ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਬੁੱਧ ਪੂਰਣਿਮਾ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 22 MAY 2024 5:31PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ:

 “ਬੁੱਧ ਪੂਰਣਿਮਾ ਦੇ ਪਾਵਨ ਅਵਸਰ ‘ਤੇ, ਮੈਂ ਸਾਰੇ ਨਾਗਰਿਕਾਂ ਅਤੇ ਪੂਰੀ ਦੁਨੀਆ ਵਿੱਚ ਫੈਲੇ ਭਗਵਾਨ ਬੁੱਧ ਦੇ ਪੈਰੋਕਾਰਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ। 

ਕਰੂਣਾ ਦੇ ਅਵਤਾਰ (ਸਰੂਪ) ਭਗਵਾਨ ਬੁੱਧ ਨੇ ਸੱਚ, ਅਹਿੰਸਾ, ਸਦਭਾਵਨਾ, ਮਾਨਵਤਾ ਅਤੇ ਸਾਰੇ ਪ੍ਰਾਣੀਆਂ ਪ੍ਰਤੀ ਪਿਆਰ ਦਾ ਸੰਦੇਸ਼ ਦਿੱਤਾ ਹੈ। ਭਗਵਾਨ ਬੁੱਧ ਨੇ ਕਿਹਾ ਸੀ, 'ਅੱਪਾ ਦੀਪੋ ਭਵ' ('Appa Deepo Bhava') ਭਾਵ ਆਪਣੇ ਲਈ ਚਾਨਣ ਬਣੋ। ਸਹਿਣਸ਼ੀਲਤਾ, ਸਵੈ-ਜਾਗਰੂਕਤਾ ਅਤੇ ਚੰਗੇ ਆਚਰਣ ਦੀਆਂ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦਾ ਅੱਠਪੱਧਰੀ ਮਾਰਗ ਇੱਕ ਸਾਰਥਕ ਜੀਵਨ ਜਿਊਣ ਦਾ ਰਾਹ ਪੱਧਰਾ ਕਰਦਾ ਹੈ।

ਆਓ ਅਸੀਂ ਭਗਵਾਨ ਬੁੱਧ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰੀਏ ਅਤੇ ਰਾਸ਼ਟਰ ਨਿਰਮਾਣ ਦਾ ਸੰਕਲਪ ਲਈਏ।”

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

*****

ਡੀਐੱਸ/ਬੀਐੱਮ


(Release ID: 2021481) Visitor Counter : 52