ਖਾਣ ਮੰਤਰਾਲਾ
ਮਾਈਨਜ਼ ਮੰਤਰਾਲੇ ਨੇ ਮਹੱਤਵਪੂਰਨ ਮਿਨਰਲਜ਼ ਦੇ ਖੇਤਰ ਵਿੱਚ ਗਿਆਨ ਅਧਾਰਿਤ ਸਹਿਯੋਗ ਪ੍ਰਦਾਨ ਕਰਨ ਲਈ ਸ਼ਕਤੀ ਸਸਟੇਨੇਬਲ ਐਨਰਜੀ ਫਾਊਂਡੇਸ਼ਨ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
ਦੋ ਦਿਨੀਂ ਮਹੱਤਵਪੂਰਨ ਮਿਨਰਲਜ਼ ਸਮਿਟ ਨਵੀਂ ਦਿੱਲੀ ਵਿੱਚ ਸ਼ੁਰੂ
Posted On:
29 APR 2024 7:33PM by PIB Chandigarh
ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ (India Habitat Centre) ਵਿੱਚ ਅੱਜ ਲਾਭਕਾਰੀ ਅਤੇ ਪ੍ਰੋਸੈੱਸਿੰਗ ਸਮਰੱਥਾਵਾਂ ਦੇ ਵਿਸਤਾਰ ਨੂੰ ਲੈ ਕੇ ਦੋ ਦਿਨੀਂ “ਮਹੱਤਵਪੂਰਨ ਮਿਨਰਲਜ਼ ਸਮਿਟ ਸ਼ੁਰੂ ਹੋਇਆ। ਮੰਤਰਾਲੇ ਦੀ ਸਰਪ੍ਰਸਤੀ ਹੇਠ ਸਮਿਟ ਦਾ ਉਦਘਾਟਨ ਕੀਤਾ ਗਿਆ। ਮਾਈਨਜ਼ ਸਕੱਤਰ, ਸ਼੍ਰੀ ਵੀ.ਐੱਲ ਕਾਂਥਾ ਰਾਓ (V.L Kantha Rao) ਨੇ ਮਹੱਤਵਪੂਰਨ ਮਿਨਰਲਜ਼ ਦੇ ਲਾਭ ਅਤੇ ਪ੍ਰੋਸੈੱਸਿੰਗ ਵਿੱਚ ਕੋਲੈਬੋਰੇਸ਼ਨ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਡਿਜ਼ਾਈਨ ਕੀਤੇ ਗਏ ਇਸ ਸਮਿਟ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਸਮਿਟ ਵਿੱਚ ਧਰਤੀ ਅਤੇ ਸਮੁੰਦਰੀ ਵਾਤਾਵਰਣ ਦੋਵੇਂ ਹੀ ਹਿੱਸਿਆਂ ਤੋਂ ਪ੍ਰਾਪਤ ਮਿਨਰਲਜ਼ ਦੀ ਇੱਕ ਵਿਭਿੰਨ ਲੜੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਪ੍ਰਦਰਸ਼ਨੀ ਪਵੇਲੀਅਨ ਸ਼ਾਮਲ ਸੀ, ਜਿਸ ਨਾਲ ਮੌਜੂਦ ਲੋਕਾਂ ਨੂੰ ਮਹੱਤਵਪੂਰਨ ਮਿਨਰਲਜ਼ ਨੂੰ ਲੈ ਕੇ ਵਿਆਪਕ ਲੈਂਡਸਕੇਪ ਬਾਰੇ ਜਾਣਕਾਰੀ ਮਿਲੀ।
ਸ਼੍ਰੀ ਵੀ.ਐੱਲ ਕਾਂਥਾ ਰਾਓ ਨੇ ਆਪਣੇ ਮੁੱਖ ਭਾਸ਼ਣ ਵਿੱਚ, ਦੇਸ਼ ਦੇ ਤੇਜ਼ ਆਰਥਿਕ ਵਾਧੇ ਅਤੇ ਸਵੱਛ ਊਰਜਾ ਅਕਾਂਖਿਆਵਾਂ ਦਾ ਸਮਰਥਨ ਕਰਨ ਲਈ ਮਹੱਤਵਪੂਰਨ ਮਿਨਰਲਜ਼ ਦੀ ਕਾਰਗਰ ਖੋਜ ਅਤੇ ਵਰਤੋਂ ਦੀ ਭਾਰਤ ਦੀ ਤੁਰੰਤ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਘਰੇਲੂ ਮਿਨਰਲਜ਼ ਖੋਜ ਅਤੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਮਿਨਰਲਜ਼ ਬਲਾਕ ਦੀ ਨੀਲਾਮੀ ਸਮੇਤ ਹਾਲੀਆ ਸਰਕਾਰੀ ਪਹਿਲਾਂ ‘ਤੇ ਚਾਣਨਾਂ ਪਾਇਆ।
ਸਮਿਟ ਦੇ ਮੌਕੇ ‘ਤੇ, ਮਾਈਨਜ਼ ਮੰਤਰਾਲੇ ਅਤੇ ਸ਼ਕਤੀ ਸਸਟੇਨੇਬਲ ਐਨਰਜੀ ਫਾਊਂਡੇਸ਼ਨ ਦੇ ਦਰਮਿਆਨ ਇੱਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ ਗਏ। ਇਹ ਸਹਿਮਤੀ ਪੱਤਰ ਮਾਈਨਜ਼ ਮੰਤਰਾਲੇ, ਸ਼ਕਤੀ ਸਸਟੇਨੇਬਲ ਐਨਰਜੀ ਫਾਊਂਡੇਸ਼ਨ, ਕੌਂਸਲ ਆਫ਼ ਐਨਰਜੀ, ਇਨਵਾਇਰਮੈਂਟ ਐਂਡ ਵਾਟਰ (CEEW) ਅਤੇ ਟੀਈਆਰਆਈ (TERI)ਦਰਮਿਆਨ ਸਾਂਝੇਦਾਰੀ ਦੀ ਸ਼ੁਰੂਆਤ ਕਰਦਾ ਹੈ। ਇਹ ਸਾਂਝੇਦਾਰੀ ਮਹੱਤਵਪੂਰਨ ਮਿਨਰਲਜ਼ ਦੇ ਖੇਤਰ ਵਿੱਚ ਗਿਆਨ ਅਧਾਰਿਤ ਸਹਿਯੋਗ ਪ੍ਰਦਾਨ ਕਰਨ ‘ਤੇ ਧਿਆਨ ਕੇਂਦਰਿਤ ਕਰੇਗੀ, ਜੋ ਭਾਰਤ ਦੇ ਆਰਥਿਕ ਵਿਕਾਸ, ਰਾਸ਼ਟਰੀ ਸੁਰੱਖਿਆ ਅਤੇ ਕਾਰਬਨ ਨਿਕਾਸੀ ਦੀ ਕਟੌਤੀ ਲਈ ਮਹੱਤਵਪੂਰਨ ਹਨ।
ਸਮਿਟ ਨੇ ਭਾਰਤ ਦੀ ਪ੍ਰੋਸੈੱਸਿੰਗ ਅਤੇ ਲਾਭਕਾਰੀ ਸਮਰੱਥਾਵਾਂ ਦੇ ਨਿਰਮਾਣ ਅਤੇ ਘਰੇਲੂ ਤੇ ਆਲਮੀ ਬਜ਼ਾਰਾਂ ਲਈ ਵਿਆਪਕ ਬਣਾਉਣ ਦੀਆਂ ਰਣਨੀਤੀਆਂ ਜਿਹੇ ਮਹੱਤਵਪੂਰਨ ਵਿਸ਼ਿਆਂ ‘ਤੇ ਮਹੱਤਵਪੂਰਨ ਪੈਨਲ ਚਰਚਾ ਦੀ ਵੀ ਮੇਜ਼ਬਾਨੀ ਕੀਤੀ। ਜ਼ਿਕਰਯੋਗ ਚਰਚਾਵਾਂ ਆਈਆਈਟੀ ਹੈਦਰਾਬਾਦ ਵਿੱਚ ਇੰਡੋ-ਆਸਟ੍ਰੇਲੀਅਨ ਕ੍ਰਿਟੀਕਲ ਮਿਨਰਲਜ਼ ਰਿਸਰਚ ਹੱਬ ਜਿਹੀ ਪਹਿਲ ਦੇ ਨਾਲ, ਮਿਨਰਲ ਪ੍ਰੋਸੈੱਸਿੰਗ ਵਿੱਚ ਖੋਜ ਅਤੇ ਵਿਕਾਸ ਲਈ ਇਨਫ੍ਰਾਸਟ੍ਰਕਚਰ ਦੇ ਵਿਕਾਸ ਲਈ ਮੰਤਰਾਲੇ ਦੀ ਪ੍ਰਤੀਬੱਧਤਾ ਦੇ ਆਲੇ-ਦੁਆਲੇ ਕੇਂਦਰਿਤ ਰਹੀਆਂ।
ਇਸ ਦੇ ਬਾਅਦ, ਇੱਕ ਟੈਕਨੋਲੋਜੀ ਸੈਸ਼ਨ ਆਯੋਜਿਤ ਕੀਤਾ ਗਿਆ, ਜਿੱਥੇ ਪ੍ਰਾਈਵੇਟ ਕੰਪਨੀਆਂ, ਖੋਜ ਅਤੇ ਵਿਕਾਸ ਸੰਸਥਾਨਾਂ, ਸਿੱਖਿਆ ਮਾਹਿਰਾਂ ਦੇ ਨਾਲ-ਨਾਲ ਜੀਐੱਸਆਈ ਅਤੇ ਐੱਨਐੱਫਟੀਡੀਸੀ (GSI and NFTDC) ਨੇ ਇੱਕ ਪੇਸ਼ਕਾਰੀ ਦੇ ਜ਼ਰੀਏ ਭਾਰਤ ਵਿੱਚ ਮਹੱਤਵਪੂਰਨ ਮਿਲਰਲਜ਼ ਦੀ ਪ੍ਰੋਸੈੱਸਿੰਗ ਅਤੇ ਲਾਭ ਲਈ ਉਪਲਬਧ ਭਾਰਤ ਦੀ ਮਿਨਰਲ ਪੋਟੈਂਸ਼ੀਅਲ ਅਤੇ ਟੈਕਨੋਲੋਜੀ ਦਾ ਪ੍ਰਦਰਸ਼ਨ ਕੀਤਾ।
ਮਾਈਨਜ਼ ਮੰਤਰਾਲੇ ਦੀ ਸੰਯੁਕਤ ਸਕੱਤਰ ਡਾ. ਵੀਨਾ ਕੁਮਾਰੀ ਡੀ. (Dr. Veena Kumari D.) ਨੇ ਆਲਮੀ ਨੀਤੀ ਨੂੰ ਲੈ ਕੇ ਅਨਿਸ਼ਚਿਤਤਾਵਾਂ ਦੇ ਦਰਮਿਆਨ ਕੁਸ਼ਲ ਪ੍ਰੋਸੈੱਸਿੰਗ ਟੈਕਨੋਲੋਜੀਆਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਉਸ ਦਿਨ ਦੇ ਪ੍ਰੋਗਰਾਮ ਦੀ ਸਮਾਪਤੀ ਕੀਤੀ। ਉਨ੍ਹਾਂ ਨੇ ਇਕ ਮਜ਼ਬੂਤ ਘਰੇਲੂ ਸਪਲਾਈ ਚੇਨ ਦੇ ਪੋਸ਼ਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਇਲੈਕਟ੍ਰਿਕ ਵ੍ਹੀਕਲਜ਼, ਐਨਰਜੀ ਸਟੋਰੇਜ਼ ਟੈਕਨੋਲੋਜੀਆਂ ਅਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਇੱਕ ਮੋਹਰੀ ਸਾਂਝੇਦਾਰ ਦੇ ਰੂਪ ਵਿੱਚ ਭਾਰਤ ਦੀ ਸਮਰੱਥਾ ‘ਤੇ ਜ਼ੋਰ ਦਿੱਤਾ।
ਸਮਿਟ ਦਾ ਉਦੇਸ਼ ਭਾਰਤ ਨੂੰ ਮਹੱਤਵਪੂਰਨ ਮਿਨਰਲ ਪ੍ਰੋਸੈੱਸਿੰਗ ਲਈ ਇੱਕ ਗਲੋਬਲ ਹੱਬ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ। ਇਹ ਸਮਿਟ ਅਗਲੇ ਦਿਨ ਵੀ ਆਪਣੇ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਣ ਦੇ ਲਈ ਤਿਆਰ ਹੈ। ਇਸ ਦੇ ਜ਼ਰੀਏ ਮਹੱਤਵਪੂਰਨ ਮਿਨਰਲ ਸੈਕਟਰ ਵਿੱਚ ਇੱਕ ਆਤਮਨਿਰਭਰ ਅਤੇ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਖਿਡਾਰੀ ਬਣਨ ਦੀਆਂ ਦੇਸ਼ ਦੀਆਂ ਮਹੱਤਵਅਕਾਂਖਿਆਵਾਂ ਦਾ ਸਮਰਥਨ ਕੀਤਾ ਜਾ ਸਕੇਗਾ।
*****
ਬੀਵਾਈ/ਐੱਸਟੀ
(Release ID: 2019256)
Visitor Counter : 54