ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਸਰਕਾਰ ਨੇ ਅੰਤਰਰਾਸ਼ਟਰੀ ਸੂਰਯ ਦਿਵਸ ਮਨਾਉਣ ਲਈ ਨਵੀਂ ਦਿੱਲੀ ਵਿੱਚ ‘ਰਨ ਫੌਰ ਸਨ’ ਮੈਰਾਥੌਨ ਦੀ ਮੇਜ਼ਬਾਨੀ ਕੀਤੀ


ਆਲ-ਇੰਡੀਆ ਇੰਟਰਾ-ਸਕੂਲ ਸੌਲਰ ਆਰਟ ਕੰਪੀਟਿਸ਼ਨ ਸੋਲਾਰਟ ਦਾ ਕੀਤਾ ਜਾਵੇਗਾ ਆਯੋਜਨ

Posted On: 03 MAY 2024 8:30PM by PIB Chandigarh

ਭਾਰਤ ਸਰਕਾਰ ਹਰਿਤ ਅਤੇ ਸਵਸਥ ਗ੍ਰਹਿ (ਪ੍ਰਿਥਵੀ) ਨੂੰ ਉਤਸ਼ਾਹਿਤ ਕਰਨ ਲਈ ਸੌਲਰ ਐਨਰਜੀ ਦੇ ਮਹੱਤਵਪੂਰਨ ਲਾਭਾਂ ਦੇ ਸਲਾਨਾ ਰੀਮਾਈਂਡਰ ਵਜੋਂ ਅੱਜ, 3 ਮਈ, 2024 ਨੂੰ ਅੰਤਰਰਾਸ਼ਟਰੀ ਸੂਰਯ ਦਿਵਸ (ਇੰਟਰਨੈਸ਼ਨਲ ਸਨ ਡੇਅ) ਮਨਾਉਣ ਲਈ ਗਲੋਬਲ ਕਮਿਊਨਿਟੀ ਦੇ ਨਾਲ ਜੁੜ ਗਈ ਹੈ। ਇਸੇ ਦਿਨ, ਭਾਰਤ ਸਰਕਾਰ ਦੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਨਵੀਂ ਦਿੱਲੀ ਦੇ ਜਵਾਹਰ ਲਾਲ ਨੇਹਰੂ ਸਟੇਡੀਅਮ ਵਿੱਚ ‘ਰਨ ਫੌਰ ਸਨ’ ਮੈਰਾਥੌਨ ਦਾ ਆਯੋਜਨ ਕੀਤਾ। 3 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਦੌੜ ਵਾਲੀ ‘ਰਨ ਫੌਰ ਸਨ’ ਮੈਰਾਥੌਨ ਨੂੰ ਜਲਵਾਯੂ ਪਰਿਵਰਤ ਵਿੱਚ ਕਮੀ ਲਿਆਉਣ ਅਤੇ ਸਾਰਿਆਂ ਲਈ ਸਵੱਛ ਅਤੇ ਸਵਸਥ ਭਵਿੱਖ ਨੂੰ ਹੁਲਾਰਾ ਦੇਣ ਵਿੱਚ ਸੌਲਰ ਐਨਰਜੀ ਦੀ ਅਹਿਮ ਭੂਮਿਕਾ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਡਿਜਾਈਨ ਕੀਤਾ ਗਿਆ ਹੈ।

 ਮੈਰਾਥੌਨ ਰਾਹੀਂ ਸੌਲਰ ਐਨਰਜੀ ਅਤੇ ਵਾਤਾਵਰਣਕ ਸਥਿਰਤਾ ਦੇ ਪ੍ਰਤੀ ਦੇਸ਼ ਵੱਲੋਂ ਮਜ਼ਬੂਤ ਪ੍ਰਤੀਬੱਧਤਾ ਵਿਅਕਤ ਕੀਤੀ ਗਈ। ਇਸ ਅਵਸਰ ‘ਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ, ਸ੍ਰੀ ਭੂਪੇਂਦਰ ਐੱਸ ਭੱਲਾ ਨੇ ਕਿਹਾ: “ਇਹ ਪ੍ਰੋਗਰਾਮ ਸਥਾਈ ਊਰਜਾ ਸਮਾਧਾਨਾਂ ਨੂੰ ਅੱਗੇ ਵਧਾਉਣ ਦੇ ਪ੍ਰਤੀ ਸਾਡੇ ਸਮਰਪਣ ਨੂੰ ਰੇਖਾਂਕਿਤ ਕਰਦਾ ਹੈ ਅਤੇ ਵਾਤਾਵਰਣਕ ਪ੍ਰਬੰਧਨ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਵਿੱਚ ਸੌਲਰ ਐਨਰਜੀ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ। ਮੈਰਾਥੌਨ ਸਰੀਰਕ ਫਿਟਨੈਸ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਵਿਜ਼ਨ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੈ, ਜਿਸ ਵਿੱਚ ਅਸੀਂ ਨਾਗਰਿਕਾਂ ਨੂੰ ਨਵਿਆਉਣਯੋਗ ਊਰਜਾ ਦੇ ਮੁੱਦੇ ਨੂੰ ਅੱਗੇ ਵਧਾਉਂਦੇ ਹੋਏ ਸਰਗਰਮ ਜੀਵਨਸ਼ੈਲੀ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ। ਅਸੀਂ ਉਨ੍ਹਾਂ ਸਾਰੇ ਪ੍ਰਤੀਭਾਗੀਆਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕਰਦੇ ਹਾਂ ਜਿਨ੍ਹਾਂ ਦੇ ਉਤਸ਼ਾਹ ਅਤੇ ਸਮਰਥਨ ਨੇ ਇਸ ਆਯੋਜਨ ਨੂੰ ਸ਼ਾਨਦਾਰ ਸਫ਼ਲਤਾ ਦਿਲਵਾਈ ਹੈ। ਅਸੀਂ ਇਸ ਗਤੀ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਇੱਕ ਸਲਾਨਾ ਪਰੰਪਰਾ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਤਤਪਰ ਹਾਂ।”

 ਸੌਲਰ ਐਨਰਜੀ ਦੇ ਮਹੱਤਵ ‘ਤੇ ਨਾਗਰਿਕਾਂ ਨੂੰ ਸਿੱਖਿਅਤ ਕਰਨ ਲਈ ਛੇ ਸ਼ਹਿਰਾਂ ਵਿੱਚ ਸੌਲਰ ਸਟੌਪ

ਅੰਤਰਰਾਸ਼ਟਰੀ ਸੂਰਯ ਦਿਵਸ ਸਮਾਰੋਹ ਦਾ ਇੱਕ ਹੋਰ ਆਕਰਸ਼ਨ ਸੌਲਰ ਸਟੌਪਸ ਸਨ। ਇਹ ਸੌਲਰ ਸਟੌਪਸ ਵਿਭਿੰਨ ਤਰ੍ਹਾਂ ਦੇ ਤੱਤਾਂ ਵਾਲੇ ਕਿਓਸਕ ਹਨ ਜੋ ਸੌਲਰ ਐਨਰਜੀ ਦੇ ਮਹੱਤਵ ਨੂੰ ਸਾਹਮਣੇ ਲਿਆਉਂਦੇ ਹਨ। ਇਸ ਦੇ ਤਹਿਤ 6 ਭਾਰਤੀ ਸ਼ਹਿਰਾਂ, ਅਰਥਾਤ ਦਿੱਲੀ ਐੱਨਸੀਆਰ, ਬੰਗਲੁਰੂ, ਵਡੋਦਰਾ, ਗੁਵਾਹਾਟੀ, ਵਾਰਾਣਸੀ ਅਤੇ ਚੇਨੱਈ ਦੇ ਪ੍ਰਮੁੱਖ ਮੌਲਸ ਵਿੱਚ 12 ਮਨੋਰਮ ਪ੍ਰਤਿਸ਼ਠਾਨ ਸਥਾਪਿਤ ਕੀਤੇ ਗਏ ਹਨ। ਪ੍ਰਮੁੱਖ ਬਿੰਦੂ ਦੇ ਰੂਪ ਵਿੱਚ ਕੰਮ ਕਰਦੇ ਹੋਏ, ਇਹ ਸੌਲਰ ਸਟੌਪਸ ਸੌਲਰ ਐਨਰਜੀ ਦੇ ਨਵੀਨ ਅਤੇ ਵਾਤਵਰਣ-ਅਨੁਕੂਲ ਪਹਿਲੂਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਮੌਜੂਦ ਲੋਕਾਂ ਨੂੰ ਸਿੱਖਣ ਅਤੇ ਪ੍ਰਦਰਸ਼ਨ ਦੇ ਨਾਲ ਜੁੜਨ ਦੇ ਲਈ ਸੱਦਾ ਦਿੰਦੇ ਹਨ।

 ਸੋਲਾਰਟ: ਆਲ ਇੰਡੀਆ ਇੰਟਰਾ-ਸਕੂਲ ਸੌਲਰ ਆਰਟ ਕੰਪੀਟਿਸ਼ਨ

ਇਸ ਅਵਸਰ ‘ਤੇ, ਮੰਤਰਾਲੇ ਨੇ ਅੰਤਰਰਾਸ਼ਟਰੀ ਸੂਰਯ ਦਿਵਸ ਦੇ ਜਸ਼ਨ ਵਿੱਚ, ਇੱਕ ਆਲ ਇੰਡੀਆ ਇੰਟਰਾ-ਸਕੂਲ ਸੌਲਰ ਆਰਟ ਕੰਪੀਟਿਸ਼ਨ, ਸੋਲਾਰਟ ਦਾ ਵੀ ਐਲਾਨ ਕੀਤਾ ਹੈ, ਜੋ ਕਲਾਤਮਕ ਪ੍ਰਗਟਾਵੇ ਦੁਆਰਾ ਸੌਲਰ ਐਨਰਜੀ ਦਾ ਜਸ਼ਨ ਮਨਾਉਣ ਦਾ ਇੱਕ ਆਕਰਸ਼ਕ ਅਤੇ ਵਿਦਿਅਕ ਤਰੀਕਾ ਹੋਵੇਗਾ। ਪ੍ਰਤੀਯੋਗਿਤਾ ਦਾ ਉਦੇਸ਼ ਪੂਰੇ ਭਾਰਤ ਵਿੱਚ ਸਕੂਲੀ ਵਿਦਿਆਰਥੀਆਂ ਦੇ ਦਰਮਿਆਨ ਰਚਨਾਤਮਕਤਾ ਨੂੰ ਜਗਾਉਣਾ ਅਤੇ ਸੌਲਰ ਐਨਰਜੀ ਬਾਰੇ ਜਾਗਰੂਕਤਾ ਨੂੰ ਹੁਲਾਰਾ ਦੇਣਾ ਹੈ। ਸਕੂਲਾਂ ਦੁਆਰਾ ਘੋਸ਼ਿਤ ਜੇਤੂਆਂ ਨੂੰ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਤੋਂ ਪ੍ਰਸ਼ੰਸਾ ਸਰਟੀਫਿਕੇਟ ਪ੍ਰਾਪਤ ਹੋਣਗੇ।

***************

ਪੀਆਈਬੀ ਦਿੱਲੀ/ਕ੍ਰਿਪਾ ਸ਼ੰਕਰ ਯਾਦਵ/ਧੀਪ ਜੌਇ ਮੈਮਪਿਲੀ


(Release ID: 2019974) Visitor Counter : 43


Read this release in: English , Urdu , Hindi , Tamil