ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਅਤੇ ਬੰਗਲਾ ਦੇਸ਼ ਦਾ ਜਨਤਕ ਪ੍ਰਸ਼ਾਸਨ ਮੰਤਰਾਲਾ 2025-2030 ਤੱਕ 1500 ਅਧਿਕਾਰੀਆਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਕਲਪਨਾ ਵਾਲੇ ਸਹਿਮਤੀ ਪੱਤਰ ਦੇ ਨਵੀਨੀਕਰਨ ‘ਤੇ ਸਹਿਮਤ


ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਅਤੇ 28-30 ਅਪ੍ਰੈਲ 2024 ਤੱਕ ਦੌਰੇ ‘ਤੇ ਆਏ ਡੀਏਆਰਪੀਜੀ ਵਫ਼ਦ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਸੌਹਾਰਦਪੂਰਨ ਅਤੇ ਰਚਨਾਤਮਕ ਚਰਚਾ

ਡੀਏਆਰਪੀਜੀ ਸਕੱਤਰ ਸ਼੍ਰੀ ਵੀ. ਸ਼੍ਰੀਨਿਵਾਸ ਨੇ ਜਨਤਕ ਪ੍ਰਸ਼ਾਸਨ ਮੰਤਰੀ ਨਾਲ ਮੁਲਾਕਾਤ ਕੀਤੀ, ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਸੀਨੀਅਰ ਸਕੱਤਰ ਅਤੇ ਬੰਗਲਾਦੇਸ਼ ਸਿਵਿਲ ਸਰਵਿਸਿਜ਼ ਐਡਮਿਨਸਟ੍ਰੇਸ਼ਨ ਅਕੈਡਮੀ ਅਤੇ ਬੰਗਲਾਦੇਸ਼ ਜਨਤਕ ਪ੍ਰਸ਼ਾਸਨ ਟ੍ਰੇਨਿੰਗ ਸੈਂਟਰ ਦੇ ਰਿਐਕਟਰ ਦੇ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ

ਡੀਏਆਰਪੀਜੀ ਸਕੱਤਰ ਨੇ 3 ਦਿਨਾਂ ਯਾਤਰਾ ਦੌਰਾਨ ਬੰਗਲਾਦੇਸ਼ ਸਿਵਿਲ ਸਰਵਿਸਿਜ਼ ਐਡਮਿਨਸਟ੍ਰੇਸ਼ਨ ਅਕੈਡਮੀ ਵਿਖੇ 131ਵੇਂ, 132ਵੇਂ, 133ਵੇਂ ਅਤੇ 134ਵੇਂ ਕਾਨੂੰਨ ਅਤੇ ਪ੍ਰਸ਼ਾਸਨ ਕੋਰਸਾਂ ਦੇ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ

ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਪ੍ਰੋਜੈਕਟ ਮੈਨੇਜਮੈਂਟ ਨੇ ਜਨਤਕ ਖਰੀਦ, ਬਲੂ ਇਕੌਨਮੀ, ਫੂਡ ਪ੍ਰੋਸੈੱਸਿੰਗ ਜਿਹੇ ਸ਼ਾਸਨ ਦੇ ਨਵੇਂ ਪੈਰਾਡਾਈਮਜ਼ ਨੂੰ ਸ਼ਾਮਲ ਕਰਦੇ ਹੋਏ ਮਿਡਲ ਪ੍ਰਬੰਧਨ, ਸੀਨੀਅਰ ਪ੍ਰਬੰਧਨ ਅਤੇ ਫੈਕਲਟੀ ਵਿਕਾਸ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤਾ

ਐੱਨਸੀਜੀਜੀ ਦੇ ਸਾਬਕਾ ਵਿਦਿਆਰਥੀਆਂ ਨੇ ਐੱਨਸੀਜੀਜੀ ਵਿਖੇ ਆਪਣੇ ਮਿਡ-ਕੈਰੀਅਰ ਪ੍ਰੋਗਰਾਮਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਗਿਆਨ ਸਮਰੱਥਾ ਵਧਾਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਕੁਸ਼ਲਤਾ ਸਮ੍ਰਿੱਧ ਕੀਤੀ

Posted On: 30 APR 2024 7:57PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਅਤੇ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ 2025-2030 ਤੱਕ 1500 ਅਧਿਕਾਰੀਆਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਕਲਪਨਾ ਵਾਲੇ ਸਹਿਮਤੀ ਪੱਤਰ ਦੇ ਨਵੀਨੀਕਰਣ ‘ਤੇ ਸਹਿਮਤ ਹੋ ਗਏ ਹਨ।

ਡੀਏਆਰਪੀਜੀ ਦੇ 4 ਮੈਂਬਰੀ ਵਫ਼ਦ ਨੇ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਸੱਦੇ ‘ਤੇ ਬੰਗਲਾ ਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲਈ ਖੇਤਰੀ ਪ੍ਰਸ਼ਾਸਨ ਵਿੱਚ ਮਿਡ-ਕੈਰੀਅਰ ਸਮਰੱਥਾ ਨਿਰਮਾਣ ਪ੍ਰੋਗਰਾਮਾਂ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਇਹ ਯਾਤਰਾ ਕੀਤੀ ਸੀ।

ਡੀਏਆਰਪੀਜੀ ਸਕੱਤਰ ਸ਼੍ਰੀ.ਵੀ. ਸ੍ਰੀਨਿਵਾਸ ਨੇ ਕਿਹਾ ਕਿ 28-30 ਅਪ੍ਰੈਲ 2024 ਤੱਕ ਦੌਰੇ ‘ਤੇ ਆਏ ਡੀਏਆਰਪੀਜੀ ਵਫ਼ਦ ਅਤੇ ਬੰਗਲਾਦੇਸ਼ ਸਰਕਾਰ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਐੱਨਸੀਜੀਜੀ ਅਤੇ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਦਰਮਿਆਨ 2025-2030 ਦੀ ਮਿਆਦ ਲਈ ਹੋਏ ਸਹਿਮਤੀ ਪੱਤਰ ਦੇ ਨਵੀਨੀਕਰਣ ਦੇ ਸਬੰਧ ਵਿੱਚ ਸੌਹਾਰਦਪੂਰਣ (ਸੁਹਿਰਦ) ਅਤੇ ਰਚਨਾਤਮਕ ਚਰਚਾ ਹੋਈ।

 ਡੀਏਆਰਪੀਜੀ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਬੰਗਲਾਦੇਸ਼ ਸਰਕਾਰ ਦੇ ਜਨਤਕ ਪ੍ਰਸ਼ਾਸਨ ਮੰਤਰੀ ਸ਼੍ਰੀ ਫਰਹਾਦ ਹੁਸੈਨ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ

 ਭਾਰਤ ਦੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਅਤੇ ਬੰਗਲਾ ਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਨੇ 2014 ਤੋਂ ਬੰਗਲਾਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰਨ ਲਈ ਸਹਿਯੋਗ ਕੀਤਾ ਹੈ। ਦੁਵੱਲੇ ਸਹਿਯੋਗ ਦੇ ਤਹਿਤ, 71 ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ 2014 ਤੋਂ ਬੰਗਲਾਦੇਸ਼ ਦੇ 2600 ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ ਦਾ ਦੌਰਾ ਕੀਤਾ ਹੈ। ਬੰਗਲਾਦੇਸ਼ ਸਰਕਾਰ ਨੇ ਇਨ੍ਹਾਂ ਟ੍ਰੇਨਿੰਗ ਪ੍ਰੋਗਰਾਮਾਂ ਦੀ ਉਪਯੋਗਿਤਾ ‘ਤੇ ਜ਼ੋਰ ਦਿੱਤਾ ਹੈ

 ਅਤੇ ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ (ਐੱਨਸੀਜੀਜੀ) ਅਤੇ ਬੰਗਲਾਦੇਸ਼ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ ਦੇ ਨਵੀਨੀਕਰਣ ਵਿੱਚ ਦਿਲਚਸਪੀ ਵਿਅਕਤ ਕੀਤੀ ਹੈ ਜਿਸ ਦੇ ਤਹਿਤ 2025 ਵਿੱਚ ਸਮਾਪਤ ਹੋਣ ਤੱਕ ਅਗਲੇ 5 ਵਰ੍ਹਿਆਂ ਵਿੱਚ ਇਹ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਵਰ੍ਹੇ 2024-25 ਲਈ, 400 ਬੰਗਲਾਦੇਸ਼ ਸਿਵਿਲ ਸੇਵਾ ਅਧਿਕਾਰੀਆਂ ਨੂੰ ਕਵਰ ਕਰਨ ਲਈ ਡਿਪਟੀ ਕਮਿਸ਼ਨਰਾਂ ਲਈ 2 ਪ੍ਰੋਗਰਾਮਾਂ ਸਮੇਤ 12 ਮਿਡ-ਕੈਰੀਅਰ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ।

ਤਿੰਨ ਦਿਨਾਂ ਦੌਰੇ ਦੌਰਾਨ ਡੀਏਆਰਪੀਜੀ ਸਕੱਤਰ ਸ਼੍ਰੀ ਵੀ.ਸ੍ਰੀਨਿਵਾਸ ਨੇ ਜਨਤਕ ਪ੍ਰਸ਼ਾਸਨ ਮੰਤਰੀ ਸ਼੍ਰੀ ਫਰਹਾਦ ਹੁਸੈਨ ਨਾਲ ਮੁਲਾਕਾਤ ਕੀਤੀ, ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਸੀਨੀਅਰ ਸਕੱਤਰ ਸ਼੍ਰੀ ਮੁਹੰਮਦ ਮੇਜ਼ਬਾਉਦੀਨ ਚੌਧਰੀ, ਸਿਵਿਲ ਸਰਵਿਸ ਐਡਮਿਨਸਟ੍ਰੇਸ਼ਨ ਅਕੈਡਮੀ ਦੇ ਡਾਇਰੈਕਟਰ ਜਨਰਲ ਡਾ. ਮੁਹੰਮਦ ਉਮਰ ਫਾਰੂਕ, ਜਨਤਕ ਪ੍ਰਸ਼ਾਸਨ ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਜਨਰਲ ਸ਼੍ਰੀ ਅਸ਼ਰਫ਼ ਉੱਦੀਨ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਗਵਰਨੈਂਸ ਇਨੋਵੇਸ਼ਨ ਯੂਨਿਟ ਦੇ ਡਾਇਰੈਕਟਰ ਜਨਰਲ ਡਾ. ਮੁਹੰਮਦ ਅਬਦੁਲ ਲਤੀਫ ਅਤੇ ਜਨਤਕ ਪ੍ਰਸ਼ਾਸਨ ਮੰਤਰਾਲੇ ਦੇ ਵਧੀਕ ਸਕੱਤਰ ਕੈਰੀਅਰ ਪਲਾਨਿੰਗ ਅਤੇ ਟ੍ਰੇਨਿੰਗ ਵਿੰਗ ਡਾ. ਜ਼ਿਆਉਲ ਹੱਕ ਦੇ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ।

https://static.pib.gov.in/WriteReadData/userfiles/image/image002B8AQ.jpg

ਡੀਏਆਰਪੀਜੀ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਬੰਗਲਾਦੇਸ਼ ਦੇ ਜਨਤਕ ਪ੍ਰਸ਼ਾਸਨ ਮੰਤਰਾਲੇ ਵਿੱਚ ਸੀਨੀਅਰ ਸਕੱਤਰ ਸ਼੍ਰੀ ਮੁਹੰਮਦ ਮੇਜ਼ਬਾਉਦੀਨ ਚੌਧਰੀ ਦੇ ਨਾਲ

ਸਕੱਤਰ, ਡੀਏਆਰਪੀਜੀ ਨੇ “ਪਬਲਿਕ ਸਰਵਿਸ ਡਿਲੀਵਰੀ ਨੂੰ ਵਧਾਉਣ ਲਈ ਸਮਾਰਟ ਗਵਰਨੈਂਸ ਦੇ ਸੰਸਥਾਗਤਕਰਨ” ਵਿਸ਼ੇ ‘ਤੇ ਬੰਗਲਾਦੇਸ਼ ਸਿਵਿਲ ਸਰਵਿਸਿਜ਼ ਐਡਮਿਨਸਟ੍ਰੇਸ਼ਨ ਅਕੈਡਮੀ ਦੇ ਕਾਨੂੰਨ ਅਤੇ ਪ੍ਰਸ਼ਾਸਨ ਕੋਰਸ ਅਤੇ ਫੈਕਲਟੀ ਦੇ 132 ਪ੍ਰਤੀਭਾਗੀਆਂ ਨੂੰ ਸੰਬੋਧਨ ਕੀਤਾ। ਭਾਰਤੀ ਵਫ਼ਦ ਨੇ ਐੱਨਸੀਜੀਜੀ ਪ੍ਰੋਗਰਾਮਾਂ ਦੇ 70 ਸਾਬਕਾ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਨਾਰਾਇਣਗੰਜ ਜ਼ਿਲ੍ਹੇ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਨਾਰਾਇਣਗੰਜ ਜ਼ਿਲ੍ਹੇ ਵਿੱਚ ਆਸ਼ਰਿਆਨ ਪ੍ਰੋਜੈਕਟ (Ashrayan Project) ਦਾ ਦੌਰਾ ਕੀਤਾ।

ਬੰਗਲਾਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਆਪਣੀ ਚਰਚਾ ਵਿੱਚ, ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਭਵਿੱਖ ਲਈ ਬੰਗਲਾਦੇਸ਼ ਪ੍ਰਸ਼ਾਸਨਿਕ ਸੇਵਾ ਦੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਸੰਚਾਲਨ ਰਾਹੀਂ ਵਿਜ਼ਨ ਬੰਗਲਾਦੇਸ਼@2041 ਅਤੇ ਸਮਾਰਟ ਬੰਗਲਾਦੇਸ਼ ਨੂੰ ਪੂਰਾ ਕਰਨ ਵਿੱਚ ਸਹਿਯੋਗ ਕਰਨ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ। ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਐੱਨਸੀਜੀਜੀ ਇੱਕ ਸਪਤਾਹ ਦੀ ਮਿਆਦ ਦੇ ਸੀਨੀਅਰ ਪ੍ਰਬੰਧਨ ਪ੍ਰੋਗਰਾਮ ਕਰਵਾਉਣ, ਬੰਗਲਾਦੇਸ਼ ਸਿਵਿਲ ਸਰਵਿਸਿਜ਼ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ ਅਤੇ ਬੰਗਲਾਦੇਸ਼ ਪਬਲਿਕ ਐਡਮਿਨਿਸਟ੍ਰੇਸ਼ਨ ਟ੍ਰੇਨਿੰਗ ਸੈਂਟਰ ਦੇ ਨਾਲ-ਨਾਲ ਮਿਡਲ-ਮੈਨੇਜਮੈਂਟ ਪ੍ਰੋਗਰਾਮਸ ਦੇ ਨਾਲ ਫੈਕਲਟੀ ਵਿਕਾਸ ਪ੍ਰੋਗਰਾਮਾਂ ਦੇ ਸੰਚਾਲਨ ਲਈ ਬੰਗਲਾਦੇਸ਼ ਦੇ ਅਧਿਕਾਰੀਆਂ ਤੋਂ ਪ੍ਰਾਪਤ ਸੁਝਾਵਾਂ ਨੂੰ ਅਪਣਾਏਗਾ।

ਭਾਰਤ ਅਤੇ ਬੰਗਲਾਦੇਸ਼ ਸ਼ਾਸਨ ਵਿੱਚ ਇਨੋਵੇਸ਼ਨ ਵਿੱਚ ਅੰਤਰਰਾਸ਼ਟਰੀ ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਵਿਕਸਿਤ ਕਰਨ, ਸਿਵਿਲ ਸਰਵਿਸਿਜ਼ ਡੇਅ ਇਵੈਂਟ, ਸਕੱਤਰੇਤ ਸੁਧਾਰਾਂ ਅਤੇ ਯੋਗਤਾ ਨੂੰ ਮਾਨਤਾ ਦੇਣ ਤੇ ਸ਼ਾਸਨ ਨੂੰ ਬੈਂਚਮਾਰਕਿੰਗ ਕਰਨ ਲਈ ਪ੍ਰੋਗਰਾਮਾਂ ਨੂੰ ਸਾਂਝਾ ਕਰਨ ਲਈ ਮਿਲ ਕੇ ਕੰਮ ਕਰਨਗੇ।

ਨੈਸ਼ਨਲ ਸੈਂਟਰ ਫ਼ਾਰ ਗੁੱਡ ਗਵਰਨੈਂਸ ਪ੍ਰੋਜੈਕਟ ਮੈਨੇਜਮੈਂਟ, ਜਨਤਕ ਖਰੀਦ, ਬਲੂ ਇਕੌਨਮੀ, ਫੂਡ ਪ੍ਰੋਸੈੱਸਿੰਗ ਆਦਿ ਜਿਹੇ ਸ਼ਾਸਨ ਦੇ ਨਵੇਂ ਪੈਰਾਡਾਈਮਾਂ ਨੂੰ ਕਵਰ ਕਰਦੇ ਹੋਏ ਮਿਡਲ ਮੈਨੇਜਮੈਂਟ, ਸੀਨੀਅਰ ਮੈਨੇਜਮੈਂਟ ਅਤੇ ਫੈਕਲਟੀ ਵਿਕਾਸ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰਦਾ ਹੈ।

ਐੱਨਸੀਜੀਜੀ ਦੇ ਚੁਣੇ ਹੋਏ ਸਾਬਕਾ ਵਿਦਿਆਰਥੀ ਜਿਨ੍ਹਾਂ ਨੇ 2014-2024 ਤੱਕ ਐੱਨਸੀਜੀਜੀ ਵਿਖੇ ਖੇਤਰੀ ਪ੍ਰਸ਼ਾਸਨ ਵਿੱਚ ਮਿਡ-ਕੈਰੀਅਰ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ

ਐੱਨਸੀਜੀਜੀ ਦੇ ਸਾਬਕਾ ਵਿਦਿਆਰਥੀਆਂ ਨੇ ਐੱਨਸੀਜੀਜੀ ਵਿਖੇ ਆਪਣੇ ਮਿਡ-ਕੈਰੀਅਰ ਪ੍ਰੋਗਰਾਮਾਂ ਨੂੰ ਯਾਦ ਕੀਤਾ, ਜਿਸ ਨੇ ਉਨ੍ਹਾਂ ਦੀ ਗਿਆਨ ਸਮਰੱਥਾਵਾਂ ਨੂੰ ਵਧਾਇਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਜੋਂ ਉਨ੍ਹਾਂ ਦੀ ਕੁਸ਼ਲਤਾ ਨੂੰ ਸਮ੍ਰਿੱਧ ਕੀਤਾ।

**************

ਪੀਕੇ/ਪੀਐੱਸਐੱਮ


(Release ID: 2019345) Visitor Counter : 48


Read this release in: Tamil , English , Urdu , Hindi