚ ਸਾਉਣੀ, ਹਾੜ੍ਹੀ ਅਤੇ ਗਰਮੀਆਂ ਦੇ ਮੌਸਮ ਦੀਆਂ ਫ਼ਸਲਾਂ ਸ਼ਾਮਲ ਹਨ।

 

ਇਹ ਅਨੁਮਾਨ ਮੁੱਖ ਤੌਰ 'ਤੇ ਸਟੇਟ ਐਗਰੀਕਲਚਰਲ ਸਟੈਟਿਸਟਿਕਸ ਅਥਾਰਿਟੀਜ਼ (ਐੱਸਏਐੱਸਏ) ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਪ੍ਰਾਪਤ ਡੇਟਾ ਨੂੰ ਰਿਮੋਟ ਸੈਂਸਿੰਗ, ਵੀਕਲੀ ਕ੍ਰੌਪ ਵੈਦਰ ਵਾਚ ਗਰੁੱਪ ਅਤੇ ਹੋਰ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਨਾਲ ਪ੍ਰਮਾਣਿਤ ਅਤੇ ਤਿਕੋਣਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨੁਮਾਨ ਤਿਆਰ ਕਰਦੇ ਸਮੇਂ ਮੌਸਮੀ ਸਥਿਤੀਆਂ, ਪਿਛਲੇ ਰੁਝਾਨਾਂ, ਕੀਮਤਾਂ ਦੀ ਚਾਲ, ਮੰਡੀ ਵਿੱਚ ਫ਼ਸਲਾਂ ਦੀ ਆਮਦ ਆਦਿ ਨੂੰ ਵੀ ਵਿਚਾਰਿਆ ਜਾਂਦਾ ਹੈ।

 

ਵੱਖ-ਵੱਖ ਫ਼ਸਲਾਂ ਦੇ ਉਤਪਾਦਨ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

ਕੁੱਲ ਅਨਾਜ- 3288.52 ਲੱਖ ਮੀਟ੍ਰਿਕ ਟਨ 

 

  • ਚਾਵਲ -1367.00 ਲੱਖ ਮੀਟ੍ਰਿਕ ਟਨ 

  • ਕਣਕ - 1129.25 ਲੱਖ ਮੀਟ੍ਰਿਕ ਟਨ 

  • ਮੱਕੀ - 356.73 ਲੱਖ ਮੀਟ੍ਰਿਕ ਟਨ 

  • ਸ਼੍ਰੀ ਅੰਨਾ- 174.08 ਲੱਖ ਮੀਟ੍ਰਿਕ ਟਨ 

  • ਤੁਰ - 33.85 ਲੱਖ ਮੀਟ੍ਰਿਕ ਟਨ 

  • ਛੋਲੇ - 115.76 ਲੱਖ ਮੀਟ੍ਰਿਕ ਟਨ 

 

ਕੁੱਲ ਤੇਲ ਬੀਜ- 395.93 ਲੱਖ ਮੀਟ੍ਰਿਕ ਟਨ 

 

  • ਸੋਇਆਬੀਨ - 130.54 ਲੱਖ ਮੀਟ੍ਰਿਕ ਟਨ 

  • ਰੇਪਸੀਡ ਅਤੇ ਸਰ੍ਹੋਂ - 131.61 ਲੱਖ ਮੀਟ੍ਰਿਕ ਟਨ 

 

ਗੰਨਾ - 4425.22 ਲੱਖ ਮੀਟ੍ਰਿਕ ਟਨ 

ਕਪਾਹ - 325.22 ਲੱਖ ਗੰਢਾਂ (170 ਕਿੱਲੋ ਹਰੇਕ)

ਜੂਟ - 92.59 ਲੱਖ ਗੰਢਾਂ (180 ਕਿੱਲੋ ਹਰੇਕ)


 

ਕੁੱਲ ਅਨਾਜ ਉਤਪਾਦਨ 3288.52 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ, ਜੋ ਸਾਲ 2022-23 ਦੇ ਅਨਾਜ ਉਤਪਾਦਨ ਤੋਂ ਥੋੜ੍ਹਾ ਘੱਟ ਹੈ ਜਦੋਂ ਕਿ ਪਿਛਲੇ 5 ਸਾਲਾਂ (2018-19 ਤੋਂ 2022-23) ਦੇ ਔਸਤ ਅਨਾਜ ਉਤਪਾਦਨ 3077.52 ਲੱਖ ਮੀਟ੍ਰਿਕ ਟਨ ਤੋਂ 211.00 ਲੱਖ ਮੀਟ੍ਰਿਕ ਟਨ ਵੱਧ ਹੈ।

 

2022-23 ਵਿੱਚ 1357.55 ਲੱਖ ਮੀਟ੍ਰਿਕ ਟਨ ਦੇ ਮੁਕਾਬਲੇ ਚੌਲਾਂ ਦਾ ਕੁੱਲ ਉਤਪਾਦਨ 1367.00 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ, ਜੋ ਕਿ 9.45 ਲੱਖ ਮੀਟ੍ਰਿਕ ਟਨ ਦਾ ਵਾਧਾ ਦਰਸਾਉਂਦਾ ਹੈ। ਕਣਕ ਦਾ ਉਤਪਾਦਨ 1129.25 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲ ਦੇ ਕਣਕ ਉਤਪਾਦਨ ਨਾਲੋਂ 23.71 ਲੱਖ ਮੀਟ੍ਰਿਕ ਟਨ ਵੱਧ ਹੈ।

 

ਸ਼੍ਰੀ ਅੰਨਾ ਦਾ ਉਤਪਾਦਨ 174.08 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ, ਜੋ 2022-23 ਦੇ ਉਤਪਾਦਨ ਤੋਂ 0.87 ਲੱਖ ਮੀਟ੍ਰਿਕ ਟਨ ਦਾ ਮਾਮੂਲੀ ਵਾਧਾ ਦਰਸਾਉਂਦਾ ਹੈ। ਇਸ ਤੋਂ ਇਲਾਵਾ ਪੌਸ਼ਟਿਕ/ਮੋਟੇ ਅਨਾਜ ਦੇ ਉਤਪਾਦਨ ਦਾ ਅਨੁਮਾਨ 547.34 ਲੱਖ ਮੀਟ੍ਰਿਕ ਟਨ ਹੈ, ਜੋ ਔਸਤ ਪੌਸ਼ਟਿਕ/ਮੋਟੇ ਅਨਾਜ ਉਤਪਾਦਨ ਤੋਂ 46.24 ਲੱਖ ਮੀਟ੍ਰਿਕ ਟਨ ਵੱਧ ਹੈ।

 

ਤੁਰ ਦਾ ਉਤਪਾਦਨ 33.85 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲ ਦੇ 33.12 ਲੱਖ ਮੀਟ੍ਰਿਕ ਟਨ ਦੇ ਉਤਪਾਦਨ ਤੋਂ 0.73 ਲੱਖ ਮੀਟ੍ਰਿਕ ਟਨ ਵੱਧ ਹੈ। ਮਸਰ ਦਾ ਉਤਪਾਦਨ 17.54 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲ ਦੇ 15.59 ਲੱਖ ਮੀਟ੍ਰਿਕ ਟਨ ਦੇ ਉਤਪਾਦਨ ਨਾਲੋਂ 1.95 ਲੱਖ ਮੀਟ੍ਰਿਕ ਟਨ ਵੱਧ ਹੈ।

 

ਸੋਇਆਬੀਨ ਦਾ ਉਤਪਾਦਨ 130.54 ਲੱਖ ਮੀਟ੍ਰਿਕ ਟਨ ਅਤੇ ਰੇਪਸੀਡ ਅਤੇ ਸਰ੍ਹੋਂ ਦਾ ਉਤਪਾਦਨ 131.61 ਲੱਖ ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਦੇ ਉਤਪਾਦਨ ਦੇ ਮੁਕਾਬਲੇ 5.18 ਲੱਖ ਮੀਟ੍ਰਿਕ ਟਨ ਵੱਧ ਹੈ। ਕਪਾਹ ਦਾ ਉਤਪਾਦਨ 325.22 ਲੱਖ ਗੰਢਾਂ (ਹਰੇਕ 170 ਕਿੱਲੋਗ੍ਰਾਮ) ਅਤੇ ਗੰਨੇ ਦਾ ਉਤਪਾਦਨ 4425.22 ਲੱਖ ਟਨ ਹੋਣ ਦਾ ਅਨੁਮਾਨ ਹੈ।

 

ਸਾਉਣੀ ਦੀ ਫ਼ਸਲ ਦੇ ਉਤਪਾਦਨ ਦੇ ਅਨੁਮਾਨ ਤਿਆਰ ਕਰਦੇ ਸਮੇਂ ਫ਼ਸਲ ਕੱਟਣ ਦੇ ਪ੍ਰਯੋਗਾਂ (ਸੀਸੀਈ) ਅਧਾਰਤ ਉਪਜ ਨੂੰ ਵਿਚਾਰਿਆ ਗਿਆ ਹੈ। ਇਸ ਤੋਂ ਇਲਾਵਾ ਸੀਸੀਈ ਨੂੰ ਰਿਕਾਰਡ ਕਰਨ ਦੀ ਪ੍ਰਕਿਰਿਆ ਨੂੰ ਡਿਜੀਟਲ ਜਨਰਲ ਫ਼ਸਲ ਅਨੁਮਾਨ ਸਰਵੇਖਣ (ਡੀਜੀਸੀਈਐਸ) ਦੇ ਲਾਗੂ ਕਰਕੇ ਮੁੜ-ਇੰਜੀਨੀਅਰ ਕੀਤਾ ਗਿਆ ਹੈ, ਜੋ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ 16 ਰਾਜਾਂ ਵਿੱਚ ਲਾਗੂ ਕੀਤਾ ਗਿਆ ਸੀ। ਡੀਜੀਸੀਈਐਸ ਦੇ ਤਹਿਤ ਪ੍ਰਾਪਤ ਹੋਏ ਝਾੜ ਦੇ ਨਤੀਜੇ ਮੁੱਖ ਤੌਰ 'ਤੇ ਹਾੜ੍ਹੀ ਦੀ ਫ਼ਸਲ ਦੇ ਉਤਪਾਦਨ 'ਤੇ ਪਹੁੰਚਣ ਲਈ ਵਰਤੇ ਗਏ ਹਨ। ਇਸ ਤੋਂ ਇਲਾਵਾ ਗਰਮੀਆਂ ਦੀ ਫ਼ਸਲ ਦਾ ਉਤਪਾਦਨ ਪਿਛਲੇ 3 ਸਾਲਾਂ ਦੀ ਔਸਤ ਪੈਦਾਵਾਰ 'ਤੇ ਆਧਾਰਿਤ ਹੈ।

 

ਤੀਜੇ ਅਗਾਊਂ ਅਨੁਮਾਨ 2023-24 ਦੇ ਵੇਰਵੇ ਪਿਛਲੇ ਅਨੁਮਾਨਾਂ ਦੇ ਨਾਲ upag.gov.in 'ਤੇ ਉਪਲਬਧ ਹਨ।

 

************

 

ਐੱਸ ਕੇ/ਐੱਸਐੱਸ 



(Release ID: 2022887) Visitor Counter : 21