ਬਿਜਲੀ ਮੰਤਰਾਲਾ
azadi ka amrit mahotsav

ਐੱਨਐੱਚਪੀਸੀ ਲਿਮਿਟਿਡ ਭਾਰਤ ਵਿੱਚ ਫਲੋਟਿੰਗ ਸੋਲਰ ਐਨਰਜੀ ਟੈਕਨੋਲੋਜੀ ਨੂੰ ਲਾਗੂ ਕਰਨ ਲਈ ਨਾਰਵੇ ਦੀ ਕੰਪਨੀ ਨਾਲ ਸਹਿਯੋਗ ਕਰੇਗੀ

Posted On: 30 APR 2024 12:10PM by PIB Chandigarh

ਐੱਨਐੱਚਪੀਸੀ ਲਿਮਿਟਿਡ, ਭਾਰਤ ਵਿੱਚ ਹਾਈਡਰੋ-ਪਾਵਰ ਦੇ ਵਿਕਾਸ ਲਈ ਸਭ ਤੋਂ ਵੱਡੀ ਸੰਸਥਾ ਹੈ, ਜਿਸ ਨੇ ਫਲੋਟਿੰਗ ਸੋਲਰ ਉਦਯੋਗ ਲਈ ਇੱਕ ਟੈਕਨੋਲੋਜੀ ਪ੍ਰਦਾਤਾ ਵਜੋਂ ਕੰਮ ਕਰਨ ਵਾਲੀ ਨਾਰਵੇਜੀਅਨ ਕੰਪਨੀ ਮੈਸਰਜ਼  ਓਸ਼ੀਅਨ ਸਨ (Ocean Sun) ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ। ਐੱਮਓਯੂ ਦੇ ਅਨੁਸਾਰ, ਐੱਨਐੱਚਪੀਸੀ ਅਤੇ ਓਸ਼ੀਅਨ ਸਨ (Ocean Sun) ਫੋਟੋਵੋਲਟੇਇਕ ਪੈਨਲਾਂ 'ਤੇ ਅਧਾਰਿਤ ਓਸ਼ੀਅਨ ਸਨ (Ocean Sun) ਦੀ ਫਲੋਟਿੰਗ ਸੌਰ ਊਰਜਾ ਟੈਕਨੋਲੋਜੀ ਦੇ ਪ੍ਰਦਰਸ਼ਨ ਲਈ ਸਹਿਯੋਗ ਦੇ ਮੁੱਖ ਖੇਤਰਾਂ ਦੀ ਪੜਚੋਲ ਕਰਨਗੇ। ਪੈਨਲਾਂ ਨੂੰ ਐੱਨਐੱਚਪੀਸੀ ਵਲੋਂ ਪਛਾਣੀਆਂ ਜਾਣ ਵਾਲੀਆਂ ਸਬੰਧਿਤ ਸਾਈਟਾਂ 'ਤੇ ਹਾਈਡ੍ਰੋ-ਇਲਾਸਟਿਕ ਮੇਂਬਰੇਨ 'ਤੇ ਲਗਾਇਆ ਜਾਵੇਗਾ।

ਇਹ ਸਮਝੌਤਾ ਐੱਨਐੱਚਪੀਸੀ ਵਲੋਂ ਟਿਕਾਊ ਵਿਕਾਸ ਅਤੇ ਅਖੁੱਟ ਊਰਜਾ ਸਮਰੱਥਾ ਨੂੰ ਜੋੜਨ ਦੇ ਯਤਨਾਂ ਦੀ ਨਿਰੰਤਰਤਾ ਤਹਿਤ ਹੈ, ਜੋ ਕਿ ਨਾ ਸਿਰਫ਼ ਹਾਈਡਰੋ-ਪਾਵਰ ਵਿਕਾਸ ਵਿੱਚ ਰੁੱਝਿਆ ਹੋਇਆ ਹੈ, ਸਗੋਂ ਸੌਰ, ਵਿੰਡ ਅਤੇ ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟਾਂ ਵਰਗੇ ਵੱਖ-ਵੱਖ ਅਖੁੱਟ ਊਰਜਾ ਪ੍ਰੋਜੈਕਟਾਂ ਵਿੱਚ ਵੀ ਸ਼ਾਮਲ ਹੈ।

ਐੱਮਓਯੂ 'ਤੇ 29 ਅਪ੍ਰੈਲ, 2024 ਨੂੰ, ਐੱਨਐੱਚਪੀਸੀ ਦੇ ਕਾਰਜਕਾਰੀ ਡਾਇਰੈਕਟਰ (ਅਖੁੱਟ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ), ਸ਼੍ਰੀ ਵੀ. ਆਰ ਸ਼੍ਰੀਵਾਸਤਵ ਅਤੇ ਸੀਈਓ, ਓਸ਼ੀਅਨ ਸਨ (Ocean Sun), ਸ਼੍ਰੀ ਕ੍ਰਿਸਟੀਅਨ ਟੋਰਵੋਲਡ ਵਲੋਂ ਹਾਈਬ੍ਰਿਡ ਮਾਧਿਅਮ ਨਾਲ ਹਸਤਾਖਰ ਕੀਤੇ ਗਏ ਸਨ।

ਭਾਰਤ ਵਿੱਚ ਨਾਰਵੇ ਦੀ ਰਾਜਦੂਤ, ਮਿਸ ਮੇ-ਏਲਿਨ ਸਟੈਨਰ; ਡਾਇਰੈਕਟਰ (ਟੈਕਨੀਕਲ), ਐੱਨਐੱਚਪੀਸੀ, ਸ਼੍ਰੀ ਰਾਜ ਕੁਮਾਰ ਚੌਧਰੀ ਅਤੇ ਕਾਰਜਕਾਰੀ ਡਾਇਰੈਕਟਰ (ਰਣਨੀਤਕ ਵਪਾਰ ਵਿਕਾਸ ਅਤੇ ਸਲਾਹਕਾਰ), ਐੱਨਐੱਚਪੀਸੀ, ਸ਼੍ਰੀ ਰਜਤ ਗੁਪਤਾ, ਨਾਰਵੇ, ਨਵੀਂ ਦਿੱਲੀ ਦੇ ਦੂਤਾਵਾਸ ਤੋਂ ਦਸਤਖਤ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ ਨਾਰਵੇ ਵਿੱਚ ਭਾਰਤ ਦੇ ਰਾਜਦੂਤ, ਡਾ. ਐਕਵਿਨੋ ਵਿਮਲ ਓਸਲੋ (Oslo) ਤੋਂ ਸ਼ਾਮਲ ਹੋਏ।

************

ਪੀਆਈਬੀ ਦਿੱਲੀ | ਕ੍ਰਿਪਾ ਸ਼ੰਕਰ ਯਾਦਵ / ਧੀਪ ਜੋਏ ਮੈਮਪਿਲੀ


(Release ID: 2019301) Visitor Counter : 51