ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਪ੍ਰਿਥਵੀ ਦਿਵਸ ਦੇ ਅਵਸਰ ‘ਤੇ ਸੀਐੱਸਆਈਆਰ ਹੈੱਡਕੁਆਰਟਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਲਵਾਯੂ ਘੜੀ ਨੂੰ ਐਕਟੀਵੇਟ ਕੀਤਾ ਗਿਆ

Posted On: 23 APR 2024 8:47PM by PIB Chandigarh

ਕੌਂਸਲ ਆਫ਼ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਨੇ ਪ੍ਰਿਥਵੀ ਦਿਵਸ ਦੇ ਅਵਸਰ ‘ਤੇ ਆਯੋਜਿਤ ਇੱਕ ਸਮਾਰੋਹ ਦੇ ਇੱਕ ਹਿੱਸੇ ਦੇ ਤਹਿਤ ਅੱਜ ਨਵੀਂ ਦਿੱਲੀ ਦੇ ਰਫੀ ਮਾਰਗ ਸਥਿਤ ਸੀਐੱਸਆਈਆਰ ਹੈੱਡਕੁਆਰਟਰ ਬਿਲਡਿੰਗ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਲਵਾਯੂ ਘੜੀ ਸਥਾਪਿਤ ਕਰ ਕੇ ਇਸ ਨੂੰ ਐਕਟੀਵੇਟ ਕੀਤਾ। ਇਹ ਆਯੋਜਨ ਜਲਵਾਯੂ ਪਰਿਵਰਤਨ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਸੀਐੱਸਆਈਆਰ ਦੇ ਉਦੇਸ਼ ਨੂੰ ਦਰਸਾਉਂਦਾ ਹੈ। 

ਇਸ ਅਵਸਰ ‘ਤੇ ਆਈਆਈਟੀ-ਬੌਂਬੇ ਦੇ ਪ੍ਰੋਫੈਸਰ ਅਤੇ ਐਨਰਜੀ ਸਵਰਾਜ ਫਾਉਂਡੇਸ਼ਨ ਦੇ ਸੰਸਥਾਪਕ ਚੇਤਨ ਸਿੰਘ ਸੋਲੰਕੀ ਨੇ ਕਿਹਾ ਕਿ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਊਰਜਾ ਸਾਖਰ ਹੋਣ ਦੀ ਤੁਰੰਤ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਵੱਧ ਤੋਂ ਵੱਧ ਊਰਜਾ ਦੀ ਵਰਤੋਂ ਤੋਂ ਬਚਣ ਜਾਂ ਘੱਟ ਤੋਂ ਘੱਟ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।

ਭੂ-ਵਿਗਿਆਨ ਮੰਤਰਾਲੇ ਦੇ ਸਾਬਕਾ ਸਕੱਤਰ ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਐਡਵਾਂਸਡ ਸਟੱਡੀਜ਼ ਦੇ ਡਾਇਰੈਕਟਰ ਡਾ. ਸ਼ੈਲੇਸ਼ ਨਾਇਕ, ਨੇ "ਉਤੇਜਿਤ ਭੂਚਾਲਾਂ ਦੇ ਰਹੱਸਾਂ ਨੂੰ ਉਜਾਗਰ ਕਰਨਾ: ਕੋਇਨਾ ਵਿਖੇ ਵਿਗਿਆਨਿਕ ਡ੍ਰਿਲਿੰਗ ਦਾ ਲਾਇਟਹਾਊਸ ਪ੍ਰੋਜੈਕਟ" ਵਿਸ਼ੇ ‘ਤੇ ਸੀਐੱਸਆਈਆਰ ਅੰਮ੍ਰਿਤ ਲੈਕਚਰ (CSIR AMRIT Lecture) ਦਿੱਤਾ। CSIR ਐਕਸਲਰੇਟਿਡ ਮਾਡਰਨ ਰਿਸਰਚ, ਇਨੋਵੇਸ਼ਨ ਐਂਡ ਟੈਕਨੋਲੋਜੀ (AMRIT) ਲੈਕਚਰ ਸੀਰੀਜ਼ ਆਯੋਜਿਤ ਕਰ ਰਿਹਾ ਹੈ। ਇਸ ਦਾ ਉਦੇਸ਼ ਭਾਰਤ ਦੇ ਪ੍ਰਮੁੱਖ ਵਿਗਿਆਨ ਅਤੇ ਟੈਕਨੋਲੋਜੀ ਲੀਡਰਸ ਦੇ ਵਿਚਾਰਾਂ ਅਤੇ ਸਿੱਖਿਆਵਾਂ ਤੋਂ ਸਿੱਖਣਾ ਹੈ, ਜੋ ਆਮ ਤੌਰ 'ਤੇ ਖੋਜ ਅਤੇ ਵਿਕਾਸ ਸੰਗਠਨਾਂ  ਅਤੇ ਵਿਸ਼ੇਸ਼ ਤੌਰ 'ਤੇ ਸੀਐੱਸਆਈਆਰ ਦੇ ਕੰਮਾਂ ਦੀ ਅਗਵਾਈ ਕਰਨ ਵਿੱਚ ਮਦਦ ਕਰ ਸਕਦੇ ਹਨ।

 

ਇਕੱਠ ਨੂੰ ਸੰਬੋਧਨ ਕਰਦਿਆਂ, ਸੀਐੱਸਆਈਆਰ ਦੀ ਡਾਈਰੈਕਟਰ ਜਨਰਲ ਡਾ. ਐੱਨ. ਕਲੈਸੇਲਵੀ (Dr N Kalaiselvi) ਨੇ ਕਿਹਾ ਕਿ ਪ੍ਰਿਥਵੀ ਦਿਵਸ ਸਾਡੇ ਲਈ ਵਾਤਾਵਰਣ ਦੀ ਰੱਖਿਆ ਦੀ ਯਾਦ ਦਿਲਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੀਐੱਸਆਈਆਰ-ਐਨਰਜੀ ਸਵਰਾਜ ਫਾਉਂਡੇਸ਼ਨ ਸਹਿਮਤੀ ਪੱਤਰ (ਐੱਮਓਯੂ) ਦੇ ਤਹਿਤ ਸੀਐੱਸਆਈਆਰ ਵਿੱਚ ਵੱਡੀ ਸੰਖਿਆ ਵਿੱਚ ਵਿਗਿਆਨਿਕਾਂ ਅਤੇ ਕਰਮਚਾਰੀਆਂ ਨੇ ਊਰਜਾ ਸਾਖ਼ਰਤਾ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਫਾਉਂਡੇਸ਼ਨ ਦੀ ਤਰਫੋਂ ਪ੍ਰਦਾਨ ਕੀਤੀਆਂ ਗਈਆਂ ਜਲਵਾਯੂ ਘੜੀਆਂ ਨੂੰ ਵੱਧ ਤੋਂ ਵੱਧ ਸੀਐੱਸਆਈਆਰ ਲੈਬਸ ਵਿੱਚ ਸਥਾਪਿਤ ਕੀਤਾ ਗਿਆ ਹੈ। 

 

****

 

ਪੀਕੇ/ਪੀਐੱਸਐੱਮ


(Release ID: 2018740) Visitor Counter : 68