ਰੱਖਿਆ ਮੰਤਰਾਲਾ

ਆਈਐੱਨਐੱਸ ਚਿਲਕਾ ਵਿਖੇ ਅਗਨੀਵੀਰਾਂ ਦੇ ਤੀਜੇ ਬੈਚ ਦੀ ਪਾਸਿੰਗ ਆਊਟ ਪਰੇਡ ਦਾ ਪਰਦਾ ਚੁੱਕ ਸਮਾਗਮ

Posted On: 14 MAR 2024 11:44AM by PIB Chandigarh

ਅਗਨੀਵੀਰਾਂ ਦੇ ਤੀਜੇ ਬੈਚ ਦੀ ਪਾਸਿੰਗ ਆਊਟ ਪਰੇਡ (ਪੀਓਪੀ) 15 ਮਾਰਚ, 2024 ਨੂੰ ਆਈਐੱਨਐੱਸ ਚਿਲਕਾ ਵਿਖੇ ਆਯੋਜਿਤ ਹੋਣਾ ਨਿਰਧਾਰਿਤ ਹੈ। ਇਹ ਪਾਸਿੰਗ ਆਊਟ ਪਰੇਡ (ਪੀਓਪੀ) ਤਕਰੀਬਨ 2600 ਅਗਨੀਵੀਰਾਂ ਦੀ ਸਿਖਲਾਈ ਦੀ ਸਫਲਤਾ ਪੂਰਵਕ ਸਮਾਪਤੀ ਦਾ ਪ੍ਰਤੀਕ ਹੈ,ਜਿਨ੍ਹਾਂ ਵਿੱਚ ਮਹਿਲਾ ਅਗਨੀਵੀਰ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਆਈਐੱਨਐੱਸ ਚਿਲਕਾ ਵਿਖੇ ਸਖ਼ਤ ਸਿਖਲਾਈ ਲਈ ਹੈ। ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਉਹ ਸੂਰਜ ਢਲਣ ਤੋਂ ਬਾਅਦ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰਨਗੇ। ਇਸ ਖ਼ਾਸ ਮੌਕੇ ’ਤੇ ਦੱਖਣੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਵੀ. ਸ਼੍ਰੀਨਿਵਾਸ ਵੀ ਮੌਜੂਦ ਰਹਿਣਗੇ।

ਇਸ ਮਹੱਤਵਪੂਰਨ ਆਯੋਜਨ ਨੂੰ ਅਗਨੀਵੀਰ ਕੋਰਸ ਪਾਸ ਕਰਨ ਵਾਲੇ ਅਗਨੀਵੀਰਾਂ ਦੇ ਸਨਮਾਨਿਤ ਪਰਿਵਾਰਕ ਮੈਂਬਰ ਵੀ ਦੇਖਣਗੇ। ਇਨ੍ਹਾਂ ਤੋਂ ਇਲਾਵਾ ਕਈ ਵਿਭਿੰਨ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਸਾਬਕਾ ਸੈਨਿਕ ਅਤੇ ਕਈ ਖੇਡ ਸ਼ਖ਼ਸੀਅਤਾਂ ਵੀ ਸਮਾਰੋਹ ਦੌਰਾਨ ਹਾਜ਼ਿਰ ਰਹਿਣਗੀਆਂ ਅਤੇ ਉਹ ਇਨ੍ਹਾਂ ਅਗਨੀਵੀਰਾਂ ਨੂੰ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਪ੍ਰੇਰਿਤ ਕਰਨਗੀਆਂ।

ਜਲ ਸੈਨਾ ਮੁਖੀ ਸਮਾਪਤੀ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ ਅਤੇ ਵੱਖ-ਵੱਖ ਡਿਵੀਜ਼ਨਾਂ ਨੂੰ ਪੁਰਸਕਾਰ ਅਤੇ ਟਰਾਫੀਆਂ ਪ੍ਰਦਾਨ ਕਰਨਗੇ। ਉਹ ਸਿਖਿਆਰਥੀਆਂ ਦੇ ਦੋ-ਭਾਸ਼ੀ ਮੈਗਜ਼ੀਨ 'ਅੰਕੁਰ' ਦਾ ਉਦਘਾਟਨ ਵੀ ਕਰਨਗੇ।

*************

ਵੀਐੱਮ/ਐੱਸਪੀਐੱਸ 



(Release ID: 2014951) Visitor Counter : 27