ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਭਾਰਤੀ ਪ੍ਰਤੀਨਿਧੀਮੰਡਲ ਨੇ ਲੰਦਨ ਵਿੱਚ 3rd ਬੇਨੀਅਲ (ਦੁਵੱਲੀ) ਪੈਨ-ਕਾਮਨਵੈਲਥ ਪਬਲਿਕ ਸਰਵਿਸਿਜ਼ ਦੇ ਪ੍ਰਮੁੱਖਾਂ/ਸਕੱਤਰਾਂ ਦੀ ਕੈਬਨਿਟ ਮੀਟਿੰਗ ਵਿੱਚ ਹਿੱਸਾ ਲਿਆ


ਮੀਟਿੰਗ ਦਾ ਵਿਸ਼ਾ: ‘ਸਰਵਿਸ ਡਿਲੀਵਰੀ ਵਿੱਚ ਸੁਧਾਰ ਦੇ ਲਈ ਸਮਾਰਟ (SMART) ਸਰਕਾਰ ਦਾ ਸੰਸਥਾਨੀਕਰਨ’

ਆਰਟੀਫਿਸ਼ੀਅਲ ਇੰਟੈਲੀਜੈਂਸ, ਐੱਮਐੱਲ ਅਤੇ ਡੇਟਾ ਐਨਾਲਿਟਿਕਸ ਦਾ ਉਪਯੋਗ ਕਰਕੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤਾਂ ਨਿਵਾਰਣ ਅਤੇ ਮੌਨੀਟਰਿੰਗ ਸਿਸਟਮ ('CPGRAMS') ਪੋਰਟਲ ਦੇ ਜ਼ਰੀਏ ਜਨਤਕ ਸ਼ਿਕਾਇਤਾਂ ਦੇ ਪ੍ਰਭਾਵੀ ਨਿਵਾਰਣ ‘ਤੇ ਭਾਰਤ ਦੇ ਫੋਕਸ ਨੂੰ ਕਾਮਨਵੈਲਥ ਮੈਂਬਰ ਦੇਸ਼ਾਂ ਦੀ ਸ਼ਲਾਘਾ ਮਿਲ ਰਹੀ ਹੈ

Posted On: 24 APR 2024 12:41PM by PIB Chandigarh

ਕਾਮਨਵੈਲਥ ਸਕੱਤਰੇਤ ਨੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤਾਂ ਨਿਵਾਰਣ ਅਤੇ ਮੌਨੀਟਰਿੰਗ ਸਿਸਟਮ ('CPGRAMS') ਨੂੰ ਸਮਾਰਟ ਸਰਕਾਰ ਦੇ ਲਈ ਇੱਕ ਅਤਿ-ਆਧੁਨਿਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੇ ਰੂਪ ਵਿੱਚ ਮਾਨਤਾ ਦਿੱਤੀ। ਕਾਮਨਵੈਲਥ ਸਕੱਤਰੇਤ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੂੰ ਲੰਦਨ ਦੇ ਮਾਰਲਬੋਰੋ ਹਾਊਸ (Marlborough House) ਵਿਖੇ 22-24 ਅਪ੍ਰੈਲ, 2024 ਤੱਕ ਹੋਣ ਵਾਲੀ 3rd ਬੇਨੀਅਲ (ਦੁਵੱਲੀ) ਪੈਨ-ਕਾਮਨਵੈਲਥ ਪਬਲਿਕ ਸਰਵਿਸਿਜ਼ ਦੇ ਪ੍ਰਮੁੱਖਾਂ/ਸਕੱਤਰਾਂ ਦੀ ਮੀਟਿੰਗ ਵਿੱਚ ਇੱਕ ਪੇਸ਼ਕਾਰੀ ਦੇਣ ਲਈ ਸੱਦਾ ਦਿੱਤਾ ਸੀ। ਤਿੰਨ ਦਿਨੀਂ ਸੰਮੇਲਨ ਦਾ ਵਿਸ਼ਾ ‘ਸਰਵਿਸ ਡਿਲੀਵਰੀ ਵਿੱਚ ਸੁਧਾਰ ਕਰਨ ਲਈ ਸਮਾਰਟ ਸਰਕਾਰ ਦਾ ਸੰਸਥਾਨੀਕਰਨ’ ਰੱਖਿਆ ਗਿਆ ਹੈ। ਇਸ ਵਿੱਚ ਸ਼ਾਸਨ ਪ੍ਰਣਾਲੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਅਪਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਮੀਟਿੰਗ ਵਿੱਚ ਕਾਮਨਵੈਲਥ ਦੇ ਲਗਭਗ 50 ਮੈਂਬਰ ਦੇਸ਼ ਹਿੱਸਾ ਲੈ ਰਹੇ ਹਨ। 

ਲੰਦਨ ਦੇ ਮਾਰਲਬੋਰੋ ਹਾਊਸ ਵਿਖੇ 22-24 ਅਪ੍ਰੈਲ, 2024 ਨੂੰ ਕਾਮਨਵੈਲਥ ਹੈੱਡਸ ਆਫ਼ ਪਬਲਿਕ ਸਰਵਿਸਿਜ਼/ਸਕੱਤਰਾਂ ਦੀ ਕੈਬਨਿਟ ਮੀਟਿੰਗ।

ਕੇਂਦਰੀਕ੍ਰਿਤ ਜਨਤਕ ਸ਼ਿਕਾਇਤਾਂ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (CPGRAMS) ‘ਤੇ ਭਾਰਤ ਦੀ ਤਰਫ ਤੋਂ 23 ਅਪ੍ਰੈਲ, 2024 ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (DARPG) ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਪੇਸ਼ਕਾਰੀ ਦਿੱਤੀ। ਇਸ ਪੇਸ਼ਕਾਰੀ ਨੂੰ ਗਲੋਬਲ ਬੈਸਟ ਪ੍ਰੈਕਟਿਸ ਦੇ ਰੂਪ ਵਿੱਚ ਕਾਨਮਵੈਲਥ ਮੈਂਬਰ ਦੇਸ਼ਾਂ ਤੋਂ ਸ਼ਲਾਘਾ ਮਿਲੀ ਹੈ। ਕਾਮਨਵੈਲਥ ਦੀ ਡਾਇਰੈਕਟਰ ਜਨਰਲ, ਸੁਸ਼੍ਰੀ ਪੈਟ੍ਰੀਸਿਯਾ ਸਕਾਟਲੈਂਡ ਕੇਸੀ (Ms. Patricia Scotland KC) ਨੇ ਕਿਹਾ, “ਸੀਪੀਜੀਆਰਏਐੱਮਐੱਸ ("CPGRAMS) ਇੱਕ ਅਤਿ-ਆਧੁਨਿਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੈ ਅਤੇ ਸਮਾਰਟ ਸਰਕਾਰ ਦਾ ਸਰਬੋਤਮ ਅਭਿਆਸ ਹੈ। ਕਾਮਨਵੈਲਥ ਦੇ ਬਾਕੀ 1.2 ਅਰਬ ਨਾਗਰਿਕ ਟੈਕਨੋਲੋਜੀ ਪਲੈਟਫਾਰਮ ਨੂੰ ਅਪਣਾਉਣ ਨਾਲ ਲਾਭ ਉਠਾ ਸਕਦੇ ਹਨ। ਇਸੇ ਤਰ੍ਹਾਂ ਭਾਰਤ ਦੇ 1.4 ਅਰਬ ਨਾਗਰਿਕ ਲਾਭਪਾਤਰੀ ਹੋਏ ਹਨ।” 

ਮੈਂਬਰ ਦੇਸ਼ਾਂ ਨੇ ਆਪਣੇ ਦੇਸ਼ਾਂ ਵਿੱਚ ਇੱਕ ਪ੍ਰਭਾਵੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਪ੍ਰਾਸੰਗਿਕਤਾ ਨੂੰ ਵੀ ਦੇਖਿਆ। ਅੰਬੈਸਡਰ ਐਂਥਨੀ ਮੁਚਿਰੀ (Anthony Muchiri), ਕੇਨਿਯਾ ਦੇ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਜ਼ੈਨਾ ਸਯੱਦ ਅਹਿਮਦ (Zena Syed Ahmad), ਤਨਜ਼ਾਨੀਆ ਵਿੱਚ ਸੇਵਾਵਾਂ ਦੇ ਸਥਾਈ ਸਕੱਤਰ; ਪੈਟ੍ਰਿਕ ਕੰਗਵਾ (Patrick Kangwa), ਜ਼ਾਮਬੀਆ ਦੇ ਕੈਬਿਨਟ ਸਕੱਤਰ; ਈਮਾ ਪੈਲੋਏਟਲੈਟਸ (Emma Peloetletse), ਬੋਤਸਵਾਨਾ ਦੇ ਸਥਾਈ ਸਕੱਤਰ ਅਤੇ ਹੋਰ ਕੈਬਿਨਟ ਸਕੱਤਰ, ਸਥਾਈ ਸਕੱਤਰ ਅਤੇ ਯੁਗਾਂਡਾ, ਮਾਲਦੀਪ ਅਤੇ ਗ੍ਰੇਨਾਡਾ ਦੇ ਪ੍ਰਤੀਨਿਧੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਨੂੰ ਇੱਕ ਮਹੱਤਵਪੂਰਨ ਸੁਧਾਰ ਅਤੇ ਪਰਿਵਰਤਨਕਾਰੀ ਸ਼ਾਸਨ ਲਈ ਇੱਕ ਪ੍ਰਭਾਵੀ ਉਪਕਰਣ ਦੇ ਰੂਪ ਵਿੱਚ ਰੇਖਾਂਕਿਤ ਕੀਤਾ।  

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਸਕੱਤਰ ਸ਼੍ਰੀ ਵੀ.ਸ੍ਰੀਨਿਵਾਸ ਅਤੇ ਸੈਕਟਰੀ ਜਨਰਲ ਕਾਮਨਵੈਲਥ ਸਕੱਤਰੇਤ ਸੁਸ਼੍ਰੀ ਪੈਟ੍ਰੀਸਿਯਾ ਸਕਾਟਲੈਂਡ ਕੇਸੀ (Ms. Patricia Scotland KC) ਦੇ ਦਰਮਿਆਨ ਪਬਲਿਕ ਸਰਵਿਸ ਦੇ ਪ੍ਰਮੁੱਖਾਂ/ਕੈਬਿਨਟ ਦੇ ਸਕੱਤਰਾਂ ਦੀ 3rd ਕਾਮਨਵੈਲਥ ਮੀਟਿੰਗ ਦੇ ਅਵਸਰ ‘ਤੇ ਦੁਵੱਲਾ ਵਿਚਾਰ-ਵਟਾਂਦਰਾ ਹੋਇਆ 

 

ਤਿੰਨ ਦਿਨੀਂ ਸੰਮੇਲਨ ਦੇ ਅਵਸਰ ‘ਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਅਤੇ ਕਾਮਨਵੈਲਥ ਸਕੱਤਰੇਤ ਦੀ ਸੈਕਟਰੀ ਜਨਰਲ ਸੁਸ਼੍ਰੀ ਪੈਟ੍ਰੀਸਿਯਾ ਸਕਾਟਲੈਂਡ ਕੇਸੀ (Ms. Patricia Scotland KC) ਦੇ ਦਰਮਿਆਨ ਇੱਕ ਸੁਹਿਰਦ ਅਤੇ ਉਸਾਰੂ (ਰਚਨਾਤਮਕ) ਦੁਵੱਲੀ ਮੀਟਿੰਗ ਆਯੋਜਿਤ ਕੀਤੀ ਗਈ। 

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਪੇਸ਼ਕਾਰੀ ਦੀਆਂ ਪ੍ਰਮੁੱਖਤਾਵਾਂ:

1 ਨਾਗਰਿਕਾਂ ਅਤੇ ਸਰਕਾਰ ਦੇ ਦਰਮਿਆਨ ਪਾੜੇ ਨੂੰ ਖਤਮ ਕਰਨ, ਨਾਗਰਿਕਾਂ ਨੂੰ ਸਸ਼ਕਤ ਬਣਾਉਣ ਅਤੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੇ ਅਨੁਸਾਰ ਟੈਕਨੋਲੋਜੀ ਦੀ ਸਮਰੱਥਾ ਦੀ ਮਨਜ਼ੂਰੀ।

2 ਕੇਂਦਰੀਕ੍ਰਿਤ ਜਨਤਕ ਸ਼ਿਕਾਇਤਾਂ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਦੇ 10 ਪੜਾਵਾਂ ਵਿੱਚ ਸੁਧਾਰਾਂ ਨੂੰ ਲਾਗੂ ਕਰਨ ਨਾਲ ਸ਼ਿਕਾਇਤ ਨਿਵਾਰਣ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ ਅਤੇ ਸ਼ਿਕਾਇਤ ਨਿਵਾਰਣ ਦੀ ਸਮਾਂ ਸੀਮਾ ਵਿੱਚ ਕਮੀ ਆਈ ਹੈ। 

3 ਭਾਰਤ ਨੇ ਹਰ ਮਹੀਨੇ 1.5 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤਾਂ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਪੋਰਟਲ ‘ਤੇ 1.02 ਲੱਖ ਸ਼ਿਕਾਇਤ ਅਧਿਕਾਰੀਆਂ ਦੀ ਮੈਪਿੰਗ ਕੀਤੀ ਹੈ। 

4 ਸੂਝਵਾਨ ਸ਼ਿਕਾਇਤ ਨਿਗਰਾਨੀ ਡੈਸ਼ਬੋਰਡ ਅਤੇ ਟ੍ਰੀ ਡੈਸ਼ਬੋਰਡ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ/ ਐੱਮਐੱਲ ਪ੍ਰਥਾਵਾਂ ਦੀ ਵਰਤੋਂ ਕਰਕੇ ਵਿਕਸਿਤ ਕੀਤੇ ਗਏ ਸਨ, ਸਬੂਤ-ਅਧਾਰਿਤ ਨੀਤੀ ਨਿਰਮਾਣ ਅਤੇ ਡੇਟਾ ਸੰਚਾਲਿਤ ਨੀਤੀ ਨੂੰ ਸਮਰੱਥ ਕਰਨ ਵਾਲੇ ਵੱਖ-ਵੱਖ ਡੇਟਾ ਸੈੱਟਾਂ ਨੂੰ ਸੰਭਾਲਣ ਵਿੱਚ ਕੁਸ਼ਲ ਬਣਾਉਣ ਦੇ ਲਈ ਵੀ ਇਨ੍ਹਾਂ ਨੂੰ ਪੇਸ਼ ਕੀਤਾ ਗਿਆ ਸੀ। 

5 ਸਰਕਾਰ ਨੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤਾਂ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਦੇ ਲਈ ਅਗਲੇ 2 ਵਰ੍ਹਿਆਂ ਵਿੱਚ 128 ਕਰੋੜ ਰੁਪਏ ਦੀ ਵੰਡ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਅੱਪਗ੍ਰੇਡਿਡ ਟੈਕਨੋਲੋਜੀ ਪਲੈਟਫਾਰਮ ਦੇ ਨਾਲ ਸੀਪੀਜੀਆਰਏਐੱਮਐੱਸ ਵਰਜ਼ਨ 8.0 ਨੂੰ ਲਾਗੂ ਕੀਤਾ ਜਾਵੇਗਾ।  

 

****

ਪੀਕੇ/ਪੀਐੱਸਐੱਮ



(Release ID: 2018741) Visitor Counter : 30