ਰੱਖਿਆ ਮੰਤਰਾਲਾ

ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੂੰ ਜਲ ਸੈਨਾ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ

Posted On: 19 APR 2024 9:20AM by PIB Chandigarh

ਸਰਕਾਰ ਨੇ ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ, ਪੀਵੀਐੱਸਐੱਮ, ਏਵੀਐੱਸਐੱਮ, ਐੱਨਐੱਮ, ਜੋ ਮੌਜੂਦਾ ਸਮੇਂ ਵਿੱਚ ਜਲ ਸੈਨਾ ਦੇ ਵਾਈਸ ਚੀਫ਼ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ 30 ਅਪ੍ਰੈਲ, 2024 ਦੀ ਦੁਪਹਿਰ ਤੋਂ ਅਗਲੇ ਜਲ ਸੈਨਾ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਜਲ ਸੈਨਾ ਮੁਖੀ, ਐਡਮਿਰਲ ਆਰ ਹਰੀ ਕੁਮਾਰ, ਪੀਵੀਐੱਸਐੱਮ, ਏਵੀਐੱਸਐੱਮ, ਵੀਐਸਐਮ 30 ਅਪ੍ਰੈਲ, 2024 ਨੂੰ ਸੇਵਾਮੁਕਤ ਹੋ ਰਹੇ ਹਨ।

15 ਮਈ, 1964 ਨੂੰ ਜਨਮੇ ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੂੰ 01 ਜੁਲਾਈ, 1985 ਨੂੰ ਭਾਰਤੀ ਜਲ ਸੈਨਾ ਦੀ ਐਗਜ਼ੀਕਿਊਟਿਵ ਸ਼ਾਖ਼ਾ ਵਿੱਚ ਨਿਯੁਕਤ ਕੀਤਾ ਗਿਆ ਸੀ। ਇੱਕ ਸੰਚਾਰ ਅਤੇ ਇਲੈਕਟ੍ਰਾਨਿਕ ਯੁੱਧ ਕਲਾ ਵਜੋਂ ਮਾਹਰ, ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਲਗਭਗ 39 ਸਾਲਾਂ ਤੱਕ ਲੰਬੀ ਅਤੇ ਵਿਲੱਖਣ ਸੇਵਾ ਕੀਤੀ ਹੈ। ਜਲ ਸੈਨਾ ਦੇ ਵਾਈਸ ਚੀਫ਼ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਆਫ਼ਿਸਰ ਕਮਾਂਡਿੰਗ-ਇਨ-ਚੀਫ਼ ਵਜੋਂ ਸੇਵਾ ਨਿਭਾਈ ਸੀ।

 

A person in a military uniformDescription automatically generated

ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਵਿਨਾਸ਼, ਕਿਰਚ ਅਤੇ ਤ੍ਰਿਸ਼ੂਲ ਦੀ ਕਮਾਨ ਸੰਭਾਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਮਹੱਤਵਪੂਰਨ ਸੰਚਾਲਨ ਅਤੇ ਸਟਾਫ਼ ਨਿਯੁਕਤੀਆਂ ਤੇ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਪੱਛਮੀ ਫਲੀਟ ਦੇ ਫਲੀਟ ਓਪਰੇਸ਼ਨ ਆਫ਼ਿਸਰ; ਜਲ ਸੈਨਾ ਓਪਰੇਸ਼ਨਜ਼ ਦੇ ਡਾਇਰੈਕਟਰ; ਪ੍ਰਿੰਸੀਪਲ ਡਾਇਰੈਕਟਰ, ਨੈੱਟਵਰਕ ਸੈਂਟਰਿਕ ਓਪਰੇਸ਼ਨਜ਼ ਅਤੇ ਪ੍ਰਿੰਸੀਪਲ ਡਾਇਰੈਕਟਰ, ਨੇਵਲ ਪਲਾਨ ਨਵੀਂ ਦਿੱਲੀ ਦੇ ਮਹੱਤਵਪੂਰਨ ਅਹੁਦੇ ਸ਼ਾਮਲ ਹਨ।

ਇੱਕ ਰੀਅਰ ਐਡਮਿਰਲ ਦੇ ਤੌਰ 'ਤੇ ਉਨ੍ਹਾਂ ਨੇ ਅਸਿਸਟੈਂਟ ਚੀਫ਼ ਆਫ਼ ਨੇਵਲ ਸਟਾਫ (ਨੀਤੀ ਅਤੇ ਯੋਜਨਾਵਾਂ) ਅਤੇ ਫਲੈਗ ਆਫ਼ਿਸਰ ਕਮਾਂਡਿੰਗ ਈਸਟਰਨ ਫਲੀਟ ਵਜੋਂ ਸੇਵਾ ਨਿਭਾਈ ਹੈ। ਵਾਈਸ ਐਡਮਿਰਲ ਦੇ ਅਹੁਦੇ (ਰੈਂਕ) ਤੇ ਰਹਿੰਦਿਆਂ, ਉਨ੍ਹਾਂ ਨੇ ਵੱਕਾਰੀ ਇੰਡੀਅਨ ਨੇਵਲ ਅਕੈਡਮੀ, ਇਜ਼ੀਮਾਲਾ ਦੇ ਕਮਾਂਡੈਂਟ; ਨੇਵਲ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ; ਚੀਫ ਆਫ ਪਰਸੋਨਲ ਅਤੇ ਫਲੈਗ ਆਫ਼ਿਸਰ ਕਮਾਂਡਿੰਗ-ਇਨ-ਚੀਫ਼, ਪੱਛਮੀ ਜਲ ਸੈਨਾ ਕਮਾਂਡ ਦੇ ਤੌਰ ’ਤੇ ਸੇਵਾ ਨਿਭਾਈ ਹੈ। ।

ਸੈਨਿਕ ਸਕੂਲ, ਰੀਵਾ ਅਤੇ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਦੇ ਸਾਬਕਾ ਵਿਦਿਆਰਥੀ, ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ; ਨੇਵਲ ਹਾਇਰ ਕਮਾਂਡ ਕਰੰਜ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਦੇ ਨੇਵਲ ਵਾਰ ਕਾਲਜ, ਯੂਐਸਏ ਵਿਖੇ ਕੋਰਸ ਪੂਰੇ ਕੀਤੇ ਕੀਤੇ ਹਨ। 

 

*************

 

ਏਬੀਬੀ/ਵੀਐਮ/ਸਾਵੀ  



(Release ID: 2018416) Visitor Counter : 55