ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸ਼੍ਰੀ ਅਪੂਰਵ ਚੰਦ੍ਰਾ, ਕੇਂਦਰੀ ਸਿਹਤ ਸਕੱਤਰ ਅਤੇ 77ਵੀਂ ਵਰਲਡ ਹੈਲਥ ਅਸੈਂਬਲੀ ਦੀ ਕਮੇਟੀ ਏ ਦੇ ਚੇਅਰਮੈਨ ਨੇ ਪਲੈਨਰੀ ਸੈਸ਼ਨ ਵਿੱਚ ਆਪਣਾ ਸਮਾਪਤੀ ਭਾਸ਼ਣ ਦਿੱਤਾ


ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਪਿਛਲੇ 6 ਦਿਨਾਂ ਵਿੱਚ ਸਮ੍ਰਿੱਧ ਵਿਚਾਰ-ਵਟਾਂਦਰੇ ਨਾਲ ਗਹਿਨ ਏਜੰਡਾ ਅਜਿਹੇ ਫੈਸਲਿਆਂ ਨਾਲ ਸਮਾਪਤ ਹੋਇਆ ਜੋ ਗਲੋਬਲ ਹੈਲਥ ਦੇ ਭਵਿੱਖ ਨੂੰ ਆਕਾਰ ਦੇਣਗੇ

“ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ ਨੂੰ ਸੰਸ਼ੋਧਿਤ ਕਰਨਾ ਸਮਾਨਤਾ ਅਤੇ ਏਕਤਾ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਜੋ ਦੁਨੀਆ ਨੂੰ ਭਵਿੱਖ ਵਿੱਚ ਮਹਾਮਾਰੀ ਦੇ ਖਤਰਿਆਂ ਤੋਂ ਬਚਾਉਣ ਵਿੱਚ ਸਹਾਇਤਾ ਕਰੇਗਾ”

Posted On: 02 JUN 2024 3:32PM by PIB Chandigarh

“ਅਸੀਂ ਆਪਣੇ ਸਧਾਰਣ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਕੀਤੀ, ਅਜਿਹੇ ਸਮਾਧਾਨਾਂ ਦੀ ਖੋਜ ਕੀਤੀ ਜੋ ਸਾਡੇ ਏਜੰਡਾ ਨੂੰ ਸਹਿਮਤੀ ਦੀ ਭਾਵਨਾ ਨਾਲ ਅੱਗੇ ਵਧਾਉਂਦੇ ਹਨ, ‘ਹੈਲਥ ਫੌਰ ਆਲ, ਆਲ ਫੌਰ ਹੈਲਥ’ ਥੀਮ ਤੋਂ ਪ੍ਰੇਰਿਤ ਹੋ ਕੇ, ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਕੰਮ ਕੀਤਾ, ਜਿਸ ਨੂੰ ਅਸੀਂ ਭਾਰਤ ਵਿੱਚ ਵਸੁਧੈਵ ਕੁਟੁੰਬਕਮ ਭਾਵ ਵਿਸ਼ਵ ਇੱਕ ਪਰਿਵਾਰ ਕਹਿੰਦੇ ਹਾਂ

ਸ਼੍ਰੀ ਅਪੂਰਵ ਚੰਦ੍ਰਾ, ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਨੇ ਕੱਲ੍ਹ ਜਿਨੇਵਾ ਵਿੱਚ 77ਵੀਂ ਵਰਲਡ ਹੈਲਥ ਅਸੈਂਬਲੀ ਦੀ ਕਮੇਟੀ ਏ ਦੇ ਚੇਅਰਮੈਨ ਦੇ ਰੂਪ ਵਿੱਚ ਆਪਣਾ ਸਮਾਪਤੀ ਭਾਸ਼ਣ ਦਿੱਤਾ। ਸ਼੍ਰੀ ਚੰਦ੍ਰਾ ਨੇ ਪਿਛਲੇ 6 ਦਿਨਾਂ ਵਿੱਚ ਕਮੇਟੀ ਏ ਦੇ ਕੰਮ ‘ਤੇ ਆਪਣੀ ਰਿਪੋਰਟ ਪੇਸ਼ ਕਰਦੇ ਹੋਏ ਅਸੈਂਬਲੀ ਵਿੱਚ ਸਮ੍ਰਿੱਧ ਚਰਚਾਵਾਂ ਸਮੇਤ ਗਹਿਨ ਏਜੰਡਾ ‘ਤੇ ਚਾਣਨਾ ਪਾਇਆ, ਜੋ ਉਨ੍ਹਾਂ ਫੈਸਲਿਆਂ ਦੇ ਨਾਲ ਸਮਾਪਤ ਹੋਇਆ ਜੋ ਗਲੋਬਲ ਹੈਲਥ ਦੇ ਭਵਿੱਖ ਨੂੰ ਆਕਾਰ ਪ੍ਰਦਾਨ ਕਰਨਗੇ। 

ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਕਮੇਟੀ ਏ ਨੇ 14ਵੇਂ ਜਨਰਲ ਪ੍ਰੋਗਰਾਮ, 2025-2028 ਨੂੰ ਨਿਰਧਾਰਿਤ ਕੀਤਾ ਹੈ, ਜੋ ਇਸ ਨਵੇਂ ਪੋਸਟ-ਕੋਵਿਡ ਯੁੱਗ ਵਿੱਚ ਪਹਿਲਾ ਹੈ, ਜਿਸ ਨੇ ਅਗਲੇ ਚਾਰ ਵਰ੍ਹਿਆਂ ਲਈ ਇੱਕ ਮਜ਼ਬੂਤ ਹੈਲਥ ਏਜੰਡਾ ਤਿਆਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ “ਅਸੀਂ ਵਧੇ ਹੋਏ ਮੁਲਾਂਕਣ ਯੋਗਦਾਨ ਅਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨਿਵੇਸ਼ ਦੌਰ ਦੇ ਜ਼ਰੀਏ ਇਸ ਦੇ ਸੰਸਾਧਨ ਅਤੇ ਟਿਕਾਊ ਵਿੱਤਪੋਸ਼ਣ ਬਾਰੇ ਗੱਲਬਾਤ ਕੀਤੀ, ਇਹ ਸੁਨਿਸ਼ਚਿਤ ਕਰਨ ਲਈ ਸੀਮਾਵਾਂ ਨੂੰ ਅੱਗੇ ਵਧਾਇਆ ਕਿ ਸਾਡੇ ਕੋਲ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਾਧਨ ਮੌਜੂਦ ਹਨ। ਅਸੀਂ ਐਮਰਜੈਂਸੀ ਸਥਿਤੀਆਂ ਵਿੱਚ ਡਬਲਿਊਐਚਓ ਦੇ ਵਿਸ਼ਾਲ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਅਤੇ ਸਿਹਤ ਅਤੇ ਤਕਨੀਕੀ ਮੁੱਦਿਆਂ ਦੀ ਬੇਮਿਸਾਲ ਸ਼੍ਰੇਣੀ ‘ਤੇ ਵਿਚਾਰ ਕਰਨ ਲਈ ਸਵੇਰ ਤੋਂ ਦੇਰ ਸ਼ਾਮ ਤੱਕ ਲੰਬੀ ਗੱਲਬਾਤ ਕੀਤੀ। 

ਕਮੇਟੀ ਏ ਮਹਾਮਾਰੀ ਦੀ ਰੋਕਥਾਮ, ਤਿਆਰੀ ਅਤੇ ਪ੍ਰਤੀਕਿਰਿਆ ਸਮਝੌਤੇ ਦੇ ਵਿਕਾਸ ਲਈ ਅੰਤਰ ਸਰਕਾਰੀ ਵਾਰਤਾ ਸੰਸਥਾ (Intergovernmental Negotiating Body) ਅਤੇ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ ਵਿੱਚ ਸੋਧ ‘ਤੇ ਵਰਕਿੰਗ ਗਰੁੱਪ ਦੇ ਸ਼ਾਨਦਾਰ ਪ੍ਰਯਾਸਾਂ ਨੂੰ ਸਵੀਕਾਰ ਕਰਦੀ ਹੈ। ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ ਵਿੱਚ ਸੋਧ ਦੇ ਨਾਲ, ਇੱਕ ਭਰੋਸੇਯੋਗ ਮੀਲ ਦਾ ਪੱਥਰ ਸਾਬਤ ਹੋਇਆ ਹੈ। ਸ਼੍ਰੀ ਅਪੂਰਵ ਚੰਦ੍ਰਾ ਨੇ ਕਿਹਾ ਕਿ “ਇਹ ਸਮਾਨਤਾ ਅਤੇ ਏਕਤਾ ਦੀ ਇੱਕ ਛਤਰੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਜੋ ਦੁਨੀਆ ਨੂੰ ਭਵਿੱਖ ਦੀ ਮਹਾਮਾਰੀ ਦੇ ਖਤਰਿਆਂ ਤੋਂ ਬਚਾਉਣ ਵਿੱਚ ਸਹਾਇਤਾ ਕਰੇਗਾ। ਇਹ ਸਾਡੇ ਬੱਚਿਆਂ ਅਤੇ ਪੋਤੇ-ਪੋਤੀਆਂ ਦੇ ਲਈ ਇੱਕ ਤੋਹਫਾ ਹੈ।”

ਸੰਖੇਪ ਅਸੈਂਬਲੀ ਦੌਰਾਨ ਗਹਿਨ, ਰਚਨਾਤਮਕ ਚਰਚਾਵਾਂ, ਵਿਸਤ੍ਰਿਤ ਸ਼ਾਮ ਦੇ ਸੈਸ਼ਨ, ਵਿਆਪਕ ਵਿਚਾਰ-ਵਟਾਂਦਰੇ ਅਤੇ ਵੋਟਾਂ ‘ਤੇ ਚਾਣਨਾ ਪਾਉਂਦੇ ਹੋਏ, ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ “ਅਸੀਂ ਆਪਣੇ ਸਧਾਰਣ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਕੀਤੀ, ਅਜਿਹੇ ਸਮਾਧਾਨਾਂ ਦੀ ਖੋਜ ਕੀਤੀ ਜੋ ਸਾਡੇ ਏਜੰਡਾ ਨੂੰ ਸਹਿਮਤੀ ਦੀ ਭਾਵਨਾ ਨਾਲ ਅੱਗੇ ਵਧਾਉਂਦੇ ਹਨ, ‘ਹੈਲਥ ਫੌਰ ਆਲ, ਆਲ ਫੌਰ ਹੈਲਥ’ ਥੀਮ ਤੋਂ ਪ੍ਰੇਰਿਤ ਹੋ ਕੇ, ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਕੰਮ ਕੀਤਾ, ਜਿਸ ਨੂੰ ਅਸੀਂ ਭਾਰਤ ਵਿੱਚ ਵਸੁਧੈਵ ਕੁਟੁੰਬਕਮ (Vasudhaiva Kutumbakam ) ਕਹਿੰਦੇ ਹਾਂ- ਭਾਵ ਵਿਸ਼ਵ ਇੱਕ ਪਰਿਵਾਰ ਹੈ।”

ਉਨ੍ਹਾਂ ਨੇ ਕਿਹਾ ਕਿ “ਕੁੱਲ ਮਿਲਾ ਕੇ ਲਗਭਗ 600 ਬਿਆਨਾਂ ਦੇ ਨਾਲ, ਅਸੀਂ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਏਜੰਡਾ ਬਣਾਉਣ ਵਿੱਚ ਕਾਮਯਾਬ ਰਹੇ, ਭਵਿੱਖ ਲਈ ਆਪਣਾ ਰੋਡਮੈਪ ਨਿਰਧਾਰਿਤ ਕੀਤਾ। ਕਮੇਟੀ ਏ ਨੇ 9 ਪ੍ਰਸਾਤਾਵਾਂ ਅਤੇ 3 ਫੈਸਲਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਤਕਨੀਕੀ ਮਾਮਲਿਆਂ ਦੀਆਂ 24 ਰਿਪੋਰਟਾਂ ‘ਤੇ ਵੀ ਵਿਚਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਨੋਟ ਕੀਤਾ ਗਿਆ।”

ਕੇਂਦਰੀ ਸਿਹਤ ਸਕੱਤਰ ਨੇ ਆਪਣੀ ਟਿੱਪਣੀ ਪਤਵੰਤਿਆਂ ਅਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਸਕੱਤਰੇਤ ਦਾ ਧੰਨਵਾਦ ਕਰਦੇ ਹੋਏ ਸਮਾਪਤ ਕੀਤੀ ਜਿਨ੍ਹਾਂ ਨੇ ਮੈਂਬਰ ਦੇਸ਼ਾਂ ਦੀ ਉਪੇਖਿਆਂਵਾਂ ਨੂੰ ਪੂਰਾ ਕਰਨ ਲਈ ਅਣਥੱਕ ਪ੍ਰਯਾਸ ਕੀਤਾ। ਉਨ੍ਹਾਂ ਨੇ ਕਿਹਾ ਕਿ “ਕਮੇਟੀ ਏ ਦੇ ਚੇਅਰਮੈਨ ਦੇ ਰੂਪ ਵਿੱਚ ਸੇਵਾ ਪ੍ਰਦਾਨ ਕਰਨਾ ਇੱਕ ਸਨਮਾਨ ਅਤੇ ਵਿਸ਼ੇਸ਼ ਅਧਿਕਾਰ ਦੀ ਗੱਲ ਹੈ। ਮੇਰੀ ਚੋਣ ਇਸ ਭੂਮਿਕਾ ਵਿੱਚ ਕਰਨ ਲਈ ਅਤੇ ਚੇਅਰਮੈਨ ਦੇ ਰੂਪ ਵਿੱਚ ਮੇਰੇ ‘ਤੇ ਭਰੋਸਾ ਰੱਖਣ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ।”

****

ਐੱਮਵੀ



(Release ID: 2022752) Visitor Counter : 22