ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਜੰਗਲੀ ਜੀਵ (ਸੁਰੱਖਿਆ) ਐਕਟ, 1972 (2022 ਵਿੱਚ ਸੋਧੇ ਗਏ) ਦੀ ਧਾਰਾ 49ਐੱਮ ਅਧੀਨ ਬਣਾਏ ਗਏ ਨਿਯਮਾਂ ਦੀ ਅਧਿਸੂਚਨਾ

Posted On: 06 MAR 2024 4:15PM by PIB Chandigarh

ਜੰਗਲੀ ਜੀਵ (ਸੁਰੱਖਿਆ) ਐਕਟ, 1972 (1972 ਦਾ 53), ਜੰਗਲੀ ਜਾਨਵਰਾਂ ਦੀਆਂ ਵੱਖ-ਵੱਖ ਕਿਸਮਾਂ ਦੀ ਸੁਰੱਖਿਆ, ਉਨ੍ਹਾਂ ਦੇ ਨਿਵਾਸ ਸਥਾਨਾਂ ਦੇ ਪ੍ਰਬੰਧਨ ਅਤੇ ਜੰਗਲੀ ਜਾਨਵਰਾਂ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਕੀਤੇ ਉਤਪਾਦਾਂ ਵਿੱਚ ਵਪਾਰ ਦੇ ਨਿਯਮ ਅਤੇ ਨਿਯੰਤਰਨ ਲਈ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ।

 

ਇਸ ਐਕਟ ਵਿੱਚ ਆਖ਼ਰੀ ਵਾਰ ਸੋਧ 2022 ਵਿੱਚ ਕੀਤੀ ਗਈ ਸੀ। ਜੰਗਲੀ ਜੀਵ (ਸੁਰੱਖਿਆ) ਸੋਧ ਐਕਟ, 2022 1 ਅਪ੍ਰੈਲ, 2023 ਤੋਂ ਲਾਗੂ ਹੋ ਗਿਆ ਹੈ। ਐਕਟ ਦੀ ਧਾਰਾ 49ਐੱਮ ਜੀਵਿਤ ਅਨੁਸੂਚਿਤ ਜਾਨਵਰਾਂ ਦੀਆਂ  ਪ੍ਰਜਾਤੀਆਂ ਦੇ ਕਬਜ਼ੇ, ਤਬਾਦਲੇ ਅਤੇ ਜਨਮ ਦੀ ਰਜਿਸਟ੍ਰੇਸ਼ਨ ਅਤੇ ਮੌਤ ਦੀ ਰਿਪੋਰਟ ਕਰਨ ਦੀ ਵਿਵਸਥਾ ਹੈ। ਇਸ ਵਿੱਚ ਉਹ ਪ੍ਰਜਾਤੀਆਂ ਸ਼ਾਮਿਲ ਹਨ ਜੋ ਸੀਆਈਟੀਈਐੱਸ ਦੀ ਅੰਤਿਕਾ ਵਿੱਚ ਸੂਚੀਬੱਧ ਹਨ ਅਤੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀ ਅਨੁਸੂਚੀ IV ਵਿੱਚ ਸੂਚੀਬੱਧ ਹਨ। 

ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 28 ਫ਼ਰਵਰੀ, 2024 ਨੂੰ ਗਜ਼ਟ ਨੋਟੀਫਿਕੇਸ਼ਨ ਰਾਹੀਂ ਧਾਰਾ 49ਐੱਮ ਦੇ ਉਦੇਸ਼ਾਂ ਲਈ ਨਿਯਮਾਂ ਨੂੰ ਸੂਚਿਤ ਕੀਤਾ ਹੈ। 

ਅਜਿਹੇ ਜਾਨਵਰਾਂ ਦੀ ਪ੍ਰਜਾਤੀ ਦੇ ਜੀਵਿਤ ਨਮੂਨੇ ਰੱਖਣ ਵਾਲੇ ਸਾਰੇ ਵਿਅਕਤੀਆਂ ਨੂੰ ਇਹ ਨਿਯਮਾਂ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ ਅਤੇ ਇਸ ਤੋਂ ਬਾਅਦ ਅਜਿਹੇ ਜਾਨਵਰਾਂ ਦੀਆਂ ਪ੍ਰਜਾਤੀਆਂ ਦੇ ਕਬਜ਼ੇ ਦੇ ਤੀਹ ਦਿਨਾਂ ਦੇ ਅੰਦਰ ਸਬੰਧਿਤ ਰਾਜ ਦੇ ਮੁਖੀ ਨੂੰ ਅਜਿਹੇ ਕਬਜ਼ੇ ਦੀ ਰਜਿਸਟ੍ਰੇਸ਼ਨ ਲਈ ਵਾਇਲਡ ਲਾਈਫ਼ ਵਾਰਡਨ, ਪਰਿਵੇਸ਼ 2.0 ਪੋਰਟਲ (https://parivesh.nic.in/parivesh-ua/#/) ਰਾਹੀਂ ਅਰਜ਼ੀ ਦੇਣੀ ਪਵੇਗੀ। 

ਇਸ ਤੋਂ ਬਿਨਾਂ ਇਨ੍ਹਾਂ ਨਿਯਮਾਂ ਦੇ ਅਨੁਸਾਰ, ਅਜਿਹੇ ਨਮੂਨੇ (ਨਮੂਨਿਆਂ) ਦੇ ਕਬਜ਼ੇ ਦੇ ਕਿਸੇ ਵੀ ਤਬਾਦਲੇ ਅਤੇ ਸੰਤਾਨ ਦੇ ਜਨਮ ਨੂੰ ਵੀ ਰਜਿਸਟਰ ਕੀਤਾ ਜਾਵੇਗਾ ਅਤੇ ਅਜਿਹੇ ਨਮੂਨੇ (ਨਮੂਨਿਆਂ) ਦੀ ਮੌਤ ਦੀ ਸੂਚਨਾ ਪਰਿਵੇਸ਼ 2.0 ਪੋਰਟਲ (PARIVESH 2.0 portal) ਰਾਹੀਂ ਸਬੰਧਿਤ ਚੀਫ਼ ਵਾਇਲਡ ਲਾਈਫ਼ ਵਾਰਡਨ ਨੂੰ ਦਿੱਤੀ ਜਾਵੇਗੀ। 

ਗਜ਼ਟ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ: 

 

 

  *****

 

ਐੱਮਜੇਪੀਐੱਸ/ਐੱਨਐੱਸਕੇ




(Release ID: 2012107) Visitor Counter : 101