ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਚੋਣਾਂ (ਵਿਕਲਪਾਂ) ਵਿੱਚ ਸਪੱਸ਼ਟਤਾ: ਐੱਫਐੱਸਐੱਸਏਆਈ (FSSAI) ਨੇ ਈ-ਕਾਮਰਸ ਪਲੈਟਫਾਰਮਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਵੈੱਬਸਾਈਟਾਂ ‘ਤੇ ਵੇਚੇ ਜਾਣ ਵਾਲੇ ਖੁਰਾਕ ਉਤਪਾਦਾਂ ਦਾ ਉੱਚਿਤ ਵਰਗੀਕਰਣ ਸੁਨਿਸ਼ਚਿਤ ਕਰਨ

Posted On: 02 APR 2024 5:22PM by PIB Chandigarh

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ FSSAI) ਨੇ ਸਾਰੇ ਈ-ਕਾਮਰਸ ਫੂਡ ਬਿਜਨਸ ਆਪਰੇਟਰਾਂ (ਐੱਫਬੀਓ) ਨੂੰ ਆਪਣੀ  ਵੈੱਬਸਾਈਟਾਂ ‘ਤੇ ਵੇਚੇ ਜਾ ਰਹੇ ਖੁਰਾਕ ਉਤਪਾਦਾਂ ਦਾ ਉੱਚਿਤ ਵਰਗੀਕਰਣ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ। ਐੱਫਐੱਸਐੱਸਏਆਈ ਨੇ ਨਜ਼ਦੀਕੀ ਸ਼੍ਰੇਣੀ-ਡੇਅਰੀ ਅਧਾਰਿਤ ਬੇਵਰੇਜ ਮਿਕਸ ਜਾਂ ਸੀਰੀਅਲ (Cereal) ਬੇਸਡ ਬੇਵਰੇਜ ਮਿਕਸ ਜਾਂ ਮਾਲਟ ਬੇਸਡ ਬੇਵਰੇਜ ਦੇ ਨਾਲ 'ਗੈਰ-ਮਿਆਰੀ ਭੋਜਨ'  ਦੇ ਤਹਿਤ ਲਾਇਸੈਂਸ ਪ੍ਰਾਪਤ ਖੁਰਾਕ ਉਤਪਾਦਾਂ ਦੀਆਂ ਉਦਾਹਰਣਾਂ ਨੂੰ ਨੋਟ ਕੀਤਾ ਹੈ, ਜੋ ‘-‘ਹੈਲਥ ਡ੍ਰਿੰਕ’, ‘ਐਨਰਜ਼ੀ ਡ੍ਰਿੰਕ’ ਸ਼੍ਰੇਣੀ ਦੇ ਤਹਿਤ ਈ-ਕਾਮਰਸ ਵੈੱਬਸਾਈਟਾਂ ‘ਤੇ ਵੇਚੇ ਜਾ ਰਹੇ ਹਨ।

ਐੱਫਐੱਸਐੱਸਏਆਈ ਨੇ ਸਪੱਸ਼ਟ ਕੀਤਾ ਹੈ ਕਿ ‘ਹੈਲਥ ਡ੍ਰਿੰਕ’ ਸ਼ਬਦ ਐੱਫਐੱਸਐੱਸ ਕਾਨੂੰਨ 2006 ਜਾਂ ਉਸ ਦੇ ਤਹਿਤ ਬਣਾਏ ਗਏ ਨਿਯਮਾਂ/ਨਿਯਮਾਂ ਦੇ ਤਹਿਤ ਕਿੱਥੇ ਵੀ ਪਰਿਭਾਸ਼ਿਤ ਜਾਂ ਪ੍ਰਮਾਣਿਤ ਨਹੀਂ ਹੈ। ਇਸ ਲਈ, ਐੱਫਐੱਸਐੱਸਏਆਈ ਨੇ ਸਾਰੇ ਈ-ਕਾਮਰਸ ਐੱਫਬੀਓ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਵੈੱਬਸਾਈਟਾਂ ‘ਤੇ ਅਜਿਹੇ ਡ੍ਰਿੰਕਸ ਜਾਂ ਪੀਣ ਵਾਲੇ ਪਦਾਰਥਾਂ ਨੂੰ ‘ਹੈਲਥ ਡ੍ਰਿੰਕਸ/ਐਨਰਜੀ ਡ੍ਰਿੰਕਸ’ ਦੀ ਸ਼੍ਰੇਣੀ ਤੋਂ ਹਟਾ ਕੇ ਜਾਂ ਡੀ-ਲਿੰਕ ਕਰਕੇ ਇਸ ਗਲਤ ਵਰਗੀਕਰਣ ਨੂੰ ਤੁਰੰਤ ਸੁਧਾਰਣ ਅਤੇ ਅਜਿਹੇ ਉਤਪਾਦਾਂ ਨੂੰ ਉੱਚਿਤ ਸ਼੍ਰੇਣੀ ਵਿੱਚ ਰੱਖਣ ਜਿਵੇਂ ਕਿ ਮੌਜੂਦਾ ਕਾਨੂੰਨ ਦੇ ਅਧੀਨ ਵਿਵਸਥਾ ਕੀਤੀ ਗਈ ਹੈ।

ਗੈਰ- ਮਾਨਕੀਕ੍ਰਿਤ ਖੁਰਾਕ ਪਦਾਰਥ ਉਹ ਖੁਰਾਕ ਪਦਾਰਥ ਹਨ ਜੋ ਭੋਜਨ ਸੁਰੱਖਿਆ ਅਤੇ ਸਟੈਂਡਰਡਜ਼ (ਸਿਹਤ ਪੂਰਕ, ਨਿਊਟਰਾਸਿਊਟੀਕਲ, ਵਿਸ਼ੇਸ਼ ਅਹਾਰ ਉਪਯੋਗ ਲਈ ਭੋਜਨ, ਵਿਸ਼ੇਸ਼ ਮੈਡੀਕਲ ਉਦੇਸ਼ਾਂ ਲਈ ਭੋਜਨ, ਕਾਰਜਸ਼ੀਲ ਭੋਜਨ ਅਤੇ ਨੌਂਵਲ ਫੂਡ) ਨਿਯਮਾਂ ਵਿੱਚ ਮਾਨਕੀਕ੍ਰਿਤ ਨਹੀਂ ਹਨ ਲੇਕਿਨ ਮਾਨਕੀਕ੍ਰਿਤ ਸਮੱਗਰੀਆਂ ਦਾ ਉਪਯੋਗ ਕਰਦੇ ਹਨ।

ਸ਼ਬਦ- ‘ਐਨਰਜੀ’ ਡ੍ਰਿੰਕਸ-ਨੂੰ ਕੇਵਲ ਫੂਡ ਕੈਟਾਗਰੀ ਸਿਸਟਮ (ਐੱਫਸੀਐੱਸ) 14.1.4.1 ਅਤੇ 14.1.4.2 (ਕਾਰਬੋਨੇਟਿਡ ਅਤੇ ਗੈਰ-ਕਾਰਬੋਨੇਟਿਡ ਵਾਟਰ ਅਧਾਰਿਤ ਫਲੇਵਰਡ ਡਰਿੰਕਸ) ਦੇ ਤਹਿਤ ਲਾਇਸੈਂਸ ਪ੍ਰਾਪਤ ਉਤਪਾਦਾਂ ‘ਤੇ ਉਪਯੋਗ ਕਰਨ ਦੀ ਇਜਾਜ਼ਤ ਹੈ, ਜੋ ਫੂਡ ਪ੍ਰੋਡਕਟ ਸਟੈਂਡਰਡਜ਼ ਅਤੇ ਫੂਡ ਐਡਿਟਿਵਜ਼ ਰੈਗੂਲੇਸ਼ਨਜ਼ 2011 (ਕੈਫੀਨਡ ਬੇਵਰੇਜ) ਦੇ ਉਪ-ਨਿਯਮ 2.10.6 (2) ਦੇ ਤਹਿਤ ਮਾਨਕੀਕ੍ਰਿਤ ਹੈ।

ਇਸ ਸੁਧਾਰਾਤਮਕ ਕਾਰਵਾਈ ਦਾ ਉਦੇਸ਼ ਉਤਪਾਦਾਂ ਦੀ ਪ੍ਰਕਿਰਿਤੀ ਅਤੇ ਕਾਰਜਾਤਮਕ ਗੁਣਾਂ ਬਾਰੇ ਸਪੱਸ਼ਟਤਾ ਅਤੇ ਪਾਰਦਰਸ਼ਿਤਾ ਵਧਾਉਣਾ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੋ ਸਕੇ ਕਿ ਉਪਭੋਗਤਾ ਗੁਮਰਾਹਕੁੰਨ ਜਾਣਕਾਰੀ ਦਾ ਸਾਹਮਣਾ ਕੀਤੇ ਬਿਨਾਂ ਚੰਗੀ ਤਰ੍ਹਾਂ ਨਾਲ ਸੂਚਿਤ ਵਿਕਲਪ ਚੁਣ ਸਕਣ।

*****

ਐੱਮਵੀ



(Release ID: 2017061) Visitor Counter : 30