ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਨੇ ਫੂਡ ਬਿਜ਼ਨਿਸ ਆਪਰੇਟਰਸ (FBOs) ਨੂੰ ਫਲਾਂ ਦੇ ਰਸ ਦੇ ਲੇਬਲ ਅਤੇ ਵਿਗਿਆਪਨ ਤੋਂ 100% ਫਲਾਂ ਦਾ ਰਸ ਹੋਣ ਸਬੰਧੀ ਦਾਅਵੇ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ

Posted On: 03 JUN 2024 8:08PM by PIB Chandigarh

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਨੇ ਇੱਕ ਨਿਰਦੇਸ਼ ਜਾਰੀ ਕਰਕੇ ਸਾਰੇ ਫੂਡ ਬਿਜ਼ਨਿਸ ਆਪਰੇਟਰਸ (FBOs) ਨੂੰ ਫਰੂਟ ਜੂਸ ਦੇ ਲੇਬਲ ਅਤੇ ਵਿਗਿਆਪਨਾਂ ਤੋਂ ‘100% ਫਲਾਂ ਦਾ ਰਸ’ ਹੋਣ ਦੇ ਕਿਸੇ ਵੀ ਦਾਅਵੇ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਸਾਰੇ ਫੂਡ ਬਿਜ਼ਨਿਸ ਆਪਰੇਟਰਸ (FBOs) ਨੂੰ 1 ਸਤੰਬਰ, 2024 ਤੋਂ ਪਹਿਲਾਂ ਸਾਰੇ ਮੌਜੂਦਾ ਪ੍ਰੀ-ਪ੍ਰਿੰਟਿਡ ਪੈਕੇਜ਼ਿੰਗ ਮੈਟੀਰੀਅਲ ਨੂੰ ਖਤਮ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। 

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਦੇ ਧਿਆਨ ਵਿੱਚ ਆਇਆ ਹੈ ਕਿ ਕਈ ਫੂਡ ਬਿਜ਼ਨਿਸ ਆਪਰੇਟਰਸ (FBOs) ਗਲਤ ਢੰਗ ਨਾਲ ਵੱਖ-ਵੱਖ ਤਰ੍ਹਾਂ ਦੇ ਫਰੂਟ ਜੂਸ (reconstituted fruit juices)  ਨੂੰ ਲੈ ਕੇ ਇਹ ਦਾਅਵਾ ਕਰਦੇ ਹੋਏ ਕਿ ਉਹ 100% ਫਲਾਂ ਦਾ ਰਸ ਹੈ, ਦੀ ਮਾਰਕੀਟਿੰਗ ਕਰ ਰਹੇ ਹਨ। ਡੂੰਘੀ ਜਾਂਚ ਤੋਂ ਬਾਅਦ, ਐੱਫਐੱਸਐੱਸਏਆਈ ਨੇ ਸਿੱਟਾ ਕੱਢਿਆ ਹੈ ਕਿ  ਫੂਡ ਸੇਫਟੀ ਐਂਡ ਸਟੈਂਡਰਡਸ ((Advertising and Claims)  ਰੈਗੂਲੇਸ਼ਨਜ਼, 2018 ਮੁਤਾਬਕ, ‘100%’ ਦਾਅਵਾ ਕਰਨ ਦਾ ਕੋਈ ਪ੍ਰਾਵਧਾਨ ਨਹੀਂ ਹੈ। ਅਜਿਹੇ ਦਾਅਵੇ ਗੁੰਮਰਾਹ ਕਰਨ ਵਾਲੇ ਹਨ, ਵਿਸ਼ੇਸ਼ ਕਰਕੇ ਉਨ੍ਹਾਂ ਹਾਲਤਾਂ ਵਿੱਚ ਜਿੱਥੇ ਫਲਾਂ ਦੇ ਜੂਸ ਦੀ ਮੁੱਖ ਸਮੱਗਰੀ ਪਾਣੀ ਹੈ ਅਤੇ ਪ੍ਰਾਇਮਰੀ ਕੰਪੋਨੈਂਟ, ਜਿਸ ਦੇ ਲਈ ਦਾਅਵਾ ਕੀਤਾ ਜਾਂਦਾ ਹੈ, ਸਿਰਫ ਸੀਮਤ ਗਾੜ੍ਹੇਪਣ (limited concentrations) ਵਿੱਚ ਮੌਜੂਦ ਹੈ, ਜਾਂ ਜਦੋਂ ਫਲਾਂ ਦੇ ਜੂਸ ਨੂੰ ਪਾਣੀ ਅਤੇ ਫਲਾਂ ਦੇ ਗਾੜ੍ਹੇਪਣ (concentrations)) ਜਾਂ ਗੂੱਦੇ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ।

ਫਰੂਟ ਜੂਸ ਦਾ ‘100% ਫਲਾਂ ਦਾ ਜੂਸ’ ਦੇ ਰੂਪ ਵਿੱਚ ਮਾਰਕੀਟਿੰਗ ਅਤੇ ਵਿਕਰੀ ਦੇ ਸਬੰਧ ਵਿੱਚ ਜਾਰੀ ਸਪੱਸ਼ਟੀਕਰਣ ਵਿੱਚ, ਐੱਫਬੀਓ ਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਸ (Food Products Standards & Food Additives) ਰੈਗੂਲੇਸ਼ਨਜ਼, 2011 ਦੇ ਸਬ-ਰੈਗੂਲੇਸ਼ਨ 2.3.6 ਦੇ ਤਹਿਤ ਨਿਰਧਾਰਿਤ ਕੀਤੇ ਗਏ ਫਲਾਂ ਦੇ ਜੂਸ ਦੇ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਰੈਗੂਲੇਸ਼ਨ ਦੱਸਦਾ ਹੈ ਕਿ ਇਸ ਮਾਪਦੰਡ ਦੁਆਰਾ ਕਵਰ ਕੀਤੇ ਗਏ ਉਤਪਾਦਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡਸ (ਲੇਬਲਿੰਗ ਅਤੇ ਡਿਸਪਲੇ) ਰੈਗੂਲੇਸ਼ਨਜ਼, 2020 ਦੇ ਅਨੁਸਾਰ ਲੇਬਲ ਕੀਤਾ ਜਾਣਾ ਚਾਹੀਦਾ ਹੈ। ਖਾਸ ਕਰਕੇ, ਸਮੱਗਰੀ ਸੂਚੀ ਵਿੱਚ, “ਰਿਕੰਸਟੀਟਿਊਟਿਡ” (“reconstituted”) ਸ਼ਬਦ ਦਾ ਜ਼ਿਕਰ ਉਸ ਜੂਸ ਦੇ ਨਾਮ ਦੇ ਸਾਹਮਣੇ ਕੀਤਾ ਜਾਣਾ ਚਾਹੀਦਾ ਹੈ ਜਿਸ ਨੂੰ ਕੰਸਟ੍ਰੇਸ਼ਨ (ਜੂਸ ਤਿਆਰ ਕਰਨ ਦਾ ਤਰੀਕਾ) ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਜੇਕਰ ਉਸ ਵਿੱਚ ਪਾਏ ਗਏ ਸਵੀਟਨਰ  15 ਗ੍ਰਾਮ/ਕਿਲੋਗ੍ਰਾਮ ਤੋਂ ਵੱਧ ਹਨ, ਤਾਂ ਉਤਪਾਦ ਨੂੰ ‘ਸਵੀਟੈਂਡ ਜੂਸ (‘Sweetened juice’) ਦੇ ਰੂਪ ਵਿੱਚ ਲੇਬਲ ਕੀਤਾ ਜਾਣਾ ਚਾਹੀਦਾ ਹੈ। 

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ ਇੰਡੀਆ (FSSAI) ਦੇਸ਼ ਭਰ ਵਿੱਚ ਫੂਡ ਸੇਫਟੀ ਸਟੈਂਡਰਡਸ ਦੇ ਰੈਗੂਲੇਸ਼ਨ ਅਤੇ ਸੁਪਰਵਿਜ਼ਨ ਦੇ ਜ਼ਰੀਏ ਜਨਤਕ ਸਿਹਤ ਦੀ ਰੱਖਿਆ ਅਤੇ ਵਿਕਾਸ ਲਈ ਸਮਰਪਿਤ ਹੈ।

 

********************

ਐੱਮਵੀ



(Release ID: 2022795) Visitor Counter : 34