ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਅਸਾਮ ਦੇ ਧੁਬਰੀ ਜ਼ਿਲ੍ਹੇ ਵਿੱਚ ਐੱਨਐੱਚ-17 (ਨਵੇਂ)/ਐੱਨਐੱਚ-31 (ਪੁਰਾਣੇ) ਦੇ ਨਾਲ ਚਾਰ ਲੇਨ ਗੌਰੀਪੁਰ ਬਾਈਪਾਸ ਦੇ ਨਿਰਮਾਣ ਦੇ ਲਈ 421.15 ਕਰੋੜ ਰੁਪਏ ਮਨਜ਼ੂਰ ਕੀਤੇ
Posted On:
15 MAR 2024 11:31AM by PIB Chandigarh
ਕੇਂਦਰੀ ਰੋਡ ਅਤੇ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇੱਕ ਪੋਸਟ ਵਿੱਚ ਕਿਹਾ ਕਿ ਅਸਾਮ ਦੇ ਧੁਬਰੀ ਜ਼ਿਲ੍ਹੇ ਵਿੱਚ ਦੁਮਰਦੋਹਾ ਪੀਟੀ-।। ਬਲਦਮਾਰਾ ਰੋਡ ਤੱਕ ਐੱਨਐੱਚ- 17 (ਨਵੇਂ)/ਐੱਨਐੱਚ-31 (ਪੁਰਾਣੇ) ਦੇ ਨਾਲ ਚਾਰ ਲੇਨ ਗੌਰੀਪੁਰ ਬਾਈਪਾਸ ਦੇ ਨਿਰਮਾਣ ਦੇ ਲਈ 421.15 ਕਰੋੜ ਰੁਪਏ ਦੀ ਵੰਡ ਦੀ ਮਨਜ਼ੂਰੀ ਦਿੱਤੀ ਗਈ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 9.61 ਕਿਲੋਮੀਟਰ ਹੈ। ਇਸ ਦਾ ਉਦੇਸ਼ ਗੌਰੀਪੁਰ ਸ਼ਹਿਰ ਵਿੱਚ ਭੀੜ ਨੂੰ ਘੱਟ ਕਰਨਾ ਤੇ ਵਰਤਮਾਨ ਹਾਈਵੇਅ ‘ਤੇ ਮੋੜ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨਾ ਹੈ, ਇਸ ਨਾਲ ਸੁਰੱਖਿਆ ਵਧੇਗੀ। ਵਿਆਪਕ ਸੜਕ ਸੁਰੱਖਿਆ ਉਪਾਵਾਂ ਨਾਲ ਲੈਸ ਇਸ ਬਾਇਪਾਸ ਦੇ ਲਾਗੂਕਰਨ ਨਾਲ ਖੇਤਰ ਵਿੱਚ ਦੁਰਘਟਨਾਵਾਂ ਵਿੱਚ ਕਮੀ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਮਿਲੇਗਾ।
************
ਐੱਮਜੇਪੀਐੱਸ
(Release ID: 2015127)