ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (CSIR)- ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਸੰਸਥਾਨ ਨੇ ਇਲੈਕਟ੍ਰਿਕ ਟਿਲਰ ਨੂੰ ਲਾਂਚ ਕੀਤਾ

Posted On: 26 MAY 2024 9:35AM by PIB Chandigarh

ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (CSIR) ਦੀ ਡਾਇਰੈਕਟਰ ਜਨਰਲ ਡਾ. ਐੱਨ ਕਲਾਈਸੇਲਵੀ, (Dr. N. Kalaiselvi) ਨੇ ਕੱਲ੍ਹ 25 ਮਈ 2024 ਨੂੰ ਦੁਰਗਾਪੁਰ, ਪੱਛਮ ਬੰਗਾਲ ਵਿੱਚ ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ- ਦੇ ਇਲੈਕਟ੍ਰਿਕ ਟਿਲਰ ਨੂੰ ਲਾਂਚ ਕੀਤਾ। ਸੀਐੱਸਆਈਆਰ-ਸੀਐੱਮਈਆਰਆਈ (CSIR-CMERI’s) ਦੀ ਇਨੋਵੇਟਿਵ ਟੈਕਨੋਲੋਜੀ ਨਾਲ ਵਿਕਸਿਤ ਇਸ ਇਲੈਕਟ੍ਰਿਕ ਟਿਲਰ ਨੂੰ ਅਜਿਹੇ ਛੋਟੇ ਤੋਂ ਲੈ ਕੇ ਦਰਮਿਆਨੇ ਕਿਸਾਨਾਂ (marginal farmers) ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਦੇਸ਼ ਦੇ ਕਿਸਾਨ ਭਾਈਚਾਰੇ ਦਾ 80% ਤੋਂ ਵਧੇਰੇ ਹਿੱਸਾ ਹਨ।  ਅਜਿਹੇ ਕਿਸਾਨ, ਜਿਨ੍ਹਾਂ ਕੋਲ ਆਮ ਤੌਰ ‘ਤੇ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ, ਵੱਖ-ਵੱਖ ਖੇਤੀਬਾੜੀ ਕਾਰਜਾਂ ਲਈ ਇਸ ਇਲੈਕਟ੍ਰਿਕ ਟਿਲਰ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਸੰਚਾਲਨ ਲਾਗਤ ਵਿੱਚ ਬਹੁਤ ਕਮੀ ਆਉਂਦੀ ਹੈ। ਇਸ ਤੋਂ ਇਲਾਵਾ, ਇਹ ਪ੍ਰਗਤੀ ਨੈੱਟ-ਜ਼ੀਰੋ ਨਿਕਾਸੀ (net-zero emissions) ਪ੍ਰਾਪਤ ਕਰਨ ਅਤੇ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ ਪ੍ਰਥਾਵਾਂ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕਰਦੀ ਹੈ। 

 

ਇਲੈਕਟ੍ਰਿਕ ਟਿਲਰ ਬਿਹਤਰ ਟਾਰਕ ਅਤੇ ਫੀਲਡ ਕੁਸ਼ਲਤਾ (torque and field efficiency) ਦਾ ਦਾਅਵਾ ਕਰਨ ਦੇ ਨਾਲ ਹੀ ਉਪਯੋਗਕਰਤਾਵਾਂ ਦੀ ਸੁਵਿਧਾ ਅਤੇ ਵਾਤਾਵਰਣ ਦੀ ਸਥਿਰਤਾ ਨੂੰ ਵੀ ਪ੍ਰਾਥਮਿਕਤਾ ਦਿੰਦਾ ਹੈ। ਇਹ ਹੱਥ ਅਤੇ ਬਾਂਹ ਦੇ ਕੰਪਨ ਨੂੰ ਬਹੁਤ ਘੱਟ ਕਰ ਦਿੰਦਾ ਹੈ, ਚੁੱਪ-ਚਾਪ ਸੰਚਾਲਿਤ ਹੁੰਦਾ ਹੈ, ਅਤੇ ਇਸ ਨਾਲ ਪਰੰਪਰਾਗਤ ਆਈਸੀਈ ਟਿਲਰ ਦੀ ਤੁਲਨਾ ਵਿੱਚ ਜ਼ੀਰੋ ਐਗਜੌਸਟ ਨਿਕਾਸ ਹੁੰਦਾ ਹੈ। ਸੰਚਾਲਨ ਲਾਗਤ ਨੂੰ 85% ਤੱਕ ਘੱਟ ਕਰਨ ਦੀ ਸਮਰੱਥਾ ਦੇ ਨਾਲ ਹੀ ਇਸ ਦਾ ਉਪਯੋਗਕਰਤਾ-ਅਨੁਕੂਲ ਡਿਜ਼ਾਈਨ ਬੈਟਰੀ ਪੈਕ ਸਵੈਪਿੰਗ ਦਾ ਸਮਰਥਨ ਕਰਦਾ ਹੈ ਅਤੇ ਇਹ ਏਸੀ ਅਤੇ ਸੋਲਰ ਡੀਸੀ ਚਾਰਜਿੰਗ ਸਮੇਤ ਕਈ ਚਾਰਜਿੰਗ ਵਿਕਲਪ ਪ੍ਰਦਾਨ ਕਰਦਾ ਹੈ। 

 

ਇਰ ਟਿਲਰ ਰਿਜਰਸ (ridgers) , ਹੱਲ, ਲੋਹੇ ਦੇ ਪਹੀਏ ਅਤੇ ਕਲਟੀਵੇਟਰ ਜਿਹੇ ਸਟੈਂਡਰਡ ਐਗਰੀਕਲਚਰਲ ਅਟੈਚਮੈਂਟਸ ਦੀ ਇੱਕ ਵਿਆਪਕ ਲੜੀ ਦੇ ਨਾਲ ਹੀ ਅਸਾਨੀ ਨਾਲ ਜੁੜ ਜਾਂਦਾ ਹੈ। ਇਹ 2 ਇੰਚ ਦੇ ਪਾਣੀ ਦੇ ਪੰਪ ਅਤੇ 500 ਕਿਲੋਗ੍ਰਾਮ ਤੱਕ ਦਾ ਭਾਰ ਚੁੱਕਣ ਵਿੱਚ ਸਮਰੱਥ ਟਰਾਲੀ ਅਟੈਚਮੈਂਟ ਨਾਲ ਲੈਸ ਹੈ, ਜੋ ਇਸ ਦੀ ਅਤੇ ਬਹੁਪੱਖੀ ਉਪਯੋਗਤਾ ਨੂੰ ਹੋਰ ਵਧਾ ਦਿੰਦਾ ਹੈ। ਇਲੈਕਟ੍ਰੋਨਿਕ ਕੰਟਰੋਲ ਅਤੇ ਐਗਰੋਨੋਮਿਕ ਹੈਂਡਲਿੰਗ ਦੀ ਸੁਵਿਧਾ ਦੇ ਨਾਲ, ਆਪਰੇਟਰ ਇਸ ਨੂੰ ਅਸਾਨੀ ਨਾਲ ਖੇਤਾਂ ਵਿੱਚ ਸੰਚਾਲਿਤ (ਨੈਵੀਗੇਟ) ਕਰਨ ਦੇ ਨਾਲ-ਨਾਲ ਥਕਾਨ ਨੂੰ ਘੱਟ ਕਰ ਸਕਦੇ ਹਨ ਅਤੇ ਉਤਪਾਦਕਤਾ ਨੂੰ ਵਧੇਰੇ ਕਰ ਸਕਦੇ ਹਨ। ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (CSIR) ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ (CMERI) ਦਾ ਇਲੈਕਟ੍ਰਿਕ ਟਿਲਰ ਐਗਰੀਕਲਚਰਲ ਮਸ਼ੀਨਰੀ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ, ਜੋ ਵਧੇਰੇ ਟਿਕਾਊ ਅਤੇ ਕੁਸ਼ਲ ਖੇਤੀਬਾੜੀ ਦੇ ਭਵਿੱਖ ਦਾ ਰਾਹ ਪੱਧਰਾ ਕਰਦੀ ਹੈ। 

 

A group of people posing for a photoDescription automatically generated

 

ਇਲੈਕਟ੍ਰਿਕ ਟਿਲਰ ਦੇ ਲਾਂਚ ਮੌਕੇ ਡਾ: ਐਨ ਕਲਾਈਸੇਲਵੀ (Dr N Kalaiselvi), ਡਾਇਰੈਕਟਰ ਜਨਰਲ, ਸੀਐੱਸਆਈਆਰ, ਡਾ ਐੱਨ.ਸੀ ਮੁਰਮੂ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ ਅਤੇ ਸਟਾਫ਼।

 

***************

ਪੀਕੇ/ਪੀਐੱਸਐੱਮ


(Release ID: 2022085) Visitor Counter : 56