ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਸੱਟੇਬਾਜੀ ਅਤੇ ਜੁਏ ਨਾਲ ਜੁੜੇ ਵਿਦੇਸ਼ੀ ਔਨਲਾਈਨ ਪਲੈਟਫਾਰਮ ਦਾ ਸਮਰਥਨ ਕਰਨ ਪ੍ਰਤੀ ਸੁਚੇਤ ਕੀਤਾ ਹੈ


ਔਨਲਾਈਨ ਜੁਏ ਦੇ ਮਹੱਤਵਪੂਰਨ ਵਿੱਤੀ ਅਤੇ ਸਮਾਜਿਕ –ਆਰਥਿਕ ਪ੍ਰਭਾਵ ਹਨ; ਸੋਸ਼ਲ ਮੀਡੀਆ ਵਿਚੋਲਿਆਂ ਨੂੰ ਉਪਭੋਗਤਾਵਾਂ ਦੇ ਦਰਮਿਆਨ ਸੰਵੇਦਨਸ਼ੀਲਤਾ ਸਬੰਧੀ ਯਤਨ ਕਰਨ ਦੀ ਸਲਾਹ ਦਿੱਤੀ ਗਈ ਹੈ

ਪਾਲਣਾ ਕਰਨ ਵਿੱਚ ਅਸਫਲਤਾ ‘ਤੇ ਸੋਸ਼ਲ ਮੀਡੀਆ ਪੋਸਟ ਅਤੇ ਅਕਾਊਂਟ ਨੂੰ ਹਟਾਇਆ ਜਾ ਸਕਦਾ ਹੈ

Posted On: 21 MAR 2024 5:30PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਸੋਸ਼ਲ ਮੀਡੀਆ 'ਤੇ ਸਾਰੇ ਸਮਰਥਕਾਂ ਅਤੇ ਪ੍ਰਭਾਵਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੱਟੇਬਾਜ਼ੀ ਅਤੇ ਜੂਏ ਨਾਲ ਜੁੜੇ ਵਿਦੇਸ਼ੀ ਔਨਲਾਈਨ ਪਲੈਟਫਾਰਮਾਂ ਦੇ ਪ੍ਰਚਾਰ ਜਾਂ ਇਸ਼ਤਿਹਾਰਬਾਜ਼ੀ ਕਰਨ ਤੋਂ ਬਚਣ, ਜਿਸ ਵਿੱਚ ਕਿਰਾਏ ਦੇ ਇਸ਼ਤਿਹਾਰ ਵੀ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਇਸ਼ਤਿਹਾਰਾਂ ਦਾ ਉਪਭੋਗਤਾਵਾਂਖਾਸ ਕਰਕੇ ਨੌਜਵਾਨਾਂ 'ਤੇ ਔਨਲਾਈਨ ਸੱਟੇਬਾਜ਼ੀ ਅਤੇ ਜੂਏ ਦਾ ਮਹੱਤਵਪੂਰਨ ਵਿੱਤੀ ਅਤੇ ਸਮਾਜਿਕ-ਆਰਥਿਕ ਪ੍ਰਭਾਵ ਪੈਂਦਾ ਹੈ।

 ਮੰਤਰਾਲੇ ਨੇ ਔਨਲਾਈਨ ਇਸ਼ਤਿਹਾਰ ਵਿਚੌਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਲੋਕਾਂ ਦੇ ਲਈ ਅਜਿਹੀ ਪ੍ਰਚਾਰ ਸਮੱਗਰੀ ਨੂੰ ਟਾਰਗੈੱਟ ਨਾ ਬਣਾਉਣ। ਸੋਸ਼ਲ ਮੀਡੀਆ ਵਿਚੋਲਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਉਪਭੋਗਤਾਵਾਂ ਦਰਮਿਆਨ ਅਜਿਹੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਤੋਂ ਬਚਣ ਲਈ ਸੁਚੇਤ ਯਤਨ ਕਰਨ।

 ਐਡਵਾਇਜ਼ਰੀ ਚੇਤਾਵਨੀ ਦਿੰਦੀ ਹੈ ਕਿ ਇਸ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਕੰਜ਼ਿਊਮਰ ਪ੍ਰੋਟਕਸ਼ਨ ਐਕਟ2019 ਦੇ ਉਪਬੰਧਾਂ ਦੇ ਤਹਿਤ ਕਾਰਵਾਈ ਹੋ ਸਕਦੀ ਹੈਜਿਸ ਵਿੱਚ ਸੋਸ਼ਲ ਮੀਡੀਆ ਪੋਸਟਾਂ ਜਾਂ ਖਾਤਿਆਂ ਨੂੰ ਹਟਾਉਣਾ ਜਾਂ ਅਕਿਰਿਆਸ਼ੀਲ ਕਰਨਾ ਅਤੇ ਲਾਗੂ ਕਾਨੂੰਨਾਂ ਦੇ ਤਹਿਤ ਸਜਾ ਦੀ ਕਾਰਵਾਈ ਸ਼ਾਮਲ ਹੈ।

 ਐਜਵਾਇਜ਼ਰੀ ਰੇਖਾਂਕਿਤ ਕਰਦੀ ਹੈ ਕਿ ਜਿੱਥੇ ਇਨਫਰਮੇਸ਼ਨ ਟੈਕਨੋਲੋਜੀ ਐਕਟ2000 ਦੀ ਧਾਰਾ 79 ਤੀਜੀ ਧਿਰ ਦੀ ਜਾਣਕਾਰੀ, ਡੇਟਾਜਾਂ ਉਨ੍ਹਾਂ ਦੁਆਰਾ ਉਪਲਬਧ ਜਾਂ ਹੋਸਟ ਕੀਤੇ ਗਏ ਸੰਚਾਰ ਲਿੰਕਾਂ ਲਈ ਵਿਚੋਲਿਆਂ ਦੀ ਦੇਣਦਾਰੀ ਤੋਂ ਛੋਟ ਪ੍ਰਦਾਨ ਕਰਦੀ ਹੈ, ਉੱਥੇ ਹੀ ਧਾਰਾ 79 ਦੀ ਉਪ ਧਾਰਾ (3) (ਬੀ) ਇਹ ਵਿਵਸਥਾ ਪ੍ਰਦਾਨ ਕਰਦੀ ਹੈ ਕਿ ਦੇਣਦਾਰੀ ਤੋਂ ਛੋਟ ਤਦ ਲਾਗੂ ਨਹੀਂ ਹੋਵੇਗੀ ਜੇਕਰ ਵਾਸਤਵਿਕ ਜਾਣਕਾਰੀ ਪ੍ਰਾਪਤ ਹੋਣ ‘ਤੇ, ਜਾਂ ਉਪਯੁਕਤ ਸਰਕਾਰ ਜਾਂ ਉਸ ਨਾਲ ਜੁੜੀ ਕਿਸੇ ਵੀ ਜਾਣਕਾਰੀ,  ਡੇਟਾ ਜਾਂ ਸੰਚਾਰ ਲਿੰਕ ਦਾ ਉਪਯੋਗ ਗ਼ੈਰ-ਕਾਨੂੰਨੀ ਕੰਮ ਜਿਵੇਂ ਕਿ ਅਪਰਾਧ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਅਤੇ ਸੰਚਾਲਕ ਕਿਸੇ ਵੀ ਤਰ੍ਹਾਂ ਦੇ ਸਬੂਤ ਨੂੰ ਖਰਾਬ ਕੀਤੇ ਬਿਨਾ ਉਸ ਸਰੋਤ 'ਤੇ ਉਸ ਸਮੱਗਰੀ ਤੱਕ ਪਹੁੰਚ ਨੂੰ ਤੁਰੰਤ ਹਟਾਉਣ ਜਾਂ ਅਕਿਰਿਆਸ਼ੀਲ ਕਰਨ ਵਿੱਚ ਅਸਫਲ ਰਹਿੰਦਾ ਹੈ।

ਮੰਤਰਾਲੇ ਨੇ ਸੈਂਟਰਲ ਕੰਜ਼ਿਊਮਰ ਪ੍ਰੋਟਕਸ਼ਨ ਅਥਾਰਟੀ (CCPA) ਦੀ ਮਿਤੀ 06 ਮਾਰਚ, 2024 ਨੂੰ ਐਡਵਾਇਜ਼ਰੀ ਨੂੰ ਦੁਹਰਾਇਆ ਹੈ, ਜਿਸ ਵਿੱਚ ਮਸ਼ਹੂਰ ਹਸਤੀਆਂ ਅਤੇ ਪ੍ਰਭਾਵਕਾਂ ਦੁਆਰਾ ਸੱਟੇਬਾਜ਼ੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਲਈ ਸੱਟੇਬਾਜ਼ੀ/ਜੁਏ ਨਾਲ ਸਬੰਧਿਤ ਪਲੈਟਫਾਰਮਾਂ ਦੇ ਸਮਰਥਨ ਬਾਰੇ ਚਿੰਤਾ ਵਿਅਕਤ ਕੀਤੀ ਗਈ ਸੀ ਅਤੇ ਚੇਤਾਵਨੀ ਦਿੱਤੀ ਗਈ ਸੀ ਕਿ ਅਜਿਹੇ ਕਿਸੇ ਵੀ ਸਿੱਧੇ ਜਾਂ ਅਸਿੱਧੇ ਵਿਗਿਆਪਨ ਜਾਂ ਸਮਰਥਨ ਦੀ ਸਖਤ ਜਾਂਚ ਕੀਤੀ ਜਾਵੇਗੀ।

 ਮੰਤਰਾਲੇ ਦੀ ਐਡਵਾਇਜ਼ਰੀ ਨੂੰ ਹੇਠਾਂ ਦਿੱਤੇ ਗਏ ਲਿੰਕ 'ਤੇ ਦੇਖਿਆ ਜਾ ਸਕਦਾ ਹੈ:

https://mib.gov.in/sites/default/files/Advisory%20dated%2021.03.2021%20%281%29.pdf

 

******

ਪ੍ਰਗਿਆ ਪਾਲੀਵਾਲ ਗੌੜ/ਸੌਰਭ ਸਿੰਘ


(Release ID: 2016087) Visitor Counter : 65