ਬਿਜਲੀ ਮੰਤਰਾਲਾ

15 ਗੀਗਾਵਾਟ ਦੀ ਕੁੱਲ ਸਮਰੱਥਾ ਦੇ ਨਾਲ ਹਾਈਡ੍ਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟਸ ਨਿਰਮਾਣ ਅਧੀਨ


ਪਣ ਬਿਜਲੀ ਸਮਰੱਥਾ ਅੱਜ ਦੇ 42 ਗੀਗਾਵਾਟ ਤੋਂ ਵਧ ਕੇ 2031-32 ਤੱਕ 67 ਗੀਗਾਵਾਟ ਹੋ ਜਾਵੇਗੀ, ਜੋ 50 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੈ

ਆਈਐੱਮਡੀ ਦੇ ਅਨੁਮਾਨ ਦੇ ਅਨੁਸਾਰ ਵਿੱਤੀ ਵਰ੍ਹੇ 2024-25 ਵਿੱਚ ਚੰਗੇ ਮਾਨਸੂਨ ਵਾਟਰ ਰਿਜ਼ਰਵੀਅਰ ਲੈਵਲ ਦੇ ਸੁਧਾਰ ਵਿੱਚ ਯੋਗਦਾਨ ਦੇਵੇਗਾ

Posted On: 05 APR 2024 7:17PM by PIB Chandigarh

ਦੇਸ਼ ਵਿੱਚ 15 ਗੀਗਾਵਾਟ ਦੀ ਕੁੱਲ ਸਮਰੱਥਾ ਵਾਲੇ ਹਾਈਡ੍ਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟਸ ਨਿਰਮਾਣ ਅਧੀਨ ਹਨ। 2031-32 ਤੱਕ ਪਣ ਬਿਜਲੀ ਸਮਰੱਥਾ 42 ਗੀਗਾਵਾਟ ਤੋਂ ਵਧ ਕੇ 67 ਗੀਗਾਵਾਟ ਹੋਣ ਦੀ ਸੰਭਾਵਨਾ ਹੈ, ਜੋ ਮੌਜੂਦਾ ਸਮਰੱਥਾ ਦੇ ਅੱਧੇ ਤੋਂ ਅਧਿਕ ਦਾ ਵਾਧਾ ਹੈ।

ਭਾਰਤੀ ਮੌਸਮ ਵਿਭਾਗ ਨੇ ਚਾਲੂ ਵਿੱਤੀ ਵਰ੍ਹੇ ਵਿੱਚ ਅਧਿਕ ਵਰਖਾ ਦੀ ਭਵਿੱਖਵਾਣੀ ਕੀਤੀ ਹੈ। ਇਸ ਦੇ ਇਲਾਵਾ, ਹਿਮਾਚਲ ਖੇਤਰ ਵਿੱਚ ਸਥਿਤ ਹਾਈਡ੍ਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟਾਂ ਨੂੰ ਬਰਫ਼ ਪਿਘਲਣ ਤੋਂ ਅਧਾਰ ਪ੍ਰਵਾਹ ਮਿਲਦਾ ਹੈ, ਯਾਨੀ, ਵਰਖਾ ਜਾਂ ਬਰਫ਼ ਪਿਘਲਣ ਨਾਲ ਪੈਦਾ ਪ੍ਰਵਾਹ; ਇਸ ਲਈ, ਤਾਪਮਾਨ ਵਿੱਚ ਕਿਸੇ ਵੀ ਵਾਧੇ ਨਾਲ ਬਰਫ਼ ਪਿਘਲਾਉਣ ਦਾ ਯੋਗਦਾਨ ਵੱਧ ਜਾਵੇਗਾ।

ਇਸ ਦੇ ਇਲਾਵਾ, ਦੇਸ਼ ਵਿੱਚ ਚਲ ਰਹੇ ਊਰਜਾ ਪਰਿਵਰਤਨ ਨੂੰ ਦੇਖਦੇ ਹੋਏ, ਗ੍ਰਿੱਡ ਨੂੰ ਵਧੇਰੇ ਜੜਤਾ ਅਤੇ ਸੰਤੁਲਨ ਸ਼ਕਤੀ ਪ੍ਰਦਾਨ ਕਰਨ ਲਈ ਪੰਪ ਸਟੋਰੇਜ ਪ੍ਰੋਜੈਕਟਸ (ਪੀਐੱਸਪੀ) ਦਾ ਵਿਕਾਸ ਮਹੱਤਵਪੂਰਨ ਹੋ ਜਾਂਦਾ ਹੈ। ਪੀਐੱਸਪੀ ਨੂੰ ‘ਵਾਟਰ ਬੈਟਰੀ’ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਜੋ ਆਧੁਨਿਕ ਸਵੱਛ ਊਰਜਾ ਪ੍ਰਣਾਲੀਆਂ ਲਈ ਇੱਕ ਆਦਰਸ਼ ਪੂਰਕ ਹੈ।

ਵਰਤਮਾਨ ਵਿੱਚ, 2.7 ਗੀਗਾਵਾਟ ਦੀ ਕੁੱਲ ਸਮਰੱਥਾ ਵਾਲੇ ਪੀਐੱਸਪੀ ਦੇਸ਼ ਦੇ ਕੁਝ ਹਿੱਸਿਆਂ ਵਿੱਚ ਨਿਰਮਾਣ ਅਧੀਨ ਹਨ  ਅਤੇ ਹੋਰ 50 ਗੀਗਾਵਾਟ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 2031-32 ਤੱਕ ਪੀਐੱਸਪੀ ਸਮਰੱਥਾ 4.7 ਗੀਗਾਵਾਟ ਤੋਂ ਵਧ ਕੇ ਲਗਭਗ 55 ਗੀਗਾਵਾਟ ਹੋ ਜਾਵੇਗੀ।

ਵਰ੍ਹੇ 2023-24 ਵਿੱਚ ਹਾਈਡ੍ਰੋ ਪਾਵਰ ਜਨਰੇਸ਼ਨ ਵਿੱਚ ਗਿਰਾਵਟ ਕਿਉਂ?

 

ਵਰ੍ਹੇ 2022-23 ਦੀ ਤੁਲਨਾ ਵਿੱਚ ਵਰ੍ਹੇ 2023-24 ਵਿੱਚ ਹਾਈਡ੍ਰੋ ਪਾਵਰ ਜਨਰੇਸ਼ਨ ਵਿੱਚ ਗਿਰਾਵਟ ਲਈ ਕੇਵਲ ਘੱਟ ਵਰਖਾ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਦੱਖਣੀ ਖੇਤਰ ਵਿੱਚ, ਜੋ ਉਤਪਾਦਿਤ ਕੁੱਲ ਹਾਈਡ੍ਰੋ ਊਰਜਾ ਲਗਭਗ 22 ਪ੍ਰਤੀਸ਼ਤ ਯੋਗਦਾਨ ਦਿੱਤਾ ਹੈ, ਘੱਟ ਵਰਖਾ ਨੇ ਅਸਲ ਵਿੱਚ ਇੱਕ ਭੂਮਿਕਾ ਨਿਭਾਈ ਹੈ। ਹਾਲਾਂਕਿ, ਉੱਤਰੀ ਅਤੇ ਪੂਰਬੀ ਖੇਤਰਾਂ ਵਿੱਚ ਹਾਈਡ੍ਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟਾਂ, ਜਿਨ੍ਹਾਂ ਵਿੱਚ ਕੁੱਲ ਹਾਈਡ੍ਰੋ ਐਨਰਜੀ ਜਨਰੇਸ਼ਨ ਦਾ 60 ਪ੍ਰਤੀਸ਼ਤ ਤੋਂ ਅਧਿਕ ਸ਼ਾਮਲ ਹੈ, 2023-24 ਵਿੱਚ ਕੁਦਰਤੀ ਆਪਦਾਵਾਂ ਨਾਲ ਗੰਭੀਰ ਤੌਰ ‘ਤੇ  ਪ੍ਰਭਾਵਿਤ ਹੋਈਆਂ ਹਨ। ਜੁਲਾਈ 2023 ਵਿੱਚ, ਹਿਮਾਚਲ ਪ੍ਰਦੇਸ਼ ਵਿੱਚ ਅਚਾਨਕ ਹੜ੍ਹ ਆ ਗਿਆ, ਜਿਸ ਨਾਲ ਖੇਤਰ ਦੇ ਕਈ ਪਾਵਰ ਸਟੇਸ਼ਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਦੇ ਇਲਾਵਾ, ਅਕਤੂਬਰ 2023 ਵਿੱਚ ਪੂਰਬੀ ਖੇਤਰ ਵਿੱਚ ਅਚਾਨਕ ਆਏ ਹੜ੍ਹ ਨੇ ਕਈ ਹਾਈਡ੍ਰੋ ਪਾਵਰ ਸਟੇਸ਼ਨਾਂ ਦੇ ਸੰਚਾਲਨ ਵਿੱਚ ਰੁਕਾਵਟ ਪੈਦਾ ਕੀਤੀ ਹੈ, ਜਿਸ ਨਾਲ ਉਤਪਾਦਨ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋਇਆ ਹੈ।

ਕਿਸੇ ਵੀ ਨਦੀ ਬੇਸਿਨ ਦਾ ਜਲ ਵਿਗਿਆਨ ਪਰਿਵਰਤਨਸ਼ੀਲ ਹੁੰਦਾ ਹੈ ਅਤੇ ਕੁਝ ਮਿਆਦ ਦੇ ਵਿਕਲਪਿਕ ਗਿੱਲੇ ਅਤੇ ਸੁੱਕੇ ਦੌਰ ਦੀ ਪਾਲਣਾ ਕਰਦਾ ਹੈ। ਅਤੀਤ ਵਿੱਚ ਘੱਟ ਵਰਖਾ ਦਾ ਮਤਲਬ ਇਹ ਨਹੀਂ ਹੈ ਕਿ ਭਵਿੱਖ ਵਿੱਚ ਵੀ ਉਸੇ ਪ੍ਰਕਾਰ ਦੀ ਵਰਖਾ ਲਾਜ਼ਮੀ ਤੌਰ ‘ਤੇ ਹੋਵੇਗੀ।

ਵਾਟਰ ਰਿਜ਼ਰਵੀਅਰ ਦੀ ਸਮਰੱਥਾ ਦੇ ਅਨੁਸਾਰ ਫਿਰ ਤੋਂ ਭਰਨ ਦੀ ਸੰਭਾਵਨਾ

ਹਾਲਾਂਕਿ 2018 ਦੇ ਬਾਅਦ ਤੋਂ ਸਭ ਤੋਂ ਹਲਕੀ ਵਰਖਾ ਦੇ ਕਾਰਨ ਕੁਝ ਵਾਟਰ ਰਿਜ਼ਰਵੀਅਰਜ਼ ਵਿੱਚ ਵਾਟਰ ਲੈਵਲ ਘੱਟ ਹੋ ਗਿਆ ਹੈ, ਸਰਕਾਰ ਭਵਿੱਖ ਨੂੰ ਲੈ ਕੇ ਬਹੁਤ ਆਸ਼ਾਵਾਦੀ ਹੈ।

ਵਿੱਤ ਵਰ੍ਹੇ 2024-25 ਵਿੱਚ ਚੰਗੇ ਮਾਨਸੂਨ ਦੀ ਆਈਐੱਮਡੀ ਦੀ ਭਵਿੱਖਵਾਣੀ ਪ੍ਰਵਿਰਤੀ ਦੇ ਸੰਭਾਵਿਤ ਉਲਟ ਹੋਣ ਦੀ ਗੱਲ ਕਹਿੰਦੀ ਹੈ। ਵਰਖਾ ਵਿੱਚ ਇਹ ਅਨੁਮਾਨਿਤ ਵਾਧਾ ਵਾਟਰ ਰਿਜ਼ਰਵੀਅਰ ਦੀਆਂ ਉਨ੍ਹਾਂ ਸਮਰੱਥਾਵਾਂ ਨੂੰ ਮੁੜ ਤੋਂ ਭਰਨ ਵਿੱਚ ਯੋਗਦਾਨ ਕਰ ਸਕਦੀ ਹੈ ਜੋ ਪਿਛਲੇ ਵਰ੍ਹੇ ਘੱਟ ਵਰਖਾ ਦੌਰਾਨ ਨਸ਼ਟ ਹੋ ਗਈਆਂ ਸਨ।

ਇਸ ਦੇ ਇਲਾਵਾ, ਮੌਜੂਦਾ ਮੰਦੀ ਦੀਰਘਕਾਲੀ ਗਿਰਾਵਟ ਦਾ ਸੰਕੇਤ ਦੇਣ ਦੀ ਬਜਾਏ ਅਸਥਾਈ ਹੋ ਸਕਦੀ ਹੈ।

ਪਾਵਰ ਸਿਸਟਮ ਵਿੱਚ ਹਾਈਡ੍ਰੋ ਸਬੰਧੀ ਯੋਗਦਾਨ

ਇਹ ਪਛਾਣਨਾ ਮਹੱਤਵਪੂਰਨ ਹੈ ਕਿ ਦੇਸ਼ ਊਰਜਾ ਪਰਿਵਰਤਨ ਦੇ ਦੌਰ ‘ਤੋਂ ਗੁਜਰ ਰਿਹਾ ਹੈ, ਜਿਸ ਵਿੱਚ ਸੌਲਰ ਅਤੇ ਵਿੰਡ ਐਨਰਜੀ ਦਾ ਮਹੱਤਵਪੂਰਨ ਯੋਗਦਾਨ ਹੈ। ਇਸ ਦੇ ਇਲਾਵਾ, ਸੌਲਰ ਐਨਰਜੀ ਤੋਂ ਬਿਜਲੀ ਦਿਨ ਦੇ ਉਸ ਸਮੇਂ ਉਪਲਬਧ ਹੁੰਦੀ ਹੈ ਜੋ ਬਿਜਲੀ ਦੀ ਜ਼ਿਆਦਾਤਰ ਮੰਗ ਨਾਲ ਮੇਲ ਨਹੀਂ ਖਾਂਦੀ ਹੈ।

ਪਣ ਬਿਜਲੀ ਨੇ ਹਮੇਸ਼ਾ ਦੇਸ਼ ਦੇ ਐਨਰਜੀ ਲੈਡਸਕੇਪ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਇਲੈਕਟ੍ਰੀਸਿਟੀ ਗ੍ਰਿਡ ਨੂੰ ਅਧਿਕਤਮ ਮੰਗ ਦੇ ਸਮੇਂ ਜ਼ਰੂਰੀ ਸਹਿਯੋਗ ਦਿੱਤਾ ਹੈ, ਜਿਸ ਨਾਲ ਪਾਵਰ ਸਿਸਟਮ ਦੀ ਭਰੋਸੇਯੋਗਤਾ ਅਤੇ ਲਚਕੀਲਾਪਣ ਵਧਿਆ ਹੈ।

ਕੁੱਲ ਊਰਜਾ ਮਿਸ਼ਰਣ ਵਿੱਚ ਹਾਈਡ੍ਰੋ ਸਬੰਧੀ ਹਿੱਸਾ ਅਤੇ ਹਾਈਡ੍ਰੋ ਸਮਰੱਥਾ ਵਿੱਚ ਵਾਧੇ ਦੀ ਗਤੀ

ਪਣ-ਬਿਜਲੀ ਪ੍ਰੋਜੈਕਟਾਂ ਦਾ ਵਿਕਾਸ ਕੁਦਰਤੀ ਆਪਦਾਵਾਂ, ਜ਼ਿਓਲੌਜਿਕਲ ਹੈਰਾਨੀ ਅਤੇ ਇਕਰਾਰਨਾਮੇ ਸਬੰਧੀ ਵਿਵਾਦਾਂ ਜਿਹੇ ਵਿਭਿੰਨ ਮੁੱਦਿਆਂ ਦੇ ਕਾਰਨ ਵਿਘਨ ਆਇਆ ਹੈ, ਜਿਸ ਦੇ ਨਤੀਜੇ ਵਜੋਂ ਹਾਲ ਦੇ ਵਰ੍ਹਿਆਂ ਵਿੱਚ ਪਣ-ਬਿਜਲੀ ਸਮਰੱਥਾ ਵਿੱਚ ਘੱਟ ਵਾਧਾ ਹੋਇਆ ਹੈ।

ਫਿਰ ਵੀ, ਸੀਓਪੀ ਪੈਰਿਸ ਸਮਝੌਤੇ ਦੇ ਤਹਿਤ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਵਿੱਚ ਭਾਰਤ ਦੁਆਰਾ ਨਿਰਧਾਰਿਤ ਅਭਿਲਾਸ਼ੀ ਟੀਚਿਆਂ ਦੇ ਨਾਲ ਤਾਲਮੇਲ ਬਿਠਾਉਣਾ, ਜਿਸ ਦਾ ਉਦੇਸ਼ ਵਰ੍ਹੇ 2030 ਤੱਕ ਕੁੱਲ ਘਰੇਲੂ ਉਤਪਾਦ ਦੀ ਨਿਕਾਸ ਦੀ ਤੀਬਰਤਾ ਨੂੰ 2005 ਦੇ ਪੱਧਰ ਤੋਂ 45 ਪ੍ਰਤੀਸ਼ਤ ਘੱਟ ਕਰਨਾ ਅਤੇ ਵਰ੍ਹੇ 2030 ਤੱਕ ਗੈਰ-ਜੈਵਕ-ਈਂਧਣ ਸਰੋਤਾਂ ਤੋਂ 50 ਪ੍ਰਤੀਸ਼ਤ ਸਥਾਪਿਤ ਇਲੈਕਟ੍ਰਿਕ ਪਾਵਰ ਸਮਰੱਥਾ ਹਾਸਲ ਕਰਨਾ ਹੈ। ਸਰਕਾਰ ਨੇ ਤੁਰੰਤ ਪ੍ਰਗਤੀ ਦੇ ਨਾਲ ਪ੍ਰਯਾਸ ਕਰਦੇ ਹੋਏ ਹਾਈਡ੍ਰੋ ਪਾਵਰ ਡਿਵੈਲਪਮੈਂਟ ਦੇ ਪ੍ਰਤੀ ਸਰਗਰਮ ਰੁਖ ਅਪਣਾਇਆ ਹੈ।

ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ

ਹਾਲ ਹੀ ਦੇ ਵਰ੍ਹਿਆਂ ਵਿੱਚ ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। 30.11.2021 ਤੱਕ ਦੇਸ਼ ਦੀ ਸਥਾਪਿਤ ਨਵਿਆਉਣਯੋਗ ਊਰਜਾ (ਆਰਈ) ਸਮਰੱਥਾ 150.54 ਗੀਗਾਵਾਟ, (ਸੌਲਰ: 48.55 ਗੀਗਾਵਾਟ, ਵਿੰਡ: 40.03 ਗੀਗਾਵਾਟ, ਸਮਾਲ ਹਾਈਡ੍ਰੋ: 4.83 ਗੀਗਾਵਾਟ, ਬਾਇਓ-ਪਾਵਰ: 10.62 ਗੀਗਾਵਾਟ, ਵੱਡੀ ਪਣ ਬਿਜਲੀ: 46.51 ਗੀਗਾਵਾਟ) ਸੀ ਜਦਕਿ ਇਸ ਦੀ ਪਰਮਾਣੂ ਊਰਜਾ ਅਧਾਰਿਤ ਸਥਾਪਿਤ ਸਮਰੱਥਾ 6.78 ਗੀਗਾਵਾਟ ਸੀ। ਇਸ ਨਾਲ ਕੁੱਲ ਗੈਰ-ਜੀਵਾਸ਼ਮ-ਅਧਾਰਿਤ ਸਥਾਪਿਤ ਊਰਜਾ ਸਮਰੱਥਾ 157.32 ਗੀਗਾਵਾਟ ਹੋ ਗਈ ਹੈ, ਜੋ ਉਸ ਸਮੇਂ ਦੀ ਕੁੱਲ ਸਥਾਪਿਤ ਬਿਜਲੀ ਸਮਰੱਥਾ 392.01 ਗੀਗਾਵਾਟ ਦਾ 40.1 ਪ੍ਰਤੀਸ਼ਤ ਹੈ। ਇਸ ਪ੍ਰਕਾਰ, ਭਾਰਤ ਨੇ ਆਪਣੀ ਪ੍ਰਤੀਬੱਧਤਾ ਤੋਂ ਲਗਭਗ ਨੌਂ ਸਾਲ ਪਹਿਲਾਂ, ਗੈਰ-ਜੀਵਾਸ਼ਮ ਈਂਧਣ ਨਾਲ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 40 ਪ੍ਰਤੀਸ਼ਤ ਤੋਂ ਅਧਿਕ ਹਾਸਲ ਕਰਕੇ ਸੀਓਪੀ 21 ਪੈਰਿਸ ਸੰਮੇਲਨ ਵਿੱਚ ਕੀਤੀ ਗਈ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰ ਲਿਆ ਹੈ।

ਭਾਰਤ ਇਕਲੌਤਾ ਜੀ-20 ਦੇਸ਼ ਹੈ ਜਿਸ ਨੇ ਜਲਵਾਯੂ ਪਰਿਵਰਤਨ ‘ਤੇ ਪੈਰਿਸ ਵਿੱਚ ਕੀਤੀਆਂ ਗਈਆਂ ਸਾਰੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕੀਤਾ ਹੈ।

ਇਸ ਦੇ ਬਾਅਦ, ਭਾਰਤ ਨੇ ਗਲਾਸਗੋ ਸੀਓਪੀ 26 ਵਿੱਚ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਦੇ ਤਹਿਤ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਅਪਗ੍ਰੇਡ ਕੀਤਾ ਅਤੇ ਅਗਸਤ 2022 ਵਿੱਚ ਆਪਣੇ ਨਵੀਨਤਮ ਐੱਨਡੀਸੀ ਨੂੰ ਯੂਐੱਨਐੱਫਸੀਸੀਸੀ ਨੂੰ ਸੂਚਿਤ ਕੀਤਾ, ਜਿਸ ਵਿੱਚ ਸ਼ਾਮਲ ਹਨ:

  1. ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਕੁੰਜੀ ਦੇ ਰੂਪ ਵਿੱਚ ‘ਲਾਈਫ’ ‘ਵਾਤਾਵਰਣ ਲਈ ਜੀਵਨ ਸ਼ੈਲੀ’ ਦੇ ਲਈ  ਇੱਕ ਜਨ ਅੰਦੋਲਨ ਸਮੇਤ ਸੰਭਾਲ਼ ਅਤੇ ਸੰਜਮ ਦੀਆਂ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਜੀਵਨ ਜੀਣ ਦੇ ਇੱਕ ਸਿਹਤਮੰਦ ਅਤੇ ਟਿਕਾਊ ਤਰੀਕੇ ਨੂੰ ਅੱਗੇ ਵਧਾਉਣਾ ਅਤੇ ਪ੍ਰਚਾਰਿਤ ਕਰਨਾ ਹੈ।

  1. 2005 ਦੇ ਪੱਧਰ ਤੋਂ 2030 ਤੱਕ ਆਪਣੇ ਕੁੱਲ ਘਰੇਲੂ ਉਤਪਾਦ ਦੀ ਨਿਕਾਸੀ ਤੀਬਰਤਾ ਨੂੰ 45 ਪ੍ਰਤੀਸ਼ਤ ਤੱਕ ਘੱਟ ਕਰਨਾ।

  2. ਗ੍ਰੀਨ ਕਲਾਈਮੇਟ ਫੰਡ (ਜੀਸੀਐੱਫ) ਸਮੇਤ ਟੈਕਨੋਲੋਜੀ ਦੇ ਟ੍ਰਾਂਸਫਰ ਅਤੇ ਘੱਟ ਲਾਗਤ ਵਾਲੇ ਅੰਤਰਰਾਸ਼ਟਰੀ ਵਿੱਤ ਦੀ ਸਹਾਇਤਾ ਨਾਲ, 2030 ਤੱਕ ਗੈਰ-ਜੀਵਾਸ਼ਮ-ਈਂਧਣ-ਅਧਾਰਿਤ ਊਰਜਾ ਸੰਸਾਧਨਾਂ ਤੋਂ ਲਗਭਗ 50 ਪ੍ਰਤੀਸ਼ਤ  ਸੰਚਿਤ ਇਲੈਕਟ੍ਰਿਕ ਪਾਵਰ ਸਥਾਪਿਤ ਸਮਰੱਥਾ ਪ੍ਰਾਪਤ ਕਰਨਾ।

ਨਾਲ ਹੀ, ਭਾਰਤ ਵਰ੍ਹੇ 2030 ਤੱਕ ਗੈਰ-ਜੀਵਾਸ਼ਮ ਸਰੋਤਿਆਂ ਤੋਂ 50 ਪ੍ਰਤੀਸ਼ਤ ਦੀ ਪ੍ਰਤੀਬੱਧ ਸਮਰੱਥਾ ਤੋਂ ਵਧੇਰੇ ਨਵਿਆਉਣਯੋਗ ਊਰਜਾ ਸਮਰੱਥਾ ਹਾਸਲ ਕਰਨ ਦਾ ਟੀਚਾ ਬਣਾ ਰਿਹਾ ਹੈ। 500 ਗੀਗਾਵਾਟ ਗੈਰ-ਜੀਵਾਸ਼ਮ ਈਂਧਣ ਉਤਪਾਦਨ ਸਮਰੱਥਾ ਨੂੰ ਪੂਰਾ ਕਰਨ ਲਈ, ਟ੍ਰਾਂਸਮਿਸ਼ਨ ਯੋਜਨਾ ਪਹਿਲੇ ਹੀ ਬਣਾਈ ਜਾ ਚੁੱਕੀ ਹੈ। ਨਵਿਆਉਣਯੋਗ ਊਰਜਾ ਸਮਰੱਥਾ ਲਈ ਬੋਲੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਆਲ ਇੰਡੀਆ ਰੀਨਿਊਏਬਲ ਐਨਰਜੀ ਜਨਰੇਸ਼ਨ (ਵੱਡੇ ਹਾਈਡ੍ਰੋ ਨੂੰ ਛੱਡ ਕੇ 15.47 ਪ੍ਰਤੀਸ਼ਤ ਦੀ ਮਿਸ਼ਰਿਤ ਸਲਾਨਾ ਵਿਕਾਸ ਦਰ (ਸੀਏਜੀਆਰ) ‘ਤੇ 2014-15 ਵਿੱਚ 61.7 ਬਿਲੀਅਨ ਯੂਨਿਟ ਤੋਂ ਵਧ ਕੇ 2023-24 ਵਿੱਚ 225.5 ਬਿਲੀਅਨ ਯੂਨਿਟ ਹੋ ਗਿਆ ਹੈ।

ਇਸ ਪ੍ਰਕਾਰ, ਨਵਿਆਉਣਯੋਗ ਊਰਜਾ ਸਥਾਪਿਤ ਸਮੱਰਥਾ (ਵੱਡੇ ਹਾਈਡ੍ਰੋ ਨੂੰ ਛੱਡ ਕੇ) ਵਿੱਚ ਵਾਧਾ 31.03.2015 ਨੂੰ 38.96 ਗੀਗਾਵਾਟ ਤੋਂ ਵਧ ਕੇ 29.02.2024 ਨੂੰ 136.57 ਗੀਗਾਵਾਟ ਹੋ ਗਿਆ ਹੈ, ਜੋ 14.94 ਪ੍ਰਤੀਸ਼ਤ ਮਿਸ਼ਰਿਤ ਸਲਾਨਾ ਵਾਧਾ ਦਰ (ਸੀਏਜੀਆਰ) ‘ਤੇ ਹੈ।

ਨਾਲ ਹੀ, 2014-15 ਤੋਂ 2023-24 ਤੱਕ ਆਲ ਇੰਡੀਆ ਸੋਲਰ ਪਾਵਰ ਜਨਰੇਸ਼ਨ ਦੀ ਮਿਸ਼ਰਿਤ ਸਲਾਨਾ ਵਿਕਾਸ ਦਰ (ਸੀਏਜੀਆਰ) 42.97 ਪ੍ਰਤੀਸ਼ਤ ਹੈ।

 

************

ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਧੀਪ ਜੋਇ ਮੈਮਪਿਲੀ



(Release ID: 2017491) Visitor Counter : 26