ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਨੇ ਡੋਮਿਨਿਕਨ ਰੀਪਬਲਿਕ ਦੇ ਨਾਲ ਵਪਾਰ ਅਤੇ ਵਣਜ ਦੇ ਬਾਰੇ ਵਿੱਚ ਆਪਣੀ ਪਹਿਲੀ ਦੁਵੱਲੀ ਸੰਸਥਾਗਤ ਵਿਧੀ ਸਥਾਪਤ ਕਰਨ ਲਈ ਪ੍ਰੋਟੋਕੋਲ 'ਤੇ ਦਸਤਖ਼ਤ ਕੀਤੇ
Posted On:
13 MAR 2024 11:58AM by PIB Chandigarh
ਭਾਰਤ ਅਤੇ ਡੋਮਿਨਿਕਨ ਰੀਪਬਲਿਕ ਦੇ ਵਿਚਕਾਰ ਸੰਯੁਕਤ ਆਰਥਿਕ ਅਤੇ ਵਪਾਰਕ ਕਮੇਟੀ (ਜੇਟਕੋ) ਦੀ ਸਥਾਪਨਾ ਲਈ ਪ੍ਰੋਟੋਕੋਲ ਉੱਤੇ ਸੈਂਟੋ ਡੋਮਿੰਗੋ ਵਿੱਚ ਡੋਮਿਨਿਕਨ ਰੀਪਬਲਿਕ (ਐੱਮਆਈਆਰਈਐਕਸ) ਵਿਦੇਸ਼ ਮੰਤਰਾਲੇ ਵਿੱਚ 12 ਮਾਰਚ, 2024 ਨੂੰ ਹਸਤਾਖ਼ਰ ਕੀਤੇ ਗਏ। ਇਸ ਪ੍ਰੋਟੋਕੋਲ 'ਤੇ ਡੋਮਿਨਿਕਨ ਰੀਪਬਲਿਕ ਦੇ ਵਿਦੇਸ਼ ਮੰਤਰੀ ਸ਼੍ਰੀ ਰੋਬਰਟੋ ਅਲਵਾਰੇਜ਼ ਅਤੇ ਵਣਜ ਵਿਭਾਗ ਵੱਲੋਂ ਡੋਮਿਨਿਕਨ ਰੀਪਬਲਿਕ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਰਾਮੂ ਅਬਾਗਾਨੀ ਨੇ ਦਸਤਖ਼ਤ ਕੀਤੇ।
ਕੇਂਦਰੀ ਮੰਤਰੀ ਮੰਡਲ ਨੇ 24 ਜਨਵਰੀ, 2024 ਨੂੰ ਜੇਟਕੋ ਦੀ ਸਥਾਪਨਾ ਲਈ ਇਸ ਅਖੌਤੀ ਪ੍ਰੋਟੋਕੋਲ 'ਤੇ ਹਸਤਾਖ਼ਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸਮਝੌਤੇ 'ਤੇ ਦਸਤਖ਼ਤ ਹੋਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 25 ਸਾਲ ਪੂਰੇ ਹੋ ਗਏ ਹਨ। ਇਹ ਸਮਝੌਤਾ ਮੌਜੂਦਾ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ।
ਇਸ ਪ੍ਰੋਟੋਕੋਲ ਵਿੱਚ ਤਕਨੀਕੀ ਸਹਾਇਤਾ, ਸਿਖਲਾਈ ਪ੍ਰੋਗਰਾਮਾਂ ਅਤੇ ਸਮਰੱਥਾ ਨਿਰਮਾਣ ਦੇ ਮਾਧਿਅਮ ਨਾਲ ਵਪਾਰ, ਸੇਵਾਵਾਂ, ਉਦਯੋਗਿਕ ਸੂਚਨਾ ਤਕਨੀਕਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਅਤੇ ਵਿਕਸਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ। ਇਹ ਦੋਹਾਂ ਦੇਸ਼ਾਂ ਦੇ ਦਰਮਿਆਨ ਗਿਆਨ ਅਤੇ ਸਰਬੋਤਮ ਪਰੰਪਰਾਵਾਂ ਨੂੰ ਸਾਂਝਾ ਕਰਨ ਲਈ ਇੱਕ ਪਲੇਟਫਾਰਮ ਉਪਲਬਧ ਕਰਵਾਏਗਾ ਅਤੇ ਵਪਾਰ ਅਤੇ ਉਦਯੋਗ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਸਹਾਇਕ ਸਿੱਧ ਹੋਵੇਗਾ। ਭਾਰਤ ਮੁੱਖ ਤੌਰ 'ਤੇ ਡੋਮਿਨਿਕਨ ਰੀਪਬਲਿਕ ਤੋਂ ਸੋਨਾ ਦਰਾਮਦ ਕਰਦਾ ਹੈ ਅਤੇ ਫਾਰਮਾਸਿਊਟੀਕਲ, ਸਮੁੰਦਰੀ ਉਤਪਾਦ, ਮੋਟਰ ਵਾਹਨ, ਦੋ ਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨਾਂ ਦੀ ਦਰਾਮਦ ਕਰਦਾ ਹੈ।
ਭਾਰਤ-ਡੋਮਿਨਿਕਨ ਰੀਪਬਲਿਕ ਜੇਟਕੋ ਦੀ ਪਹਿਲੀ ਮੀਟਿੰਗ ਜਲਦੀ ਹੀ ਹੋਵੇਗੀ।
***********
ਏਡੀ/ਐੱਨਐੱਸ
(Release ID: 2014481)
Visitor Counter : 72