ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਇੰਡੀਆਸਕਿੱਲਸ 2024: ਭਾਰਤ ਦੀ ਸਭ ਤੋਂ ਵੱਡਾ ਸਕਿੱਲ ਕੰਪੀਟੀਸ਼ਨ ਨਵੀਂ ਦਿੱਲੀ ਵਿੱਚ ਸ਼ੁਰੂ ਹੋਵੇਗਾ
ਇਸ ਵਿੱਚ 61 ਸਕਿੱਲਸ ਵਿੱਚ 900 ਤੋਂ ਵੱਧ ਉਮੀਦਵਾਰ ਹਿੱਸਾ ਲੈਣਗੇ
Posted On:
14 MAY 2024 8:43PM by PIB Chandigarh
ਇੰਡੀਆਸਕਿੱਲਸ ਕੰਪੀਟੀਸ਼ਨ 2024- ਕੌਸ਼ਲ ਦੇ ਉੱਚਤਮ ਮਾਪਦੰਡਾਂ ਨੂੰ ਪ੍ਰਦਰਸ਼ਿਤ ਕਰਨ ਲਈ ਤਿਆਰ ਕੀਤੀ ਗਈ ਦੇਸ਼ ਦੀ ਸਭ ਤੋਂ ਵੱਡਾ ਸਕਿੱਲ ਕੰਪੀਟੀਸ਼ਨ ਇੰਡੀਆਸਕਿੱਲਸ ਕੰਪੀਟੀਸ਼ਨ 2024, 15 ਮਈ 2024 ਨੂੰ ਸ਼ੁਰੂ ਹੋਣ ਵਾਲੀ ਹੈ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਨੇ ਯਸ਼ੋਭੂਮੀ, ਦਵਾਰਕਾ, ਨਵੀਂ ਦਿੱਲੀ ਵਿੱਚ ਇਸ ਲਈ ਇੱਕ ਉਦਘਾਟਨ ਸਮਾਗਮ ਦਾ ਆਯੋਜਨ ਕੀਤਾ ਹੈ। ਇਸ ਵਿੱਚ 30 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 900 ਤੋਂ ਵੱਧ ਵਿਦਿਆਰਥੀ ਅਤੇ 400 ਤੋਂ ਵੱਧ ਇੰਡਸਟਰੀ ਐਕਸਪਰਟ ਹਿੱਸਾ ਲੈਣਗੇ।
ਚਾਰ ਦਿਨੀਂ ਇੰਡੀਆਸਕਿੱਲਸ ਦੇ ਜ਼ਰੀਏ ਪ੍ਰਤੀਭਾਗੀਆਂ ਨੂੰ ਪਰੰਪਰਾਗਤ ਸ਼ਿਲਪਕਾਰੀ ਤੋਂ ਲੈ ਕੇ ਅਤਿ-ਆਧੁਨਿਕ ਟੈਕਨੋਲੋਜੀਆਂ (traditional crafts to cutting-edge technologies) ਤੱਕ 61 ਸਕਿੱਲਸ ਵਿੱਚ ਇੱਕ ਨੈਸ਼ਨਲ ਪਲੈਟਫਾਰਮ ‘ਤੇ ਆਪਣੇ ਵਿਵਿਧ ਕੌਸ਼ਲ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। 47 ਸਕਿੱਲ ਕੰਪੀਟੀਸ਼ਨਜ਼ ਜਿੱਥੇ ਆਨਸਾਈਟ ਆਯੋਜਿਤ ਕੀਤੀਆਂ ਜਾਣਗੀਆਂ, ਉੱਥੇ ਹੀ 14 ਸਰਬਸ਼੍ਰੇਸ਼ਠ ਬੁਨਿਆਦੀ ਢਾਂਚੇ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਨਾਟਕ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਆਫਸਾਈਟ ਆਯੋਜਿਤ ਕੀਤੀਆਂ ਜਾਣਗੀਆਂ। ਵਿਦਿਆਰਥੀ ਡ੍ਰੋਨ-ਫਿਲਮ ਨਿਰਮਾਣ, ਟੈਕਸਟਾਇਲ-ਵੀਵਿੰਗ, ਲੈਦਰ-ਸ਼ੁਮੇਕਿੰਗ ਅਤੇ ਪ੍ਰੋਸਥੈਟਿਕਸ ਮੇਕਅੱਪ ਜਿਹੀਆਂ 9 ਪ੍ਰਦਰਸ਼ਨੀ ਕੌਸ਼ਲ ਵਿੱਚ ਵੀ ਹਿੱਸਾ ਲੈਣਗੇ।
ਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਈਟੀਆਈ, ਐੱਨਐੱਸਟੀਆਈ, ਪੌਲੀਟੈਕਨਿਕ, ਇੰਸਟੀਟਿਊਟ ਆਫ਼ ਇੰਜੀਨਿਅਰਿੰਗ, ਇੰਸਟੀਟਿਊਟ ਆਫ਼ ਨਰਸਿੰਗ ਅਤੇ ਇੰਸਟੀਟਿਊਟ ਆਫ਼ ਬਾਇਓਟੈਕਨੋਲੋਜੀ ਵਿੱਚ ਟ੍ਰੇਂਡ ਕੀਤਾ ਗਿਆ ਹੈ। ਇਹ ਮੌਜੂਦਾ ਕੌਸ਼ਲ ਨੈੱਟਵਰਕ ਵਿੱਚ ਭਾਰਤੀ ਨੌਜਵਾਨਾਂ ਨੂੰ ਮਿਲ ਰਹੀ ਇੰਟਰਨੈਸ਼ਨਲ ਸਟੈਂਡਰਡ ਟ੍ਰੇਨਿੰਗ ਦਾ ਪ੍ਰਮਾਣ ਹੈ।
ਇੰਡੀਆਸਕਿੱਲਸ ਦੇ ਜੇਤੂ, ਸਰਬਸ਼੍ਰੇਸ਼ਠ ਇੰਡਸਟਰੀ ਟ੍ਰੇਨਰਸ ਦੀ ਮਦਦ ਨਾਲ, ਸਤੰਬਰ 2024 ਵਿੱਚ ਲਯੋਨ (Lyon), ਫਰਾਂਸ ਵਿੱਚ ਹੋਣ ਵਾਲੇ ਵਰਲਡਸਕਿੱਲਸ ਕੰਪੀਟੀਸ਼ਨ ਦੇ ਲਈ ਤਿਆਰੀ ਕਰਨਗੇ, ਜਿਸ ਵਿੱਚ 70 ਤੋਂ ਵੱਧ ਦੇਸ਼ਾਂ ਦੇ 1500 ਉਮੀਦਵਾਰ ਇਕੱਠੇ ਆਉਣਗੇ।
ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਕਿਹਾ ਕਿ ਇੰਡੀਆਸਕਿੱਲਸ ਕੰਪੀਟੀਸ਼ਨ ਕੌਸ਼ਲ ਨੌਜਵਾਨਾਂ ਦੇ ਲਈ ਮੌਕਿਆਂ ਦੇ ਨਵੇਂ ਰਾਹ ਖੋਲ੍ਹਦੀ ਹੈ, ਉਨ੍ਹਾਂ ਨੂੰ ਰਿਵਾਇਤੀ ਸੀਮਾਵਾਂ ਤੋਂ ਪਰ੍ਹੇ ਸੁਪਨੇ ਦੇਖਣ ਅਤੇ ਆਲਮੀ ਪੱਧਰ ‘ਤੇ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਲਈ ਸਸ਼ਕਤ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਾਸ਼ਟਰ ਨਿਰਮਾਣ ਵਿੱਚ ਕੌਸ਼ਲ ਅਤੇ ਸ਼ਿਲਪਕਾਰੀ ਦੀ ਵਡਮੁੱਲੀ ਭੂਮਿਕਾ ਦੇ ਜਸ਼ਨ ਦੇ ਬਰਾਬਰ ਹੈ, ਨਾਲ ਹੀ ਤੇਜ਼ੀ ਨਾਲ ਹੋ ਰਹੇ ਤਕਨੀਕੀ ਵਿਕਾਸ ਅਤੇ ਗਤੀਸ਼ੀਲ ਆਲਮੀ ਰੁਝਾਨਾਂ ਦੇ ਦਰਮਿਆਨ ਰਾਸ਼ਟਰ ਦੇ ਭਵਿੱਖ ਨੂੰ ਅਕਾਰ ਦੇਣ ਵਿੱਚ ਕੌਸ਼ਲ ਵਿਕਾਸ ਦੀ ਅੰਦਰੂਨੀ ਵੈਲਿਊ ਦਾ ਵੀ ਪ੍ਰਤੀਕ ਹੈ।
ਇਸ ਵਰ੍ਹੇ ਪ੍ਰਤੀਭਾਗੀਆਂ ਨੂੰ ਨੈਸ਼ਨਲ ਕ੍ਰੈਡਿਟ ਫ੍ਰੇਮਵਰਕ ਦੇ ਅੰਦਰ ਕ੍ਰੈਡਿਟ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਵਰਲਡਸਕਿੱਲਸ ਅਤੇ ਇੰਡੀਆਸਕਿੱਲਸ ਦੋਵੇਂ ਪ੍ਰਤੀਯੋਗਿਤਾਵਾਂ ਵਿੱਚ ਪ੍ਰਦਰਸ਼ਿਤ ਸਾਰੀਆਂ ਸਕਿੱਲਸ ਨੂੰ ਰਾਸ਼ਟਰੀ ਕੌਸ਼ਲ ਯੋਗਤਾ ਢਾਂਚਾ (NSQF)ਦੇ ਨਾਲ ਸਾਵਧਾਨੀਪੂਰਵਕ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਕਿ ਪ੍ਰਤੀਭਾਗੀਆਂ ਨੂੰ ਆਪਣੇ ਸਿੱਖਣ ਦੇ ਨਤੀਜਿਆਂ ਨੂੰ ਕ੍ਰੈਡਿਟ ਦੇਣ ਅਤੇ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਇੱਕ ਸੰਪੰਨ ਕਰੀਅਰ ਦੀ ਅਗਵਾਈ ਕਰਨ ਦੇ ਲਈ ਸਸ਼ਕਤ ਬਣਾਉਂਦਾ ਹੈ। ਇਹ ਵੀ ਪਹਿਲੀ ਵਾਰ ਹੈ ਕਿ ਇੰਡੀਆਸਕਿੱਲਸ ਨੇ ਕਿਯੂਰੇਨਸਿਯਾ (Qrencia) ਨਾਮ ਦੇ ਇੱਕ ਕੰਪੀਟੀਸ਼ਨ ਇਨਫਰਮੇਸ਼ਨ ਸਿਸਟਮ ਨੂੰ ਸ਼ਾਮਲ ਕੀਤਾ ਹੈ।
ਸਕਿੱਲ ਇੰਡੀਆ ਡਿਜੀਟਲ ਹੱਬ (SIDH) ਪੋਰਟਲ ‘ਤੇ ਪ੍ਰਤੀਯੋਗਿਤਾ ਦੇ ਲਈ ਲਗਭਗ 2.5 ਲੱਖ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ, ਜਿਨ੍ਹਾਂ ਵਿੱਚੋਂ 26,000 ਨੂੰ ਪ੍ਰੀ-ਸਕ੍ਰੀਨਿੰਗ ਦੀ ਪ੍ਰਕਿਰਿਆ ਦੇ ਜ਼ਰੀਏ ਸ਼ਾਰਟਲਿਸਟ ਕੀਤਾ ਗਿਆ ਸੀ। ਇਹ ਡੇਟਾ ਰਾਜ ਅਤੇ ਜ਼ਿਲ੍ਹਾ ਪੱਧਰੀ ਪ੍ਰਤੀਯੋਗਿਤਾ ਆਯੋਜਿਤ ਕਰਨ ਦੇ ਲਈ ਰਾਜਾਂ ਦੇ ਨਾਲ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚੋਂ 900 ਤੋਂ ਵੱਧ ਵਿਦਿਆਰਥੀਆਂ ਨੂੰ ਇੰਡੀਆਸਕਿੱਲਸ ਨੈਸ਼ਨਲ ਕੰਪੀਟੀਸ਼ਨ ਦੇ ਲਈ ਚੁਣਿਆ ਗਿਆ ਸੀ।
ਚੋਣ ਦੀ ਪੂਰੀ ਪ੍ਰਕਿਰਿਆ ਨਾ ਸਿਰਫ਼ ਪ੍ਰਤੀਭਾਗੀਆਂ ਦੇ ਦਰਮਿਆਨ ਮੁਕਾਬਲੇ ਦੀ ਭਾਵਨਾ ਪੈਦਾ ਕਰਦੀ ਹੈ ਸਗੋਂ ਨੌਜਵਾਨਾਂ ਦੇ ਦਰਮਿਆਨ ਸਕਿੱਲ ਡਿਵੈਲਪਮੈਂਟ ਅਤੇ ਵੋਕੇਸ਼ਨਲ ਟ੍ਰੇਨਿੰਗ ਦੀਆਂ ਅਕਾਂਖਿਆਵਾਂ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਵੱਖ-ਵੱਖ ਮੌਕਿਆਂ ਨੂੰ ਸਾਹਮਣੇ ਲਿਆ ਕੇ ਅਤੇ ਇੱਕ ਪ੍ਰਤੀਯੋਗਿਤਾ ਲੇਕਿਨ ਸਹਿਯੋਗਾਤਮਕ ਮਾਹੌਲ ਬਣਾ ਕੇ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਉਦਯੋਗ ਅਤੇ ਸਿੱਖਿਆ ਜਗਤ ਦੀ ਸਰਗਰਮ ਭਾਗੀਦਾਰੀ ਦੇ ਨਾਲ ਅਜਿਹੇ ਸਕਿੱਲ ਕੰਪੀਟੀਸ਼ਨ ਇੱਕ ਕੁਸ਼ਲ ਕਾਰਜਬਲ ਦੇ ਲਈ ਇੱਕ ਠੋਸ ਅਧਾਰ ਤਿਆਰ ਕਰਦੀ ਹੈ ਜਿਸ ਨਾਲ ਨੈਸ਼ਨਲ ਪ੍ਰੋਗਰੈੱਸ (ਰਾਸ਼ਟਰੀ ਤਰੱਕੀ) ਅਤੇ ਇਨੋਵੇਸ਼ਨ ਨੂੰ ਹੁਲਾਰਾ ਮਿਲ ਸਕਦਾ ਹੈ।
ਇੰਡੀਆਸਕਿੱਲਸ ਤੋਂ ਨਾ ਸਿਰਫ ਨੌਜਵਾਨਾਂ ਵਿੱਚ ਅਕਾਂਖਿਆਵਾਂ ਪੈਦਾ ਹੋਣ ਦੀ ਉਮੀਦ ਹੈ, ਸਗੋਂ ਭਾਰਤ ਨੂੰ ਉਸ ਦੇ ਅਸਲ ਕੌਸ਼ਲ ਨਾਇਕ (ਰੀਅਲ ਸਕਿੱਲ ਹੀਰੋ) ਵੀ ਮਿਲਣਗੇ ਜੋ ਬਾਅਦ ਵਿੱਚ ‘ਨਿਊ ਇੰਡੀਆ’ (ਨਵੇਂ ਭਾਰਤ) ਦੇ ਲਈ ਅੰਬੈਸਡਰਸ ਦੇ ਰੂਪ ਵਿੱਚ ਕੰਮ ਕਰਨਗੇ।
ਇਸ ਵਰ੍ਹੇ, ਇੰਡੀਆਸਕਿੱਲਸ ਨੂੰ ਟੋਯੋਟਾ ਕਿਰਲੋਸਕਰ, ਆਟੋਡੈਸਕ, ਜੇ.ਕੇ.ਸੀਮੇਂਟ, ਮਾਰੂਤੀ ਸੁਜੂਕੀ, ਲਿੰਕਨ ਇਲੈਕਟ੍ਰੋਨਿਕ, ਨੈਮਟੇਕ (NAMTECH), ਵੈਗਾ, ਲੌਰੀਯਲ ਸ਼ਨਾਇਡਰ ਇਲੈਕਟ੍ਰਿਕ, ਫੈਸਟੋ ਇੰਡੀਆ, ਆਰਟੇਮਿਸ, ਮੇਦਾਂਤਾ ਅਤੇ ਸਿਗਨਿਯਾ ਹੈਲਥਕੇਅਰ ਜਿਹੇ 400 ਤੋਂ ਵੱਧ ਇੰਡਸਟਰੀ ਅਤੇ ਅਕਾਦਮਿਕ ਪਾਰਟਨਰਸ ਦਾ ਸਮਰਥਨ ਹਾਸਲ ਹੈ।
************
ਐੱਸਐੱਸ/ਏਕੇ
(Release ID: 2020662)
Visitor Counter : 78