ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਜਾਅਲੀ ਕਾਲਾਂ- ਡਾਟ/ਟਰਾਈ ਦੇ ਨਾਮ 'ਤੇ ਤੁਹਾਡੇ ਮੋਬਾਈਲ ਨੂੰ ਡਿਸਕਨੈਕਟ ਕਰਨ ਦੀ ਧਮਕੀ ਦੇਣ ਵਾਲੀ ਕਿਸੇ ਵੀ ਕਾਲ ਨੂੰ ਨਜ਼ਰਅੰਦਾਜ਼ ਕਰੋ ਅਤੇ ਇਸ ਦੀ ਸ਼ਿਕਾਇਤ www.sancharsaath.gov.in 'ਤੇ ਕਰੋ
ਦੂਰ-ਸੰਚਾਰ ਵਿਭਾਗ ਨਾਗਰਿਕਾਂ ਨੂੰ ਕੁਨੈਕਸ਼ਨ ਕੱਟਣ ਦੀ ਧਮਕੀ ਦੇਣ ਵਾਲੀ ਕਾਲ ਨਹੀਂ ਕਰਦਾ
Posted On:
14 MAY 2024 3:16PM by PIB Chandigarh
ਸੰਚਾਰ ਮੰਤਰਾਲੇ ਦੇ ਦੂਰ-ਸੰਚਾਰ ਵਿਭਾਗ (ਡਾਟ) ਨੇ ਨਾਗਰਿਕਾਂ ਨੂੰ ਅਜਿਹੀਆਂ ਫ਼ਰਜ਼ੀ ਕਾਲਾਂ 'ਤੇ ਧਿਆਨ ਨਾ ਦੇਣ ਲਈ ਇੱਕ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਕਾਲ ਕਰਨ ਵਾਲੇ ਉਨ੍ਹਾਂ ਦੇ ਮੋਬਾਈਲ ਨੰਬਰਾਂ ਨੂੰ ਕੱਟਣ ਦੀ ਧਮਕੀ ਦੇ ਰਹੇ ਹਨ ਜਾਂ ਕੁਝ ਗ਼ੈਰ-ਕਾਨੂੰਨੀ ਗਤੀਵਿਧੀਆਂ ਲਈ ਉਨ੍ਹਾਂ ਦੇ ਮੋਬਾਈਲ ਨੰਬਰਾਂ ਦੀ ਦੁਰਵਰਤੋਂ ਹੋਣ ਬਾਰੇ ਗੱਲ ਕਰ ਕਰ ਰਹੇ ਹੋਣ।
ਦੂਰ-ਸੰਚਾਰ ਵਿਭਾਗ ਨੇ ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ (ਜਿਵੇਂ +92-xxxxxxxxx) ਤੋਂ ਸਰਕਾਰੀ ਅਧਿਕਾਰੀਆਂ ਦੇ ਨਾਂ 'ਤੇ ਲੋਕਾਂ ਨੂੰ ਧੋਖਾ ਦੇਣ ਵਾਲੇ ਵਟਸਐੱਪ ਕਾਲ ਬਾਰੇ ਵੀ ਇੱਕ ਸਲਾਹ ਜਾਰੀ ਕੀਤੀ ਸੀ।
ਸਾਈਬਰ ਅਪਰਾਧੀ ਅਜਿਹੀਆਂ ਕਾਲਾਂ ਰਾਹੀਂ ਸਾਈਬਰ ਅਪਰਾਧ/ਵਿੱਤੀ ਧੋਖਾਧੜੀ ਕਰਨ ਲਈ ਧਮਕੀਆਂ ਦੇਣ ਜਾਂ ਨਿੱਜੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਡਾਟ/ ਟਰਾਈ ਕਿਸੇ ਨੂੰ ਵੀ ਆਪਣੇ ਵੱਲੋਂ ਅਜਿਹੀ ਕਾਲ ਕਰਨ ਦਾ ਅਧਿਕਾਰ ਨਹੀਂ ਦਿੰਦਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਅਤੇ ਸੰਚਾਰ ਸਾਥੀ ਪੋਰਟਲ (www.sancharsathi.gov.in/sfc) 'ਤੇ 'ਚਕਸ਼ੂ – ਸਸਪੈਕਟਿਡ ਫ੍ਰਾਡ ਕਮਿਊਨੀਕੇਸ਼ਨ' ਸਹੂਲਤ 'ਤੇ ਅਜਿਹੀਆਂ ਧੋਖਾਧੜੀ ਵਾਲੀਆਂ ਕਾਲਾਂ ਦੀ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ। ਅਜਿਹੀ ਤੁਰੰਤ ਸ਼ਿਕਾਇਤ ’ਤੇ ਦੂਰ-ਸੰਚਾਰ ਵਿਭਾਗ ਨੂੰ ਸਾਈਬਰ ਅਪਰਾਧ, ਵਿੱਤੀ ਧੋਖਾਧੜੀ ਆਦਿ ਲਈ ਦੂਰ-ਸੰਚਾਰ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।
ਡਾਟ ਨਾਗਰਿਕਾਂ ਨੂੰ ਪਹਿਲਾਂ ਹੀ ਸਾਈਬਰ ਅਪਰਾਧ ਜਾਂ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਣ ਦੀ ਸਥਿਤੀ ਵਿੱਚ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ਜਾਂ www.cybercrime.gov.in 'ਤੇ ਰਿਪੋਰਟ ਕਰਨ ਦੀ ਸਲਾਹ ਦਿੰਦਾ ਹੈ।
ਸ਼ੱਕੀ ਫ਼ਰਜ਼ੀ ਸੰਚਾਰ ਨਾਲ ਨਜਿੱਠਣ ਅਤੇ ਸਾਈਬਰ ਅਪਰਾਧ ਗਤੀਵਿਧੀਆਂ ਨੂੰ ਰੋਕਣ ਲਈ ਕਈ ਉਪਾਅ ਕੀਤੇ ਗਏ ਹਨ:
-
ਚਕਸ਼ੂ ਸਹੂਲਤ ਦੇ ਤਹਿਤ ਨਾਗਰਿਕਾਂ ਨੂੰ ਖ਼ਤਰਨਾਕ ਅਤੇ ਫਿਸ਼ਿੰਗ ਐੱਸਐੱਮਐੱਸ ਭੇਜਣ ਵਿੱਚ ਸ਼ਾਮਲ 52 ਪ੍ਰਮੁੱਖ ਸੰਸਥਾਵਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। 700 ਐੱਸਐੱਮਐੱਸ ਸਮੱਗਰੀ ਟੈਂਪਲੇਟ ਅਸਮਰੱਥ ਕੀਤੇ ਗਏ ਹਨ। ਸਾਰੇ ਟੈਲੀਕਾਮ ਆਪਰੇਟਰਾਂ ਵਿੱਚ 348 ਮੋਬਾਈਲ ਹੈਂਡਸੈੱਟ ਆਲ ਇੰਡੀਆ ਆਧਾਰ 'ਤੇ ਬਲੈਕਲਿਸਟ ਕੀਤੇ ਗਏ ਹਨ।
-
10,834 ਸ਼ੱਕੀ ਮੋਬਾਈਲ ਨੰਬਰ ਟੈਲੀਕਾਮ ਆਪਰੇਟਰਾਂ ਨੂੰ ਮੁੜ-ਤਸਦੀਕ ਕਰਨ ਲਈ ਮਾਰਕ ਕੀਤੇ ਗਏ, ਜਿਨ੍ਹਾਂ ਵਿੱਚੋਂ 8,272 ਮੋਬਾਈਲ ਕਨੈਕਸ਼ਨ 30 ਅਪ੍ਰੈਲ, 2024 ਤੱਕ ਮੁੜ-ਤਸਦੀਕ ਕਰਨ ਵਿੱਚ ਅਸਫ਼ਲ ਰਹਿਣ ਕਾਰਨ ਕੱਟ ਦਿੱਤੇ ਗਏ ਹਨ।
-
ਸਾਈਬਰ ਅਪਰਾਧ/ਵਿੱਤੀ ਧੋਖਾਧੜੀ ਵਿੱਚ ਸ਼ਾਮਲ ਹੋਣ ਕਾਰਨ ਪੂਰੇ ਭਾਰਤ ਵਿੱਚ 1.86 ਲੱਖ ਮੋਬਾਈਲ ਹੈਂਡਸੈੱਟ ਬਲੌਕ ਕੀਤੇ ਗਏ ਹਨ।
-
ਡਾਟ/ਟਰਾਈ ਦੇ ਨਾਂ 'ਤੇ ਜਾਅਲੀ ਨੋਟਿਸਾਂ, ਸ਼ੱਕੀ ਧੋਖਾਧੜੀ ਸੰਚਾਰ ਅਤੇ ਪ੍ਰੈਸ, ਐੱਸਐੱਮਐੱਸ ਅਤੇ ਸੋਸ਼ਲ ਮੀਡੀਆ ਰਾਹੀਂ ਖ਼ਤਰਨਾਕ ਕਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲੋਕਾਂ ਨੂੰ ਨਿਯਮਤ ਤੌਰ 'ਤੇ ਸਲਾਹ ਜਾਰੀ ਕੀਤੀ ਜਾਂਦੀ ਹੈ।
**************
ਡੀਕੇ/ਡੀਕੇ/ਐੱਸਐੱਮਪੀ
(Release ID: 2020679)
Visitor Counter : 70