ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਉਗਾਦਿ, ਗੁੜੀ ਪੜਵਾ, ਚੇਤਰ ਸ਼ੁਕਲਾਦੀ, ਚੇਤੀ ਚੰਦ, ਨਵਰੇਹ ਅਤੇ ਸਾਜਿਬੂ ਚੇਰੋਬਾ ਦੀ ਪੂਰਵ ਸੰਧਿਆ 'ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ
प्रविष्टि तिथि:
08 APR 2024 5:51PM by PIB Chandigarh
ਮੈਂ ਸਾਰੇ ਦੇਸ਼ਵਾਸੀਆਂ ਨੂੰ ਚੇਤਰ ਸ਼ੁਕਲਾਦੀ, ਉਗਾਦਿ, ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੂ ਚੇਰੋਬਾ ਦੇ ਸ਼ੁਭ ਮੌਕਿਆਂ 'ਤੇ ਹਾਰਦਿਕ ਵਧਾਈ ਅਤੇ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਵੱਖ-ਵੱਖ ਨਾਵਾਂ ਨਾਲ ਮਨਾਏ ਜਾਣ ਵਾਲੇ, ਪਰ ਖ਼ੁਸ਼ੀ ਨਾਲ ਭਰਪੂਰ ਇਹ ਸਾਰੇ ਤਿਉਹਾਰ ਸਾਡੇ ਭਿੰਨਤਾ ਨਾਲ ਭਰੇ ਰਾਸ਼ਟਰ ਦੇ ਵੱਖ-ਵੱਖ ਕੋਨਿਆਂ ਵਿੱਚ ਰਵਾਇਤੀ ਤੌਰ 'ਤੇ ਨਵੇਂ ਸਾਲ ਦੀ ਸ਼ੁਰੂਆਤ ਦੇ ਪ੍ਰਤੀਕ ਹਨ। ਇਹ ਤਿਉਹਾਰ ਸਕਾਰਾਤਮਕ ਊਰਜਾ, ਨਵੀਂ ਉਮੀਦ, ਖ਼ੁਸ਼ਹਾਲੀ ਅਤੇ ਨਵੀਨਤਾ ਦੇ ਪ੍ਰਤੀਕ ਹਨ। ਆਓ, ਖ਼ੁਸ਼ੀ ਦਾ ਸੁਨੇਹਾ ਦੇਣ ਵਾਲੇ ਇਨ੍ਹਾਂ ਉਤਸਵਾਂ ਦਰਮਿਆਨ, ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰੀਏ ਜੋ ਭਾਰਤ ਦੇ ਮੂਲ ਤਾਣੇ-ਬਾਣੇ ਨੂੰ ਪਰਿਭਾਸ਼ਤ ਕਰਦੀ ਹੈ।
ਮੇਰੀ ਮੰਗਲਕਾਮਨਾ ਹੈ ਕਿ ਇਹ ਨਵਾਂ ਸਾਲ ਸਾਰਿਆਂ ਦੇ ਜੀਵਨ ਵਿੱਚ ਸਮ੍ਰਿਧੀ, ਆਨੰਦ ਅਤੇ ਤੰਦਰੁਸਤੀ ਲੈ ਕੇ ਆਵੇ।
****
ਐੱਮਐੱਸ/ਜੇਕੇ/ਆਰਸੀ
(रिलीज़ आईडी: 2017593)
आगंतुक पटल : 103