ਗ੍ਰਹਿ ਮੰਤਰਾਲਾ
azadi ka amrit mahotsav

ਨੌਰਥ ਬਲਾਕ ਵਿੱਚ ਮਾਮੂਲੀ ਅੱਗ, ਕਿਸੇ ਵੀ ਜਾਨੀ ਨੁਕਸਾਨ ਦੇ ਹੋਣ ਦੀ ਸੂਚਨਾ ਨਹੀਂ

प्रविष्टि तिथि: 16 APR 2024 6:42PM by PIB Chandigarh

ਮਿਤੀ 16 ਅਪ੍ਰੈਲ, 2024 ਨੂੰ ਸਵੇਰੇ ਕਰੀਬ 09.15 ਵਜੇ, ਨੌਰਥ ਬਲਾਕ ਦੇ ਕਮਰਾ ਨੰਬਰ 209 ਵਿੱਚ, ਅੱਗ ਲਗ ਗਈ, ਜਿੱਥੇ ਡੀਓਪੀਟੀ ਦੀ ਇੰਟਰਨੈਸ਼ਨਲ ਕੋਆਪ੍ਰੇਸ਼ਨ ਡਿਵੀਜ਼ਨ ਸਥਿਤ ਹੈ। ਕਿਸੇ ਵੀ ਤਰ੍ਹਾਂ  ਦਾ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅੱਗ ਲੱਗਣ ਦਾ ਕਾਰਨ ਇਸ ਕਮਰੇ ਵਿੱਚ ਲੱਗੇ ਹੋਏ ਬਿਜਲੀ ਦੇ ਉਪਕਰਣਾਂ ਵਿੱਚ ਸ਼ਾਰਟ ਸਰਕਟ ਦਾ ਹੋਣਾ ਜਾਪਦਾ ਹੈ। ਸੀਆਈਐੱਸਐੱਫ, ਸੀਪੀਡਬਲਿਊਡੀ ਅਤੇ ਦਿੱਲੀ ਫਾਇਰ ਸਰਵਿਸ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ 20 ਮਿੰਟਾਂ ਵਿੱਚ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ।

ਕਿਸੇ ਭੌਤਿਕ ਦਸਤਾਵੇਜਾਂ/ਫਾਇਲਾਂ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਫਰਨੀਚਰ ਦਾ ਕੁਝ ਸਾਮਾਨ ਅਤੇ ਕੁਝ ਉਪਕਰਣਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ।

*****

ਆਰਕੇ/ਵੀਵੀ/ਐੱਸਐੱਚ/ਆਰਆਰ/ਪੀਆਰ/ਪੀਐੱਸ

 


(रिलीज़ आईडी: 2018261) आगंतुक पटल : 97
इस विज्ञप्ति को इन भाषाओं में पढ़ें: English , Urdu , हिन्दी , Gujarati , Tamil