ਬਿਜਲੀ ਮੰਤਰਾਲਾ
ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐੱਨਐੱਚਪੀਸੀ) ਨੂੰ ‘ਦ ਇਕੋਨੌਮਿਕ ਟਾਈਮਸ ਐੱਚਆਰ ਵਰਲਡ ਫਿਊਚਰ ਰੈਡੀ ਔਰਗਨਾਈਜ਼ੇਸ਼ਨ ਅਵਾਰਡ 2024-25’ ਨਾਲ ਸਨਮਾਨਿਤ ਕੀਤਾ ਗਿਆ
Posted On:
24 MAY 2024 6:09PM by PIB Chandigarh
ਭਾਰਤ ਦੀ ਪ੍ਰਮੁੱਖ ਹਾਈਡ੍ਰੋਪਾਵਰ ਕੰਪਨੀ ਐੱਨਐੱਚਪੀਸੀ ਨੂੰ ਪ੍ਰਤਿਸ਼ਠਿਤ ‘ਦ ਇਕੋਨੌਮਿਕ ਟਾਈਮਸ ਐੱਚਆਰ ਵਰਲਡ ਫਿਊਚਰ ਰੈਡੀ ਔਰਗਨਾਈਜ਼ੇਸ਼ਨ ਅਵਾਰਡ 2024-25’ ਨਾਲ ਸਨਮਾਨਿਤ ਕੀਤਾ ਗਿਆ ਹੈ। ਐੱਨਐੱਚਪੀਸੀ ਨੂੰ ਇਹ ਪੁਰਸਕਾਰ ਕਰਮਚਾਰੀਆਂ ਦੇ ਕੌਸ਼ਲ ਵਿਕਾਸ, ਵਾਤਾਵਰਣ, ਸਮਾਜਿਕ ਅਤੇ ਸ਼ਾਸਨ (ਈਐੱਸਜੀ) ਉਪਾਅ, ਵਿਵਿਧਤਾ, ਸਮਾਨਤਾ ਅਤੇ ਸਮਾਵੇਸ਼ (ਡੀਈਐਂਡਆਈ) ਪਹਿਲ, ਨਿਰੰਤਰ ਤਕਨੀਕੀ ਅਪਗ੍ਰੇਡੇਸ਼ਨ, ਕਰਮਚਾਰੀ ਜੁੜਾਅ ਪ੍ਰਕਿਰਿਆਵਾਂ, ਮਜ਼ਬੂਤ ਕਾਰਪੋਰੇਟ ਪ੍ਰਸ਼ਾਸਨ ਰਣਨੀਤੀਆਂ ਆਦਿ ਦੇ ਖੇਤਰਾਂ ਵਿੱਚ ਇਸ ਦੀ ਤਤਪਰਤਾ ਨੂੰ ਮਾਣਤਾ ਦੇ ਰੂਪ ਵਿੱਚ ਦਿੱਤਾ ਗਿਆ ਹੈ। ਇਹ ਇਸ ਨੂੰ ਸਾਰੇ ਹਿਤਧਾਰਕਾਂ ਦਰਮਿਆਨ ਇੱਕ ਭਰੋਸੇਯੋਗ ਬ੍ਰਾਂਡ ਦੇ ਰੂਪ ਵਿੱਚ ਸਥਾਪਿਤ ਕਰਦਾ ਹੈ।
ਇਹ ਪੁਰਸਕਾਰ ਐੱਨਐੱਚਪੀਸੀ ਦੇ ਡਾਇਰੈਕਟਰ (ਪਰਸੋਨਲ) ਸ਼੍ਰੀ ਉੱਤਮ ਲਾਲ, ਕਾਰਜਕਾਰੀ ਨਿਰਦੇਸ਼ਕ (ਮਾਨਵ ਸੰਸਾਧਨ) ਸ਼੍ਰੀ ਲੁਕਾਸ ਗੁਰਿਆ ਅਤੇ ਐੱਨਐੱਚਪੀਸੀ ਅਧਿਕਾਰੀਆਂ ਦੀ ਇੱਕ ਟੀਮ ਨੇ 23 ਮਈ, 2024 ਨੂੰ ਮੁੰਬਈ ਵਿੱਚ ਆਯੋਜਿਤ ਇੱਕ ਸ਼ਾਨਦਾਰ ਪੁਰਸਕਾਰ ਸਮਾਰੋਹ ਵਿੱਚ ਪ੍ਰਾਪਤ ਕੀਤਾ।
***
ਪੀਆਈਬੀ ਦਿੱਲੀ | ਕ੍ਰਿਪਾ ਸ਼ੰਕਰ ਯਾਦਵ / ਧੀਪ ਜੋਏ ਮਾਮਫਿਲੀ
(Release ID: 2021827)
Visitor Counter : 52