ਬਿਜਲੀ ਮੰਤਰਾਲਾ

ਆਰਈਸੀ ਲਿਮਿਟਿਡ ਨੇ ਵਿੱਤੀ ਨਤੀਜੇ ਐਲਾਨ ਕੀਤੇ, ਹੁਣ ਤੱਕ ਦਾ ਉੱਚਤਮ ਸਾਲਾਨਾ ਸ਼ੁੱਧ ਲਾਭ ਦਰਜ ਕੀਤਾ

Posted On: 30 APR 2024 2:56PM by PIB Chandigarh

ਕੇਂਦਰੀ ਜਨਤਕ ਖੇਤਰ ਦੇ ਮਹਾਰਤਨ ਉੱਦਮ ਅਤੇ ਬਿਜਲੀ ਮੰਤਰਾਲੇ ਦੇ ਅਧੀਨ ਆਉਣ ਵਾਲੇ ਮੋਹਰੀ ਐੱਨਬੀਐੱਫਸੀ ਅਤੇ ਆਰਈਸੀ ਲਿਮਿਟਿਡ ਦੇ ਬੋਰਡ ਆਫ਼ ਡਾਇਰੈਕਟਰ ਨੇ ਅੱਜ (30 ਅਪ੍ਰੈਲ, 2024) 31 ਮਾਰਚ,2024 ਨੂੰ ਸਮਾਪਤ ਤਿਮਾਹੀ ਅਤੇ ਵਿੱਤ ਵਰ੍ਹੇ 2023-24 ਲਈ ਆਡਿਟ ਕੀਤੇ ਗਏ ਸਟੈਂਡਅਲੋਨ ਅਤੇ ਏਕੀਕ੍ਰਿਤ ਵਿੱਤੀ ਨਤੀਜਿਆਂ ਨੂੰ ਮਨਜ਼ੂਰੀ ਦੇ ਦਿੱਤੀ।

ਸੰਚਾਲਨ ਅਤੇ ਵਿੱਤੀ ਹਾਈਲਾਈਟਸ: Q4 FY24 ਬਨਾਮ Q4 FY23 (ਸਟੈਂਡਅਲੋਨ)

  • ਸੰਚਾਲਨ ਤੋਂ ਪ੍ਰਾਪਤ ਰੈਵੇਨਿਊ: 12,613 ਕਰੋੜ ਰੁਪਏ ਬਨਾਮ 10,113 ਕਰੋੜ ਰੁਪਏ, 25 ਪ੍ਰਤੀਸ਼ਤ ਵਾਧਾ

  • ਕੁੱਲ ਆਮਦਨ: 12,643 ਕਰੋੜ ਰੁਪਏ ਬਨਾਮ 10,124 ਕਰੋੜ ਰੁਪਏ, 25 ਪ੍ਰਤੀਸ਼ਤ ਵਾਧਾ

  • ਸ਼ੁੱਧ ਵਿਆਜ ਆਮਦਨ: 4,407 ਕਰੋੜ ਰੁਪਏ ਬਨਾਮ 3,409 ਕਰੋੜ ਰੁਪਏ, 29 ਪ੍ਰਤੀਸ਼ਤ ਵਾਧਾ

  • ਸ਼ੁੱਧ ਲਾਭ: 4,016 ਕਰੋੜ ਰੁਪਏ ਬਨਾਮ 3,001 ਕਰੋੜ ਰੁਪਏ, 34 ਪ੍ਰਤੀਸ਼ਤ ਵਾਧਾ

  • ਕੁੱਲ ਵਿਆਪਕ ਆਮਦਨ: 5,183 ਕਰੋੜ ਰੁਪਏ ਬਨਾਮ 3,645 ਕਰੋੜ ਰੁਪਏ, 42 ਪ੍ਰਤੀਸ਼ਤ ਵਾਧਾ

  • ਪੈਦਾਵਰ: 10.03 ਪ੍ਰਤੀਸ਼ਤ ਬਨਾਮ 9.65 ਪ੍ਰਤੀਸ਼ਤ, 38 ਅਧਾਰ ਅੰਕਾਂ ਦਾ ਵਾਧਾ

  • ਫੰਡਾਂ ਦੀ ਔਸਤ ਲਾਗਤ: 7.14 ਪ੍ਰਤੀਸ਼ਤ ਬਨਾਮ 7.17 ਪ੍ਰਤੀਸ਼ਤ, 3 ਅਧਾਰ ਅੰਕਾਂ ਦੀ ਕਮੀ

  • ਸਪ੍ਰੈਡ (ਫੈਲਾਅ): 2.89 ਪ੍ਰਤੀਸ਼ਤ ਬਨਾਮ 2.48 ਪ੍ਰਤੀਸ਼ਤ, 41 ਅਧਾਰ ਅੰਕਾਂ ਦਾ ਵਾਧਾ

  • ਸ਼ੁੱਧ ਵਿਆਜ ਮਾਰਜਿਨ: 3.60 ਪ੍ਰਤੀਸ਼ਤ ਬਨਾਮ 3.29 ਪ੍ਰਤੀਸ਼ਤ, 31 ਅਧਾਰ ਅੰਕਾਂ ਦਾ ਵਾਧਾ

ਨੈੱਟਵਰਥ ‘ਤੇ ਰਿਟਰਨ: 24.06 ਪ੍ਰਤੀਸ਼ਤ ਬਨਾਮ 21.34 ਪ੍ਰਤੀਸ਼ਤ, 13 ਪ੍ਰਤੀਸ਼ਤ ਦਾ ਵਾਧਾ

ਸੰਚਾਲਨ ਅਤੇ ਵਿੱਤੀ ਹਾਈਲਾਈਟਸ: 12M FY24 ਬਨਾਮ 12M FY23 (ਸਟੈਂਡਅਲੋਨ)

  • ਕੁੱਲ ਮਨਜ਼ੂਰੀ: 3,58,816 ਕਰੋੜ ਰੁਪਏ ਬਨਾਮ 2,68,461 ਕਰੋੜ ਰੁਪਏ, 34 ਪ੍ਰਤੀਸ਼ਤ ਦਾ ਵਾਧਾ, ਜਿਸ ਵਿੱਚੋਂ ਨਵਿਆਉਣਯੋਗ ਖੇਤਰ ਨੂੰ ਮਨਜ਼ੂਰੀ: 1,36,516 ਕਰੋੜ ਰੁਪਏ ਬਨਾਮ 21,554 ਕਰੋੜ ਰੁਪਏ, 533 ਪ੍ਰਤੀਸ਼ਤ ਦਾ ਵਾਧਾ

ਨਵਿਆਉਣਯੋਗ ਪਾਬੰਦੀਆਂ ਵਿੱਚ ਸ਼ਾਮਲ ਹਨ:

  • ਸੌਲਰ: 20,956 ਕਰੋੜ ਰੁਪਏ ਬਨਾਮ 9,301 ਕਰੋੜ ਰੁਪਏ

  • ਮੌਡਿਊਲ ਨਿਰਮਾਣ: 21,565 ਕਰੋੜ ਰੁਪਏ ਬਨਾਮ ਜ਼ੀਰੋ (Nil) ਕਰੋੜ ਰੁਪਏ

  • ਵੱਡਾ ਹਾਈਡਰੋ: 32,450 ਕਰੋੜ ਰੁਪਏ ਬਨਾਮ 682 ਕਰੋੜ ਰੁਪਏ

  • ਪੰਪ (pumped) ਸਟੋਰੇਜ: 28,304 ਕਰੋੜ ਰੁਪਏ ਬਨਾਮ 6,075 ਕਰੋੜ ਰੁਪਏ

  • ਗ੍ਰੀਨ ਹਾਈਡ੍ਰੋਜਨ: 7,997 ਕਰੋੜ ਰੁਪਏ ਬਨਾਮ ਜ਼ੀਰੋ (Nil)

  • ਈ-ਮੋਬਿਲਿਟੀ: 7,214 ਕਰੋੜ ਰੁਪਏ ਬਨਾਮ 2,429 ਕਰੋੜ ਰੁਪਏ

  • ਵਿੰਡ ਟਰਬਾਈਨ ਮੈਨੂਫੈਕਚਰਿੰਗ: 3,195 ਕਰੋੜ ਰੁਪਏ ਬਨਾਮ ਜ਼ੀਰੋ (Nil)

  • ਵਿੰਡ: 3,453 ਕਰੋੜ ਰੁਪਏ ਬਨਾਮ 2,436 ਕਰੋੜ ਰੁਪਏ

  • ਹਾਈਬ੍ਰਿਡ: 10,098 ਕਰੋੜ ਰੁਪਏ ਬਨਾਮ 220 ਕਰੋੜ ਰੁਪਏ

  • ਹੋਰ: 1,284 ਕਰੋੜ ਰੁਪਏ ਬਨਾਮ 411 ਕਰੋੜ ਰੁਪਏ

  • ਵੰਡ: 1,61,462 ਕਰੋੜ ਰੁਪਏ ਬਨਾਮ 96,846 ਕਰੋੜ ਰੁਪਏ, 67 ਪ੍ਰਤੀਸ਼ਤ ਵਾਧਾ

  • ਸੰਚਾਲਨ ਤੋਂ ਪ੍ਰਾਪਤ ਰੈਵੇਨਿਊ: 47,146 ਕਰੋੜ ਰੁਪਏ ਬਨਾਮ 39,208 ਕਰੋੜ ਰੁਪਏ, 20 ਪ੍ਰਤੀਸ਼ਤ ਵਾਧਾ

  • ਸ਼ੁੱਧ ਵਿਆਜ ਆਮਦਨ: 16,167 ਕਰੋੜ ਰੁਪਏ ਬਨਾਮ 13,714 ਕਰੋੜ ਰੁਪਏ, 18 ਪ੍ਰਤੀਸ਼ਤ ਵਾਧਾ

  • ਸ਼ੁੱਧ ਲਾਭ: 14,019 ਕਰੋੜ ਰੁਪਏ ਬਨਾਮ 11,055 ਕਰੋੜ ਰੁਪਏ, 27 ਪ੍ਰਤੀਸ਼ਤ ਵਾਧਾ

  • ਕੁੱਲ ਵਿਆਪਕ ਆਮਦਨ: 15,063 ਕਰੋੜ ਰੁਪਏ ਬਨਾਮ 10,084 ਕਰੋੜ ਰੁਪਏ, 49 ਪ੍ਰਤੀਸ਼ਤ ਵਾਧਾ

  • ਪੈਦਾਵਰ: 9.99 ਪ੍ਰਤੀਸ਼ਤ ਬਨਾਮ 9.73 ਪ੍ਰਤੀਸ਼ਤ, 26 ਅਧਾਰ ਅੰਕਾਂ ਦਾ ਵਾਧਾ

  • ਫੰਡਾਂ ਦੀ ਔਸਤ ਲਾਗਤ: 7.13 ਪ੍ਰਤੀਸ਼ਤ ਬਨਾਮ 7.28 ਪ੍ਰਤੀਸ਼ਤ, 15 ਅਧਾਰ ਅੰਕਾਂ ਦੀ ਕਮੀ

  • ਸਪ੍ਰੈਡ (ਫੈਲਾਅ): 2.86 ਪ੍ਰਤੀਸ਼ਤ ਬਨਾਮ 2.45 ਪ੍ਰਤੀਸ਼ਤ, 41 ਅਧਾਰ ਅੰਕਾਂ ਦਾ ਵਾਧਾ

  • ਸ਼ੁੱਧ ਵਿਆਜ ਮਾਰਜਿਨ: 3.57 ਪ੍ਰਤੀਸ਼ਤ ਬਨਾਮ 3.38 ਪ੍ਰਤੀਸ਼ਤ, 19 ਅਧਾਰ ਅੰਕਾਂ ਦਾ ਵਾਧਾ

  • ਨੈੱਟਵਰਥ ‘ਤੇ ਰਿਟਰਨ: 22.17 ਪ੍ਰਤੀਸ਼ਤ ਬਨਾਮ 20.35 ਪ੍ਰਤੀਸ਼ਤ, 9 ਪ੍ਰਤੀਸ਼ਤ ਦਾ ਵਾਧਾ

  • ਮਾਰਕਿਟ ਪੂੰਜੀਕਰਣ: 1,18,757 ਕਰੋੜ ਰੁਪਏ ਬਨਾਮ 30,400 ਰੁਪਏ, 290 ਪ੍ਰਤੀਸ਼ਤ ਦਾ ਵਾਧਾ

ਸੰਪੱਤੀ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਤਣਾਅ ਵਾਲੀਆਂ ਸੰਪੱਤੀਆਂ ਦੇ ਪ੍ਰਭਾਵ ਸਮਾਧਾਨ ਅਤੇ ਉਧਾਰ ਦਰਾਂ ਨੂੰ ਰੀਸੈਟ ਕਰਨ ਅਤੇ ਵਿੱਤ ਲਾਗਤ ਦੇ ਪ੍ਰਭਾਵੀ ਪ੍ਰਬੰਧਨ ਦੇ ਕਾਰਨ, ਆਰਈਸੀ 14,019 ਕਰੋੜ ਰੁਪਏ ਦਾ ਟੈਕਸ ਚੁਕਾਉਣ ਤੋਂ ਬਾਅਦ ਆਪਣਾ ਉੱਚਤਮ ਸਾਲਾਨਾ ਲਾਭ ਦਰਜ ਕਰਨ ਵਿੱਚ ਯੋਗ ਰਿਹਾ ਹੈ। ਨਤੀਜੇ ਵਜੋਂ, 31 ਮਾਰਜ 2024 ਨੂੰ ਸਮਾਪਤ ਵਿੱਤੀ ਵਰ੍ਹੇ 2023-24 ਦੇ ਪ੍ਰਤੀ ਸ਼ੇਅਰ ਆਮਦਨ (ਈਪੀਐੱਸ) 27 ਪ੍ਰਤੀਸ਼ਤ ਵਧ ਕੇ 53.11 ਰੁਪਏ ਪ੍ਰਤੀ ਸ਼ੇਅਰ ਹੋ ਗਈ, ਜਦਕਿ 31 ਮਾਰਚ 2023 ਨੂੰ ਸਮਾਪਤੀ ਵਿੱਤੀ ਵਰ੍ਹੇ 2022-23 ਦੇ ਲਈ ਇਹ 41.85 ਰੁਪਏ ਪ੍ਰਤੀ ਸ਼ੇਅਰ ਸੀ। 

ਮੁਨਾਫ਼ੇ ਵਿੱਚ ਵਾਧੇ ਦੇ ਕਾਰਨ, 31 ਮਾਰਚ, 2024 ਤੱਕ ਨੈੱਟ ਵਰਥ ਵਧ ਕੇ 68,783 ਕਰੋੜ ਰੁਪਏ ਹੋ ਗਈ ਹੈ, ਜਿਸ ਵਿੱਚ ਵਰ੍ਹੇ-ਦਰ-ਵਰ੍ਹੇ 19 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

ਲੋਨ ਬੁੱਕ ਨੇ ਆਪਣੇ ਵਿਕਾਸ ਪਥ ਨੂੰ ਬਣਾਏ ਰੱਖਿਆ ਹੈ ਅਤੇ ਇਹ 31 ਮਾਰਚ, 2023 ਦੇ 4.35 ਲੱਖ ਕਰੋੜ ਰੁਪਏ ਦੇ ਮੁਕਾਬਲੇ 17 ਪ੍ਰਤੀਸ਼ਤ ਤੋਂ ਵਧ ਕੇ 5.09 ਲੱਖ ਕਰੋੜ ਰੁਪਏ ਹੋ ਗਿਆ ਹੈ। ਸੰਪੱਤੀ ਦੀ ਗੁਣਵੱਤਾ ਵਿੱਚ ਸੁਧਾਰ ਦਾ ਸੰਕੇਤ ਦਿੰਦੇ ਹੋਏ, 31 ਮਾਰਚ, 2024 ਤੱਕ ਨੈੱਟ ਕ੍ਰੈਡਿਟ-ਇੰਪੇਅਰਡ ਸੰਪੱਤੀ ਅਨੁਪਾਤ 31 ਮਾਰਚ 2024 ਨੂੰ 31 ਮਾਰਚ, 2023 ਦੇ 1.01 ਪ੍ਰਤੀਸ਼ਤ ਤੋਂ ਘਟ ਕੇ 0.86 ਪ੍ਰਤੀਸ਼ਤ ਹੋ ਗਿਆ ਅਤੇ 31 ਮਾਰਚ 2024 ਨੂੰ ਐੱਨਪੀਏ ਸੰਪੱਤੀਆਂ ਨਾਲ ਸਬੰਧਿਤ ਪ੍ਰਾਵਧਾਨ ਕਵਰੇਜ ਅਨੁਪਾਤ 68.45 ਪ੍ਰਤੀਸ਼ਤ ਸੀ।

ਭਵਿੱਖ ਦੇ ਵਿਕਾਸ ਨੂੰ ਸਮਰਥਨ ਦੇਣ ਦੇ ਕਾਫ਼ੀ ਅਵਸਰ ਦਾ ਸੰਕੇਤ ਦਿੰਦੇ ਹੋਏ, ਕੰਪਨੀ ਦਾ ਪੂੰਜੀ ਅਨੁਕੂਲਤਾ ਅਨੁਪਾਤ (ਸੀਆਰਏਆਰ) 31 ਮਾਰਚ, 2024 ਤੱਕ 25.82 ਪ੍ਰਤੀਸ਼ਤ ਸੀ।

ਆਪਣੇ ਸ਼ੇਅਰਧਾਰਕਾਂ ਨੂੰ ਇਨਾਮ ਦੇਣ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਨੇ 5 ਰੁਪਏ ਪ੍ਰਤੀ ਇਕੁਇਟੀ ਸ਼ੇਅਰ (ਹਰੇਕ 10/- ਰੁਪਏ ਦੇ  ਅੰਕਿਤ ਮੁੱਲ ‘ਤੇ) ਦਾ ਅੰਤਿਮ ਲਾਭਅੰਸ਼ ਐਲਾਨ ਕੀਤਾ ਹੈ ਅਤੇ ਵਿੱਤ ਵਰ੍ਹੇ 2023-24 ਦੇ ਲਈ ਕੁੱਲ ਲਾਭਅੰਸ਼ 16 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਹੈ।

************

ਪੀਆਈਬੀ ਦਿੱਲੀ/ ਕ੍ਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ



(Release ID: 2019299) Visitor Counter : 27