ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਵਿੱਤੀ ਵਰ੍ਹੇ 2023-24 ਵਿੱਚ ਕਾਰਗੋ ਥ੍ਰੋਪੁੱਟ ਵਿੱਚ ਪਾਰਾਦੀਪ ਪੋਰਟ ਭਾਰਤ ਦੇ ਪ੍ਰਮੁੱਖ ਪੋਰਟਸ ਵਿਚੋਂ ਟੌਪ ‘ਤੇ

Posted On: 02 APR 2024 10:23AM by PIB Chandigarh

ਪਾਰਾਦੀਪ ਪੋਰਟ ਅਥਾਰਿਟੀ (ਪੀਪੀਏ) ਦੀ ਅਸਾਧਾਰਣ ਯਾਤਰਾ ਹਾਲ ਦੀ ਜ਼ਿਕਰਯੋਗ 145.38 ਐੱਮਐੱਮਟੀ ਕਾਰਗੋ ਥ੍ਰੋਪੁੱਟ ਦੀ ਰਿਕਾਰਡ ਉਪਲਬਧੀ ਹਾਸਲ ਕਰਨ ਦੇ ਨਾਲ ਹੀ ਵਿੱਤੀ ਵਰ੍ਹੇ 2023-24 ਵਿੱਚ ਨਵੀਆਂ ਉੱਚਾਈਆਂ ‘ਤੇ ਪਹੁੰਚ ਗਈ ਹੈ ਅਤੇ ਇਸੇ ਤਰ੍ਹਾਂ ਨਾਲ ਇਹ ਦੀਨਦਿਆਲ ਪੋਰਟ, ਕਾਂਡਲਾ ਨੂੰ ਪਿੱਛੇ ਛੱਡ ਕੇ ਸਭ ਤੋਂ ਅਧਿਕ ਕਾਰਗੋ ਹੈਂਡਲਿੰਗ ਕਰਨ ਵਾਲੇ ਦੇਸ਼ ਦੇ ਪ੍ਰਮੁੱਖ ਪੋਰਟ ਦੇ ਰੂਪ ਵਿੱਚ ਉਭਰਿਆ ਹੈ। ਪੀਪੀਏ ਨੇ ਆਪਣੇ ਸੰਚਾਲਨ ਦੇ 56 ਵਰ੍ਹਿਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੀਨਦਿਆਲ ਪੋਰਟ ਦੁਆਰਾ ਨਿਰਧਾਰਿਤ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਪਾਰਾਦੀਪ ਪੋਰਟ ਨੇ ਸਾਲ-ਦਰ-ਸਾਲ ਦੇ ਅਧਾਰ ‘ਤੇ ਵੀ 10.02 ਮਿਲੀਅਨ ਮੀਟ੍ਰਿਕ ਟਨ (7.4 ਪ੍ਰਤੀਸ਼ਤ) ਆਵਾਜਾਈ ਦਾ ਵਾਧਾ ਦਰਜ ਕੀਤਾ ਹੈ।

ਵਿੱਤੀ ਵਰ੍ਹੇ ਦੌਰਾਨ ਪੋਰਟ ਨੇ 0.76 ਮਿਲੀਅਨ ਮੀਟ੍ਰਿਕ ਟਨ ਵਾਧੇ ਦੇ ਨਾਲ 59.19 ਮਿਲੀਅਨ ਮੀਟ੍ਰਿਕ ਟਨ ਦਾ ਹੁਣ ਤੱਕ ਦਾ ਅਧਿਕਤਮ ਕੋਸਟਲ ਸ਼ਿਪਿੰਗ ਟ੍ਰੈਫਿਕ ਹਾਸਲ ਕੀਤਾ ਹੈ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 1.30 ਪ੍ਰਤੀਸ਼ਤ ਅਧਿਕ ਹੈ। ਥਰਮਲ ਕੋਲ ਕੋਸਟਲ ਸ਼ਿਪਿੰਗ 43.97 ਮਿਲੀਅਨ ਮੀਟ੍ਰਿਕ ਟਨ ਯਾਨੀ ਪਿਛਲੇ ਵਰ੍ਹੇ ਦੀ ਕਾਰਗੋ ਹੈਂਡਲਿੰਗ ਦੀ ਤੁਲਨਾ ਵਿੱਚ 4.02 ਪ੍ਰਤੀਸ਼ਤ ਅਧਿਕ ਤੱਕ ਪਹੁੰਚ ਗਿਆ ਹੈ। ਇਸ ਪ੍ਰਕਾਰ, ਪਾਰਾਦੀਪ ਪੋਰਟ ਦੇਸ਼ ਵਿੱਚ ਕੋਸਟਲ ਸ਼ਿਪਿੰਗ ਦੇ ਕੇਂਦਰ ਵਜੋਂ ਉਭਰ ਰਿਹਾ ਹੈ।

ਪਾਰਾਦੀਪ ਪੋਰਟ ਆਪਣੀ ਬਰਥ ਉਤਪਾਦਕਤਾ ਨੂੰ ਪਿਛਲੇ ਵਿੱਤੀ ਵਰ੍ਹੇ ਦੇ 31050 ਮੀਟ੍ਰਿਕ ਟਨ ਤੋਂ ਵਧਾ ਕੇ 33014 ਮੀਟ੍ਰਿਕ ਟਨ ਕਰਨ ਵਿੱਚ ਸਮਰੱਥ ਰਿਹਾ ਹੈ, ਇਸ ਪ੍ਰਕਾਰ ਇਸ ਦਿਸ਼ਾ ਵਿੱਚ 6.33 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਪਾਰਾਦੀਪ ਪੋਰਟ ਦੁਆਰਾ ਹਾਸਲ ਕੀਤੀ ਗਈ ਬਰਥ ਉਤਪਾਦਕਤਾ ਦੇਸ਼ ਦੇ ਸਾਰੇ ਪੋਰਟਸ ਵਿੱਚ ਸਭ ਤੋਂ ਅਧਿਕ ਹੈ। ਵਿੱਤੀ ਵਰ੍ਹੇ ਦੌਰਾਨ, ਪੋਰਟ ਨੇ ਪਿਛਲੇ ਵਿੱਤੀ ਵਰ੍ਹੇ ਦੀ ਤੁਲਨਾ ਵਿੱਚ 7.65 ਪ੍ਰਤੀਸ਼ਤ ਦਾ ਵਾਧਾ ਦਰਜ ਕਰਦੇ ਹੋਏ 21,665 ਰੈਕ ਨੂੰ ਸੰਭਾਲਿਆ ਹੈ। ਵਿੱਤੀ ਵਰ੍ਹੇ ਦੌਰਾਨ, ਪੋਰਟ ਨੇ ਪਿਛਲੇ ਵਿੱਤੀ ਵਰ੍ਹੇ ਦੀ ਤੁਲਨਾ ਵਿੱਚ 13.82 ਪ੍ਰਤੀਸ਼ਤ ਦਾ ਵਾਧਾ ਦਰਜ ਕਰਦੇ ਹੋਏ 2710 ਜਹਾਜ਼ਾਂ ਨੂੰ ਸੰਭਾਲਿਆ ਹੈ।

ਵਿੱਤੀ ਵਰ੍ਹੇ ਦੌਰਾਨ ਪੋਰਟ ਦੁਆਰਾ ਕੀਤੇ ਗਏ ਵੱਖ-ਵੱਖ ਸਿਸਟਮ ਸੁਧਾਰਾਂ ਦੀ ਬਦੌਲਤ ਕਾਰਗੋ ਹੈਂਡਲਿੰਗ ਵਿੱਚ ਪ੍ਰਦਰਸ਼ਨ ਬਿਹਤਰ ਹੋਇਆ ਹੈ, ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

  1. ਮਸ਼ੀਨੀਕ੍ਰਿਤ ਕੋਲਾ ਹੈਂਡ ਪਲਾਂਟ ਵਿੱਚ ਰੇਕ ਅਨਲੋਡਿੰਗ ਦੇ ਵਿਚਕਾਰ ਖਾਲੀ ਸਮੇਂ ਨੂੰ ਘੱਟ ਕਰਨ ਲਈ ਬਿਹਤਰ ਸੰਚਾਲਨ ਪ੍ਰਣਾਲੀ ਦੇ ਨਤੀਜੇ ਵਜੋਂ ਐੱਮਸੀਐੱਚਪੀ ‘ਤੇ ਥਰਮਲ ਕੋਲੇ ਦੀ ਉੱਚਤਮ ਹੈਂਡਲਿੰਗ ਯਾਨੀ 27.12 ਮਿਲੀਅਨ ਮੀਟ੍ਰਿਕ ਟਨ ਹੋਈ ਹੈ।

  2. ਪੋਰਟ ਦੀ ਉੱਤਰੀ ਡੌਕ ਨੂੰ 16 ਮੀਟਰ ਡ੍ਰਾਫਟ ਕੇਪ ਜਹਾਜ਼ਾਂ ਦੀ ਹੈਂਡਲਿੰਗ ਦੇ ਲਈ ਨਿਰਧਾਰਿਤ ਕੀਤਾ ਗਿਆ ਹੈ।

  3. ਕੋਲਾ ਹੈਂਡਲਿੰਗ ਬਰਥ ‘ਤੇ 1 ਕੇਪ ਤੇ 1 ਪੈਨਾਮੈਕਸ ਦੀ ਇੱਕਠੀ ਹੈਂਡਲਿੰਗ, ਜੋ ਪਿਛਲੇ ਵਰ੍ਹੇ ਦੌਰਾਨ ਨਹੀਂ ਕੀਤੀ ਜਾ ਰਹੀ ਸੀ।

  • ਪਾਰਾਦੀਪ ਪੋਰਟ ਨੇ ਆਪਣੀਆਂ ਵਪਾਰਕ ਵਿਕਾਸ ਪਹਿਲਾਂ ਦੇ ਤਹਿਤ ਕਾਰਗੋ ਹੈਂਡਲਿੰਗ ਲਈ ਆਪਣੇ ਟੈਰਿਫ ਨੂੰ ਅਗਲੇ 3 ਵਰ੍ਹਿਆਂ ਲਈ 2022 ਦੇ ਪੱਧਰ ‘ਤੇ ਫ੍ਰੀਜ਼ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਟੈਰਿਫ ਦੇ ਮਾਮਲੇ ਵਿੱਚ ਪਾਰਾਦੀਪ ਪੋਰਟ ਦੇਸ਼ ਦੇ ਸਾਰੇ ਪੋਰਟਸ ਵਿੱਚ ਸਭ ਤੋਂ ਸਸਤਾ ਹੈ।

ਆਰਜ਼ੀ ਵਿੱਤੀ ਨਤੀਜਿਆਂ ਦੇ ਸੰਦਰਭ ਵਿੱਚ,

  1. ਓਪਰੇਟਿੰਗ ਰੈਵੇਨਿਊ ਪਿਛਲੇ ਵਿੱਤੀ ਵਰ੍ਹੇ ਦੀ ਤੁਲਨਾ ਵਿੱਚ 2,074 ਕਰੋੜ ਰੁਪਏ ਦੇ ਮੁਕਾਬਲੇ 2,300 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ, ਜਿਸ ਦੇ ਨਤੀਜੇ ਵਜੋਂ 14.30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

  2. ਓਪਰੇਟਿੰਗ ਸਰਪਲੱਸ 16.44 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਪਿਛਲੇ ਵਰ੍ਹੇ ਦੇ 1,300 ਕਰੋੜ ਰੁਪਏ ਦੇ ਮੁਕਾਬਲੇ 1,510 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

  3. ਟੈਕਸ ਤੋਂ ਪਹਿਲਾਂ ਨੈੱਟ ਸਰਪਲੱਸ 21.26 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੇ ਹੋਏ ਪਿਛਲੇ ਵਰ੍ਹੇ ਦੇ 1,296 ਕਰੋੜ ਰੁਪਏ ਦੀ ਤੁਲਨਾ ਵਿੱਚ 1,570 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

  4. ਟੈਕਸ ਬਾਅਦ ਨੈੱਟ ਸਰਪਲੱਸ ਵੀ ਪਿਛਲੇ ਵਰ੍ਹੇ ਦੇ 850 ਕਰੋੜ ਰੁਪਏ ਦੇ ਮੁਕਾਬਲੇ 1,020 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ, ਜੋ 20 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।

  5. ਸੰਚਾਲਨ ਅਨੁਪਾਤ ਵੀ ਪਿਛਲੇ ਵਰ੍ਹੇ ਦੇ 37 ਪ੍ਰਤੀਸ਼ਤ ਦੇ ਮੁਕਾਬਲੇ ਬਿਹਤਰ ਹੋ ਕੇ 36 ਪ੍ਰਤੀਸ਼ਤ ਹੋ ਗਿਆ ਹੈ।

 ਅੱਜ ਦੀ ਤਾਰੀਖ ਵਿੱਚ 289 ਮਿਲੀਅਨ ਮੀਟ੍ਰਿਕ ਟਨ ਰੇਟੇਡ ਸਮਰੱਥਾ ਵਾਲਾ ਪਾਰਾਦੀਪ ਪੋਰਟ, ਵੈਸਟਰਨ ਡੌਕ ਪ੍ਰੋਜੈਕਟ ਦੇ ਚਾਲੂ ਹੋਣ ਦੇ ਨਾਲ ਅਗਲੇ 3 ਵਰ੍ਹਿਆਂ ਵਿੱਚ 300 ਮਿਲੀਅਨ ਮੀਟ੍ਰਿਕ ਟਨ ਸਮਰੱਥਾ ਦੇ ਅੰਕੜੇ ਨੂੰ ਪਾਰ ਕਰਨ ਲਈ ਤਿਆਰ ਹੈ। 25 ਮਿਲੀਅਨ ਮੀਟ੍ਰਿਕ ਟਨ ਸਮਰੱਥਾ ਵਾਲੀ ਵੈਸਟਰਨ ਡੌਕ ਪ੍ਰੋਜੈਕਟ ਦਾ ਕੰਮ ਪੀਪੀਪੀ ਓਪਰੇਟਰ ਯਾਨੀ ਮੈਸਰਜ਼ ਜੇ.ਪੀ.ਪੀ.ਐੱਲ. ਦੁਆਰਾ ਜ਼ੋਰ-ਸ਼ੋਰ ਨਾਲ ਜਾਰੀ ਹੈ। ਉਕਤ ਪ੍ਰੋਜੈਕਟ ਪੋਰਟ ਦੇ ਡ੍ਰਾਫਟ ਨੂੰ ਵੀ ਵਧਾਏਗਾ, ਜਿਸ ਦੇ ਕਾਰਨ ਇਹ ਪੋਰਟ 2026 ਤੱਕ ਪੂਰੀ ਤਰ੍ਹਾਂ ਨਾਲ  ਲੱਦੇ ਕੇਪ ਜਹਾਜ਼ਾਂ ਨੂੰ ਸੰਭਾਲਣ ਵਿੱਚ ਸਮਰੱਥ ਹੋ ਜਾਵੇਗਾ।

ਅੱਜ ਦੀ ਤਾਰੀਖ ਤੱਕ 80 ਪ੍ਰਤੀਸ਼ਤ ਬਰਥ ਨੂੰ ਮਸ਼ੀਨੀਕ੍ਰਿਤ ਕਰ ਚੁੱਕੇ ਪਾਰਾਦੀਪ ਪੋਰਟ ਦੀ ਮੌਜੂਦਾ 4 ਅਰਧ-ਮਸ਼ੀਨੀਕ੍ਰਿਤ ਬਰਥਾਂ ਦੇ ਮਸ਼ੀਨੀਕਰਣ ਦੇ ਨਾਲ 2030 ਤੱਕ 100 ਪ੍ਰਤੀਸ਼ਤ ਮਸ਼ੀਨੀਕ੍ਰਿਤ ਬਣ ਜਾਣ ਦੀ ਯੋਜਨਾ ਹੈ। ਪੋਰਟ ਨੇ ਹੋਰ 4 ਬਰਥ ਜੋੜਨ ਦੀ ਵੀ ਯੋਜਨਾ ਬਣਾਈ ਹੈ ਜਿਸ ਦੇ ਲਈ ਚਾਲੂ ਵਿੱਤੀ ਵਰ੍ਹੇ ਦੌਰਾਨ ਹੀ ਜ਼ਰੂਰੀ ਮਨਜ਼ੂਰੀ ਲੈ ਲਈ ਜਾਵੇਗੀ।

ਪਾਰਾਦੀਪ ਪੋਰਟ ਰੇਲ ਅਤੇ ਸੜਕ ਆਵਾਜਾਈ ਦੀ ਸਰਫੇਸ ਕ੍ਰਾਂਸਿੰਗ ਤੋਂ ਬਚਣ ਲਈ ਆਪਣੇ ਕੈਂਪਸ ਦੇ ਅੰਦਰ 150 ਕਰੋੜ ਰੁਪਏ ਦੀ ਲਾਗਤ ਨਾਲ ਦੋ ਰੋਡ ਫਲਾਈਓਵਰ ਚਾਲੂ  ਕਰਕੇ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਪੋਰਟ ਰੋਡ ਟ੍ਰੈਫਿਕ ਨੂੰ ਨਿਰਵਿਘਨ ਤੌਰ ‘ਤੇ ਸੰਭਾਲਣ ਵਿੱਚ ਸਮਰੱਥ ਹੋ ਜਾਵੇਗਾ।

  • ਪੋਰਟ ਦੀ ਅਗਵਾਈ ਵਿੱਚ ਉਦਯੋਗੀਕਰਣ ਦੀ ਪਹਿਲ ਦੇ ਤਹਿਤ, ਇਸ ਪੋਰਟ ਨੇ ਵੱਖ-ਵੱਖ ਉਦਯੋਗਾਂ ਨੂੰ 769 ਏਕੜ ਭੂਮੀ ਅਲਾਟ ਕੀਤੀ ਹੈ, ਜਿਸ ਨਾਲ 8700 ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਪ੍ਰਾਪਤ ਹੋਵੇਗਾ ਅਤੇ ਇਸ ਪ੍ਰਕਾਰ ਪੋਰਟ ‘ਤੇ 50 ਮਿਲੀਅਨ ਮੀਟ੍ਰਿਕ ਟਨ ਟ੍ਰੈਫਿਕ ਆਵੇਗਾ।

  • ਪਾਰਾਦੀਪ ਪੋਰਟ ਨੇ ਹਰਿਆਲੀ ਦੇ ਲਈ ਪਿਛਲੇ ਵਰ੍ਹੇ 2 ਲੱਖ ਬੂਟੇ ਲਗਾਏ ਹਨ ਅਤੇ ਵਰ੍ਹੇ 2025 ਤੱਕ 1 ਮਿਲੀਅਨ ਰੁੱਖ ਲਗਾਉਣ ਤੱਕ ਪਹੁੰਚਣ ਦੀ ਉਮੀਦ ਹੈ।

  • ਪੋਰਟ ਨੇ ਆਪਣੇ ਸੰਚਾਲਨ ਨੂੰ ਪੂਰੀ ਤਰ੍ਹਾਂ ਨਾਲ ਨਵਿਆਉਣਯੋਗ ਊਰਜਾ ਨਾਲ ਸੰਚਾਲਿਤ ਕਰਨ ਲਈ 10 ਮੈਗਾਵਾਟ ਸੌਲਰ ਪਾਵਰ ਪਲਾਂਟ ਵਿਕਸਿਤ ਕਰਨ ਦੀ ਵੀ ਯੋਜਨਾ ਬਣਾਈ ਹੈ। ਇਹ ਪੋਰਟ ਆਪਣੇ ਇੱਥੇ ਐੱਲਐੱਨਜੀ ਅਤੇ ਸੀਐੱਨਜੀ ਡਿਪੂ ਸਥਾਪਿਤ ਕਰਕੇ ਗ੍ਰੀਨ ਰਿਫਿਊਲਿੰਗ ਸਟੇਸ਼ਨ ਬਣਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ।

  • ਪੋਰਟ ਦਾ ਗ੍ਰੀਨ ਅਮੋਨੀਆ/ਗ੍ਰੀਨ ਹਾਈਡ੍ਰੋਜਨ ਨੂੰ ਸੰਭਾਲਣ ਲਈ ਇੱਕ ਵਿਸ਼ੇਸ਼ ਬਰਥ ਵਿਕਸਿਤ ਕਰਨ ਦਾ ਵੀ ਟੀਚਾ ਹੈ, ਜਿਸ ਨਾਲ ਇਹ ਦੇਸ਼ ਦਾ ਹਾਈਡ੍ਰੋਜਨ ਹੱਬ ਪੋਰਟ ਬਣ ਜਾਵੇਗਾ।

  • ਪੋਰਟ ਆਈਆਈਟੀ, ਚੇਨੱਈ ਦੇ ਸਹਿਯੋਗ ਨਾਲ ਨਵੀਨਤਮ ਵੈਸਲ ਟ੍ਰੈਫਿਕ ਮੈਨੇਜ਼ਮੈਂਟ ਇਨਫੋਰਮੇਸ਼ਨ ਸਿਸਟਮ ਦੇ ਨਾਲ ਇੱਕ ਅਤਿਆਧੁਨਿਕ ਸਿਗਨਲ ਸਟੇਸ਼ਨ ਵਿਕਸਿਤ ਕਰ ਰਿਹਾ ਹੈ। ਇਸ ਨਾਲ ਸੁਰੱਖਿਆ ਵਿੱਚ ਸੁਧਾਰ ਦੇ ਇਲਾਵਾ, ਮਰੀਨ ਪ੍ਰਬੰਧਨ ਅਤੇ ਸਮੁੰਦਰੀ ਸੰਚਾਲਨ ਵਿੱਚ ਕਾਫੀ ਸੁਧਾਰ ਆਵੇਗਾ।

ਪੀਪੀਏ ਦੇ ਚੇਅਰਮੈਨ ਸ਼੍ਰੀ ਪੀ.ਐੱਲ. ਹਰਨਾਧ ਨੇ ਪੋਰਟ, ਅਧਿਕਾਰੀਆਂ, ਕਰਮਚਾਰੀਆਂ ਸੰਘਾਂ, ਪੀਪੀਪੀ ਓਪਰੇਟਰਾਂ, ਸਟੀਵਡੋਰਸ, ਸ਼ਿਪਿੰਗ ਏਜੰਟਾਂ ਆਦਿ ਨੂੰ ਸੁਰੱਖਿਆ ਦੇਣ ਵਾਲੇ ਨਿਰਯਾਤਕਾਂ ਅਤੇ ਆਯਤਕਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਦੇ ਸੰਯੁਕਤ ਪ੍ਰਯਾਸਾਂ ਦੀ ਬਦੌਲਤ ਇਹ ਸ਼ਾਨਦਾਰ ਉਪਲਬਧੀ ਹਾਸਲ ਹੋਈ ਹੈ।

ਅੱਜ ਪਾਰਾਦੀਪ ਪੋਰਟ ਭਾਰਤੀ ਸਮੁੰਦਰੀ ਖੇਤਰ ਵਿੱਚ ਇੱਕ ਚਮਕਦੇ ਸਿਤਾਰੇ ਦੀ ਤਰ੍ਹਾਂ ਹੈ, ਪ੍ਰਸ਼ੰਸਾ ਅਰਜਿਤ ਕਰ ਰਿਹਾ ਹੈ ਅਤੇ ਬੇਮਿਸਾਲ ਰਿਕਾਰਡ ਸਥਾਪਿਤ ਕਰ ਰਿਹਾ ਹੈ ਜੋ ਉੱਤਮਤਾ ਦੇ ਪ੍ਰਤੀ ਇਸ ਦੀ ਅਟੁੱਟ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

*****

ਐੱਮਜੇਪੀਐੱਸ


(Release ID: 2017062) Visitor Counter : 53