ਗ੍ਰਹਿ ਮੰਤਰਾਲਾ
ਪੱਛਮ ਬੰਗਾਲ ਵਿੱਚ ਨਾਗਰਿਕਤਾ (ਸੰਸ਼ੋਧਨ) ਨਿਯਮ, 2024 ਦੇ ਤਹਿਤ ਸਿਟੀਜ਼ਨਸ਼ਿਪ ਸਰਟੀਫਿਕੇਟ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ
ਹਰਿਆਣਾ ਅਤੇ ਉੱਤਰਾਖੰਡ ਦੀ ਅਧਿਕਾਰ ਪ੍ਰਾਪਤ ਕਮੇਟੀਆਂ ਨੇ ਵੀ ਅੱਜ ਆਪਣੇ-ਆਪਣੇ ਰਾਜਾਂ ਵਿੱਚ ਬਿਨੈਕਾਰਾਂ ਦੇ ਪਹਿਲੇ ਸਮੂਹ ਨੂੰ ਨਾਗਰਿਕਤਾ ਪ੍ਰਦਾਨ ਕੀਤੀ
Posted On:
29 MAY 2024 7:50PM by PIB Chandigarh
ਨਾਗਰਿਕਤਾ (ਸੰਸ਼ੋਧਨ) ਨਿਯਮ, 2024 ਦੇ ਤਹਿਤ ਸਿਟੀਜ਼ਨਸ਼ਿਪ ਸਰਟੀਫਿਕੇਟ ਦੇਣ ਦੀ ਪ੍ਰਕਿਰਿਆ ਹੁਣ ਪੱਛਮ ਬੰਗਾਲ ਵਿੱਚ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਰਾਜ ਤੋਂ ਪ੍ਰਾਪਤ ਐਪਲੀਕੇਸ਼ਨਾਂ ਦੇ ਪਹਿਲੇ ਸਮੂਹ ਨੂੰ ਅੱਜ ਪੱਛਮ ਬੰਗਾਲ ਰਾਜ ਦੀ ਅਧਿਕਾਰ ਪ੍ਰਾਪਤ ਕਮੇਟੀ ਦੁਆਰਾ ਨਾਗਰਿਕਤਾ ਪ੍ਰਦਾਨ ਕੀਤੀ ਗਈ।
ਇਸੇ ਪ੍ਰਕਾਰ, ਹਰਿਆਣਾ ਅਤੇ ਉੱਤਰਾਖੰਡ ਰਾਜਾਂ ਦੀ ਅਧਿਕਾਰ ਪ੍ਰਾਪਤ ਕਮੇਟੀਆਂ ਨੇ ਵੀ ਨਾਗਰਿਕਤਾ (ਸੰਸ਼ੋਧਨ) ਨਿਯਮ, 2024 ਦੇ ਤਹਿਤ ਆਪਣੇ-ਆਪਣੇ ਰਾਜਾਂ ਵਿੱਚ ਬਿਨੈਕਾਰਾਂ ਦੇ ਪਹਿਲੇ ਸਮੂਹ ਨੂੰ ਅੱਜ ਨਾਗਰਿਕਤਾ ਪ੍ਰਦਾਨ ਕੀਤੀ ਹੈ।
ਇਸ ਤੋਂ ਪੁਹਿਲਾਂ, 15 ਮਈ 2024 ਨੂੰ ਕੇਂਦਰੀ ਗ੍ਰਹਿ ਸਕੱਤਰ ਨੇ ਨਵੀਂ ਦਿੱਲੀ ਵਿੱਚ ਨਾਗਰਿਕਤਾ (ਸੰਸ਼ੋਧਨ) ਨਿਯਮ, 2024 ਦੇ ਨੋਟੀਫਿਕੇਸ਼ਨ ਤੋਂ ਬਾਅਦ ਦਿੱਲੀ ਦੀ ਅਧਿਕਾਰ ਪ੍ਰਾਪਤ ਕਮੇਟੀ ਦੁਆਰਾ ਪ੍ਰਦਾਨ ਕੀਤੇ ਗਏ ਸਿਟੀਜ਼ਨਸ਼ਿਪ ਸਰਟੀਫਿਕੇਟਸ ਦਾ ਪਹਿਲਾ ਸੈੱਟ ਬਿਨੈਕਾਰਾਂ ਨੂੰ ਸੌਂਪਿਆ ਸੀ।
ਭਾਰਤ ਸਰਕਾਰ ਨੇ 11 ਮਾਰਚ 2024 ਨੂੰ ਨਾਗਰਿਕਤਾ (ਸੰਸ਼ੋਧਨ) ਨਿਯਮ, 2024 ਨੂੰ ਨੋਟੀਫਾਇਡ ਕੀਤਾ ਸੀ। ਨਿਯਮਾਂ ਵਿੱਚ ਅਪਲਾਈ ਕਰਨ ਦੇ ਤਰੀਕੇ, ਐਪਲੀਕੇਸ਼ਨਾਂ ਨੂੰ ਜ਼ਿਲ੍ਹਾ ਪੱਧਰੀ ਕਮੇਟੀ (ਡੀਐੱਲਸੀ) ਦੁਆਰਾ ਪੜਤਾਲ ਕਰਨ ਦੀ ਪ੍ਰਕਿਰਿਆ ਅਤੇ ਰਾਜ ਪੱਧਰੀ ਅਧਿਕਾਰ ਪ੍ਰਾਪਤ ਕਮੇਟੀ (ਈਸੀ) ਦੁਆਰਾ ਜਾਂਚ ਦੇ ਬਾਅਦ ਨਾਗਰਿਕਤਾ ਪ੍ਰਦਾਨ ਕਰਨ ਦੇ ਤਰੀਕੇ ਨਿਰਧਾਰਿਤ ਕੀਤੇ ਗਏ ਹਨ। ਐਪਲੀਕੇਸ਼ਨਾਂ ਦੀ ਪੜਤਾਲ ਪੂਰੀ ਤਰ੍ਹਾਂ ਨਾਲ ਔਨਲਾਈਨ ਪੋਰਟਲ ਦੇ ਜ਼ਰੀਏ ਕੀਤੀ ਜਾਂਦੀ ਹੈ। ਇਨ੍ਹਾਂ ਨਿਯਮਾਂ ਦੇ ਤਹਿਤ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨੀਸਤਾਨ ਤੋਂ ਆਏ ਹੋਏ ਹਿੰਦੂ, ਸਿੱਖ, ਜੈਨ, ਬੌਧ, ਪਾਰਸੀ ਅਤੇ ਈਸਾਈ ਭਾਈਚਾਰਿਆਂ ਨਾਲ ਸਬੰਧਿਤ ਵਿਅਕਤੀਆਂ ਤੋਂ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨੇ ਧਰਮ ਦੇ ਅਧਾਰ ‘ਤੇ ਉਤਪੀੜਨ ਜਾਂ ਅਜਿਹੇ ਉਤਪੀੜਨ ਦੇ ਡਰ ਨਾਲ 31.12.2014 ਤੱਕ ਭਾਰਤ ਵਿੱਚ ਪ੍ਰਵੇਸ਼ ਕਰ ਲਿਆ ਸੀ।
*****
ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ
(Release ID: 2022201)