ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਸਮਾਜਵਾਦੀ ਗਣਰਾਜ ਸ੍ਰੀਲੰਕਾ ਦੇ ਸਿਵਿਲ ਸੇਵਕਾਂ ਦੇ ਲਈ ਤੀਸਰਾ ਸਮਰੱਥਾ ਨਿਰਮਾਣ ਪ੍ਰੋਗਰਾਮ ਰਾਸ਼ਟਰੀ ਸੁਸ਼ਾਸਨ ਕੇਂਦਰ (National Centre for Good Governance), ਮਸੂਰੀ ਵਿੱਚ ਆਯੋਜਿਤ ਕੀਤਾ ਗਿਆ

Posted On: 14 MAY 2024 12:11PM by PIB Chandigarh

ਰਾਸ਼ਟਰੀ ਸੁਸ਼ਾਸਨ ਕੇਂਦਰ (NCGG) ਦੁਆਰਾ 13 ਮਈ, 2024 ਤੋਂ 24 ਮਈ, 2024 ਤੱਕ ਮਸੂਰੀ ਵਿੱਚ  ਸ੍ਰੀਲੰਕਾ ਦੇ ਸੀਨੀਅਰ ਸਿਵਿਲ ਸੇਵਕਾਂ ਲਈ ਤੀਸਰਾ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰਪਤੀ ਸਕੱਤਰੇਤ, ਰਾਸ਼ਟਰੀ ਪੁਲਿਸ ਕਮਿਸ਼ਨ ਦਾ ਵਿਭਾਗ, ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਵਾਲਾ ਕਮਿਸ਼ਨ, ਨੈਸ਼ਨਲ ਆਡਿਟ ਦਫ਼ਤਰ, ਅਟਾਰਨੀ ਜਨਰਲ ਵਿਭਾਗ, ਬਾਹਰੀ ਸਰੋਤ ਵਿਭਾਗ, ਵਿੱਤ ਕਮਿਸ਼ਨ, ਰਾਸ਼ਟਰੀ ਬਜਟ ਵਿਭਾਗ, ਵਿੱਤ ਮੰਤਰਾਲਾ, ਆਈਟੀ ਪ੍ਰਬੰਧਨ ਵਿਭਾਗ, ਵਿੱਤ ਮੰਤਰਾਲਾ ਅਤੇ ਹੋਰ ਵਿਭਾਗ ਤੋਂ ਅਸਿਸਟੈਂਟ ਡਿਵੀਜ਼ਨਲ ਸਕੱਤਰਾਂ, ਸਹਾਇਕ ਸਕੱਤਰਾਂ, ਉਪ ਸਕੱਤਰਾਂ, ਡਾਇਰੈਕਟਰਾਂ, ਸੀਨੀਅਰ ਸਹਾਇਕ ਸਕੱਤਰਾਂ, ਅਸਿਸਟੈਂਟ ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ, ਅਸਿਸਟੈਂਟ ਡਾਇਰੈਕਟਰਾਂ ਦੇ ਰੂਪ ਵਿੱਚ ਕੰਮ ਕਰਨ ਵਾਲੇ ਸ੍ਰੀਲੰਕਾ ਦੇ 41 ਸੀਨੀਅਰ ਸਿਵਿਲ ਸੇਵਕ ਅਧਿਕਾਰੀ  ਹਿੱਸਾ ਲੈ ਰਹੇ ਹਨ।

ਐੱਨਸੀਜੀਜੀ, ਭਾਰਤ ਸਰਕਾਰ ਦੇ ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਤਹਿਤ ਇੱਕ ਆਟੋਨੋਮਸ ਇੰਸਟੀਟਿਊਸ਼ਨਜ਼ (ਖੁਦਮੁਖਤਿਆਰੀ ਸੰਸਥਾ) ਹੈ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਜਨਤਕ ਨੀਤੀ ਅਤੇ ਸ਼ਾਸਨ ਦੋਵਾਂ ਵਿੱਚ ਖੋਜ, ਅਧਿਐਨ ਅਤੇ ਸਮਰੱਥਾ ਨਿਰਮਾਣ ਲਈ ਪ੍ਰਤੀਬੱਧ ਹੈ। ਐੱਨਸੀਜੀਜੀ (NCGG) ਦੇ ਯਤਨ 'ਵਸੁਧੈਵ ਕੁਟੁੰਬਕਮ' ਯਾਨੀ "ਵਿਸ਼ਵ ਇੱਕ ਪਰਿਵਾਰ ਹੈ" ਦੇ ਭਾਰਤੀ ਦਰਸ਼ਨ ਦੇ ਅਨੁਰੂਪ ਹਨ ਅਤੇ ਹੋਰ ਦੇਸ਼ਾਂ ਦੇ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਸਹਿਯੋਗ ਨੂੰ ਹੁਲਾਰਾ ਦੇਣ 'ਤੇ ਜ਼ੋਰ ਦਿੰਦੇ ਹਨ।

ਰਾਸ਼ਟਰੀ ਸੁਸ਼ਾਸਨ ਕੇਂਦਰ (NCGG) ਦੇ ਡਾਇਰੈਕਟਰ ਜਨਰਲ ਅਤੇ ਪ੍ਰਸ਼ਾਸਨ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG), ਦੇ ਸਕੱਤਰ ਸ਼੍ਰੀ ਵੀ.ਸ੍ਰੀਨਿਵਾਸ ਨੇ ਸੈਸ਼ਨ ਦਾ ਉਦਘਾਟਨ ਕੀਤਾ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਸਕੱਤਰ, ਸ਼੍ਰੀ ਅਨੁਰਾ ਦਿਸਾਨਾਇਕੇ ਦੀ ਅਗਵਾਈ ਵਿੱਚ ਪਹਿਲੇ ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ ਸ੍ਰੀਲੰਕਾ ਦੇ ਚੌਦ੍ਹਾਂ ਸੀਨੀਅਰ ਸਿਵਿਲ ਸੇਵਕ ਅਧਿਕਾਰੀਆਂ ਦੀ ਹਿੱਸੇਦਾਰੀ ਨਾਲ ਹਾਸਲ ਕੀਤੀ ਗਈ ਮਹੱਤਵਪੂਰਨ ਉਪਲਬਧੀ ‘ਤੇ ਪ੍ਰਕਾਸ਼ ਪਾਇਆ। ਆਪਣੇ ਸੰਬੋਧਨ ਵਿੱਚ, ਸ਼੍ਰੀ ਸ੍ਰੀਨਿਵਾਸ ਨੇ ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਸ਼ਾਸਨ ਪ੍ਰਥਾਵਾਂ ਵਿੱਚ ਸਮਾਨਤਾਵਾਂ ਅਤੇ ਪਰਸਪਰ ਸਿੱਖਣ ਦੀਆਂ ਸੰਭਾਵਨਾਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰਕਾਰ ਅਤੇ ਨਾਗਰਿਕਾਂ ਦੇ ਦਰਮਿਆਨ ਗਹਿਰੇ ਸਬੰਧਾਂ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ। ਇਸ ਦ੍ਰਿਸ਼ਟੀਕੋਣ ਦੇ ਕੇਂਦਰ ਵਿੱਚ “ਮੈਕਸੀਮਮ ਗਵਰਨੈਂਸ, ਮਿਨੀਮਮ ਗਵਰਨਮੈਂਟ” ਦੀ ਧਾਰਨਾ ਹੈ, ਜੋ ਨਾਗਰਿਕ-ਕੇਂਦਰਿਤ ਦ੍ਰਿਸ਼ਟੀਕੋਣ ਦੇ ਨਾਲ ਡਿਜੀਟਲ ਤੌਰ ‘ਤੇ ਸੰਚਾਲਿਤ ਸ਼ਾਸਨ ‘ਤੇ ਜ਼ੋਰ ਦਿੰਦੀ ਹੈ। 

ਰਸਮੀ ਜਾਣ-ਪਛਾਣ ਦੇ ਦੌਰਾਨ, ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ ਡਾ. ਏਪੀ. ਸਿੰਘ ਨੇ ਰਾਸ਼ਟਰੀ ਸੁਸ਼ਾਸਨ ਕੇਂਦਰ (NCGG) ਦੇ ਸੰਚਾਲਨ ਢਾਂਚੇ ਅਤੇ ਇਸ ਦੀ ਸਥਾਪਨਾ ਦੇ ਬਾਅਦ ਤੋਂ ਪ੍ਰਾਪਤ ਜ਼ਿਕਰਯੋਗ ਤਰੱਕੀ ਦੀ ਇੱਕ ਵਿਵਹਾਰਕ ਜਾਣ-ਪਛਾਣ ਦਿੱਤੀ। ਉਨ੍ਹਾਂ ਨੇ ਪ੍ਰੋਗਰਾਮ ਦੇ ਉਦੇਸ਼ ਬਾਰੇ ਵਿਸਤਾਰ ਨਾਲ ਦੱਸਿਆ, ਜੋ ਭਾਰਤ ਦੀਆਂ ਵਿਭਿੰਨ ਨੀਤੀਆਂ ਅਤੇ ਸ਼ਾਸਨ ਰਣਨੀਤੀਆਂ ਬਾਰੇ ਗਿਆਨ ਪ੍ਰਦਾਨ ਕਰਨ ਲਈ ਸਾਵਧਾਨੀਪੂਰਵਕ ਡਿਜ਼ਾਈਨ ਕੀਤੇ ਗਏ ਹਨ ਅਤੇ ਜਿਨ੍ਹਾਂ ਨੂੰ ਸਮਾਜ ਦੀ ਬਿਹਤਰੀ ਲਈ ਅਪਣਾਇਆ ਜਾ ਸਕਦਾ ਹੈ। ਡਾ. ਸਿੰਘ ਨੇ ਸੈਸ਼ਨ ਨੂੰ ਅੱਗੇ ਵਧਾਉਂਦੇ ਹੋਏ ਆਲ ਇੰਡੀਆ ਸਰਵਿਸਿਜ਼ ਦੀ ਸੰਖੇਪ ਜਾਣਕਾਰੀ, ਨੀਤੀ ਨਿਰਮਾਣ ਦੀ ਸੰਵਿਧਾਨਿਕ ਨੀਂਹ ਅਤੇ ਭਾਰਤ ਵਿੱਚ ਵਿਕੇਂਦ੍ਰੀਕਰਣ ਜਿਹੇ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕਰਨ ਦਾ ਵੇਰਵਾ ਦਿੱਤਾ। ਇਸ ਤੋਂ ਇਲਾਵਾ, ਸੈਸ਼ਨਾਂ ਵਿੱਚ ਜਨਤਕ ਇਕਰਾਰਨਾਮੇ ਅਤੇ ਨੀਤੀਆਂ, ਪ੍ਰਭਾਵਸ਼ਾਲੀ ਦਫ਼ਤਰੀ ਪ੍ਰਸ਼ਾਸਨ ਵਿੱਚ ਈ-ਆਫ਼ਿਸ ਦੀ ਭੂਮਿਕਾ ਅਤੇ ਸ਼ਾਸਨ ਦੇ ਬਦਲਦੇ ਪੈਰਾਡਾਈਮ ਸਮੇਤ ਮਹੱਤਵਪੂਰਨ ਪਹਿਲੂਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਇਹ ਪ੍ਰੋਗਰਾਮ ਕੌਸ਼ਲ ਵਿਕਾਸ, ਖੇਤੀਬਾੜੀ, ਆਪਦਾ ਪ੍ਰਬੰਧਨ ਅਤੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਜਿਹੀਆਂ ਸਿਹਤ ਦੇਖਭਾਲ ਪਹਿਲ ਵਰਗੀਆਂ ਵਿਸ਼ੇਸ਼ ਨੀਤੀਆਂ ‘ਤੇ ਚਾਣਨਾ ਪਾਉਂਦਾ ਹੈ। ਪ੍ਰਤੀਭਾਗੀਆਂ ਨੂੰ ਸੇਵਾ ਦਾ ਅਧਿਕਾਰ, ਡਿਜੀਟਲ ਟੈਕਨੋਲੋਜੀ ਦਾ ਲਾਭ ਉਠਾਉਂਦੇ ਹੋਏ ਸਾਰਿਆਂ ਦੇ ਲਈ ਆਵਾਸ ਅਤੇ ਡਿਜੀਟਲ ਇੰਡੀਆ ਪਹਿਲ ਜਿਹੀ ਪਰਿਵਰਤਨਕਾਰੀ ਨੀਤੀਆਂ ਬਾਰੇ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ, ਪ੍ਰੋਗਰਾਮ ਵਿੱਚ ਵਾਤਾਵਰਣ-ਅਨੁਕੂਲ ਸਮਾਰਟ ਸ਼ਹਿਰਾਂ ਦੀ ਯੋਜਨਾ, ਸੁਸ਼ਾਸਨ ਦੇ ਇੱਕ ਉਪਕਰਣ ਦੇ ਰੂਪ ਵਿੱਚ ਆਧਾਰ ਅਤੇ ਜ਼ੈਂਡਰ ਅਤੇ ਵਿਕਾਸ ਸਮੇਤ ਹੋਰ ਵਿਸ਼ਿਆਂ ‘ਤੇ ਸੈਸ਼ਨ ਉਪਲਬਧ ਕਰਵਾਏ ਗਏ। ਭਾਵਨਾਤਮਕ ਬੁੱਧੀਮਤਾ (ਇਮੋਸ਼ਨਲ ਇੰਟੈਲੀਜੈਂਸ), ਲੈਂਡ ਰਿਕਾਰਡ ਮੈਨੇਜਮੈਂਟ ਅਤੇ ਨੈਸ਼ਨਲ ਸਕਿਉਰਿਟੀ ਨੂੰ ਵੀ ਵਿਸਤਾਰ ਨਾਲ ਜਾਣਿਆ ਗਿਆ। ਇਸ ਤੋਂ ਇਲਾਵਾ, ਭਾਰਤ ਵਿੱਚ ਚੋਣ ਪ੍ਰਬੰਧਨ ਅਤੇ ਭਾਰਤ-ਸ੍ਰੀਲੰਕਾ ਸਬੰਧਾਂ ਬਾਰੇ ਸੈਸ਼ਨਾਂ ਨੇ ਪ੍ਰਤੀਭਾਗੀਆਂ ਦੀ ਰਣਨੀਤਕ ਸ਼ਾਸਨ ਦੇ ਖੇਤਰਾਂ ਦੀ ਸਮਝ ਨੂੰ ਸਮ੍ਰਿੱਧ ਕੀਤਾ। 

ਪ੍ਰੋਗਰਾਮ ਵਿੱਚ ਇੰਦਰਾ ਗਾਂਧੀ ਨੈਸ਼ਨਲ ਫੌਰੈਸਟ ਅਕਾਦਮੀ (Indira Gandhi National Forest Academy (IGNFA) ਅਤੇ ਦੇਹਰਾਦੂਨ ਵਿੱਚ ਫੌਰੈਸਟ ਰਿਸਰਚ ਇੰਸਟੀਟਿਊਟ (FRI) ਸਮੇਤ ਪ੍ਰਤਿਸ਼ਠਿਤ ਸੰਸਥਾਨਾਂ ਦੇ ਵਿਆਪਕ ਖੇਤਰ ਦੌਰੇ ਵੀ ਸ਼ਾਮਲ ਹਨ, ਜੋ ਸ਼ਾਸਨ ਤੰਤਰ ਦੇ ਵਿਵਹਾਰਿਕ ਅਨੁਭਵ ਪ੍ਰਦਾਨ ਕਰਦੇ ਹਨ। ਨੋਇਡਾ ਵਿੱਚ ਸਾਈਬਰ ਸਕਿਉਰਿਟੀ ਸੈੱਲ ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਸੋਲਰ ਐਨਰਜੀ ਦੇ ਨਾਲ-ਨਾਲ ਗੁਰੂਗ੍ਰਾਮ ਵਿੱਚ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਦੌਰੇ ਨੇ ਅਤਿ-ਆਧੁਨਿਕ ਤਕਨੀਕਾਂ ਅਤੇ ਸ਼ਾਸਨ ਪ੍ਰਥਾਵਾਂ ਨੂੰ ਅਕਾਰ ਦੇਣ ਵਾਲੀਆਂ ਪਹਿਲਾਂ ਬਾਰੇ ਪ੍ਰਤੱਖ ਜਾਣਕਾਰੀ ਪ੍ਰਦਾਨ ਕੀਤੀ। ਪ੍ਰਸ਼ਾਸਨਿਕ ਪ੍ਰਕਿਰਿਆਵਾਂ ਬਾਰੇ ਪ੍ਰਤੀਭਾਗੀਆਂ ਦੀ ਸਮਝ ਨੂੰ ਵਧਾਉਣ ਲਈ, ਗੌਤਮ ਬੁੱਧ ਨਗਰ ਜ਼ਿਲ੍ਹਾ ਦੇ ਨਾਲ ਪ੍ਰਧਾਨ ਮੰਤਰੀ ਸੰਗ੍ਰਹਾਲਯ (Pradhanmantri Sanghralaya) ਦੀ ਐਕਸਪੋਜ਼ਰ ਵਿਜ਼ਿਟ ਅਤੇ ਪ੍ਰਤਿਸ਼ਠਿਤ ਤਾਜ ਮਹਿਲ ਦੀ ਯਾਤਰਾ ਦੀ ਯੋਜਨਾ ਵੀ ਬਣਾਈ ਗਈ। 

ਰਾਸ਼ਟਰੀ ਸੁਸ਼ਾਸਨ ਕੇਂਦਰ (NCGG) ਨੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 17 ਦੇਸ਼ਾਂ ਦੇ ਸਿਵਿਲ ਸੇਵਕਾਂ ਨੂੰ ਟ੍ਰੇਨਿੰਗ ਦਿੱਤੀ ਹੈ ਜਿਨ੍ਹਾਂ ਵਿੱਚ ਬੰਗਲਾਦੇਸ਼, ਕੇਨਿਯਾ, ਤਨਜ਼ਾਨੀਆ, ਟਯੂਨੀਸ਼ਿਯਾ, ਸੇਸ਼ੈਲਸ, ਗਾਮਬਿਯਾ, ਮਾਲਦੀਵ, ਸ੍ਰੀਲੰਕਾ, ਅਫ਼ਗਾਨੀਸਤਾਨ, ਲਾਓਸ, ਵਿਯਤਨਾਮ, ਨੇਪਾਲ, ਭੂਟਾਨ, ਮਯਾਂਮਾਰ, ਇਥੀਯੋਪਿਯਾ, ਇਰੈਟ੍ਰਿਯਾ ਅਤੇ ਕੰਬੋਡੀਆ ਸ਼ਾਮਲ ਹਨ। ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਨਿਗਰਾਨੀ ਐਸੋਸੀਏਟ ਪ੍ਰੋਫੈਸਰ, ਡਾ. ਏਪੀ ਸਿੰਘ, ਅਤੇ ਕੋਰਸ ਕੋਆਰਡੀਨੇਟਰ, ਡਾ. ਐੱਮ.ਕੇ. ਭੰਡਾਰੀ, ਐਸੋਸੀਏਟ ਕੋਰਸ ਕੋਆਰਡੀਨੇਟਰ, ਡਾ. ਏਪੀ ਸਿੰਘ ਅਤੇ ਕੋਰਸ ਕੋਆਰਡੀਨੇਟਰ, ਡਾ. ਐੱਮ.ਕੇ. ਭੰਡਾਰੀ, ਐਸੋਸੀਏਟ ਕੋਰਸ ਕੋਆਰਡੀਨੇਟਰ ਅਤੇ ਫੈਕਲਟੀ, ਐੱਨਸੀਜੀਜੀ, ਸ਼੍ਰੀ ਸੰਜੇ ਦੱਤ ਪੰਤ, ਪ੍ਰੋਗਰਾਮ ਅਸਿਸਟੈਂਟ ਐੱਨਸੀਜੀਜੀ ਦੁਆਰਾ ਕੀਤੀ ਜਾਵੇਗੀ। 

****

ਪੀਕੇ/ਪੀਐੱਸਐੱਮ


(Release ID: 2020675) Visitor Counter : 51