ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਨੇ ਫਲ ਵਪਾਰੀਆਂ ਨੂੰ ਫਲ ਪਕਾਉਣ ਵਿੱਚ ਕੈਲਸ਼ੀਅਮ ਕਾਰਬਾਇਡ ਦੀ ਵਰਤੋਂ ਨਾ ਕਰਨ ਦੀ ਪਾਲਣਾ ਸੁਨਿਸ਼ਚਿਤ ਕਰਨ ਪ੍ਰਤੀ ਸੁਚੇਤ ਕੀਤਾ

Posted On: 18 MAY 2024 6:28PM by PIB Chandigarh

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਨੇ ਵਿਸ਼ੇਸ਼ ਤੌਰ ‘ਤੇ ਅੰਬ ਦੇ ਸੀਜ਼ਨ ਵਿੱਚ ਫਲਾਂ ਨੂੰ ਨਕਲੀ ਢੰਗ ਨਾਲ ਪਕਾਉਣ ਲਈ ਕੈਲਸ਼ੀਅਮ ਕਾਰਬਾਇਡ ‘ਤੇ ਪਾਬੰਦੀ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਸੁਨਿਸ਼ਚਿਤ ਕਰਨ ਲਈ ਫਲ ਪਕਾਉਣ ਵਾਲੇ ਕਮਰਿਆਂ ਦਾ ਸੰਚਾਲਨ ਕਰਨ ਵਾਲੇ ਟ੍ਰੇਡਰਸ/ਫਰੂਟ ਹੈਂਡਲਰਸ/ਫਰੂਟ ਬਿਜ਼ਨਿਸ ਆਪਰੇਟਰਾਂ (FBOs) ਨੂੰ ਸੁਚੇਤ ਕੀਤਾ ਹੈ। ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਡਿਪਾਰਟਮੈਂਟਸ ਨੂੰ ਐੱਫਐੱਸਐੱਸ (FSS) ਐਕਟ, 2006 ਅਤੇ ਇਸ ਦੇ ਅਧੀਨ ਬਣਾਏ ਗਏ ਰੂਲਜ਼/ਰੈਗੂਲੇਸ਼ਨਜ਼ ਦੇ ਉਪਬੰਧਾਂ ਦੇ ਅਨੁਸਾਰ ਅਜਿਹੀਆਂ ਗ਼ੈਰ-ਕਾਨੂੰਨੀ ਪ੍ਰਥਾਵਾਂ ਵਿੱਚ ਸ਼ਾਮਲ ਵਿਅਕਤੀਆਂ ਨਾਲ ਸੁਚੇਤ ਰਹਿਣ, ਗੰਭੀਰ ਕਾਰਵਾਈ ਕਰਨ ਅਤੇ ਸਖ਼ਤੀ ਨਾਲ ਨਜਿੱਠਣ ਦੀ ਸਲਾਹ ਦੇ ਰਿਹਾ ਹੈ।  

ਕੈਲਸ਼ੀਅਮ ਕਾਰਬਾਇਡ, ਜੋ ਆਮ ਤੌਰ 'ਤੇ ਅੰਬਾਂ ਜਿਹੇ ਫਲਾਂ ਨੂੰ ਪਕਾਉਣ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਨਾਲ ਐਸੀਟਿਲੀਨ ਗੈਸ ਛੱਡਦਾ ਹੈ ਜਿਸ ਵਿੱਚ ਆਰਸੈਨਿਕ ਅਤੇ ਫਾਸਫੋਰਸ ਦੇ ਹਾਨੀਕਾਰਕ ਕਣ ਹੁੰਦੇ ਹਨ। ਇਹ ਪਦਾਰਥ, ਜਿਨ੍ਹਾਂ ਨੂੰ 'ਮਸਾਲਾ (Masala)' ਵੀ ਕਿਹਾ ਜਾਂਦਾ ਹੈ, ਚੱਕਰ ਆਉਣਾ, ਸੁੱਕਾ ਮੂੰਹ, ਜਲਣ, ਕਮਜ਼ੋਰੀ, ਨਿਗਲਣ ਵਿੱਚ ਮੁਸ਼ਕਲ, ਉਲਟੀਆਂ ਅਤੇ ਚਮੜੀ ਦੇ ਫੋੜੇ (ਅਲਸਰ) ਆਦਿ ਜਿਹੀਆਂ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ, ਐਸੀਟੀਲੀਨ ਗੈਸ ਨਾਲ ਕੰਮ ਕਰਨ ਵਾਲਿਆਂ ਲਈ ਵੀ ਉਨ੍ਹਾਂ ਹੀ ਖਤਰਨਾਕ ਹੈ। ਪ੍ਰਯੋਗ ਦੌਰਾਨ ਇਹ ਸੰਭਵ ਹੈ ਕਿ ਕੈਲਸ਼ੀਅਮ ਕਾਰਬਾਇਡ ਫਲਾਂ ਦੇ ਸਿੱਧੇ ਸੰਪਰਕ ਵਿੱਚ ਆ ਸਕਦਾ ਹੈ ਅਤੇ ਫਲਾਂ ਉੱਤੇ ਆਰਸੈਨਿਕ ਅਤੇ ਫਾਸਫੋਰਸ ਦੀ ਰਹਿੰਦ-ਖੂੰਹਦ ਛੱਡ ਸਕਦਾ ਹੈ।

ਇਨ੍ਹਾਂ ਖਤਰਿਆਂ ਦੇ ਕਾਰਨ, ਫੂਡ ਸੇਫਟੀ ਐਂਡ ਸਟੈਂਡਰਡਸ ਰੈਗੂਲੇਸ਼ਨਜ਼, 2011 (ਵਿਕਰੀ 'ਤੇ ਪਾਬੰਦੀ ਅਤੇ ਰੋਕ) ਦੇ ਨਿਯਮ 2.3.5 ਦੇ ਤਹਿਤ ਫਲਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਇਡ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਨਿਯਮ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ, "ਕੋਈ ਵੀ ਵਿਅਕਤੀ ਵਿੱਕਰੀ ਜਾਂ ਪੇਸ਼ਕਸ਼ ਨਹੀਂ ਕਰੇਗਾ ਜਾਂ ਕਿਸੇ ਵੀ ਵੇਰਵੇ ਦੇ ਤਹਿਤ ਵਿਕਰੀ ਦੇ ਉਦੇਸ਼ ਨਾਲ ਆਪਣੇ ਪਰਿਸਰ 'ਤੇ ਵੇਚਣ ਲਈ ਅਜਿਹੇ ਫਲ ਨਹੀਂ ਰੱਖੇਗਾ, ਜਿਸ ਨੂੰ ਆਮਤੌਰ ‘ਤੇ ਕਾਰਬਾਇਡ ਗੈਸ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਦੀ ਵਰਤੋਂ ਨਾਲ ਨਕਲੀ ਤੌਰ 'ਤੇ ਪਕਾਇਆ ਗਿਆ ਹੈ।"

ਪਾਬੰਦੀਸ਼ੁਦਾ ਕੈਲਸ਼ੀਅਮ ਕਾਰਬਾਇਡ ਦੀ ਵੱਡੇ ਪੱਧਰ 'ਤੇ ਵਰਤੋਂ ਦੇ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ, ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (FSSAI) ਨੇ ਭਾਰਤ ਵਿੱਚ ਫਲਾਂ ਨੂੰ ਪਕਾਉਣ ਲਈ ਇੱਕ ਸੁਰੱਖਿਅਤ ਵਿਕਲਪ ਵਜੋਂ ਐਥੀਲੀਨ ਗੈਸ ਦੀ ਵਰਤੋਂ ਦੀ ਮੰਜ਼ੂਰੀ ਦਿੱਤੀ ਹੈ। ਐਥੀਲੀਨ ਗੈਸ ਦੀ ਵਰਤੋਂ ਫਸਲ, ਕਿਸਮ ਅਤੇ ਪਰਿਪੱਕਤਾ ਦੇ ਆਧਾਰ 'ਤੇ 100 ਪੀਪੀਐੱਮ (ppm (100 μl/L) ਤੱਕ ਦੀ ਗਾੜ੍ਹੇਪਣ ਵਿੱਚ ਕੀਤੀ ਜਾ ਸਕਦੀ ਹੈ। ਐਥੀਲੀਨ, ਫਲਾਂ ਵਿੱਚ ਕੁਦਰਤੀ ਤੌਰ ਪਾਇਆ ਜਾਣ ਵਾਲਾ ਇੱਕ ਹਾਰਮੋਨ ਹੈ, ਜੋ ਰਸਾਇਣਿਕ ਅਤੇ ਬਾਇਓਕੈਮੀਕਲ ਗਤੀਵਿਧੀਆਂ ਦੀ ਇੱਕ ਲੜੀ ਨੂੰ ਸ਼ੁਰੂ ਅਤੇ ਨਿਯੰਤਰਿਤ ਕਰਕੇ ਪੱਕਣ ਦੀ ਪ੍ਰਕਿਰਿਆ ਨੂੰ ਨਿਰਧਾਰਿਤ ਕਰਦਾ ਹੈ। ਕੱਚੇ ਫਲਾਂ ਨੂੰ ਐਥੀਲੀਨ ਗੈਸ ਨਾਲ ਉਪਚਾਰਿਤ ਕਰਨ ਨਾਲ ਕੁਦਰਤੀ ਤੌਰ ‘ਤੇ ਪੱਕਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਜਦੋਂ ਤੱਕ ਫਲ ਆਪਣੇ ਆਪ ਐਥੀਲੀਨ ਦਾ ਉਤਪਾਦਨ ਕਰਨਾ ਸ਼ੁਰੂ ਨਹੀਂ ਕਰ ਦਿੰਦਾ।

ਇਸ ਤੋਂ ਇਲਾਵਾ, ਸੈਂਟਰਲ ਇਨਸੈਕਟੀਸਾਈਡਜ਼ ਬੋਰਡ ਐਂਡ ਰਜਿਸਟ੍ਰੇਸ਼ਨ ਕਮੇਟੀ (CIB & RC) ਨੇ ਅੰਬ ਅਤੇ ਹੋਰ ਫਲਾਂ ਨੂੰ ਇੱਕ ਬਰਾਬਰ ਪਕਾਉਣ ਲਈ ਐਥੇਫੌਨ 39% ਐੱਸਐੱਲ ਨੂੰ ਮੰਜ਼ੂਰੀ ਦੇ ਦਿੱਤੀ ਹੈ।

ਐੱਫਐੱਸਐੱਸਏਆਈ ਨੇ ‘ਨਕਲੀ ਤੌਰ ‘ਤੇ ਫਲਾਂ ਨੂੰ ਪਕਾਉਣਾ-ਐਥੀਲੀਨ ਇੱਕ ਸੁਰੱਖਿਅਤ ਫਲ ਪਕਾਉਣ ਵਾਲੀ ਗੈਸ’(https://www.fssai.gov.in/upload/uploadfiles/ files/ Guidance Note Ver2 Artificial_Ripning_Fruits_03_01_2019_Revised_10_02_2020.pdf)  ਇੱਕ ਸਿਰਲੇਖ ਰਾਹੀਂ ਇੱਕ ਵਿਆਪਕ ਮਾਰਗ ਦਰਸ਼ਨ ਦਸਤਾਵੇਜ਼ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਫੂਡ ਬਿਜ਼ਨਿਸ ਆਪਰੇਟਰਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਫਲਾਂ ਨੂੰ ਨਕਲੀ ਤੌਰ ‘ਤੇ ਪਕਾਉਣ ਦੀ ਪ੍ਰਕਿਰਿਆ ਦੀ ਪਾਲਣਾ ਕਰਨ। ਇਹ ਦਸਤਾਵੇਜ਼ ਐਥੀਲੀਨ ਗੈਸ ਦੁਆਰਾ ਫਲਾਂ ਨੂੰ ਨਕਲੀ ਢੰਗ ਨਾਲ ਪਕਾਉਣ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਦੀ ਰੂਪਰੇਖਾ ਪੇਸ਼ ਕਰਦਾ ਹੈ ਜਿਵੇਂ ਕਿ ਪਾਬੰਦੀਆਂ, ਐਥੀਲੀਨ ਪਕਾਉਣ ਦੀ ਪ੍ਰਣਾਲੀ/ਚੈਂਬਰ ਲਈ ਜ਼ਰੂਰਤਾਂ, ਵਰਤੋਂ ਦੀਆਂ ਸ਼ਰਤਾਂ, ਐਥੀਲੀਨ ਗੈਸ ਦੇ ਸਰੋਤ, ਵੱਖ-ਵੱਖ ਸਰੋਤਾਂ ਤੋਂ ਐਥੀਲੀਨ ਗੈਸ ਦੀ ਵਰਤੋਂ ਲਈ ਪ੍ਰੋਟੋਕੋਲ, ਉਪਚਾਰ ਤੋਂ ਬਾਅਦ ਦੇ ਸੰਚਾਲਨ, ਸੁਰੱਖਿਆ ਦਿਸ਼ਾ-ਨਿਰਦੇਸ਼ ਆਦਿ ਸ਼ਾਮਲ ਹਨ।

ਜੇਕਰ ਖਪਤਕਾਰਾਂ ਦੁਆਰਾ ਕੈਲਸ਼ੀਅਮ ਕਾਰਬਾਇਡ ਦੀ ਵਰਤੋਂ ਜਾਂ ਫਲਾਂ ਨੂੰ ਨਕਲੀ ਢੰਗ ਨਾਲ ਪਕਾਉਣ ਲਈ ਪਕਾਉਣ ਵਾਲੇ  ਕੈਮੀਕਲਜ਼ ਦੀ ਵਰਤੋਂ ਕਰਨ ਦਾ ਕੋਈ ਗਲਤ ਤਰੀਕਾ ਦੇਖਿਆ ਜਾਂਦਾ ਹੈ, ਤਾਂ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਇਹ ਮਾਮਲਾ ਸਬੰਧਿਤ ਰਾਜ ਦੇ ਫੂਡ ਸੇਫਟੀ ਕਮਿਸ਼ਨਰਾਂ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਕਮਿਸ਼ਨਰਾਂ ਦੇ ਵੇਰਵੇ ਹੇਠਾਂ ਦਿੱਤੇ ਗਏ ਲਿੰਕ 'ਤੇ ਉਪਲਬਧ ਹਨ: https://www.fssai.gov.in/cms/commissioners-of-food-safety.php

*****

ਐੱਮਵੀ


(Release ID: 2021117) Visitor Counter : 107