ਬਿਜਲੀ ਮੰਤਰਾਲਾ
ਕੈਬਨਿਟ ਨੇ ਊਰਜਾ ਦਕਸ਼ਤਾ ਅਤੇ ਊਰਜਾ ਸੰਭਾਲ ਉਪਾਵਾਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਭੂਟਾਨ ਦੇ ਦਰਮਿਆਨ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
13 MAR 2024 3:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਊਰਜਾ ਦਕਸ਼ਤਾ ਅਤੇ ਊਰਜਾ ਸੰਭਾਲ ਉਪਾਵਾਂ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਭਾਰਤ ਅਤੇ ਭੂਟਾਨ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ।
ਇਸ ਸਹਿਮਤੀ ਪੱਤਰ 'ਤੇ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਧੀਨ ਊਰਜਾ ਦਕਸ਼ਤਾ ਬਿਊਰੋ ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ ਊਰਜਾ ਅਤੇ ਕੁਦਰਤੀ ਸੰਸਾਧਨ ਮੰਤਰਾਲੇ ਅਧੀਨ ਊਰਜਾ ਵਿਭਾਗ ਵਿਚਕਾਰ ਹਸਤਾਖਰ ਕੀਤੇ ਗਏ ਸਨ।
ਇਸ ਸਹਿਮਤੀ ਪੱਤਰ ਦੇ ਹਿੱਸੇ ਵਜੋਂ, ਭਾਰਤ ਦਾ ਉਦੇਸ਼ ਊਰਜਾ ਦਕਸ਼ਤਾ ਬਿਊਰੋ ਦੁਆਰਾ ਵਿਕਸਿਤ ਸਟਾਰ ਲੇਬਲਿੰਗ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਕੇ ਘਰੇਲੂ ਖੇਤਰ ਵਿੱਚ ਊਰਜਾ ਦਕਸ਼ਤਾ ਨੂੰ ਵਧਾਉਣ ਲਈ ਭੂਟਾਨ ਦੀ ਸਹਾਇਤਾ ਕਰਨਾ ਹੈ। ਭਾਰਤ ਦੇ ਤਜ਼ਰਬੇ ਦੇ ਅਧਾਰ 'ਤੇ ਭੂਟਾਨ ਦੀ ਜਲਵਾਯੂ ਸਥਿਤੀ ਦੇ ਅਨੁਕੂਲ ਬਿਲਡਿੰਗ ਕੋਡ ਬਣਾਉਣ ਦੀ ਸਹੂਲਤ ਦਿੱਤੀ ਜਾਵੇਗੀ। ਭੂਟਾਨ ਵਿੱਚ ਊਰਜਾ ਪੇਸ਼ੇਵਰਾਂ ਦੇ ਇੱਕ ਪੂਲ ਦੀ ਸਿਰਜਣਾ ਊਰਜਾ ਆਡੀਟਰਾਂ ਦੀ ਸਿਖਲਾਈ ਨੂੰ ਸੰਸਥਾਗਤ ਬਣਾਉਣ ਨਾਲ ਕਲਪਿਤ ਕੀਤੀ ਗਈ ਹੈ।
ਪ੍ਰਚੂਨ ਵਿਕਰੇਤਾਵਾਂ ਦੀ ਸਿਖਲਾਈ ਸਟਾਰ ਰੇਟਿੰਗ ਉਪਕਰਣਾਂ ਤੋਂ ਬੱਚਤ ਦੇ ਸਬੰਧ ਵਿੱਚ ਖਪਤਕਾਰਾਂ ਦੀ ਸੁਣਵਾਈ ਵਿੱਚ ਊਰਜਾ ਦਕਸ਼ ਉਤਪਾਦਾਂ ਦੇ ਪ੍ਰਸਾਰ ਵਿੱਚ ਮਦਦ ਕਰੇਗੀ। ਭਾਰਤ ਦਾ ਉਦੇਸ਼ ਮਿਆਰ ਅਤੇ ਲੇਬਲਿੰਗ ਸਕੀਮ ਨੂੰ ਵਿਕਸਿਤ ਕਰਨ ਅਤੇ ਲਾਗੂ ਕਰਨ ਦੇ ਆਪਣੇ ਯਤਨਾਂ ਵਿੱਚ ਭੂਟਾਨ ਦਾ ਸਮਰਥਨ ਕਰਨਾ ਹੈ।
ਐਨਰਜੀ ਇੰਟੈਂਸਿਵ ਉਪਕਰਣ ਮੁੱਖ ਉਤਪਾਦ ਹਨ, ਜੋ ਘਰੇਲੂ ਜਾਂ ਵਪਾਰਕ ਅਦਾਰਿਆਂ ਵਿੱਚ ਵਧੇਰੇ ਖਪਤ ਵੱਲ ਅਗਵਾਈ ਕਰਦੇ ਹਨ। ਊਰਜਾ ਦੀ ਤੀਬਰ ਖਪਤਕਾਰੀ ਵਸਤੂਆਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ, ਬਿਜਲੀ ਊਰਜਾ ਦੀ ਮੰਗ ਹਰ ਸਾਲ ਵਧ ਰਹੀ ਹੈ। ਇਸ ਵਧਦੀ ਮੰਗ ਨੂੰ ਅਨੁਕੂਲ ਬਣਾਇਆ ਜਾ ਸਕਦਾ ਹੈ, ਜੇਕਰ ਖਪਤਕਾਰ ਉੱਚ ਦਕਸ਼ਤਾ ਵਾਲੇ ਉਪਕਰਣਾਂ ਨੂੰ ਤਰਜੀਹ ਦਿੰਦੇ ਹਨ। ਬੀਈਈ ਦੇਸ਼ ਦੇ ਸਟਾਰ-ਲੇਬਲਿੰਗ ਪ੍ਰੋਗਰਾਮ ਦੀ ਅਗਵਾਈ ਕਰ ਰਿਹਾ ਹੈ, ਜੋ ਹੁਣ ਰੋਜ਼ਾਨਾ ਜੀਵਨ ਵਿੱਚ ਵਰਤੇ ਜਾਂਦੇ 37 ਉਪਕਰਣਾਂ ਨੂੰ ਕਵਰ ਕਰਦਾ ਹੈ।
ਇਹ ਸਹਿਮਤੀ ਪੱਤਰ ਬਿਜਲੀ ਮੰਤਰਾਲੇ ਦੁਆਰਾ ਵਿਦੇਸ਼ ਮੰਤਰਾਲੇ (ਐੱਮਈਏ) ਅਤੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ (ਡੀਪੀਆਈਆਈਟੀ) ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤਾ ਗਿਆ ਹੈ। ਇਹ ਸਹਿਮਤੀ ਪੱਤਰ ਭਾਰਤ ਅਤੇ ਭੂਟਾਨ ਦੇ ਦਰਮਿਆਨ ਊਰਜਾ ਦਕਸ਼ਤਾ ਅਤੇ ਊਰਜਾ ਸੰਭਾਲ਼ ਨਾਲ ਸਬੰਧਿਤ ਸੂਚਨਾ, ਡੇਟਾ ਅਤੇ ਤਕਨੀਕੀ ਮਾਹਿਰਾਂ ਦੇ ਅਦਾਨ-ਪ੍ਰਦਾਨ ਨੂੰ ਸਮਰੱਥ ਕਰੇਗਾ। ਇਹ ਭੂਟਾਨ ਨੂੰ ਬਜ਼ਾਰ ਵਿੱਚ ਊਰਜਾ ਕੁਸ਼ਲ ਉਤਪਾਦਾਂ ਦੀ ਉਪਲਬਧਤਾ ਨੂੰ ਸੁਨਿਸ਼ਚਿਤ ਕਰਨ ਵਿੱਚ ਮਦਦ ਕਰੇਗਾ। ਇਹ ਸਹਿਮਤੀ ਪੱਤਰ ਊਰਜਾ ਦਕਸ਼ਤਾ ਖੋਜ ਅਤੇ ਟੈਕਨੋਲੋਜੀ ਤੈਨਾਤੀ ਦੇ ਖੇਤਰ ਵਿੱਚ ਊਰਜਾ ਦਕਸ਼ਤਾ ਨੀਤੀਆਂ ਅਤੇ ਸਹਿਯੋਗ ਦਾ ਵਿਸ਼ਲੇਸ਼ਣ ਕਰੇਗਾ।
**********
ਡੀਐੱਸ/ਐੱਸਕੇਐੱਸ
(Release ID: 2014242)
Visitor Counter : 67