ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ 
                
                
                
                
                
                    
                    
                        ਅਪ੍ਰੈਲ, 2024 ਵਿੱਚ ਖੁਦਰਾ ਮਹਿੰਗਾਈ (Retail Inflation) ਘਟ ਕੇ 4.83 ਫੀਸਦੀ ਹੋ ਗਈ 
                    
                    
                        
ਅਪ੍ਰੈਲ 2024 ਮਹੀਨੇ ਦੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਲਈ 2012=100 ‘ਤੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੰਬਰ
                    
                
                
                    Posted On:
                13 MAY 2024 5:30PM by PIB Chandigarh
                
                
                
                
                
                
                I ਮੁੱਖ ਆਕਰਸ਼ਣ:
1 ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਸੰਖਿਆ ‘ਤੇ ਅਧਾਰਿਤ ਸਾਲਾਨਾ ਮਹਿੰਗਾਈ ਦਰ ਅਪ੍ਰੈਲ, 2024 (ਅਪ੍ਰੈਲ, 2023 ਤੋਂ ਵੱਧ) ਮਹੀਨਿਆਂ ਦੇ ਲਈ 4.83% (ਅੰਤਰਿਮ) ਹੈ। ਗ੍ਰਾਮੀਣ ਅਤੇ ਸ਼ਹਿਰੀ ਦੇ ਲਈ ਮਹਿੰਗਾਈ ਦਰ ਲੜੀਵਾਰ 5.43% ਅਤੇ 4.11% ਹੈ।
2 ਜਨਵਰੀ, ਫਰਵਰੀ ਅਤੇ ਮਾਰਚ 2024 ਦੇ ਮਹੀਨਿਆਂ ਦੇ ਲਈ ਸੀਪੀਆਈ ਲੜੀਵਾਰ 5.10, 5.09 ਅਤੇ 4.85 ਹੈ।
3 ਟੌਪ ਪੰਜ ਸਮੂਹਾਂ ਵਿੱਚ, ‘ਕਪੜੇ ਅਤੇ ਜੁੱਤੇ’, ‘ਆਵਾਸ’ ਅਤੇ ਈਂਧਣ ਅਤੇ ਪ੍ਰਕਾਸ਼’ ਸਮੂਹਾਂ ‘ਤੇ ਵਰ੍ਹੇ-ਦਰ-ਵਰ੍ਹੇ ਮਹਿੰਗਾਈ ਪਿਛਲੇ ਮਹੀਨੇ ਤੋਂ ਘੱਟ ਹੋਈ ਹੈ। 
II.  ਆਲ ਇੰਡੀਆ ਮਹਿੰਗਾਈ ਦਰਾਂ ਬਿੰਦੂ-ਦਰ-ਬਿੰਦੂ ਅਧਾਰ ‘ਤੇ ਯਾਨੀ ਪਿਛਲੇ ਵਰ੍ਹੇ ਦੇ ਇਸੇ ਮਹੀਨੇ (ਅਪ੍ਰੈਲ 2024 ਅਪ੍ਰੈਲ 2023 ਤੋਂ ਵੱਧ) ਦੀ ਤੁਲਨਾ ਵਿੱਚ ਸਾਧਾਰਣ ਇੰਡੈਕਸ ਅਤੇ ਸੀਐੱਫਪੀਆਈ ਦੇ ਅਧਾਰ ‘ਤੇ ਹੇਠ ਲਿਖੇ ਅਨੁਸਾਰ ਦਿੱਤੇ ਗਏ ਹਨ:
ਸੀਪੀਆਈ (ਸਾਧਾਰਣ) ਅਤੇ ਸੀਐੱਫਪੀਆਈ ‘ਤੇ ਅਧਾਰਿਤ ਆਲ ਇੰਡੀਆ ਵਰ੍ਹੇ-ਦਰ-ਵਰ੍ਹੇ ਮਹਿੰਗਾਈ ਦਰ (%) ਅਪ੍ਰੈਲ 2024 ਵਿੱਚ ਅਪ੍ਰੈਲ 2023 ਦੀ ਤੁਲਨਾ ਵਿੱਚ 
 
	
		
			| ਅਪ੍ਰੈਲ 2024 (ਅੰਤਰਿਮ) | ਮਾਰਚ 2024 (ਅੰਤਿਮ)  | ਅਪ੍ਰੈਲ 2023  | 
		
			| ਗ੍ਰਾਮੀਣ | ਸ਼ਹਿਰੀ | ਸੰਯੁਕਤ  | ਗ੍ਰਾਮੀਣ  | ਸ਼ਹਿਰੀ  | ਕੰਬਾਇਨਡ  | ਗ੍ਰਾਮੀਣ  | ਸ਼ਹਿਰੀ  | ਸੰਯੁਕਤ  | 
		
			| ਮਹਿੰਗਾਈ  | ਸੀਪੀਆਈ (ਸਾਧਾਰਣ)  | 5.43 | 4.11 | 4.83 | 5.51 | 4.14 | 4.85 | 4.68 | 4.85 | 4.70 | 
		
			| ਸੀਐੱਫਪੀਆਈ | 8.75 | 8.56 | 8.70 | 8.55 | 8.41 | 8.52 | 3.89 | 3.69 | 3.84 | 
		
			| ਇੰਡੈਕਸ | ਸੀਪੀਆਈ (ਸਾਧਾਰਣ)  | 188.5 | 184.7 | 186.7 | 187.8 | 183.6 | 185.8 | 178.8 | 177.4 | 178.1 | 
		
			| ਸੀਐੱਫਪੀਆਈ  | 188.9 | 195.4 | 191.2 | 187.8 | 193.4 | 189.8 | 173.7 | 180.0 | 175.9 | 
	
 
ਟਿੱਪਣੀਆਂ: ਅੰਤਰਿਮ ਅਤੇ ਸੰਯੁਕਤ 
III     ਸਾਧਾਰਣ ਇੰਡੈਕਸ ਅਤੇ ਸੀਐੱਫਪੀਆਈ ਵਿੱਚ ਮਹੀਨਾਵਾਰ ਪਰਿਵਰਤਨ ਹੇਠਾਂ ਦਿੱਤੇ ਗਏ ਹਨ:
ਆਲ ਇੰਡੀਆ ਸੀਪੀਆਈ (ਸਾਧਾਰਣ) ਅਤੇ ਸੀਐੱਫਪੀਆਈ ਵਿੱਚ ਮਹੀਨਾਵਾਰ ਪਰਿਵਰਤਨ (%): ਮਾਰਚ 2024 ਦੀ ਤੁਲਨਾ ਵਿੱਚ ਅਪ੍ਰੈਲ 2024 ਵਿੱਚ 
  ਨੋਟ: ਅਪ੍ਰੈਲ 2024 ਦੇ ਅੰਕੜੇ ਅੰਤਰਿਮ ਹਨ।
 
	
		
			| ਇੰਡੈਕਸ  | ਅਪ੍ਰੈਲ 2024 (ਅੰਤਰਿਮ)  | ਮਾਰਚ 2024 (ਅੰਤਿਮ)  | ਮਹੀਨਾਵਰ ਪਰਿਵਰਤਨ (%)  | 
		
			| ਗ੍ਰਾਮੀਣ  | ਸ਼ਹਿਰੀ  | ਕੰਬਾਇਨਡ  | ਗ੍ਰਾਮੀਣ  | ਸ਼ਹਿਰੀ  | ਕੰਬਾਇਨਡ  | ਗ੍ਰਾਮੀਣ  | ਸ਼ਹਿਰੀ  | ਕੰਬਾਇਨਡ  |   | 
		
			| ਸੀਪੀਆਈ (ਸਾਧਾਰਣ)  | 188.5 | 184.7 | 186.7 | 187.8 | 183.6 | 185.8 | 0.37 | 0.60 | 0.48 |   | 
		
			| ਸੀਐੱਫ ਪੀਆਈ  | 188.9 | 195.4 | 191.2 | 187.8 | 193.4 | 189.8 | 0.59 | 1.03 | 0.74 |  | 
	
IV ਪ੍ਰਤੀਕਿਰਿਆ ਦਰ: ਸਪਤਾਹਿਕ ਰੋਸਟਰ ‘ਤੇ ਐੱਨਐੱਸਓ, ਐੱਮਓਐੱਸਪੀਆਈ ਦੇ ਫੀਲਡ ਆਪਰੇਸ਼ਨਸ ਡਿਵੀਜ਼ਨ ਦੇ ਫੀਲਡ ਸਟਾਫ ਦੁਆਰਾ ਨਿਜੀ ਯਾਤਰਾਵਾਂ ਦੇ ਜ਼ਰੀਏ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਨ ਵਾਲੇ ਚੁਣੇ ਹੋਏ 1114 ਸ਼ਹਿਰੀ ਬਜ਼ਾਰਾਂ ਅਤੇ 1181 ਪਿੰਡਾਂ ਤੋਂ ਪ੍ਰਾਈਸ ਡੇਟਾ ਇਕੱਠਾ ਕੀਤਾ ਜਾਂਦਾ ਹੈ। ਅਪ੍ਰੈਲ 2024 ਦੇ ਮਹੀਨੇ ਦੇ ਦੌਰਾਨ, ਐੱਨਐੱਸਓ ਨੇ 99.9 ਫੀਸਦੀ ਪਿੰਡਾਂ ਅਤੇ 98.5 ਫੀਸਦੀ ਸ਼ਹਿਰੀ ਬਜ਼ਾਰਾਂ ਤੋਂ ਕੀਮਤਾਂ ਇਕੱਠੀਆਂ ਕੀਤੀਆਂ, ਜਦਕਿ ਬਜ਼ਾਰ-ਵਾਈਜ਼ ਕੀਮਤਾਂ ਗ੍ਰਾਮੀਣ ਦੇ ਲਈ 89.8 ਫੀਸਦੀ ਅਤੇ ਸ਼ਹਿਰੀ ਦੇ ਲਈ 93.2 ਫੀਸਦੀ ਸਨ। 
ਅਟੈਚਮੈਂਟਾਂ ਦੀ ਸੂਚੀ 
V  ਮਈ 2024 ਸੀਪੀਆਈ ਦੇ ਲਈ ਰਿਲੀਜ਼ ਦੀ ਅਗਲੀ ਮਿਤੀ 12 ਜੂਨ 2024 (ਬੁੱਧਵਾਰ) ਹੈ। ਵਧੇਰੇ ਜਾਣਕਾਰੀ ਦੇ ਲਈ ਕਿਰਪਾ ਕਰਕੇ ਵੈੱਬਸਾਈਟ www.mospi.gov.in ‘ਤੇ ਜਾਓ
 
 
	
		
			| ਅਟੈਚਮੈਂਟ  | ਸਿਰਲੇਖ | 
		
			| I | ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਦੇ ਲਈ ਮਾਰਚ 2024 (ਅੰਤਿਮ) ਅਤੇ ਅਪ੍ਰੈਲ 2024 (ਅੰਤਰਿਮ) ਦੇ ਲਈ ਆਲ ਇੰਡੀਆ ਸਾਧਾਰਣ, ਸਮੂਹ ਅਤੇ ਉਪ-ਸਮੂਹ ਪੱਧਰ ਸੀਪੀਆਈ ਅਤੇ ਸੀਐੱਫਪੀਆਈ ਸੰਖਿਆ।  | 
		
			| II | ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਦੇ ਲਈ ਅਪ੍ਰੈਲ 2024 (ਅੰਤਰਿਮ) ਦੇ ਲਈ ਸਾਧਾਰਣ, ਸਮੂਹ ਅਤੇ ਉਪ-ਸਮੂਹ ਪੱਧਰ ਸੀਪੀਆਈ ਅਤੇ ਸੀਐੱਫਪੀਆਈ ਸੰਖਿਆਵਾਂ ਦੇ ਲਈ ਆਲ ਇੰਡੀਆ ਮਹਿੰਗਾਈ ਦਰਾਂ (ਫੀਸਦੀ)।    | 
		
			| III | ਮਾਰਚ 2024 (ਅੰਤਿਮ) ਅਤੇ ਅਪ੍ਰੈਲ 2024 ਦੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਰਾਜਾਂ ਦੇ ਲਈ ਸਾਧਾਰਣ ਸੀਪੀਆਈ।  | 
		
			| IV | ਅਪ੍ਰੈਲ 2024 ਦੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਤੌਰ ‘ਤੇ ਪ੍ਰਮੁੱਖ ਰਾਜਾਂ ਦੀ ਵਰ੍ਹੇ-ਦਰ-ਵਰ੍ਹੇ ਮਹਿੰਗਾਈ ਦਰਾਂ (ਫੀਸਦੀ) (ਅੰਤਰਿਮ)।  | 
	
 
ਅਟੈਚਮੈਂਟ I, II, III, IV ਨੂੰ ਦੇਖਣ ਦੇ ਲਈ ਕਲਿੱਕ ਕਰੋ 
 
 
************
ਬੀਵਾਈ/ਐੱਸਟੀ 
                
                
                
                
                
                (Release ID: 2020658)
                Visitor Counter : 105