ਆਯੂਸ਼
azadi ka amrit mahotsav g20-india-2023

ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਨੇ ਅੰਤਰਰਾਸ਼ਟਰੀ ਯੋਗ ਦਿਵਸ 2024 ਦੇ 10ਵੇਂ ਸੰਸਕਰਨ ਦਾ ਉਤਸਵ ਮਨਾਉਣ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ


ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਨੇ ਅੰਤਰਰਾਸ਼ਟਰੀ ਯੋਗ ਦਿਵਸ 2024 ਤੋਂ 30 ਦਿਨਾਂ ਉਲਟੀ ਗਿਣਤੀ ਸਮਾਗਮ ਨੂੰ ਮਨਾਉਣ ਲਈ "ਮਹਿਲਾ ਸਸ਼ਕਤੀਕਰਨ ਲਈ ਯੋਗ" ਥੀਮ ਦੇ ਨਾਲ ਕਈ ਪ੍ਰੋਗਰਾਮਾਂ ਦੇ ਇੱਕ ਲੜੀ ਦੀ ਮੇਜ਼ਬਾਨੀ ਕੀਤੀ

ਪ੍ਰੋਗਰਾਮ ਦੀ ਮੁੱਖ ਮਹਿਮਾਨ ਸਿਸਟਰ ਬੀ ਕੇ ਸ਼ਿਵਾਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰਿਆਂ ਦੇ ਸਰਵਪੱਖੀ ਵਿਕਾਸ ਲਈ ਮਹਿਲਾ ਸਸ਼ਕਤੀਕਰਨ ਬਹੁਤ ਜ਼ਰੂਰੀ ਹੈ

Posted On: 21 MAY 2024 6:16PM by PIB Chandigarh

ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ (ਏਆਈਆਈਏ) ਨਵੀਂ ਦਿੱਲੀ ਨੇ ਅੰਤਰਰਾਸ਼ਟਰੀ ਯੋਗ ਦਿਵਸ 2024 ਦੇ 10ਵੇਂ ਸੰਸਕਰਨ ਦੀ ਯਾਦ ਵਿੱਚ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ। ਇਸ ਮੌਕੇ 'ਤੇ ਸਮਾਗਮ ਦਾ ਵਿਸ਼ਾ 'ਮਹਿਲਾ ਸਸ਼ਕਤੀਕਰਨ ਲਈ ਯੋਗ' ਸੀ।

ਇਸ ਸਮਾਗਮ ਦੇ ਮੁੱਖ ਮਹਿਮਾਨ ਸਿਸਟਰ ਬੀ ਕੇ ਸ਼ਿਵਾਨੀ ਨੇ, ਜੋ ਇੱਕ ਜਾਣੀ-ਪਛਾਣੀ ਪ੍ਰੇਰਣਾਦਾਇਕ ਬੁਲਾਰੇ ਹਨ, ਭਾਸ਼ਣ ਦਿੱਤਾ ਅਤੇ ਸਮੁੱਚੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਅੱਜ ਦੇ ਯੁੱਗ ਵਿੱਚ ਆਯੁਰਵੇਦ ਅਤੇ ਇਸ ਦੇ ਸਹਾਇਕ ਵਿਗਿਆਨਾਂ ਦੇ ਸਬੰਧ ਵਿੱਚ ਆਪਣੀਆਂ ਸੇਵਾਵਾਂ ਨੂੰ ਵਧਾਉਣ ਦੇ ਦ੍ਰਿਸ਼ਟੀਕੋਣ ਤੋਂ ਏਆਈਆਈਏ ਦੀ ਭੂਮਿਕਾ ਦੀ ਸਮਾਜ ਲਈ ਇੱਕ ਪ੍ਰਣਾਲੀਗਤ ਢੰਗ ਤਰੀਕੇ ਵਜੋਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਮਨੁੱਖਤਾ ਦੀ ਬਿਹਤਰੀ ਲਈ ਬਦਲਾਅ ਲਿਆਉਣ ਲਈ ਲਗਨ ਅਤੇ ਯੋਗ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗ ਦੇ ਅਭਿਆਸ ਨਾਲ ਇੱਕ ਸ਼ਾਂਤੀਪੂਰਨ ਦਿਲ, ਵਿਅਕਤੀ ਨੂੰ ਸਮਾਜ ਦੀ ਭਲਾਈ ਲਈ ਇੱਕ ਸੂਝਵਾਨ ਫੈਸਲਾ ਲੈਣ ਵਿੱਚ ਮਦਦ ਕਰਦਾ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਭ ਦੇ ਸਰਵਪੱਖੀ ਵਿਕਾਸ ਲਈ ਮਹਿਲਾ ਸਸ਼ਕਤੀਕਰਨ ਬਹੁਤ ਜ਼ਰੂਰੀ ਹੈ, ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਵਿਕਾਸ ਲਈ ਹਸਪਤਾਲ ਦੀ ਤਰ੍ਹਾਂ ਨਿਰੰਤਰ ਪ੍ਰਕਿਰਿਆ ਹੋਣੀ ਚਾਹੀਦੀ ਹੈ, ਬੁਨਿਆਦੀ ਢਾਂਚਾ, ਫੈਕਲਟੀਜ਼ ਅਤੇ ਉਨ੍ਹਾਂ ਦੇ ਮਨੁੱਖੀ ਸਰੋਤ ਇਸਦੇ ਵਿਕਾਸ ਲਈ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ।

 

ਆਪਣੇ ਉਦਘਾਟਨੀ ਭਾਸ਼ਣ ਵਿੱਚ ਸੰਸਥਾ ਦੇ ਬੁਨਿਆਦੀ ਢਾਂਚੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਏਆਈਆਈਏ ਦੀ ਡਾਇਰੈਕਟਰ ਪ੍ਰੋਫ਼ੈਸਰ ਡਾਕਟਰ ਤਨੁਜਾ ਨੇਸਾਰੀ ਨੇ ਇਸ ਯੋਗ ਦਿਵਸ ਨੂੰ ਔਰਤਾਂ ਦੇ ਸਸ਼ਕਤੀਕਰਨ, ਮਾਰਗਦਰਸ਼ਨ ਲਈ ਅਤੇ ਸਾਡੇ ਮਨਾਂ, ਆਤਮਾਵਾਂ ਅਤੇ ਰੂਹਾਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਹਰ ਕਿਸੇ ਨੂੰ ਇਹ ਦਿਵਸ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਆਪਣੇ ਅੰਦਰ ਇਕਜੁੱਟ ਹੋਣ ਅਤੇ ਆਯੁਰਵੇਦ ਦੇ ਜੀਵਨ ਜਾਚ ਦੀ ਪਾਲਣਾ ਰਾਹੀਂ ਬਾਹਰੀ ਦੁਨੀਆਂ ਨਾਲ ਇਕਜੁੱਟ ਹੋਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਆਯੁਰਵੇਦ ਅਤੇ ਯੋਗਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਸ ਦ੍ਰਿਸ਼ਟੀਕੋਣ ਵਿੱਚ ਉਨ੍ਹਾਂ ਦੀ ਧਾਰਨਾ ਸੀ ਕਿ ਆਯੁਰਵੇਦ, ਯੋਗ ਦਾ ਸਰੀਰਕ ਪਹਿਲੂ ਹੈ ਅਤੇ ਯੋਗਾ, ਆਯੁਰਵੇਦ ਦਾ ਅਧਿਆਤਮਿਕ ਪਹਿਲੂ ਹੈ। ਉਨ੍ਹਾਂ ਸਾਰਿਆਂ ਨੂੰ ਨਾ ਸਿਰਫ ਸਿਖਾਉਣ ਲਈ ਹੀ, ਬਲਕਿ ਯੋਗ ਅਤੇ ਆਯੁਰਵੇਦ ਦੋਵਾਂ ਦਾ ਅਭਿਆਸ ਕਰਨ ਦੀ ਅਪੀਲ ਵੀ ਕੀਤੀ। 

ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਮਿਸ ਭਾਵਨਾ ਸਕਸੈਨਾ ਨੇ ਇਸ ਮੌਕੇ 'ਤੇ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ਼ ਯੋਗਾ ਦੇ ਵਿਦਿਆਰਥੀਆਂ ਦੇ ਵੱਖ-ਵੱਖ ਪ੍ਰਦਰਸ਼ਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਯੋਗਾ ਫਿਊਜ਼ਨ ਪ੍ਰੋਗਰਾਮ ਦਾ ਜੋਸ਼ੀਲਾ ਪ੍ਰਦਰਸ਼ਨ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਇੱਕ ਸੰਪੂਰਨ ਸੰਕਲਪ ਹੈ, ਜਿਸ ਵਿੱਚ ਆਰਥਿਕ ਅਤੇ ਅਧਿਆਤਮਿਕ ਸਸ਼ਕਤੀਕਰਨ ਵੀ  ਸ਼ਾਮਲ ਹੈ।

 

ਅੰਤਰਰਾਸ਼ਟਰੀ ਯੋਗ ਦਿਵਸ ਦੇ ਸਮਾਗਮਾਂ ਦੇ ਹਿੱਸੇ ਵਜੋਂ, ਏਆਈਆਈਏ ਨੇ ਉਪਚਾਰ ਯੋਗਾ ਉੱਤੇ ਇੱਕ ਕਿਤਾਬਚਾ ਵੀ ਜਾਰੀ ਕੀਤਾ। ਏਆਈਆਈਏ ਦੇ ਵਿਦਵਾਨਾਂ ਵੱਲੋਂ ਪੰਜ ਦਿਨਾਂ ਦਾ ਇੱਕ ਆਮ ਅਰਥਾਤ ਸਾਂਝਾ ਯੋਗਾ ਪ੍ਰੋਟੋਕੋਲ, ਦਿੱਲੀ ਦੀਆਂ ਵੱਖ-ਵੱਖ ਮਸ਼ਹੂਰ ਥਾਂਵਾਂ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ ਆਈਟੀਬੀਪੀ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸਰਹੱਦਾਂ 'ਤੇ ਆਯੁਰ-ਯੋਗਾ ਨੂੰ ਉਤਸ਼ਾਹਤ ਕਰਨਾ ਵੀ ਸ਼ਾਮਲ ਹੈ। ਉੱਤਰ ਪੂਰਬੀ ਭਾਰਤ ਵਿੱਚ ਆਈਟੀਬੀਪੀ ਦੇ ਅਧਿਕਾਰੀਆਂ ਅਤੇ ਆਯੂਸ਼ ਸੰਸਥਾਵਾਂ ਵੱਲੋਂ ਸਿਹਤ ਕੈਂਪ ਅਤੇ ਸਿਹਤ ਕਿੱਟਾਂ ਦੀ ਵੰਡ, ਬਿਰਧ ਆਸ਼ਰਮਾਂ ਅਤੇ ਏਆਈਆਈਏ ਦੇ ਹਸਪਤਾਲ ਬਲਾਕ ਵਿੱਚ ਯੋਗ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਏਆਈਆਈਏ ਦੀ ਸਥਾਪਨਾ ਆਯੁਰਵੇਦ, ਇੱਕ ਪ੍ਰਾਚੀਨ ਭਾਰਤੀ ਦਵਾਈ ਪ੍ਰਣਾਲੀ ਦੇ ਗਿਆਨ ਅਤੇ ਅਭਿਆਸ ਦੇ ਪ੍ਰਚਾਰ ਤੇ ਵਿਕਾਸ ਲਈ 17 ਅਕਤੂਬਰ, 2017 ਨੂੰ  ਕੀਤੀ ਗਈ ਸੀ। ਪਿਛਲੇ ਛੇ ਸਾਲਾਂ ਵਿੱਚ ਸੰਸਥਾ ਨੇ ਇਸ ਖੇਤਰ ਵਿੱਚ ਨਾ ਸਿਰਫ ਭਾਰਤ ਵਿੱਚ ਬਹੁਤ ਪ੍ਰਗਤੀ ਕੀਤੀ ਹੈ, ਬਲਕਿ ਵਿਸ਼ਵ ਪੱਧਰ 'ਤੇ ਆਯੁਰਵੈਦਿਕ ਸਿੱਖਿਆ ਅਤੇ ਖੋਜ ਦਾ ਕੇਂਦਰ ਵੀ ਬਣ ਗਿਆ ਹੈ।

 

ਇਸ ਤੋਂ ਬਾਅਦ ਵਾਈ ਬਰੇਕ ਅਤੇ ਯੋਗਾ ਫਿਊਜ਼ਨ ਦਾ ਆਯੋਜਨ ਕੀਤਾ ਗਿਆ। ਆਯੂਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਵੈਦਿਆ ਡਾ. ਕਾਸ਼ੀਨਾਥ ਸਮਗੰਦੀ, ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ  ਦੀ ਨਿਰਦੇਸ਼ਕ, ਪਦਮਸ਼੍ਰੀ ਪੁਰਸਕਾਰ ਜੇਤੂ ਕਮਲਿਨੀ ਅਸਥਾਨਾ ਅਤੇ ਨਲਿਨੀ ਅਸਥਾਨਾ ਨੇ ਇਸ ਮੌਕੇ ਹਾਜ਼ਰ  ਸਨ। ਇਸ ਮੌਕੇ ਏਆਈਆਈਏ ਦੇ ਡੀਨ, ਸੀਨੀਅਰ ਫੈਕਲਟੀ ਅਤੇ ਮੈਂਬਰ ਵੀ ਮੌਜੂਦ ਸਨ।

************

ਐੱਸਬੀ 



(Release ID: 2021480) Visitor Counter : 35