ਸੱਭਿਆਚਾਰ ਮੰਤਰਾਲਾ

ਸੰਗੀਤ ਨਾਟਕ ਅਕਾਦਮੀ 9 ਤੋਂ 17 ਅਪ੍ਰੈਲ ਤੱਕ ਦੇਸ਼ ਦੀਆਂ ਸੱਤ ਵੱਖ-ਵੱਖ ਸ਼ਕਤੀਪੀਠਾਂ ਵਿੱਚ 'ਸ਼ਕਤੀ-ਸੰਗੀਤ ਅਤੇ ਨ੍ਰਿਤ ਦਾ ਇੱਕ ਉਤਸਵ' ਮਹੋਤਸਵ ਦਾ ਆਯੋਜਨ ਕਰੇਗੀ

Posted On: 09 APR 2024 12:30PM by PIB Chandigarh

ਸੰਗੀਤ ਨਾਟਕ ਅਕਾਦਮੀ ਕਲਾ ਪ੍ਰਵਾਹ ਲੜੀ ਦੇ ਤਹਿਤ  ਮੰਦਿਰਾਂ ਦੀਆਂ ਪਰੰਪਰਾਵਾਂ ਨੂੰ ਦੇਸ਼ ਭਰ ਵਿੱਚ ਮੁੜ ਸੁਰਜੀਤ ਕਰਨ ਲਈ ਪਵਿੱਤਰ ਨਵਰਾਤਰੀ ਦੌਰਾਨ 'ਸ਼ਕਤੀ-ਸੰਗੀਤ ਅਤੇ ਨ੍ਰਿਤ ਦਾ ਇੱਕ ਉਤਸਵ' ਨਾਂ  ਦਾ ਇੱਕ ਸਮਾਗਮ ਕਰਵਾਇਆ ਜਾ  ਰਿਹਾ ਹੈ, ਜਿਹੜਾ ਅੱਜ ਯਾਨੀ 9 ਅਪ੍ਰੈਲ, 2024 ਤੋਂ ਸ਼ੁਰੂ ਹੋ ਰਿਹਾ ਹੈ । ਜਿਵੇਂ ਕਿ ਨਵਰਾਤਰੀ ਨੌਂ ਦੇਵੀਆਂ ਦੀ ਸ਼ਕਤੀ ਦਾ ਪ੍ਰਤੀਕ ਹੈ, ਇਸ ਲਈ ਅਕਾਦਮੀ 9 ਤੋਂ 17 ਅਪ੍ਰੈਲ 2024 ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੱਤ ਵੱਖੋ-ਵੱਖਰੀਆਂ ਸ਼ਕਤੀ ਪੀਠਾਂ ਵਿੱਚ ਮੰਦਰ ਦੀਆਂ ਪਰੰਪਰਾਵਾਂ ਨੂੰ ਮਨਾਉਣ ਲਈ ਸ਼ਕਤੀ ਸਿਰਲੇਖ ਤਹਿਤ ਇੱਕ ਸੰਗੀਤ ਅਤੇ ਨ੍ਰਿਤ ਉਤਸਵ ਕਰਵਾ ਰਹੀ ਹੈ।

ਸ਼ਕਤੀ ਉਤਸਵ ਦਾ ਉਦਘਾਟਨ ਅੱਜ ਗੁਹਾਟੀ ਦੇ ਕਾਮਾਖਿਆ ਮੰਦਿਰ ਤੋਂ ਹੋ ਕੇ, ਮਹਾਰਾਸ਼ਟਰ ਦੇ ਕੋਲਹਾਪੁਰ ਦੇ ਮਹਾਲਕਸ਼ਮੀ ਮੰਦਿਰ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਜਵਾਲਾਮੁਖੀ ਮੰਦਰ, ਉਦੈਪੁਰ ਦੇ ਤ੍ਰਿਪੁਰਾ ਵਿੱਚ ਪੈਂਦੇ ਤ੍ਰਿਪੁਰ ਸੁੰਦਰੀ ਮੰਦਰ ਬਨਾਸਕਾਂਠਾ, ਗੁਜਰਾਤ ਦੇ ਅੰਬਾਜੀ ਮੰਦਰ,  ਦੇਵਘਰ , ਝਾਰਖੰਡ ਦੇ ਜੈ ਦੁਰਗਾ ਸ਼ਕਤੀਪੀਠ ਵਿੱਚ  ਜਾਰੀ ਰਹੇਗਾ । ਇਹ ਉਤਸਵ 17 ਅਪ੍ਰੈਲ, 2024 ਨੂੰ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸ਼ਕਤੀਪੀਠ ਮਾਂ ਹਰਸਿੱਧੀ ਮੰਦਿਰ ਵਿੱਚ ਮੁਕੰਮਲ ਹੋਵੇਗਾ।

 

ਪ੍ਰਦਰਸ਼ਨ ਕਲਾ ਦੀ ਕੌਮੀ ਅਕਾਦਮੀ ਅਤੇ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਦੀ ਇੱਕ ਖ਼ੁਦਮੁਖ਼ਤਿਆਰ ਸੰਸਥਾ-ਸੰਗੀਤ ਨਾਟਕ ਅਕਾਦਮੀ, ਸੰਗੀਤ, ਨ੍ਰਿਤ, ਨਾਟਕ, ਲੋਕ ਅਤੇ ਕਬਾਇਲੀ ਕਲਾ ਦੇ ਰੂਪ ਅਤੇ ਦੇਸ਼ ਦੀਆਂ ਹੋਰ ਸਹਾਇਕ ਕਲਾ ਰੂਪਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਦੇਸ਼ ਦੇ ਪ੍ਰਦਰਸ਼ਨ ਕਲਾ ਰੂਪਾ ਦੀ ਸਾਂਭ- ਸੰਭਾਲ, ਖੋਜ, ਪ੍ਰਚਾਰ ਅਤੇ ਪੁਨਰ-ਸੁਰਜੀਤੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ।

***********

ਬੀਵਾਈ/ਐੱਸਕੇਟੀ

 



(Release ID: 2017592) Visitor Counter : 38