ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਮੈਸੂਰ, ਕਰਨਾਟਕ ਵਿੱਚ 4,000 ਕਰੋੜ ਰੁਪਏ ਦੀ ਕੁੱਲ 268 ਕਿਲੋਮੀਟਰ ਲੰਬਾਈ ਵਾਲੇ 22 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

Posted On: 10 MAR 2024 3:16PM by PIB Chandigarh

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਮੈਸੂਰ, ਕਰਨਾਟਕ ਵਿੱਚ ਕੁੱਲ 268 ਕਿਲੋਮੀਟਰ ਲੰਬੀ ਅਤੇ 4,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ 22 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਵਿਸ਼ੇਸ਼ ਤੌਰ ‘ਤੇ, ਹੁਲੀਯਾਰ-ਕੇਬੀ ਕ੍ਰੌਸ-ਚੁੰਚਨਹੱਲੀ-ਨੇੱਲੀਗੇਰੇ ਰੋਡ (Huliyar-KB cross-Chunchanahalli-Nelligere road), ਜਿਹੀ ਪਹਿਲ ਦਾ ਉਦੇਸ਼ ਮੈਸੂਰ ਅਤੇ ਉੱਤਰੀ ਕਰਨਾਟਕ ਦੇ ਦਰਮਿਆਨ ਆਵਾਜਾਈ ਸੰਪਰਕ ਸੁਵਿਧਾ ਨੂੰ ਵਧਾਉਣਾ ਹੈ। ਸਰਵਿਸ ਰੋਡ ਅਤੇ ਆਰਯੂਬੀਐੱਸ ਦੇ ਨਾਲ ਮੈਸੂਰ ਰਿੰਗ ਰੋਡ ਸ਼ਹਿਰ ਦੀ ਭੀੜ ਨੂੰ ਘੱਟ ਕਰੇਗਾ ਅਤੇ ਨਿਰਵਿਘਨ ਟ੍ਰੈਫਿਕ ਪ੍ਰਵਾਹ ਸੁਨਿਸ਼ਚਿਤ ਕਰੇਗਾ।

 

ਹੰਗਰਹੱਲੀ ਅਤੇ ਹੋਲੇਨਾਰਸੀਪੁਰ ਬਾਈਪਾਸ (Hangarahalli and Holenarasipur Bypass) ‘ਤੇ ਆਰਓਬੀ ਦੀ ਸਥਾਪਨਾ ਦੇ ਨਾਲ ਬੇਲੂਰ-ਹਾਸਨ (Belur-Hassan)ਅਤੇ ਯੇਡੇਗੌੜਾਨਹੱਲੀ-ਬਿਲੀਕੇਰੇ  (Yedegowdanahalli-Bilikere)ਸੜਕ ਦੇ 4-ਲੇਨ ਵਿਸਤਾਰ ਨਾਲ ਯਾਤਰਾ ਦੀ ਮਿਆਦ ਵਿੱਚ 2 ਘੰਟੇ ਦੀ ਜ਼ਿਕਰਯੋਗ ਕਮੀ ਆਉਣ ਦੀ ਉਮੀਦ ਹੈ।

ਸੁਚਾਰੂ ਸ਼ਹਿਰੀ ਯੋਜਨਾਬੰਦੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹੋਏ, ਲਕਸ਼ਮਣਤੀਰਥ ਨਦੀ ‘ਤੇ ਇੱਕ ਪ੍ਰਮੁੱਖ ਪੁਲ਼ ਦੇ ਨਿਰਮਾਣ ਨਾਲ ਹੁਨਸੂਰ ਸ਼ਹਿਰ ਵਿੱਚ ਭੀੜਭਾੜ ਘੱਟ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਇਲਾਵਾ,ਸ੍ਰੀਨਿਵਾਸਪੁਰਾ ਅਤੇ ਚਿੰਤਾਮਣੀ ਬਾਈਪਾਸ ਦੇ ਵਿਕਾਸ ਦਾ ਲਕਸ਼ ਦੋਨਾਂ ਸ਼ਹਿਰਾਂ ਵਿੱਚ ਭੀੜ-ਭੜੱਕੇ ਵਿੱਚ ਕਮੀ ਲਿਆਉਣਾ ਹੈ।

ਵੱਡੇ ਅਤੇ ਛੋਟੇ ਪੁਲ਼ਾਂ ਦੇ ਨਾਲ-ਨਾਲ ਰੇਲਵੇ-ਪਾਰ ਪੱਥ ‘ਤੇ ਰੋਡ ਓਵਰ ਬ੍ਰਿਜ (ਆਰਓਬੀ) ਦਾ ਰਣਨੀਤਕ ਸਮਾਵੇਸ਼, ਨਿਰਵਿਘਨ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦੇ ਠੋਸ ਪ੍ਰਯਾਸ ਨੂੰ ਰੇਖਾਂਕਿਤ ਕਰਦਾ ਹੈ।

****

ਐੱਮਜੇਪੀਐੱਸ



(Release ID: 2013444) Visitor Counter : 52