ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਡਾ. ਬੀ.ਆਰ. ਅੰਬੇਡਕਰ ਦੀ ਜਨਮ ਵਰ੍ਹੇਗੰਢ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 13 APR 2024 5:41PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ  ਨੇ ਡਾ. ਬੀ.ਆਰ. ਅੰਬੇਡਕਰ ਜਨਮ ਵਰ੍ਹੇਗੰਢ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਸਾਡੇ ਸੰਵਿਧਾਨ  ਨਿਰਮਾਤਾ ਅਤੇ ਮੋਹਰੀ ਰਾਸ਼ਟਰ ਨਿਰਮਾਤਾਵਾਂ ਵਿੱਚੋਂ ਇੱਕ ਵਿਭੂਤੀ,ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜਯੰਤੀ ਦੇ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਸਮਾਜਿਕ ਪਰਿਵਰਤਨ ਦੇ ਅਗਰਦੂਤ ਅਤੇ ਬਹੁਮੁਖੀ ਪ੍ਰਤਿਭਾ ਦੇ ਧਨੀ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਕਾਨੂੰਨਦਾਨਸਿੱਖਿਆ-ਸ਼ਾਸਤਰੀਅਰਥ-ਸ਼ਾਸਤਰੀਸਮਾਜ-ਸੁਧਾਰਕ ਅਤੇ ਰਾਜਨੇਤਾ ਦੇ ਰੂਪ ਵਿੱਚ ਸਾਡੇ ਦੇਸ਼ ਅਤੇ ਸਮਾਜ ਵਿੱਚ ਅਸਾਧਾਰਣ ਯੋਗਦਾਨ ਦਿੱਤਾ। ਸੰਵਿਧਾਨਕ ਵਿਵਸਥਾ ਵਿੱਚ ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਅੱਜ ਭੀ ਸਾਡੇ ਲੋਕਤੰਤਰ ਅਤੇ ਸੁਸ਼ਾਸਨ ਦਾ ਮੂਲ ਅਧਾਰ ਹੈ। ਡਾ. ਅੰਬੇਡਕਰ ਨੇ ਆਪਣਾ ਪੂਰਾ ਜੀਵਨ ਸਮਤਾਮੂਲਕ ਸਮਾਜ ਦੀ ਸਥਾਪਨਾ ਦੇ ਲਈ ਸਮਰਪਿਤ ਕਰ ਦਿੱਤਾ ਅਤੇ ਦਲਿਤਾਂ ਦੇ ਉਥਾਨ ਦੇ ਲਈ ਸੰਘਰਸ਼ ਕੀਤਾ।

ਇਸ ਅਵਸਰ 'ਤੇਆਓ ਅਸੀਂ ਸਭ ਡਾ. ਅੰਬੇਡਕਰ ਦੇ ਆਦਰਸ਼ਾਂ ਨੂੰ ਅਪਣਾਈਏ ਅਤੇ ਆਪਣੇ ਦੇਸ਼ ਦੇ ਸਮਾਵੇਸ਼ੀ ਵਿਕਾਸ ਦੇ ਲਈ ਇਕਜੁੱਟ ਹੋ ਕੇ ਕਾਰਜ ਕਰੀਏ।

 

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

***

ਡੀਐੱਸ/ਐੱਸਟੀ



(Release ID: 2017895) Visitor Counter : 44