ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਮਾਈਸੀਜੀਐੱਚਐੱਸ ਆਈਓਐੱਸ (myCGHS iOS) ਐਪ ਲਾਂਚ ਕੀਤਾ
ਮਾਈਸੀਜੀਐੱਚਐੱਸ (myCGHS) ਐਪ ਸਿਹਤ ਸੰਭਾਲ ਸੇਵਾਵਾਂ ਦੇ ਖੇਤਰ ਵਿੱਚ ਸੀਜੀਐੱਚਐੱਸ ਦੇ ਲਈ ਇੱਕ ਜ਼ਰੂਰੀ ਛਾਲ ਹੈ, ਇਹ ਸੀਜੀਐੱਚਐੱਸ ਲਾਭਾਰਥੀਆਂ ਨੂੰ ਉਨ੍ਹਾਂ ਦੀਆਂ ਉਂਗਲਾਂ ‘ਤੇ ਜ਼ਰੂਰੀ ਸਿਹਤ ਸੁਵਿਧਾਵਾਂ ਤੱਕ ਸਹਿਜ ਪਹੁੰਚ ਦੇ ਨਾਲ ਸਸ਼ਕਤ ਬਣਾਉਂਦੀ ਹੈ: ਕੇਂਦਰੀ ਸਿਹਤ ਸਕੱਤਰ
Posted On:
03 APR 2024 6:20PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਸ਼੍ਰੀ ਅਪੂਰਵਾ ਚੰਦਰਾ ਨੇ ਅੱਜ ਇੱਥੇ ਡਿਵਾਈਸਾਂ ਦੇ ਆਈਓਐੱਸ ਈਕੋਸਿਸਟਮ ਲਈ ਮਾਈਸੀਜੀਐੱਚਐੱਸ (myCGHS) ਐਪ ਲਾਂਚ ਕੀਤਾ। ਐਪ ਨੂੰ ਕੇਂਦਰ ਸਰਕਾਰ ਸਿਹਤ ਯੋਜਨਾ (ਸੀਜੀਐੱਚਐੱਸ) ਦੇ ਲਾਭਾਰਥੀਆਂ ਲਈ ਇਲੈਕਟ੍ਰੋਨਿਕ ਹੈਲਥ ਰਿਕਾਰਡ, ਸੂਚਨਾ ਅਤੇ ਸੰਸਾਧਨਾਂ ਤੱਕ ਪਹੁੰਚ ਵਧਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਕੇਂਦਰੀ ਸਿਹਤ ਸਕੱਤਰ ਨੇ ਲਾਂਚ ਲਈ ਆਪਣਾ ਉਤਸ਼ਾਹ ਜ਼ਾਹਰ ਕਰਦੇ ਹੋਏ, ਕਿਹਾ ਕਿ ਮਾਈਸੀਜੀਐੱਚਐੱਸ (myCGHS) ਐਪ ਸਿਹਤ ਸੰਭਾਲ ਸੇਵਾਵਾਂ ਦੇ ਖੇਤਰ ਵਿੱਚ ਸੀਜੀਐੱਚੱਸ ਲਈ ਇੱਕ ਜ਼ਰੂਰੀ ਛਾਲ ਹੈ। ਇਹ ਸੀਜੀਐੱਚਐੱਸ ਲਾਭਾਰਥੀਆਂ ਨੂੰ ਉਨ੍ਹਾਂ ਦੀਆਂ ਉਂਗਲਾਂ ‘ਤੇ ਜ਼ਰੂਰੀ ਸਿਹਤ ਸੁਵਿਧਾਵਾਂ ਤੱਕ ਸੁਵਿਧਾਜਨਕ ਪਹੁੰਚ ਦੇ ਨਾਲ ਸਸ਼ਕਤ ਬਣਾਉਂਦਾ ਹੈ। ਇਹ ਪਹਿਲ ਸਿਹਤ ਸੰਭਾਲ਼ ਸੇਵਾਵਾਂ ਦੀ ਗੁਣਵੱਤਾ ਅਤੇ ਪਹੁੰਚ ਵਧਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦੇ ਸਰਕਾਰ ਦੇ ਵਿਜ਼ਨ ਦੇ ਅਨੁਸਾਰ ਹੈ।

ਮਾਈਸੀਜੀਐੱਚਐੱਸ (myCGHS) ਆਈਓਐੱਸ ਐਪ ਨੂੰ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਹਿਮਾਚਲ ਪ੍ਰਦੇਸ਼ ਅਤੇ ਐੱਨਆਈਸੀ ਹੈਲਥ ਟੀਮ ਦੀ ਤਕਨੀਕੀ ਟੀਮਾਂ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਹ ਇੱਕ ਸੁਵਿਧਾਜਨਕ ਮੋਬਾਈਲ ਐਪਲੀਕੇਸ਼ਨ ਹੈ ਜੋ ਸੀਜੀਐੱਚਐੱਸ ਲਾਭਾਰਥੀਆਂ ਲਈ ਸੂਚਨਾ ਅਤੇ ਪਹੁੰਚ ਵਧਾਉਣ ਦੇ ਉਦੇਸ਼ ਨਾਲ ਸੁਵਿਧਾਵਾਂ ਦੀ ਪੇਸ਼ਕਸ਼ ਕਰਦਾ ਹੈ।
ਮਾਈਸੀਜੀਐੱਚਐੱਸ (myCGHS) ਐਪ ਸੇਵਾਵਾਂ ਦੀ ਇੱਕ ਵਿਸਤ੍ਰਿਤ ਲੜੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਔਨਲਾਈਨ ਅਪਾਇੰਟਮੈਂਟ ਦੀ ਬੁਕਿੰਗ ਅਤੇ ਰੱਦ ਕਰਨਾ, ਸੀਜੀਐੱਚਐੱਸ ਕਾਰਜ ਅਤੇ ਇੰਡੈਕਸ ਕਾਰਡ ਡਾਊਨਲੋਡ ਕਰਨਾ, ਸੀਜੀਐੱਚਐੱਸ ਲੈਬਸ ਤੋਂ ਲੈਬ ਰਿਪੋਰਟਾਂ ਤੱਕ ਪਹੁੰਚਣਾ, ਦਵਾਈ ਦੇ ਇਤਿਹਾਸ ਦੀ ਜਾਂਚ ਕਰਨਾ, ਮੈਡੀਕਲ ਅਦਾਇਗੀ ਦੇ ਦਾਅਵੇ ਦੀ ਸਥਿਤੀ ਦੀ ਜਾਂਚ ਕਰਨਾ, ਰੈਫਰਲ ਵੇਰਵੇ ਤੱਕ ਪਹੁੰਚਣਾ, ਆਲੇ-ਦੁਆਲੇ ਦੇ ਵੈਲਨੈਸ ਸੈਂਟਰ ਦਾ ਪਤਾ ਲਗਾਉਣਾ, ਖਬਰਾਂ ਅਤੇ ਹਾਈਲਾਈਟਸ ਤੋਂ ਅਪੱਡੇਟ ਰਹਿਣਾ, ਨੇੜੇ ਦੇ ਸੂਚੀਬੱਧ ਹਸਪਤਾਲਾਂ, ਲੈੱਬਸ ਅਤੇ ਡੈਂਟਲ ਯੂਨਿਟ ਦਾ ਪਤਾ ਲਗਾਉਣਾ ਅਤੇ ਵੈਲਨੈਸ ਸੈਂਟਰ ਅਤੇ ਦਫ਼ਤਰਾਂ ਦੇ ਸੰਪਰਕ ਵੇਰਵਿਆਂ ਤੱਕ ਪਹੁੰਚਣਾ ਸ਼ਾਮਲ ਹੈ।
ਐਪ ਵਿੱਚ 2-ਫੈਕਟਰ ਪ੍ਰਮਾਣੀਕਰਣ ਅਤੇ ਐੱਮਪੀਆਈਐੱਨ ਦੀ ਕਾਰਜਕੁਸ਼ਲਤਾ ਜਿਹੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਹਨ ਜੋ ਯੂਜ਼ਰਾਂ ਦੇ ਡੇਟਾ ਦੀ ਗੁਪਤਤਾ ਅਤੇ ਅਖੰਡਤਾ ਸੁਨਿਸ਼ਚਿਤ ਕਰਦੀਆਂ ਹਨ।
ਇਹ ਆਯੋਜਨ ਸੀਜੀਐੱਚਐੱਸ ਵਿਭਾਗ ਵਿੱਚ ਡਿਜੀਟਲ ਹੈਲਥਕੇਅਰ ਸੇਵਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਮਾਈਸੀਜੀਐੱਚਐੱਸ ਐਪ ਹੁਣ ਆਈਓਐੱਸ ਅਤੇ Android ਦੋਨਾਂ ਪਲੈਟਫਾਰਮਾਂ ‘ਤੇ ਮੁਫ਼ਤ ਵਿੱਚ ਡਾਊਨਲੋਡ ਲਈ ਉਪਲਬਧ ਹੋਵੇਗਾ। ਸੀਜੀਐੱਚਐੱਸ ਲਾਭਾਰਥੀਆਂ ਨੂੰ ਇੱਕ ਸਹਿਜ ਸਿਹਤ ਸੰਭਾਲ਼ ਸੇਵਾ ਅਨੁਭਵ ਲਈ ਇਸ ਨਵੀਨਤਾਕਾਰੀ ਸਮਾਧਾਨ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।

ਇਸ ਅਵਸਰ ‘ਤੇ ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀਮਤੀ ਰੋਲੀ ਸਿੰਘ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਮਨਸਵੀ ਕੁਮਾਰ ਵੀ ਮੌਜੂਦ ਸਨ।
*****
ਐੱਮਵੀ
(Release ID: 2017246)