ਖਾਣ ਮੰਤਰਾਲਾ
ਵਿੱਤ ਵਰ੍ਹੇ 2024 ਵਿੱਚ ਮਾਈਨਿੰਗ ਸੈਕਟਰ ਵਿੱਚ ਰਿਕਾਰਡ ਉਤਪਾਦਨ ਹੋਇਆ
ਪ੍ਰਮੁੱਖ ਖਣਿਜਾਂ ਅਤੇ ਐਲੂਮੀਨੀਅਮ ਮੈਟਲ ਦੇ ਉਤਪਾਦਨ ਵਿੱਚ ਜ਼ਿਕਰਯੋਗ ਵਾਧਾ
Posted On:
03 APR 2024 7:42PM by PIB Chandigarh
ਫਰਵਰੀ 2024 ਦੇ ਮਹੀਨੇ ਵਿੱਚ ਖਣਿਜ ਉਤਪਾਦਨ ਦਾ ਸੂਚਕਾਂਕ 139.6 ਸੀ, ਜੋ ਫਰਵਰੀ 2023 ਦੀ ਤੁਲਨਾ ਵਿੱਚ 8.0 ਪ੍ਰਤੀਸ਼ਤ ਅਧਿਕ ਹੈ। ਵਿੱਤ ਵਰ੍ਹੇ 2014 ਦੇ ਅਪ੍ਰੈਲ-ਫਰਵਰੀ ਦੇ 11 ਮਹੀਨਿਆਂ ਦੀ ਮਿਆਦ ਲਈ ਇਸ ਸੂਚਕਾਂਕ ਦਾ ਸੰਚਿਤ ਵਾਧਾ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 8.2 ਪ੍ਰਤੀਸ਼ਤ ਅਧਿਕ ਰਿਹਾ ਹੈ। ਪਿਛਲੇ ਵਰ੍ਹੇ ਦੇ ਇਸੇ ਮਹੀਨੇ ਦੀ ਤੁਲਨਾ ਵਿੱਚ ਫਰਵਰੀ 2024 ਦੌਰਾਨ ਸਕਾਰਾਤਮਕ ਵਾਧਾ ਦਿਖਾਉਣ ਵਾਲੇ ਕੁਝ ਗੈਰ-ਈਂਧਣ ਖਣਿਜ ਹਨ-ਬਾਕਸਾਈਟ, ਕ੍ਰੋਮਾਈਟ, ਕਾਪਰ ਸੰਘਣਤਾ, ਸੋਨਾ, ਜ਼ਿੰਕ ਸੰਘਣਤਾ, ਮੈਂਗਨੀਜ਼ ਓਰ, ਫਾਸਫੋਰਾਈਟ, ਹੀਰਾ, ਗ੍ਰੇਫਾਈਟ (ਆਰ.ਓ.ਐੱਮ), ਚੂਨਾ ਪੱਥਰ, ਮੈਗਨੇਸਾਈਟ, ਆਦਿ।
ਮੁੱਲ ਦੇ ਅਧਾਰ ‘ਤੇ ਕੁੱਲ ਐੱਮਸੀਡੀਆਰ ਖਣਿਜ ਉਤਪਾਦਨ ਵਿੱਚ ਆਇਰਨ ਓਰ ਅਤੇ ਚੂਨਾ ਪੱਥਰ ਦੀ ਸ਼ਾਮਲ ਹਿੱਸੇਦਾਰੀ ਲਗਭਗ 80 ਪ੍ਰਤੀਸ਼ਤ ਹੈ। ਆਰਜ਼ੀ ਅੰਕੜਿਆਂ ਦੇ ਅਨੁਸਾਰ, ਵਿੱਤੀ ਵਰ੍ਹੇ 2024 ਵਿੱਚ ਦੇਸ਼ ਵਿੱਚ ਇਨ੍ਹਾਂ ਪ੍ਰਮੁੱਖ ਖਣਿਜਾਂ ਦੇ ਉਤਪਾਦਨ ਵਿੱਚ ਉੱਚ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਵਰ੍ਹੇ 2023 ਦੌਰਾਨ ਅਪ੍ਰੈਲ-ਫਰਵਰੀ ਦੀ 11 ਮਹੀਨਿਆਂ ਦੀ ਮਿਆਦ ਲਈ ਆਇਰਨ ਓਰ ਦਾ ਉਤਪਾਦਨ 230 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਰਿਹਾ ਸੀ, ਜੋ ਵਿੱਤੀ ਵਰ੍ਹੇ 24 ਦੀ ਸਮਾਨ ਮਿਆਦ ਦੌਰਾਨ 9.6 ਪ੍ਰਤੀਸ਼ਤ ਦੇ ਵਾਧੇ ਦੇ ਨਾਲ 252 ਐੱਮਐੱਮਟੀ ਹੋ ਗਿਆ ਹੈ।
ਸੰਭਾਵਨਾ ਹੈ ਕਿ ਵਿੱਤੀ ਵਰ੍ਹੇ 24 ਵਿੱਚ ਆਇਰਨ ਓਰ ਦਾ ਪੂਰੇ ਵਰ੍ਹੇ ਦਾ ਉਤਪਾਦਨ ਵਿੱਤੀ ਵਰ੍ਹੇ 23 ਦੇ 258 ਐੱਮਐੱਮਟੀ ਦੇ ਉਤਾਪਾਦਨ ਦੇ ਰਿਕਾਰਡ ਨੂੰ ਤੋੜ ਦੇਵੇਗਾ। ਇਸੇ ਤਰ੍ਹਾਂ ਦਾ ਰੁਝਾਨ ਦਿਖਾਉਂਦੇ ਹੋਏ, ਵਿੱਤੀ ਵਰ੍ਹੇ 2023 ਦੌਰਾਨ ਅਪ੍ਰੈਲ-ਫਰਵਰੀ ਦੀ 11 ਮਹੀਨਿਆਂ ਦੀ ਮਿਆਦ ਦੇ ਲਈ ਚੂਨਾ ਪੱਥਰ ਦਾ ਉਤਪਾਦਨ 366 ਐੱਮਐੱਮਟੀ ਤੋਂ ਵਧ ਕੇ ਵਿੱਤੀ ਵਰ੍ਹੇ 24 ਦੀ ਇਸੇ ਮਿਆਦ ਲਈ 11.2 ਪ੍ਰਤੀਸ਼ਤ ਦੇ ਵਾਧੇ ਦੇ ਨਾਲ 407 ਐੱਮਐੱਮਟੀ ਹੋ ਗਿਆ ਹੈ ਅਤੇ ਪਹਿਲੇ ਹੀ ਵਿੱਤੀ ਵਰ੍ਹੇ 23 ਵਿੱਚ ਹਾਸਲ ਕੀਤੇ ਗਏ 406.5 ਐੱਮਐੱਮਟੀ ਦੇ ਪੂਰੇ ਸਾਲ ਦੇ ਉਤਪਾਦਨ ਰਿਕਾਰਡ ਨੂੰ ਪਾਰ ਕਰ ਚੁੱਕਿਆ ਹੈ।
ਨੌਨ-ਫੈਰਸ ਮੈਟਲ ਸੈਕਟਰ ਵਿੱਚ, ਪ੍ਰਾਇਮਰੀ ਐਲੂਮੀਨੀਅਮ ਮੈਟਲ ਦਾ ਉਤਪਾਦਨ ਵਿੱਤੀ ਵਰ੍ਹੇ 2023 ਦੇ ਦੌਰਾਨ ਅਪ੍ਰੈਲ-ਫਰਵਰੀ ਦੇ 11 ਮਹੀਨਿਆਂ ਦੀ ਮਿਆਦ ਲਈ 37.11 ਲੱਖ ਟਨ (ਐੱਲਟੀ) ਰਿਹਾ ਸੀ, ਜੋ ਵਧ ਕੇ ਵਿੱਤੀ ਵਰ੍ਹੇ 24 ਦੀ ਇਸੇ ਮਿਆਦ ਦੌਰਾਨ 2.5 ਪ੍ਰਤੀਸ਼ਤ ਦੇ ਵਾਧੇ ਦੇ ਨਾਲ 38.02 ਐੱਲਟੀ ਹੋ ਗਿਆ ਹੈ। ਸੰਭਾਵਨਾ ਹੈ ਕਿ ਵਿੱਤੀ ਵਰ੍ਹੇ 2024 ਵਿੱਚ ਪ੍ਰਾਇਮਰੀ ਐਲੂਮੀਨੀਅਮ ਦਾ ਪੂਰੇ ਵਰ੍ਹੇ ਦਾ ਉਤਪਾਦਨ ਵਿੱਤੀ ਵਰ੍ਹੇ 2013 ਦੇ 40.73 ਐੱਲਟੀ ਦੇ ਉਤਪਾਦਨ ਰਿਕਾਰਡ ਨੂੰ ਤੋੜ ਦੇਵੇਗਾ।
ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਐਲੂਮੀਨੀਅਮ ਉਤਪਾਦਕ, ਤੀਸਰਾ ਸਭ ਤੋਂ ਵੱਡਾ ਚੂਨਾ ਪੱਥਰ ਉਤਪਾਦਕ ਅਤੇ ਚੌਥਾ ਸਭ ਤੋਂ ਵੱਡਾ ਆਇਰਨ ਓਰ ਉਤਪਾਦਕ ਹੈ। ਆਇਰਨ ਓਰ ਅਤੇ ਚੂਨਾ ਪੱਥਰ ਦੇ ਉਤਪਾਦਨ ਵਿੱਚ ਹੈਲਥੀ ਵਾਧਾ ਉਪਯੋਗਕਰਤਾ ਉਦਯੋਗਾਂ-ਸਟੀਲ ਅਤੇ ਸੀਮਿੰਟ-ਵਿੱਚ ਮਜ਼ਬੂਤ ਮੰਗ ਦੀ ਸਥਿਤੀ ਨੂੰ ਦਰਸਾਉਂਦੀ ਹੈ। ਐਲੂਮੀਨੀਅਮ ਵਿੱਚ ਉੱਚ ਵਾਧੇ ਦੇ ਨਾਲ, ਇਹ ਵਿਕਾਸ ਰੁਝਾਨ ਊਰਜਾ, ਬੁਨਿਆਦੀ ਢਾਂਚਾ, ਨਿਰਮਾਣ, ਆਟੋਮੋਟਿਵ ਅਤੇ ਮਸ਼ੀਨਰੀ ਜਿਹੇ ਉਪਯੋਗਕਰਤਾ ਖੇਤਰਾਂ ਵਿੱਚ ਮਜ਼ਬੂਤ ਆਰਥਿਕ ਗਤੀਵਿਧੀ ਵੱਲ ਇਸ਼ਾਰਾ ਕਰਦੇ ਹਨ।
****
ਐੱਸਟੀ
(Release ID: 2017247)
Visitor Counter : 56