ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਮਨਸੁਖ ਮਾਂਡਵੀਯਾ ਨੇ ਗਰਮੀ ਨਾਲ ਸਬੰਧਿਤ ਬਿਮਾਰੀਆਂ ਦੇ ਪ੍ਰਬੰਧਨ ਲਈ ਜਨਤਕ ਸਿਹਤ ਨਾਲ ਜੁੜੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਹੀਟਵੇਵ (ਬਹੁਤ ਜ਼ਿਆਦਾ ਗਰਮੀ) ਦੇ ਬਿਹਤਰ ਪ੍ਰਬੰਧਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਪ੍ਰਯਾਸ ਜ਼ਰੂਰੀ ਹੈ ਕਿਉਂਕਿ ਪ੍ਰਭਾਵੀ ਸਮਾਧਾਨ ਤੋਂ ਕਾਰਗਰ ਪ੍ਰਬੰਧਨ ਹੁੰਦਾ ਹੈ: ਡਾ. ਮਾਂਡਵੀਯਾ
ਮੌਤਾਂ ਅਤੇ ਮਾਮਲਿਆਂ ਸਮੇਤ ਹੀਟਵੇਵ ‘ਤੇ ਫੀਲਡ ਲੈਵਲ ਦੇ ਅੰਕੜੇ ਸਾਂਝਾ ਕਰਨ ਲਈ ਰਾਜਾਂ ਤੋਂ ਇਨਪੁਟਸ ਦੇ ਨਾਲ ਇੱਕ ਕੇਂਦਰੀ ਡੇਟਾਬੇਸ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਤਾਕਿ ਸਥਿਤੀ ਦਾ ਅਸਲ ਮੁਲਾਂਕਣ ਕੀਤਾ ਜਾ ਸਕੇ
प्रविष्टि तिथि:
03 APR 2024 5:29PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਕਿਹਾ ਹੈ ਕਿ ਹੀਟਵੇਵ (ਬਹੁਤ ਜ਼ਿਆਦਾ ਗਰਮੀ) ਦੇ ਬਿਹਤਰ ਪ੍ਰਬੰਧਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਦਿਸ਼ਾ ਵਿੱਚ ਨਿਰੰਤਰ ਪ੍ਰਯਾਸ ਜ਼ਰੂਰੀ ਹਨ ਕਿਉਂਕਿ ਪ੍ਰਭਾਵੀ ਸਮਾਧਾਨ ਤੋਂ ਕਾਰਗਰ ਪ੍ਰਬੰਧਨ ਹੁੰਦਾ ਹੈ। ਡਾ. ਮਨਸੁਖ ਮਾਂਡਵੀਯਾ ਅੱਜ ਗਰਮੀ ਨਾਲ ਸਬੰਧਿਤ ਬਿਮਾਰੀਆਂ ਦੇ ਪ੍ਰਬੰਧਨ ਲਈ ਜਨਤਕ ਸਿਹਤ ਨਾਲ ਜੁੜੀਆਂ ਤਿਆਰੀਆਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸਮੀਖਿਆ ਮੀਟਿੰਗ ਵਿੱਚ ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਅਤੇ ਨੀਤੀ ਆਯੋਗ (NITI Aayog) ਦੇ ਮੈਂਬਰ (ਸਿਹਤ) ਡਾ. ਵੀ.ਕੇ.ਪਾਲ ਵੀ ਮੌਜੂਦ ਸਨ।
ਡਾ. ਮਾਂਡਵੀਯਾ ਨੇ ਜ਼ਮੀਨੀ ਪੱਧਰ ‘ਤੇ ਸਹੀ ਅੰਕੜਿਆਂ ਦੇ ਅਭਾਵ ਬਾਰੇ ਮੌਤਾਂ ਅਤੇ ਮਾਮਲਿਆਂ ਸਮੇਤ ਹੀਟਵੇਵ ‘ਤੇ ਫੀਲਡ ਲੈਵਲ ਦੇ ਡੇਟਾ ਨੂੰ ਸਾਂਝਾ ਕਰਨ ਲਈ ਰਾਜਾਂ ਦੇ ਇਨਪੁਟਸ ਦੇ ਨਾਲ ਇੱਕ ਕੇਂਦਰੀ ਡੇਟਾਬੇਸ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਤਾਕਿ ਸਥਿਤੀ ਦਾ ਅਸਲ ਮੁਲਾਂਕਣ ਕੀਤਾ ਜਾ ਸਕੇ। ਉਨ੍ਹਾਂ ਨੇ ਰਾਜਾਂ ਵਿੱਚ ਆਈਐੱਮਡੀ ਅਲਰਟ ਪ੍ਰਾਪਤ ਹੁੰਦੇ ਹੀ ਸਮੇਂ ‘ਤੇ ਕਾਰਵਾਈ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਰੋਕਥਾਮ ਦੇ ਉਪਾਵਾਂ ‘ਤੇ ਲੋਕਾਂ ਦੇ ਦਰਮਿਆਨ ਸਮੇਂ ‘ਤੇ, ਅਗਾਊਂ ਅਤੇ ਵਿਆਪਕ ਜਾਗਰੂਕਤਾ ਬਹੁਤ ਜ਼ਿਆਦਾ ਗਰਮੀ ਦੇ ਗੰਭੀਰ ਪ੍ਰਭਾਵ ਨੂੰ ਘੱਟ ਕਰਨ ਵਿੱਚ ਬਹੁਤ ਸਹਾਇਕ ਹੋਵੇਗੀ।
ਕੇਂਦਰੀ ਸਿਹਤ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਬਿਹਤਰ ਤਾਲਮੇਲ ਅਤੇ ਸਮਝ ਲਈ ਰਾਜਾਂ ਦੇ ਨਾਲ ਮੀਟਿੰਗ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਗਰਮੀ ਨਾਲ ਸਬੰਧਿਤ ਬਿਮਾਰੀਆਂ ਦੇ ਕੁਸ਼ਲ ਪ੍ਰਬੰਧਨ ਵਿੱਚ ਸਹਿਯੋਗੀ ਪ੍ਰਯਾਸਾਂ ਦੇ ਮਹੱਤਵ ਨੂੰ ਉਜਾਗਰ ਕੀਤਾ।
ਡਾ. ਭਾਰਤੀ ਪ੍ਰਵੀਨ ਪਵਾਰ ਨੇ ਲੋਕਾਂ ਦੇ ਦਰਮਿਆਨ ਸੂਚਨਾ ਅਤੇ ਜਾਗਰੂਕਤਾ ਅਭਿਯਾਨਾਂ ਲਈ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਦੇ ਗਠਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਯੁਸ਼ਮਨ ਅਰੋਗਯ ਮੰਦਿਰਾਂ ਨੂੰ ਵਾਟਰ ਕੂਲਰ, ਆਈਸ ਪੈਕ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਨਾਲ ਲੈਸ ਕਰਨ ਦੇ ਮਹੱਤਵ ਨੂੰ ਦੱਸਿਆ। ਉਨ੍ਹਾਂ ਨੇ ਰਾਜਾਂ ਨੂੰ ਹੀਟਵੇਵ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਰਾਜ ਕਾਰਜ ਯੋਜਨਾਵਾਂ ਨੂੰ ਖੇਤਰੀ ਪੱਧਰ ‘ਤੇ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ‘ਤੇ ਵੀ ਚਾਣਨਾ ਪਾਇਆ।
ਡਾ. ਵੀ.ਕੇ.ਪਾਲ ਨੇ ਰਾਜ ਪੱਧਰ ‘ਤੇ ਪਾਲਣ ਕੀਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦੀ ਇੱਕ ਚੈੱਕਲਿਸਟ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵੈਬੀਨਾਰ ਅਤੇ ਹੋਰ ਤਰੀਕਿਆਂ ਨਾਲ ਇਲਾਜ ਸਬੰਧੀ ਪ੍ਰੋਟੋਕੋਲ ਬਾਰੇ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਗਰਮੀ ਨਾਲ ਸਬੰਧਿਤ ਮਾਮਲਿਆਂ ਅਤੇ ਬਿਮਾਰੀਆਂ ‘ਤੇ ਹਰੇਕ ਰਾਜ ਨੂੰ ਡੇਟਾ ਦਾ ਭੰਡਾਰ ਬਣਾਉਣ ‘ਤੇ ਵੀ ਜ਼ੋਰ ਦਿੱਤਾ।
ਭਾਰਤ ਦੇ ਸਮੁੱਚੇ ਹੀਟਸਟ੍ਰੋਕ ਪੂਰਵ ਅਨੁਮਾਨ, ਪੈਟਰਨ, ਜਲਵਾਯੂ ਵਿਗਿਆਨ ਅਤੇ ਸੰਵੇਦਨਸ਼ੀਲ ਖੇਤਰਾਂ ਅਤੇ ਭਾਰਤ ਵਿੱਚ ਹੀਟਵੇਵ ਦੇ ਸਭ ਤੋਂ ਅਧਿਕ ਸੰਭਾਵਿਤ ਖੇਤਰਾਂ ਦੀ ਇੱਕ ਵਿਸਤ੍ਰਿਤ ਸਥਿਤੀ ਅਤੇ ਵਿਸ਼ਲੇਸ਼ਣ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਅਧਿਕਾਰੀਆਂ ਦੁਆਰਾ ਕੀਤਾ ਗਿਆ ਸੀ। ਇਸ ਵਿੱਚ ਵਰਖਾ ਪੈਟਰਨ, ਨਮੀ ਅਤੇ ਅਲ-ਨੀਨੋ ਤੋਂ ਈਐੱਨਐੱਸਓ ਵਿੱਚ ਤਬਦੀਲੀ ਦੇ ਪੂਰਵ ਅਨੁਮਾਨ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਦੱਸਿਆ ਗਿਆ ਕਿ 23 ਰਾਜਾਂ ਵਿੱਚ ਹੀਟ ਐਕਸ਼ਨ ਪਲਾਨ ਨੂੰ ਅੱਪਡੇਟ ਕੀਤਾ ਗਿਆ ਹੈ ਜਦਕਿ ਲਗਭਗ 100 ਜ਼ਿਲ੍ਹਿਆਂ ਵਿੱਚ ਹੀਟਵੇਵ ਜਾਗਰੂਕਤਾ ਸਿਰਜਣ ‘ਤੇ ਕਾਰਵਾਈ ਅਭਿਯਾਨ ਚਲਾਇਆ ਗਿਆ ਹੈ। ਕਮਜ਼ੋਰ ਵਰਗਾਂ ਵਿੱਚ ਗਰਮੀ ਨਾਲ ਸਬੰਧਿਤ ਬਿਮਾਰੀ (ਐੱਚਆਰਆਈ) ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ, ਹੀਟ ਸਟ੍ਰੋਕ ਦੇ ਮਾਮਲਿਆਂ ਅਤੇ ਮੌਤਾਂ ਦੀ ਨਿਗਰਾਨੀ ਲਈ ਐੱਸਓਪੀ ਅਤੇ ਗਰਮੀ ਦੇ ਮੌਸਮ ਤੋਂ ਪਹਿਲੇ ਅਤੇ ਉਸ ਦੇ ਦੌਰਾਨ ਤਿਆਰੀ ਦੀ ਯੋਜਨਾ ਬਣਾਈ ਜਾਵੇਗੀ।
ਸਮੀਖਿਆ ਮੀਟਿੰਗ ਵਿੱਚ ਇਹ ਦੱਸਿਆ ਗਿਆ ਕਿ ਕੇਂਦਰੀ ਸਿਹਤ ਸਕੱਤਰ ਦੁਆਰਾ ਹਾਲ ਹੀ ਵਿੱਚ 29 ਫਰਵਰੀ, 2024 ਨੂੰ ਸਾਰੇ ਮੁੱਖ ਸਕੱਤਰਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਗਰਮੀ ਦੇ ਪ੍ਰਭਾਵਾਂ ਅਤੇ ਮਾਮਲਿਆਂ ਦੇ ਪ੍ਰਬੰਧਨ ਲਈ ਸਿਹਤ ਸੁਵਿਧਾਵਾਂ ਦੀ ਕਾਰਗਰ ਤਿਆਰੀ ਲਈ ਗਰਮੀ ਨਾਲ ਸਬੰਧਿਤ ਬਿਮਾਲੀਆਂ ‘ਤੇ ਰਾਸ਼ਟਰੀ ਕਾਰਜ ਯੋਜਨਾ ਦੇ ਰਾਜਾਂ ਨੂੰ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਰਾਜਾਂ ਨੂੰ ਜਨਤਾ ਲਈ ਜ਼ਰੂਰੀ ਦਵਾਈਆਂ, ਇਨਟ੍ਰਾਵੇਨਸ ਤਰਲ ਪਦਾਰਥਾਂ, ਆਈਸ-ਪੈਕ, ਓਆਰਐੱਸ, ਪੀਣ ਵਾਲੇ ਪਾਣੀ ਦੇ ਨਾਲ-ਨਾਲ ਆਈਈਸੀ ਗਤੀਵਿਧੀਆਂ ਦੇ ਸੰਦਰਭ ਵਿੱਚ ਸਿਹਤ ਸੁਵਿਧਾ ਦੀ ਤਿਆਰੀ ਦੀ ਸਮੀਖਿਆ ਕਰਨ ਦੀ ਵੀ ਸਲਾਹ ਦਿੱਤੀ ਗਈ ਸੀ। ਇਹ ਵੀ ਦੱਸਿਆ ਗਿਆ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਆਮ ਆਬਾਦੀ ਦੇ ਨਾਲ-ਨਾਲ ਕਮਜ਼ੋਰ ਲੋਕਾਂ ਨੂੰ ਕੀ ਕਰੀਏ ਅਤੇ ਕੀ ਨਾ ਕਰੀਏ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਦੁਆਰਾ ਜਾਰੀ ਕੀਤਾ ਗਿਆ ਹੈ।

ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀ ਅਪੂਰਵ ਚੰਦਰਾ, ਸਿਹਤ ਖੋਜ ਵਿਭਾਗ ਦੇ ਸਕੱਤਰ ਡਾ. ਰਾਜੀਵ ਬਹਿਲ, ਡੀਜੀਐੱਚਐੱਸ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ, ਸੁਸ਼੍ਰੀ ਐੱਲ ਐੱਸ ਚਾਂਗਸਨ ਏਐੱਸ ਅਤੇ ਐੱਮਡੀ (ਪਰਿਵਾਰ ਭਲਾਈ ਮੰਤਰਾਲਾ), ਸ਼੍ਰੀਮਤੀ ਰੋਲੀ ਸਿੰਘ, ਏਐੱਸ (ਪਰਿਵਾਰ ਭਲਾਈ ਮੰਤਰਾਲਾ), ਆਈਐੱਮਡੀ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੁੰਜੇਯ ਮੋਹਪਾਤਰਾ (Dr Mrutyunjay Mohapatra), ਸ਼੍ਰੀ ਕਮਲ ਕਿਸ਼ੋਰ, ਮੈਂਬਰ ਅਤੇ ਪ੍ਰਮੁੱਖ, ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ; ਏਮਸ ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋਫੈਸਰ ਐੱਮ.ਸ੍ਰੀਨਿਵਾਸ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ. ਸੁਭਾਸ਼ ਗਿਰੀ ਵੀ ਮੌਜੂਦ ਸਨ।
*****
ਐੱਮਵੀ
(रिलीज़ आईडी: 2017181)
आगंतुक पटल : 134