ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਇਨਵਿਟ ਰਾਊਂਡ -3 (InvIT Round 3’) ਦੇ ਜ਼ਰੀਏ 16,000 ਕਰੋੜ ਰੁਪਏ ਤੋਂ ਵੱਧ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਨਵਿਟ ਮੁਦਰੀਕਰਣ ਸੰਪੰਨ ਕੀਤਾ
Posted On:
19 MAR 2024 4:58PM by PIB Chandigarh
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਟਰੱਸਟ, ਨੈਸ਼ਨਲ ਹਾਈਵੇਅ ਇਨਫ੍ਰਾ ਟਰੱਸਟ (NHIT) ਨੇ 889 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ ਨੈਸ਼ਨਲ ਹਾਈਵੇਅ ਦੇ ਸੈਕਸ਼ਨਾਂ ਲਈ 'ਇਨਵਿਟ ਰਾਊਂਡ-3' ਦੇ ਰਾਹੀਂ 16,000 ਕਰੋੜ ਰੁਪਏ ਤੋਂ ਵੱਧ ਦੀ ਉੱਦਮ ਕੀਮਤ 'ਤੇ ਫੰਡ ਜੁਟਾਉਣ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ, ਜੋ ਕਿ ਐੱਨਐੱਚਏਆਈ (NHAI) ਦੁਆਰਾ ਸਭ ਤੋਂ ਵੱਡਾ ਮੁਦਰੀਕਰਣ ਅਤੇ ਭਾਰਤੀ ਸੜਕ ਖੇਤਰ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਲੈਣ-ਦੇਣ ਵਿੱਚੋਂ ਇੱਕ ਹੈ। 'ਇਨਵਿਟ ਰਾਊਂਡ-3' ਦੇ ਜ਼ਰੀਏ ਹੁਣ ਤੱਕ ਦੀ ਸਭ ਤੋਂ ਵੱਧ ਉੱਚੀ ਰਿਆਇਤੀ ਕੀਮਤ ਜੁਟਾਉਣ ਲਈ ਲੈਟਰ ਆਫ਼ ਐਕਸੈਪਟੈਂਸ (LOA) ਪਿਛਲੇ ਮਹੀਨੇ, ਫਰਵਰੀ 2024 ਵਿੱਚ ਜਾਰੀ ਕੀਤਾ ਗਿਆ ਸੀ।
ਮੁਦਰੀਕਰਣ ਦੇ ਤੀਜੇ ਪੜਾਅ ਵਿੱਚ, ਐੱਨਐੱਚਆਈਟੀ (NHIT) ਨੇ 15,625 ਕਰੋੜ ਰੁਪਏ ਦੀ ਰਿਆਇਤੀ ਫੀਸ ਅਤੇ 75 ਕਰੋੜ ਰੁਪਏ ਦੀ ਵਾਧੂ ਰਿਆਇਤੀ ਫੀਸ ਦੇ ਆਧਾਰ 'ਤੇ ਰਾਸ਼ਟਰੀ ਰਾਜਮਾਰਗ ਦੇ ਸੈਕਸ਼ਨਾਂ ਦੀ ਪ੍ਰਾਪਤੀ ਲਈ ਵਿੱਤ ਪੋਸ਼ਣ ਲਈ ਪ੍ਰਮੁੱਖ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਤੋਂ ਲਗਭਗ 7,272 ਕਰੋੜ ਰੁਪਏ ਦੀ ਯੂਨਿਟ ਪੂੰਜੀ ਇਕੱਠੀ ਕੀਤੀ ਹੈ ਅਤੇ ਭਾਰਤੀ ਰਿਣਦਾਤਿਆਂ ਤੋਂ ਲਗਭਗ 9,000 ਕਰੋੜ ਰੁਪਏ ਦਾ ਕਰਜ਼ਾ ਜੁਟਾਇਆ ਹੈ। ਨਿਵੇਸ਼ਕਾਂ ਦੁਆਰਾ ਬੁੱਕ ਬਿਲਡ ਪ੍ਰੋਸੈੱਸ (book build process) ਦੁਆਰਾ ਪ੍ਰਤੀ ਯੂਨਿਟ 124.14 ਰੁਪਏ ਦੀ ਕੱਟ-ਆਫ ਪ੍ਰਾਈਸ ‘ਤੇ 122.86 ਰੁਪਏ ਪ੍ਰਤੀ ਯੂਨਿਟ ਦੇ ਮੌਜੂਦਾ ਐੱਨਏਵੀ (NAV) ਤੋਂ ਵੱਧ ਪ੍ਰੀਮੀਅਮ 'ਤੇ ਸਬਸਕ੍ਰਾਈਬ ਕੀਤੀ ਗਈ ਸੀ।
ਯੂਨਿਟਾਂ ਵਿੱਚ ਮੌਜੂਦਾ ਅਤੇ ਨਵੇਂ ਦੋਵੇਂ ਨਿਵੇਸ਼ਕਾਂ ਦੀ ਤਰਫ ਤੋਂ ਮਜ਼ਬੂਤ ਮੰਗ ਦੇਖੀ ਗਈ, ਜਿਸ ਵਿੱਚ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਅਤੇ ਓਨਟਾਰੀਓ ਟੀਚਰਸ ਪੈਨਸ਼ਨ ਪਲਾਨ ਬੋਰਡ ਸਮੇਤ ਵਿਦੇਸ਼ੀ ਪੈਨਸ਼ਨ ਫੰਡਾਂ ਸਮੇਤ, ਜੋ ਮੌਜੂਦਾ ਯੂਨਿਟਧਾਰਕ ਹਨ ਅਤੇ ਹਰੇਕ 25 ਫੀਸਦੀ ਦੀ ਵੱਧ ਤੋਂ ਵੱਧ ਸੀਮਾ ਤੱਕ ਸਬਸਕ੍ਰਾਈਬ ਜਾਂ ਯੋਗਦਾਨ ਕਰਦੀ ਹੈ ; ਘਰੇਲੂ ਪੈਨਸ਼ਨ/ਪ੍ਰਾਵੀਡੈਂਟ ਫੰਡ (IOCL ਕਰਮਚਾਰੀ PF, L&T ਸਟਾਫ PF, ਰਾਜਸਥਾਨ ਰਾਜ ਬਿਜਲੀ ਕਰਮਚਾਰੀ ਪੈਨਸ਼ਨ ਫੰਡ, ਐੱਸਬੀਆਈ ਪੈਨਸ਼ਨ ਆਦਿ), ਬੀਮਾ ਕੰਪਨੀਆਂ (ਟਾਟਾ ਏਆਈਜੀ, ਐੱਸਬੀਆਈ ਲਾਈਫ, ਐੱਚਡੀਐੱਫਸੀ ਲਾਈਫ), ਮਿਊਚੁਅਲ ਫੰਡ (SBI, Nippon India), ਬੈਂਕ ਆਦਿ ਸ਼ਾਮਲ ਹਨ। ਐੱਨਐੱਚਏਆਈ ਵੀ ਉਸੇ ਕੀਮਤ 'ਤੇ ~ 15 ਪ੍ਰਤੀਸ਼ਤ ਯੂਨਿਟਾਂ ਦੀ ਆਪਣੀ ਹਿੱਸੇਦਾਰੀ ਸਬਸਕ੍ਰਾਈਬ ਕਰਦਾ ਹੈ।
ਮੁਦਰੀਕਰਣ ਦੇ ਤੀਜੇ ਪੜਾਅ ਦੇ ਪੂਰਾ ਹੋਣ ਦੇ ਨਾਲ ਹੀ, ਇਨਵਿਟ ਦੇ ਸਾਰੇ ਤਿੰਨ ਪੜਾਵਾਂ ਦੀ ਕੁੱਲ ਕੀਮਤ 26,125 ਕਰੋੜ ਰੁਪਏ ਹੋ ਚੁੱਕੀ ਹੈ ਅਤੇ 20 ਤੋਂ 30 ਸਾਲ ਦੇ ਦਰਮਿਆਨ ਰਿਆਇਤੀ ਮਿਆਦ ਸਮੇਤ 9 ਰਾਜਾਂ ਅਸਾਮ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਿੱਚ ਲਗਭਗ 1,525 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀਆਂ ਪੰਦਰਾਂ ਸੰਚਾਲਿਤ ਟੋਲ ਸੜਕਾਂ ਦੇ ਇੱਕ ਵਿਭਿੰਨ ਪੋਰਟਫੋਲੀਓ ਨੂੰ ਨਿਯੰਤਰਿਤ ਕਰਦਾ ਹੈ।
ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ਼ ਇੰਡੀਆ (NHAI) ਦੁਆਰਾ ਸਪਾਂਸਰਡ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਟਰੱਸਟ, ਨੈਸ਼ਨਲ ਹਾਈਵੇਅਜ਼ ਇਨਫ੍ਰਾ ਟਰੱਸਟ (NHIT), ਭਾਰਤ ਸਰਕਾਰ ਦੀ ਰਾਸ਼ਟਰੀ ਮੁਦਰੀਕਰਣ ਪਾਈਪਲਾਈਨ ਦਾ ਸਮਰਥਨ ਕਰਨ ਲਈ 2021 ਸਥਾਪਿਤ ਕੀਤਾ ਗਿਆ ਸੀ।
ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੇ ਸਕੱਤਰ ਸ਼੍ਰੀ ਅਨੁਰਾਗ ਜੈਨ ਨੇ ਐੱਨਐੱਚਏਆਈ ਦੇ ਮੁਦਰੀਕਰਣ ਦੇ ਨਵੀਨਤਮ ਪੜਾਅ ਦੀ ਸਫਲਤਾ 'ਤੇ ਟਿੱਪਣੀ ਕਰਦੇ ਹੋਏ ਕਿਹਾ, “ਐੱਨਐੱਚਆਈਟੀ (NHIT) ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (PPP) ਦੀ ਇੱਕ ਸਫ਼ਲ ਉਦਾਹਰਣ ਹੈ, ਜਿਸ ਦੇ ਤਹਿਤ ਇਸ ਨੇ ਰਾਸ਼ਟਰੀ ਮੁਦਰੀਕਰਣ ਵਿੱਚ ਸਹਾਇਤਾ ਦੇਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਅਜਿਹਾ ਕਰਦੇ ਹੋਏ ਐੱਨਐੱਚਆਈਟੀ ਨੇ ਆਪਣੇ ਆਪ ਨੂੰ ਇਨਵਿਟ ਸੈਕਟਰ ਵਿੱਚ ਇੱਕ ਮੋਹਰੀ ਖਿਡਾਰੀ (ਲੀਡਿੰਗ ਪਲੇਅਰ) ਦੇ ਰੂਪ ਵਿੱਚ ਸਥਾਪਿਤ ਕੀਤਾ ਹੈ, ਅਤੇ ਭਾਰਤੀ ਸੜਕ ਖੇਤਰ ਦੇ ਬਾਅਦ ਦੇ ਵਿਕਾਸ ਲਈ ਵਿੱਤੀ ਪੂੰਜੀ ਜੁਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"
ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਕਿਹਾ, “ਸਾਨੂੰ ਖੁਸ਼ੀ ਹੈ ਕਿ ਐੱਨਐੱਚਏਆਈ ਲਈ ਸੜਕਾਂ ਦਾ ਸਭ ਤੋਂ ਵੱਡਾ ਮੁਦਰੀਕਰਣ ਸਫਲਤਾਪੂਰਵਕ ਸੰਪੰਨ ਕੀਤਾ ਹੈ। ਸਾਨੂੰ ਉਮੀਦ ਹੈ ਕਿ ਇਹ ਭਾਰਤੀ ਸੜਕ ਖੇਤਰ ਦੇ ਮੁਦਰੀਕਰਣ ਅਤੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਾ ਜਾਰੀ ਰੱਖੇਗਾ।”
ਐੱਨਐੱਚਆਈਟੀ ਦੇ ਇਨਵੈਸਟਮੈਂਟ ਮੈਨੇਜਰ ਦੇ ਐੱਮ.ਡੀ (ਮੈਨੇਜਿੰਗ ਡਾਇਰੈਕਟਰ) ਸ਼੍ਰੀ ਸੁਰੇਸ਼ ਗੋਇਲ ਨੇ ਕਿਹਾ, "ਅਸੀਂ ਮੌਜੂਦਾ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਨਿਰੰਤਰ ਭਰੋਸੇ ਲਈ ਧੰਨਵਾਦ ਕਰਦੇ ਹਾਂ ਅਤੇ ਐੱਨਐੱਚਆਈਟੀ ਨੂੰ ਮਜ਼ਬੂਤ ਬਣਾਉਣ ਅਤੇ ਭਾਰਤ ਦੇ ਸੜਕ ਖੇਤਰ ਦੇ ਵਿਕਾਸ ਵਿੱਚ ਐੱਨਐੱਚਏਆਈ ਦਾ ਸਮਰਥਨ ਕਰਨ ਲਈ ਨਵੇਂ ਭਾਗੀਦਾਰਾਂ ਦਾ ਸਵਾਗਤ ਕਰਦੇ ਹਾਂ"
ਨਵੰਬਰ 2021 ਤੋਂ, ਐੱਨਐੱਚਏਆਈ ਤੋਂ 636 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀ ਅੱਠ ਸੰਚਾਲਿਤ ਸੜਕ ਸੰਪਤੀਆਂ ਦੀ ਪ੍ਰਾਪਤੀ ਲਈ ਐੱਨਐੱਚਆਈਟੀ ਨੇ ਮੁਦਰੀਕਰਣ ਦੇ ਪਹਿਲੇ ਦੋ ਰਾਊਂਡਸ ਦੇ ਜ਼ਰੀਏ ਸੰਚਿਤ ਤੌਰ ‘ਤੇ ਲਗਭਗ 12,000 ਕਰੋੜ ਰੁਪਏ ਇਕੱਠੇ ਕੀਤੇ ਹਨ। ਇਤਿਹਾਸਕ ਤੌਰ 'ਤੇ, ਐੱਨਐੱਚਆਈਟੀ ਦੀਆਂ ਯੂਨਿਟਾਂ ਨਵੰਬਰ 2021 ਵਿੱਚ 101 ਰੁਪਏ ਦੀ ਕੀਮਤ 'ਤੇ ਜਾਰੀ ਕੀਤੀਆਂ ਗਈਆਂ ਅਤੇ ਬੀਐੱਸਈ ਅਤੇ ਐੱਨਐੱਸਈ ਦੋਵਾਂ 'ਤੇ ਸੂਚੀਬੱਧ ਹਨ।
*****
ਐੱਮਜੇਪੀਐੱਸ/ਐੱਨਐੱਸਕੇ
(Release ID: 2016184)
Visitor Counter : 96