ਭਾਰਤ ਚੋਣ ਕਮਿਸ਼ਨ
ਅਨੰਤਨਾਗ-ਰਾਜੌਰੀ ਸੰਸਦੀ ਹਲਕੇ ਨੇ ਪਿਛਲੇ 35 ਸਾਲਾਂ ਵਿੱਚ ਸਭ ਤੋਂ ਵੱਧ 51.35 ਫ਼ੀਸਦੀ ਮਤਦਾਨ ਰਿਕਾਰਡ ਕਰਕੇ ਇਤਿਹਾਸ ਰਚਿਆ
ਘਾਟੀ ਦੇ ਤਿੰਨ ਸੰਸਦੀ ਹਲਕਿਆਂ ਵਿੱਚ ਕੁੱਲ 50 ਫ਼ੀਸਦੀ ਵੋਟਿੰਗ ਹੋਈ, ਜਦੋਂ ਕਿ 2019 ਵਿੱਚ ਇਹ ਅੰਕੜਾ 19.16 ਫ਼ੀਸਦੀ ਸੀ
ਜੰਮੂ ਅਤੇ ਕਸ਼ਮੀਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਮਾਹੌਲ ਵਿੱਚ ਵੋਟਰ ਸਵੇਰ ਤੋਂ ਹੀ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਰਹੇ
Posted On:
25 MAY 2024 7:57PM by PIB Chandigarh
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਅਤੇ ਬਾਰਾਮੂਲਾ ਵਿੱਚ ਰਿਕਾਰਡ ਮਤਦਾਨ ਤੋਂ ਬਾਅਦ ਅਨੰਤਨਾਗ-ਰਾਜੌਰੀ ਸੰਸਦੀ ਹਲਕੇ (ਪੀਸੀ) ਨੇ ਵੀ ਮਤਦਾਨ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ, ਅਨੰਤਨਾਗ, ਪੁੰਛ, ਕੁਲਗਾਮ ਅਤੇ ਰਾਜੌਰੀ ਤੇ ਅੰਸ਼ਕ ਤੌਰ 'ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਸ਼ਾਮ 5 ਵਜੇ ਤੱਕ ਕੁੱਲ 51.35 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਕਿ 1989 ਤੋਂ ਬਾਅਦ ਯਾਨੀ 35 ਸਾਲਾਂ ਵਿੱਚ ਸਭ ਤੋਂ ਵੱਧ ਹੈ।
ਇਸ ਦੇ ਨਾਲ ਮੌਜੂਦਾ ਆਮ ਚੋਣਾਂ 2024 ਵਿੱਚ ਘਾਟੀ ਦੇ ਤਿੰਨ ਸੰਸਦੀ ਹਲਕਿਆਂ ਸ੍ਰੀਨਗਰ (38.49 ਫ਼ੀਸਦੀ), ਬਾਰਾਮੂਲਾ (59.1 ਫ਼ੀਸਦੀ) ਅਤੇ ਅਨੰਤਨਾਗ-ਰਾਜੌਰੀ (ਸ਼ਾਮ 5 ਵਜੇ ਤੱਕ 51.35 ਫ਼ੀਸਦੀ) ਵਿੱਚ ਜੋ ਮਤਦਾਨ ਦਰਜ ਕੀਤਾ ਗਿਆ ਹੈ, ਉਹ ਕਈ ਦਹਾਕਿਆਂ ਵਿੱਚ ਸਭ ਤੋਂ ਵੱਧ ਹੈ। ਕੁੱਲ ਮਿਲਾ ਕੇ ਮੌਜੂਦਾ ਆਮ ਚੋਣਾਂ ਵਿੱਚ ਘਾਟੀ ਦੇ ਤਿੰਨ ਹਲਕਿਆਂ ਵਿੱਚ ਕੁੱਲ ਮਤਦਾਨ 50 ਪ੍ਰਤੀਸ਼ਤ (ਅਨੰਤਨਾਗ ਰਾਜੌਰੀ ਸ਼ਾਮ 5 ਵਜੇ) ਹੋਇਆ ਹੈ, ਜਦੋਂ ਕਿ 2019 ਵਿੱਚ ਇਹ ਅੰਕੜਾ 19.16 ਪ੍ਰਤੀਸ਼ਤ ਸੀ। ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਦੀ ਅਗਵਾਈ ਵਾਲੇ ਕਮਿਸ਼ਨ ਨੇ ਕਿਹਾ, "ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੇ ਅਨੰਤਨਾਗ ਰਾਜੌਰੀ ਸੰਸਦੀ ਹਲਕੇ ਦੀ ਵੋਟਿੰਗ ਵਿੱਚ ਵੀ ਲੋਕਤੰਤਰ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਆਪਣੇ ਵਿਰੋਧੀਆਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ।"

ਅਨੰਤਨਾਗ-ਰਾਜੌਰੀ ਵਿੱਚ ਪੋਲਿੰਗ ਸਟੇਸ਼ਨਾਂ ਦੇ ਬਾਹਰ ਕਤਾਰ ਵਿੱਚ ਖੜ੍ਹੇ ਵੋਟਰ
ਪੋਲਿੰਗ ਸਟੇਸ਼ਨਾਂ 'ਤੇ ਲਾਈਵ ਵੈੱਬਕਾਸਟਿੰਗ ਨਾਲ ਅਨੰਤਨਾਗ-ਰਾਜੌਰੀ ਸੰਸਦੀ ਹਲਕੇ ਦੇ 2338 ਪੋਲਿੰਗ ਸਟੇਸ਼ਨਾਂ 'ਤੇ ਪੋਲਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜਿਸ ਵਿਚ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ, ਜੋ ਵੋਟ ਪਾਉਣ ਲਈ ਖੜ੍ਹੇ ਸਨ। ਸੁਰੱਖਿਆ ਕਰਮਚਾਰੀਆਂ ਸਮੇਤ ਪੋਲਿੰਗ ਕਰਮਚਾਰੀਆਂ ਨੇ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਕਿ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਦਾ ਸ਼ਾਂਤਮਈ, ਅਰਾਮਦਾਇਕ ਅਤੇ ਤਿਉਹਾਰ ਵਾਲੇ ਮਾਹੌਲ ਵਿਚ ਸਵਾਗਤ ਕੀਤਾ ਜਾਵੇ।

ਜ਼ਿਲ੍ਹਾ ਰਾਜੌਰੀ, ਜੰਮੂ ਅਤੇ ਕਸ਼ਮੀਰ ਦੇ ਆਦਿਵਾਸੀ ਵੋਟਰ
ਪਿਛਲੀਆਂ ਕੁਝ ਚੋਣਾਂ ਵਿੱਚ ਕੁੱਲ ਵੋਟਰ ਪ੍ਰਤੀਸ਼ਤਤਾ
ਪੀਸੀ/ਸਾਲ
|
2019
|
2014
|
2009
|
2004
|
1999
|
1998
|
1996
|
1989
|
ਅਨੰਤਨਾਗ
|
8.98%
|
28.84%
|
27.10%
|
15.04%
|
14.32%
|
28.15%
|
50.20%
|
5.07%
|
ਨੋਟ: ਹੱਦਬੰਦੀ ਪ੍ਰਕਿਰਿਆ ਦੇ ਕਾਰਨ, ਪਿਛਲੀਆਂ ਚੋਣਾਂ ਦੇ ਵੋਟਰ ਪ੍ਰਤੀਸ਼ਤ ਦੀ ਮੌਜੂਦਾ ਪੀਸੀ ਲਈ ਸਿੱਧੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਅਨੰਤਨਾਗ-ਰਾਜੌਰੀ ਤੋਂ ਲੋਕ ਸਭਾ ਸੀਟ ਲਈ 2 ਔਰਤਾਂ ਸਮੇਤ ਕੁੱਲ 20 ਉਮੀਦਵਾਰ ਮੈਦਾਨ ਵਿੱਚ ਹਨ।
ਕਮਿਸ਼ਨ ਨੇ ਦਿੱਲੀ, ਜੰਮੂ ਅਤੇ ਊਧਮਪੁਰ ਦੇ ਵੱਖ-ਵੱਖ ਰਾਹਤ ਕੈਂਪਾਂ ਵਿੱਚ ਰਹਿ ਰਹੇ ਕਸ਼ਮੀਰੀ ਪ੍ਰਵਾਸੀ ਵੋਟਰਾਂ ਨੂੰ ਮਨੋਨੀਤ ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਵਿਅਕਤੀਗਤ ਤੌਰ 'ਤੇ ਵੋਟ ਪਾਉਣ ਜਾਂ ਪੋਸਟਲ ਬੈਲਟ ਦੀ ਵਰਤੋਂ ਕਰਨ ਦਾ ਵਿਕਲਪ ਵੀ ਦਿੱਤਾ ਹੈ। ਜੰਮੂ ਵਿਖੇ 21, ਊਧਮਪੁਰ ਵਿਖੇ 1 ਅਤੇ ਦਿੱਲੀ ਵਿਖੇ 4 ਵਿਸ਼ੇਸ਼ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਪਰਵਾਸੀ ਕਸ਼ਮੀਰੀ ਵੋਟਰ
*** *** ***
ਡੀਕੇ/ਆਰਪੀ
(Release ID: 2021772)
Visitor Counter : 92