ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਵੈਸਾਖੀ, ਵਿਸ਼ੁ, ਬਿਸ਼ੁਬਾ, ਬੋਹਾਗ ਬਿਹੂ, ਪੋਇਲਾ ਬੋਇਸ਼ਾਖ, ਵੈਸ਼ਾਖਾਦੀ ਅਤੇ ਪੁੱਤਾਂਡੁ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 12 APR 2024 7:26PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਆਪਣੇ ਸੰਦੇਸ਼ ਵਿੱਚ ਵੈਸਾਖੀ, ਵਿਸ਼ੁ, ਬਿਸ਼ੁਬਾ, ਬੋਹਾਗ ਬਿਹੂ, ਪੋਇਲਾ ਬੋਇਸ਼ਾਖ, ਵੈਸ਼ਾਖਾਦੀ ਅਤੇ ਪੁੱਤਾਂਡੁ ਦੀ ਪੂਰਵ ਸੰਧਿਆ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਜੋ 13 ਅਤੇ 14 ਅਪ੍ਰੈਲ, 2024 ਨੂੰ ਦੇਸ਼ ਵਿੱਚ ਮਨਾਏ ਜਾਣਗੇ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਵੈਸਾਖੀ, ਵਿਸ਼ੁ, ਬਿਸ਼ੁਬਾ, ਬੋਹਾਗ ਬਿਹੂ, ਪੋਇਲਾ ਬੋਇਸ਼ਾਖ, ਵੈਸ਼ਾਖਾਦੀ ਅਤੇ ਪੁੱਤਾਂਡੁ ਦੇ ਸ਼ੁਭ ਅਵਸਰ ਤੇ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

 ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਮਨਾਏ ਜਾਣ ਵਾਲੇ ਇਹ ਪੁਰਬ ਸਾਡੀ ਵਿਵਿਧ ਸੱਭਿਆਚਾਰਕ ਵਿਰਾਸਤ ਦੀ ਜੀਵੰਤ ਅਭਿਵਿਅਕਤੀ ਹਨ। ਇਹ ਸਾਰੇ ਤਿਉਹਾਰ ਏਕਤਾ, ਸਦਭਾਵ ਅਤੇ ਭਾਈਚਾਰੇ ਨੂੰ ਹੁਲਾਰਾ ਦਿੰਦੇ ਹਨ। ਇਹ ਸਾਰੇ ਪੁਰਬ ਸਮਾਜਿਕ ਸਮਰਸਤਾ ਦੇ ਪ੍ਰਤੀਕ ਦੇ ਰੂਪ ਵਿੱਚ ਸਾਡੇ ਜੀਵਨ ਵਿੱਚ ਨਵੀਂ ਊਰਜਾ ਤੇ ਉਤਸ਼ਾਹ ਦਾ ਸੰਚਾਰ ਕਰਦੇ ਹਨ। ਇਨ੍ਹਾਂ ਉਤਸਵਾਂ ਦੇ ਮਾਧਿਅਮ ਨਾਲ ਅਸੀਂ ਆਪਣੇ ਅੰਨਦਾਤਾ ਕਿਸਾਨਾਂ (‘Annadata' farmers) ਦੀ ਸਖ਼ਤ ਮਿਹਨਤ ਦਾ ਸਨਮਾਨ ਕਰਦੇ ਹਾਂ ਅਤੇ ਉਨ੍ਹਾਂ ਦੇ ਪ੍ਰਤੀ ਆਪਣਾ ਆਭਾਰ ਵਿਅਕਤ ਕਰਦੇ ਹਾਂ।

ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸਮ੍ਰਿੱਧੀ ਤੇ ਸ਼ਾਂਤੀ ਦਾ ਸੰਚਾਰ ਕਰਨ।

 ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

***

ਡੀਐੱਸ/ਏਕੇ



(Release ID: 2017896) Visitor Counter : 37