ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਨਵੀਂ ਦਿੱਲੀ ਵਿੱਚ ਜੀਐੱਸਟੀ ਅਪੀਲੀ ਟ੍ਰਿਬਿਊਨਲ ਦੇ ਪਹਿਲੇ ਪ੍ਰਧਾਨ ਵਜੋਂ ਜਸਟਿਸ (ਸੇਵਾਮੁਕਤ) ਸੰਜੈ ਕੁਮਾਰ ਮਿਸ਼ਰਾ ਨੂੰ ਅਹੁਦੇ ਦੀ ਸਹੁੰ ਚੁਕਾਈ
Posted On:
06 MAY 2024 5:43PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਜੀਐੱਸਟੀ ਅਪੀਲੀ ਟ੍ਰਿਬਿਊਨਲ (ਜੀਐੱਸਟੀਏਟੀ) ਦੇ ਪ੍ਰਧਾਨ ਵਜੋਂ ਜਸਟਿਸ (ਸੇਵਾਮੁਕਤ) ਸੰਜੈ ਕੁਮਾਰ ਮਿਸ਼ਰਾ ਨੂੰ ਇਮਾਨਦਾਰੀ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਜਸਟਿਸ (ਸੇਵਾਮੁਕਤ) ਮਿਸ਼ਰਾ ਦੀ ਨਿਯੁਕਤੀ ਜੀਐੱਸਟੀਏਟੀ ਦੇ ਸੰਚਾਲਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ, ਜੋ ਜੀਐੱਸਟੀ ਨਾਲ ਸਬੰਧਿਤ ਵਿਵਾਦਾਂ ਨੂੰ ਸੁਲਝਾਉਣ ਦੇ ਲਈ ਇੱਕ ਮਹੱਤਵਪੂਰਨ ਸੰਸਥਾ ਹੈ।
ਜੀਐੱਸਟੀਏਟੀ ਕੇਂਦਰੀ ਮਾਲ ਅਤੇ ਸੇਵਾਵਾਂ ਟੈਕਸ ਐਕਟ 2017 ਦੇ ਤਹਿਤ ਸਥਾਪਿਤ ਇੱਕ ਅਪੀਲੀ ਅਥਾਰਿਟੀ ਹੈ, ਜੋ ਪਹਿਲੀ ਅਪੀਲੀ ਅਥਾਰਿਟੀ ਦੇ ਆਦੇਸ਼ਾਂ ਦੇ ਵਿਰੁੱਧ ਉਕਤ ਐਕਟ ਅਤੇ ਸਬੰਧਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਜੀਐੱਸਟੀ ਐਕਟਾਂ ਦੇ ਤਹਿਤ ਵਿਭਿੰਨ ਅਪੀਲਾਂ ਦੀ ਸੁਣਵਾਈ ਕਰਦੀ ਹੈ। ਇਸ ਵਿੱਚ ਇੱਕ ਪ੍ਰਮੁੱਖ ਬੈਂਚ ਅਤੇ ਵੱਖ-ਵੱਖ ਰਾਜ ਬੈਂਚ ਸ਼ਾਮਲ ਹਨ। ਜੀਐੱਸਟੀ ਕੌਂਸਲ ਦੀ ਮਨਜ਼ੂਰੀ ਦੇ ਅਨੁਸਾਰ, ਸਰਕਾਰ ਨੇ ਨਵੀਂ ਦਿੱਲੀ ਵਿੱਚ ਸਥਿਤ ਮੁੱਖ ਬੈਂਚ ਅਤੇ ਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ 31 ਰਾਜ ਬੈਂਚਾਂ ਨੂੰ ਅਧਿਸੂਚਿਤ ਕੀਤਾ ਹੈ। ਨਿਆਂਇਕ ਮੈਂਬਰਾਂ ਅਤੇ ਟੈਕਨੀਕਲ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਪਹਿਲੇ ਤੋਂ ਹੀ ਚਲ ਰਹੀ ਹੈ।
ਇਹ ਟ੍ਰਿਬਿਊਨਲ ਜੀਐੱਸਟੀ ਵਿਵਾਦਾਂ ਦੇ ਤੇਜ਼, ਨਿਰਪੱਖ, ਵਿਵੇਕਪੂਰਨ ਅਤੇ ਪ੍ਰਭਾਵਸ਼ਾਲੀ ਸਮਾਧਾਨ ਸੁਨਿਸ਼ਚਿਤ ਕਰੇਗਾ, ਇਸ ਦੇ ਇਲਾਵਾ ਉੱਚ ਅਦਾਲਤਾਂ ‘ਤੇ ਬੋਝ ਨੂੰ ਵੀ ਘੱਟ ਕਰੇਗਾ। ਜੀਐੱਸਟੀਏਟੀ ਦੀ ਸਥਾਪਨਾ ਨਾਲ ਭਾਰਤ ਵਿੱਚ ਜੀਐੱਸਟੀ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਵੇਗਾ ਅਤੇ ਦੇਸ਼ ਵਿੱਚ ਅਧਿਕ ਪਾਰਦਰਸ਼ੀ ਅਤੇ ਪ੍ਰਭਾਵੀ ਟੈਕਸ ਮਾਹੌਲ ਨੂੰ ਹੁਲਾਰਾ ਮਿਲੇਗਾ।
ਜੀਐੱਸਟੀਏਟੀ ਦੇ ਪਹਿਲੇ ਪ੍ਰਧਾਨ, ਜਸਟਿਸ (ਸੇਵਾਮੁਕਤ) ਮਿਸ਼ਰਾ ਝਾਰਖੰਡ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਸਨ ਅਤੇ ਉਨ੍ਹਾਂ ਦੀ ਚੋਣ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਦੀ ਪ੍ਰਧਾਨਗੀ ਵਾਲੀ ਇੱਕ ਖੋਜ ਅਤੇ ਸਿਲੈਕਸ਼ਨ ਕਮੇਟੀ ਦੁਆਰਾ ਕੀਤੀ ਗਈ ਸੀ।
*****************
ਐੱਨਬੀ/ਵੀਐੱਮ/ਕੇਐੱਮਐੱਨ
(Release ID: 2019866)
Visitor Counter : 66