ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਮਾਰੀਸ਼ਸ ਵਿੱਚ; ਰਾਸ਼ਟਰਪਤੀ ਰੂਪਨ ਅਤੇ ਪ੍ਰਧਾਨ ਮੰਤਰੀ ਜਗਨਨਾਥ ਨਾਲ ਮੁਲਾਕਾਤ ਕੀਤੀ

Posted On: 12 MAR 2024 12:19PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇਸ਼ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ‘ਤੇ ਕੱਲ੍ਹ (11 ਮਾਰਚ, 2024) ਮਾਰੀਸ਼ਸ ਪਹੁੰਚੇ। ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਸਰ ਸ਼ਿਵਸਾਗਰ ਰਾਮਗੁਲਾਮ (Sir Seewoosagur Ramgoolam) ਅੰਤਰਾਰਸ਼ਟਰੀ ਹਵਾਈ ਅੱਡੇ ‘ਤੇ ਰਾਸ਼ਟਰਪਤੀ ਦੇ ਆਉਣ ‘ਤੇ ਆਪਣੀ ਕੈਬਨਿਟ ਦੇ ਮੈਂਬਰਾਂ ਅਤੇ ਮਾਰੀਸ਼ਸ ਦੇ ਸੀਨੀਅਰ ਪਤਵੰਤਿਆਂ ਸਹਿਤ ਪੂਰੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਸੁਆਗਤ ਕੀਤਾ।

 ਦਿਨ ਦੀ ਆਪਣੀ ਪਹਿਲੀ ਬੈਠਕ ਵਿੱਚ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਟੇਟ ਹਾਊਸ, ਲੇ ਰੇਡੁਇਟ (Le Reduit) ਵਿਖੇ ਮਾਰੀਸ਼ਸ ਦੇ ਰਾਸ਼ਟਰਪਤੀ ਸ਼੍ਰੀ ਪ੍ਰਿਥਵੀਰਾਜ ਸਿੰਘ ਰੂਪਨ (Prithvi raj sing Roopun) ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਅਦੁੱਤੀ ਅਤੇ ਬਹੁਆਯਾਮੀ ਭਾਰਤ-ਮਾਰੀਸ਼ਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ। ਰਾਸ਼ਟਰਪਤੀ ਮੁਰਮੂ ਨੇ ਆਯੁਰਵੇਦਿਕ ਗਾਰਡਨ ਦਾ ਭੀ ਦੌਰਾ ਕੀਤਾ, ਜਿਸ ਨੂੰ ਪਿਛਲੇ ਸਾਲ ਸਟੇਟ ਹਾਊਸ ਦੇ ਮੈਦਾਨ ਵਿੱਚ ਸਥਾਪਿਤ ਕੀਤਾ ਗਿਆ ਸੀ।

 ਬਾਅਦ ਵਿੱਚ, ਰਾਸ਼ਟਰਪਤੀ ਨੇ ਪੈਂਪਲਮੌਸੇਸ (Pamplemousses) ਦੇ ਸਰ ਸ਼ਿਵਸਾਗਰ ਰਾਮਗੁਲਾਮ  ਬੋਟੈਨੀਕਲ ਗਾਰਡਨ(Sir Seewoosagur Ramgoolam Botanical Garden), ਦਾ ਦੌਰਾ ਕੀਤਾ ਅਤੇ ਸਰ ਸ਼ਿਵਸਾਗਰ ਰਾਮਗੁਲਾਮ ਅਤੇ ਸਰ ਅਨਿਰੁੱਧ ਜਗਨਨਾਥ  ਦੀ ਸਮਾਧੀ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।

 ਸ਼ਾਮ ਨੂੰ, ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ  ਨੇ ਰਾਸ਼ਟਰਪਤੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਭੋਜ ਦਾ ਆਯੋਜਨ ਕੀਤਾ।

 ਆਪਣੇ ਭੋਜ ਭਾਸ਼ਣ ਵਿੱਚ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਇੱਕ ਸੁਤੰਤਰ ਰਾਸ਼ਟਰ ਦੇ ਰੂਪ ਵਿੱਚ 56 ਵਰ੍ਹਿਆਂ ਦੀ ਅਵਧੀ ਵਿੱਚ, ਮਾਰੀਸ਼ਸ ਪ੍ਰਮੁੱਖ ਲੋਕਤੰਤਰਾਂ ਵਿੱਚੋਂ ਇੱਕ, ਬਹੁਲਵਾਦ ਦਾ ਪ੍ਰਤੀਕ, ਇੱਕ ਸਮ੍ਰਿੱਧ ਦੇਸ਼, ਇੱਕ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਵਿੱਤੀ ਕੇਂਦਰ, ਇੱਕ ਸੰਪੰਨ ਟੂਰਿਸਟ ਡੈਸਟੀਨੇਸ਼ਨ ਦੇ ਰੂਪ ਵਿੱਚ ਉੱਭਰਿਆ ਹੈ। ਪ੍ਰਮੁੱਖ ਤੌਰ ‘ਤੇ ਇਹ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਸ਼ਾਂਤੀਪੂਰਨ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਦੂਰਦਰਸ਼ੀ ਮਾਰੀਸ਼ਸ ਦੇ ਰਾਸ਼ਟਰ-ਨਿਰਮਾਤਾਵਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਅਰਥਵਿਵਸਥਾ ਨੂੰ “ਮਾਰੀਸ਼ਿਅਨ ਮਿਰੇਕਲ” (“Mauritian Miracle”) ਬਣਾ ਦਿੱਤਾ ਜੋ ਨਾ ਕੇਵਲ ਅਫਰੀਕਾ ਬਲਕਿ ਪੂਰੇ ਵਿਸ਼ਵ ਨੂੰ ਪ੍ਰੇਰਿਤ ਕਰਦਾ ਹੈ।

 ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀਆਂ ਨੂੰ ਮਾਰੀਸ਼ਸ ਵਿੱਚ ਆਪਣੇ ਭਾਈਆਂ ਅਤੇ ਭੈਣਾਂ ਦੀ ਸਫ਼ਲਤਾ ‘ਤੇ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਰ੍ਹਿਆਂ ਵਿੱਚ ਸਾਡੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀਸ਼ੀਲਤਾ ਇਸ ਲਈ ਸੰਭਵ ਹੋ ਪਾਈ ਹੈ ਕਿਉਂਕਿ ਸਾਡੀਆਂ ਦੋਨੋਂ ਸਰਕਾਰਾਂ ਇੱਕ-ਦੂਸਰੇ ਨੂੰ ਪ੍ਰਾਥਮਿਕਤਾ ਦਿੰਦੀਆਂ ਹਨ ਅਤੇ ਇਸ ਰਿਸ਼ਤੇ ਵਿੱਚ ਨਿਵੇਸ਼ ਕਰਦੀਆਂ ਹਨ।

 ਉਨ੍ਹਾਂ ਨੇ ਮਾਰੀਸ਼ਸ ਦੇ ਲਈ ਇੱਕ ਨਵੇਂ ਵਿਸ਼ੇਸ਼ ਪ੍ਰਾਵਧਾਨ ਦਾ ਭੀ ਐਲਾਨ ਕੀਤਾ ਜਿਸ ਦੇ ਤਹਿਤ ਭਾਰਤੀ ਮੂਲ ਦੀ 7ਵੀਂ ਪੀੜ੍ਹੀ ਦੇ ਮਾਰੀਸ਼ਸਵਾਸੀ ਹੁਣ ਭਾਰਤ ਦੀ ਵਿਦੇਸ਼ੀ ਨਾਗਰਿਕਤਾ (Overseas Citizenship of India) ਦੇ ਲਈ ਪਾਤਰ  ਹੋਣਗੇ-ਜਿਸ ਨਾਲ ਕਈ ਯੁਵਾ ਮਾਰੀਸ਼ਸਵਾਸੀ ਆਪਣੇ ਪੂਰਵਜਾਂ ਦੀ ਭੂਮੀ ਦੇ ਨਾਲ ਫਿਰ ਤੋਂ ਜੁੜਨ ਦੇ ਸਮਰੱਥ ਹੋਣਗੇ।

 ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਇੱਕ ਵਿਕਸਿਤ ਦੇਸ਼ ਬਣਨ ਦੀ ਦਿਸ਼ਾ ਵਿੱਚ ਅੱਗੇ ਵਧੇਗਾ, ਅਸੀਂ ਮਾਰੀਸ਼ਸ ਜਿਹੇ ਨਜ਼ਦੀਕੀ ਸਾਂਝੇਦਾਰਾਂ ਦੇ ਨਾਲ ਜੁੜਦੇ ਰਹਾਂਗੇ। ਭਾਰਤ “ਵਸੁਧੈਵ ਕੁਟੁੰਬਕਮ” ਅਤੇ “ਸਰਵਜਨ ਸੁਖਿਨਾ ਭਵਨਤੁ” (“Vasudhaiva Kutumbakam” and “Sarvajana Sukhina Bhavantu”) ਦੀਆਂ ਆਪਣੀਆਂ ਮੂਲ ਕਦਰਾਂ-ਕੀਮਤਾਂ ਦਾ ਪਾਲਨ ਕਰਦੇ ਹੋਏ ਆਲਮੀ ਸ਼ਾਂਤੀ ਅਤੇ ਸਮ੍ਰਿੱਧੀ ਦਾ ਸਰੋਤ ਬਣਿਆ ਰਹੇਗਾ।

  ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

 

*********

ਡੀਐੱਸ/ਏਕੇ



(Release ID: 2015181) Visitor Counter : 25