ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦਾ ਧਿਆਨ ਮੀਡੀਆ ਅਤੇ ਐਂਟਰਟੇਨਮੈਂਟ (ਐੱਮ ਐਂਡ ਈ) ਉਦਯੋਗ ਦੀ ਉੱਨਤੀ ਲਈ ਅਨੁਕੂਲ ਮਾਹੌਲ ਬਣਾਉਣ ‘ਤੇ ਹੈ


ਭਾਰਤ ਦੀ ਸੌਫਟ ਪਾਵਰ ਅਤੇ ਕਈ ਦੇਸ਼ਾਂ ਦਰਮਿਆਨ ਭਾਰਤ ਦੇ ਉਥਾਨ ਵਿੱਚ ਮੁੱਖ ਯੋਗਦਾਨਕਰਤਾ ਹੈ ਐੱਮ ਐਂਡ ਈ ਸੈਕਟਰ

ਮੀਡੀਆ ਅਤੇ ਐਂਟਰਟੇਨਮੈਂਟ ਸੈਕਟਰ ਵਿੱਚ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਨਿਹਿਤ ਹਨ ਅਤੇ ਇਹ ਸਾਡੀ ਅਰਥਵਿਵਸਥਾ ਨੂੰ ਕਈ ਗੁਣਾ ਵਧਾਉਣ ਵਾਲਾ ਹੈ : ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੇ ਜਾਜੂ

ਮੁੰਬਈ ਵਿੱਚ ਫਿੱਕੀ ਫ੍ਰੇਮਸ 2024 (FICCI FRAMES 2024) ਦਾ ਉਦਘਾਟਨ; ਇਹ ਸੰਮੇਲਨ ਸੰਚਾਰ ਅਤੇ ਅਦਾਨ-ਪ੍ਰਦਾਨ ਲਈ ਪ੍ਰਮੁੱਖ ਐੱਮ ਐਂਡ ਈ ਉਦਯੋਗ ਦੀਆਂ ਹਸਤੀਆਂ, ਪ੍ਰਭਾਵਸ਼ਾਲੀ ਲੋਕਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇੱਕ ਮੰਚ ‘ਤੇ ਲਿਆਂਦਾ

Posted On: 05 MAR 2024 4:45PM by PIB Chandigarh

ਫਿੱਕੀ ਫ੍ਰੇਮਸ (FICCI FRAMES) ਦਾ 24ਵਾਂ ਸੰਸਕਰਣ ਅੱਜ ਮੁੰਬਈ ਵਿੱਚ ਸ਼ੁਰੂ ਹੋਇਆ। ਇਸ ਦੇ ਉਦਘਾਟਨ ਸੈਸ਼ਨ ਵਿੱਚ ਮਹਾਰਾਸ਼ਟਰ ਸਰਕਾਰ ਦੇ ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰੀ ਸ਼੍ਰੀ ਮੰਗਲ ਪ੍ਰਭਾਤ ਲੋਢਾ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਸੰਜੇ ਜਾਜੂ, ਅਭਿਨੇਤਰੀ ਸੁਸ਼੍ਰੀ ਰਾਣੀ ਮੁਖਰਜੀ, ਫਿੱਕੀ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਅਨੰਤ ਗੋਇਨਕਾ, ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਕਮੇਟੀ ਜੇ ਫਿੱਕੀ ਪ੍ਰਧਾਨ ਸ਼੍ਰੀ ਕੇਵਿਨ ਵਾਜ਼ (Shri Kevin Vaz) ਅਤੇ ਏਵੀਜੀਸੀ ਦੇ ਫਿੱਕੀ ਪ੍ਰਧਾਨ ਸ਼੍ਰੀ ਆਸ਼ੀਸ਼ ਕੁਲਕਰਣੀ (AVGC  Shri  Ashish Kulkarni) ਅਤੇ ਪਤਵੰਤਿਆਂ ਨੇ ਹਿੱਸਾ ਲਿਆ।

ਸ਼੍ਰੀ ਮੰਗਲ ਮੰਗਲ ਪ੍ਰਭਾਤ ਲੋਢਾ (Mangal Mangal Prabhat Lodha) ਨੇ ਆਏ ਸਾਰੇ ਪ੍ਰਤੀਭਾਗੀਆਂ ਦਾ ਮਹਾਰਾਸ਼ਟਰ ਸਰਕਾਰ ਵੱਲੋਂ ਸੁਆਗਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਰਗੇ ਰਾਸ਼ਟਰ ਲਈ ਕੌਸ਼ਲ ਅਤੇ ਮੁੜ: ਕੌਸ਼ਲ ਨੂੰ ਅਤਿਅਧਿਕ ਮਹੱਤਵ ਮਿਲੇਗਾ ਅਤੇ ਉਨ੍ਹਾਂ ਨੇ ਉਦਯੋਗ ਜਗਤ ਤੋਂ ਕੌਸ਼ਲ ਖੇਤਰ ਵਿੱਚ ਸਹਾਇਤਾ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੇ ‘ਵਿਕਸਿਤ ਭਾਰਤ’ (‘Viksit Bharat’) ਦੇ ਸੁਪਨੇ ਨੂੰ ਸਾਕਾਰ ਕਰਨ ਦੇ ਸਾਰੇ ਸਮੂਹਿਕ ਯੋਗਦਾਨ ‘ਤੇ ਨਿਰਭਰ ਕਰਦਾ ਹੈ। 

ਇਸ ਮੌਕੇ ‘ਤੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਕਿਹਾ ਕਿ ਸਾਡੇ ਸਮਾਜ ਨੂੰ ਅਕਾਰ ਦੇਣ, ਸਾਡੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਅਤੇ ਸਾਡੇ ਸਮੂਹਿਕ ਪ੍ਰਯਾਸਾਂ ਨੂੰ ਪ੍ਰਤਿਬਿੰਬਤ ਕਰਨ ਵਿੱਚ ਐੱਮ ਐਂਡ ਈ ਸੈਕਸ਼ਨ ਦੀ ਅਹਿਮ ਭੂਮਿਕਾ ਨੂੰ ਭਾਰਤ ਸਰਕਾਰ ਨੇ ਪਹਿਚਾਣਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਦਯੋਗ ਆਪਣੀ ਰਚਨਾਤਮਕਤਾ, ਇਨੋਵੇਸ਼ਨ, ਸੱਭਿਆਚਾਰਕ ਸਮ੍ਰਿੱਧੀ ਲਈ ਮਸ਼ਹੂਰ ਹੈ ਅਤੇ ਇਹ ਸਿਰਫ਼ ਸਾਡੇ ਦੇਸ਼ ਦੇ ਲਈ ਹੀ ਨਹੀਂ, ਸਗੋਂ ਦੁਨੀਆ ਲਈ ਵੀ ਮਾਰਗਦਰਖਕ ਦਾ ਕੰਮ ਕਰਦਾ ਹੈ। ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕਿਹਾ ਕਿ ਇਹ ਖੇਤਰ ਭਾਰਤੀ ਜੀਵਨ ਦੇ  ਵਿਭਿੰਨ ਟੇਪੈਸਟਰੀ ਨਾਲ ਡੂੰਘਾਈ ਨਾਲ ਮੇਲ ਖਾਂਦਾ ਹੈ ਅਤੇ ਇਹ ਸੀਮਾਵਾਂ ਨੂੰ ਪਾਰ ਕਰਦਾ ਹੈ ਅਤੇ ਸਾਡੇ ਜਿਹੀਆਂ ਵਿਵਿਧਤਾਵਾਂ ਨਾਲ ਭਰਪੂਰ ਰਾਸ਼ਟਰ ਲਈ ਅਨੇਕਤਾ ਵਿੱਚ ਏਕਤਾ ਨੂੰ ਹੁਲਾਰਾ ਦਿੰਦਾ ਹੈ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਕਿਹਾ ਕਿ ਐੱਮ ਐਂਡ ਈ ਇੱਕ ਯੂਨਿਕ ਸੈੱਗਮੈਂਟ ਹੈ ਜਿਸ ਵਿੱਚ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਨਿਹਿਤ ਹਨ ਅਤੇ ਨਾਲ ਹੀ ਇਸ ਖੇਤਰ ਵਿੱਚ ਹੋਣ ਵਾਲੇ ਵਿਘਨਾਂ ਦੇ ਦ੍ਰਿਸ਼ਟੀਕੋਣ ਤੋਂ ਇਹ ਇੱਕ ਉੱਭਰਦਾ ਹੋਇਆ ਖੇਤਰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਸਾਡੀ ਅਰਥਵਿਵਸਥਾ ਨੂੰ ਕਈ ਗੁਣਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਔਨਲਾਈਨ ਮੀਡੀਆ ਸਮੱਗਰੀ ਦੀ ਉਪਲਬਧਤਾ ਕਾਰਨ ਐੱਮ ਐਂਡ ਈ ਸੈਕਟਰ ਤੇਜ਼ ਬਦਲਾਅ ਦਾ ਗਵਾਹ ਬਣ ਰਿਹਾ ਹੈ

ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਭਾਰਤ ਡਿਜੀਟਲ ਟ੍ਰਾਂਸਫੋਰਮੇਸ਼ਨ ਦੇ ਦੌਰ ‘ਤੋਂ ਗੁਜ਼ਰ ਰਿਹਾ ਹੈ, ਔਨਲਾਈਨ ਮੀਡੀਆ ਸਮੱਗਰੀ ਦੀ ਉਪਲਬਧਤਾ ਕਾਰਨ ਐੱਮ ਐਂਡ ਈ ਸੈਕਟਰ ਵੀ ਤੇਜ਼ ਬਦਲਾਅ ਦਾ ਗਵਾਹ ਬਣ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਕਿਫਾਇਤੀ ਸਮਾਰਟ ਫੋਨ ਅਤੇ ਡੇਟਾ ਦੀ ਉਪਲਬਧਤਾ ਕਾਰਨ ਇੰਟਰਨੈੱਟ ‘ਤੇ ਮੌਜੂਦ ਸਮੱਗਰੀ ਤੱਕ ਪਹੁੰਚ ਵਧ ਗਈ ਹੈ। ਡਿਜੀਟਲ ਇਨਫ੍ਰਾਸਟ੍ਰਕਚਰ ਬਾਰੇ ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ 90 ਇੰਟਰਨੈੱਟ ਉਪਯੋਗਕਰਤਾ, 60 ਕਰੋੜ ਤੋਂ ਵੱਧ ਸਮਾਰਟ ਫੋਨ ਅਤੇ 4 ਕਰੋੜ ਤੋਂ ਵੱਧ ਕਨੈਕਟਿਡ ਟੀਵੀ ਹਨ।

 
 

ਭਾਰਤ ਦੀ ਸੌਫਟ ਪਾਵਰ ਵਿੱਚ ਮੁੱਖ ਯੋਗਦਾਨਕਰਤਾ ਹੈ ਐੱਮ ਐਂਡ ਈ ਸੈਕਟਰ

ਪਿਛਲੇ ਸਾਲ ਦੀ ਫਿੱਕੀ –ਅਰਨਸਟ ਐਂਡ ਯੰਗ ਰਿਪੋਰਟ (FICCI-Ernst & Young report) ਅਨੁਸਾਰ, ਭਾਰਤ ਦੇ ਐੱਮ ਐਂਡ ਈ ਸੈਕਟਰ ਦਾ ਅਕਾਰ 2 ਲੱਖ ਕਰੋੜ ਦੇ ਕਰੀਬ ਹੋਣ ਦਾ ਅੰਦਾਜ਼ਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਇਹ ਵੀ ਦੱਸਿਆ ਕਿ ਡਿਜੀਟਲ ਮੀਡੀਆ ਸੈੱਗਮੈਂਟ ਵਿੱਚ ਸਾਲ-ਦਰ-ਸਾਲ 30 ਫੀਸਦੀ ਦਾ ‘ਭਾਰੀ’ ਵਾਧਾ ਦੇਖਿਆ ਜਾ ਰਿਹਾ ਹੈ। ਅਸਲੀ ਬਦਲਾਅ ਓਟੀਟੀ ਸੈੱਗਮੈਂਟ ਪਲੈਟਫਾਰਮ ਹਨ, ਜਿਨ੍ਹਾਂ ਵਿੱਚੋਂ ਕਈ ਖੇਤਰੀ ਭਾਸ਼ਾਵਾਂ ਵਿੱਚ ਹਨ। ਭਾਰਤ ਵਿੱਚ ਓਟੀਟੀ ਸੈੱਗਮੈਂਟ ਦੀ ਕੀਮਤ ਫਿਲਹਾਲ 10 ਹਜ਼ਾਰ ਕਰੋੜ ਰੁਪਏ ਹੈ। ਸਾਡੇ ਦੇਸ਼ ਵਿੱਚ ਸਮੱਗਰੀ ਦੇ ਵਾਧੇ ਕਾਰਨ ਇਹ ਸੈੱਗਮੈਂਟ ਵਿਦੇਸ਼ੀ ਨਿਵੇਸ਼ ਵੀ ਆਕਰਸ਼ਿਤ ਕਰ ਰਿਹਾ ਹੈ। ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕਿਹਾ ਕਿ ਦੇਸ਼ ਭਾਰਤ ਦੇ ਓਟੀਟੀ ਸਮੱਗਰੀ ਲਈ ਟੌਪ ਇੰਟਰਨੈਸ਼ਨਲ ਮਾਰਕਿਟ ਬਣ ਰਹੇ ਹਨ। ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕਿਹਾ, ‘ਇਹ ਸਾਰੇ ਅੰਕੜੇ ਐੱਮ ਐਂਡ ਈ ਸੈਕਟਰ ਨੂੰ ਭਾਰਤ ਦੀ ਸੌਫਟ ਪਾਵਰ ਅਤੇ ਕਈ ਦੇਸ਼ਾਂ ਦਰਮਿਆਨ ਭਾਰਤ ਦੇ ਉਥਾਨ ਵਿੱਚ ਅਹਿਮ ਯੋਗਦਾਨਕਰਤਾ ਦੇ ਰੂਪ ਵਿੱਚ ਦੇਖਣ ਦਾ ਮਾਰਗ ਪੱਧਰਾ ਕਰਦੇ ਹਨ।’

 

ਐੱਮ ਐਂਡ ਈ ਸੈਕਟਰ ਲਈ ਸਰਕਾਰੀ ਨੀਤੀਆਂ ਅਤੇ ਪਹਿਲ

“ਜਿਵੇਂ-ਜਿਵੇਂ ਅਸੀਂ ਅੱਗੇ ਵਧ ਰਹੇ ਹਾਂ, ਭਾਰਤ ਸਰਕਾਰ ਦਾ ਧਿਆਨ ਉਦਯੋਗ ਦੀ ਉੱਨਤੀ ਲਈ ਅਨੁਕੂਲ ਮਾਹੌਲ ਬਣਾਉਣ ‘ਤੇ ਹੈ।” ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਮੀਡੀਆ ਅਤੇ ਐਂਟਰਟੇਨਮੈਂਟ ਸੈਕਟਰ ਨੂੰ ਹੁਲਾਰਾ ਦੇਣ ਲਈ ਸਿਨੇਮੈਟੋਗ੍ਰਾਫ ਐਕਟ ਵਿੱਚ ਸੋਧ, ਇਨਫਾਰਮੇਸ਼ਨ ਟੈਕਨੋਲੋਜੀ ਮੱਧਵਰਤੀ ਦਿਸ਼ਾ-ਨਿਰਦੇਸ਼, ਡਿਜੀਟਲ ਮੀਡੀਆ ਆਚਾਰ ਸੰਹਿਤਾ (Rules)  ਡੀਟੀਐੱਸ ਸੈਕਟਰ ਅਤੇ ਹੋਰ ਵਿੱਚ ਕੇਬਲ ਵਿੱਚ ਵਧੀ ਹੋਈ ਐੱਫਡੀਆਈ ਸੀਮਾ ਆਦਿ ਜਿਹੇ ਕਈ ਕਦਮ ਉਠਾਏ ਜਾ ਰਹੇ ਹਨ। ਟੀਵੀ ਪ੍ਰਸਾਰਣ ਖੇਤਰ ਵਿੱਚ ਕਈ ਸੁਧਾਰ ਲਿਆਂਦੇ ਗਏ ਹਨ, ਜਿਵੇਂ ਅੱਪਲਿੰਕਿੰਗ ਅਤੇ ਡਾਊਨਲਿੰਕਿੰਗ ਦਿਸ਼ਾਨਿਰਦੇਸ਼ ਜੋ ਈਜ਼ ਆਫ਼ ਡੂਇੰਗ ਬਿਜ਼ਿਨਿਸ ਅਤੇ ਈਜ਼ ਆਫ਼ ਕੰਪਲਾਇੰਸ ਸੁਨਿਸ਼ਚਿਤ ਕਰਦੇ ਹਨ। 

ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕਿਹਾ ਕਿ ਨੈਸ਼ਨਲ ਐਨੀਮੇਸ਼ਨ, ਵਿਜ਼ੁਅਲ ਇਫੈਕਸਟ, ਗੇਮਿੰਗ ਅਤੇ ਕੌਮੀਕਸ (ਏਵੀਜੀਸੀ) ਪਾਲਿਸੀ ਹੁਣ ਆਪਣੀ ਐਡਵਾਂਸਡ ਸਟੇਜ ‘ਤੇ ਹੈ ਅਤੇ “ਵਿਸ਼ਵ ਲਈ ਭਾਰਤ ਵਿੱਚ ਬਣਾਓ” ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਏਵੀਜੀਸੀ ਪਾਲਿਸੀ, ਜਿਸ ਨੂੰ ਉਦਯੋਗ ਹਿਤਧਾਰਕਾਂ ਤੋਂ ਪ੍ਰਾਪਤ ਇਨਪੁਟਸ ਦੇ ਨਾਲ ਤਿਆਰ ਕੀਤਾ ਗਿਆ ਹੈ, ਨਿਵੇਸ਼ ਦੀ ਸੁਵਿਧਾ ਪ੍ਰਦਾਨ ਕਰੇਗੀ, ਇਨੋਵੇਸ਼ਨ ਨੂੰ ਹੁਲਾਰਾ ਦੇਵੇਗੀ, ਕੌਸ਼ਲ ਵਿਕਾਸ ਨੂੰ ਸੁਨਿਸ਼ਚਿਤ ਕਰੇਗੀ, ਬੌਧਿਕ ਸੰਪਦਾ ਦੀ ਰੱਖਿਆ ਕਰੇਗੀ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਮਦਦ ਕਰੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਏਵੀਜੀਸੀ ਅਤੇ ਵਿਸਤਾਰਿਤ ਰਿਐਲਿਟੀ ਸੈਕਟਰ ਲਈ ਇੱਕ ਨੈਸ਼ਨਲ ਸੈਕਟਰ ਆਫ਼ ਐਕਸੀਲੈਂਸ ਦੀ ਸਥਾਪਨਾ ਦੀ ਵੀ ਕਲਪਨਾ ਕੀਤੀ ਹੈ, ਜੋ ਇਸ ਸੈਕਟਰ ਲਈ ਵਿਸ਼ਵ ਪੱਧਰੀ ਪ੍ਰਤਿਭਾਵਾਂ ਤਿਆਰ ਕਰੇਗਾ ਅਤੇ ਇਨਕਿਊਬੇਟਰ ਸੈਂਟਰਾਂ ਦੀ ਸਥਾਪਨਾ ਅਤੇ ਉਦਯੋਗ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਦੀ ਵੀ ਮਨਜ਼ੂਰੀ ਦੇਵੇਗਾ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਵਿਦੇਸ਼ੀ ਫਿਲਮ ਨਿਰਮਾਤਾਵਾਂ ਨੂੰ ਭਾਰਤ ਵਿੱਚ ਸ਼ੂਟਿੰਗ ਕਰਨ ਲਈ ਪ੍ਰੋਤਸਾਹਨ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੱਡੇ ਬਜਟ ਦੀਆਂ ਇੰਟਰਨੈਸ਼ਨਲ ਫਿਲਮਾਂ ਦਾ ਸਾਡੇ ਦੇਸ਼ ਵਿੱਚ ਆਉਣਾ ਸੁਨਿਸ਼ਚਿਤ ਕਰਨ ਲਈ ਭਾਰਤ ਨੇ ਕਈ ਦੇਸ਼ਾਂ ਨਾਲ ਸਹਿ-ਉਤਪਾਦਨ ਸੰਧੀਆਂ ‘ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ  ਇਸ ਨਾਲ ਨਾ ਸਿਰਫ਼ ਨਿਵੇਸ਼ ਆਏਗਾ ਸਗੋਂ ਦੇਸ਼-ਵਿਦੇਸ਼ ਵਿੱਚ ਸੰਪਰਕ ਵੀ ਕਾਇਮ ਹੋਵੇਗਾ ਅਤੇ ਸਾਨੂੰ ਆਪਣੀ ਸੌਫਟ ਪਾਵਰ ਦਿਖਾਉਣ ਲਈ ਪ੍ਰੇਰਿਤ ਕਰੇਗਾ। 

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਦੇ ਐੱਮ ਐਂਡ ਈ ਸੈਕਟਰ ਨੂੰ ਹੁਲਾਰਾ ਦੇਣ ਅਤੇ ਦੁਨੀਆ ਦੇ ਸਾਹਮਣੇ ਸਾਡੇ ਸਿਨੇਮੈਟਿਕ ਕਲਚਰ ਨੂੰ ਪ੍ਰਦਰਸ਼ਿਤ  ਕਰਨ ਲਈ ਇੱਫੀ (IFFI), ਐੱਮਆਈਐੱਫਐੱਫ (MIFF) ਆਦਿ ਜਿਹੇ ਫਿਲਮ ਫੈਸਟੀਵਲਸ ਦੀ ਵੀ ਆਯੋਜਨ ਕਰਦਾ ਹੈ ਅਤੇ ਵਿਭਿੰਨ ਇੰਟਰਨੈਸ਼ਨਲ ਫਿਲਮ ਫੈਸਟੀਵਲਸ ਵਿੱਚ ਹਿੱਸਾ ਲੈਂਦਾ ਹੈ। ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਕਿਹਾ ਕਿ ਮੰਤਰਾਲੇ ਕਈ ਰੀਜ਼ਨਲ ਫਿਲਮ ਫੈਸਟੀਵਲਸ ਵੀ ਕਰਦਾ ਹੈ ਜੋ ਮੁੱਖਧਾਰਾ ਤੋਂ ਅਣਛੋਹੇ ਖੇਤਰਾਂ ਵਿੱਚ ਜ਼ਮੀਨੀ ਪੱਧਰ ‘ਤੇ ਫਿਲਮ ਨਿਰਮਾਣ, ਫਿਲਮ ਦੇਖਣ ਅਤੇ ਐੱਮ ਐਂਡ ਈ ਸਮੱਗਰੀ ਦਾ ਉਪਭੋਗ ਕਰਨ ਦੇ ਸੱਭਿਆਚਾਰ ਦਾ ਪ੍ਰਸਾਰ ਕਰਨ ਵਿੱਚ ਸਹਾਇਤਾ ਕਰਦੇ ਹਨ। 

ਉਨ੍ਹਾਂ ਨੇ ਕਿਹਾ, “ਜਿਵੇਂ-ਜਿਵੇਂ ਅਸੀਂ ਅੱਗੇ ਵਧ ਰਹੇ ਹਾਂ, ਭਾਰਤ ਸਰਕਾਰ ਦਾ ਧਿਆਨ ਉਦਯੋਗ ਦੀ ਉੱਨਤੀ ਲਈ ਅਨੁਕੂਲ ਮਾਹੌਲ ਬਣਾਉਣ ‘ਤੇ ਹੈ।”

ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਜਾਜੂ ਨੇ ਇਹ ਵੀ ਕਿਹਾ ਕਿ ਫਿੱਕੀ ਫ੍ਰੇਮਸ ਵਰਗੇ ਸੰਮੇਲਨ ਭਾਰਤ ਨੂੰ ਐੱਮ ਐਂਡ ਈ ਸੈਕਟਰ ਵਿੱਚ ਵਿਸ਼ਵ ਵਿੱਚ ਮੋਹਰੀ ਬਣਾਉਣਗੇ ਅਤੇ ਸਾਡੇ ਦੇਸ਼ ਵਿੱਚ ਕਈ ਗੁਣਾ ਪ੍ਰਭਾਵ ਲਿਆਉਣਗੇ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ।

ਅਭਿਨੇਤਰੀ ਸੁਸ਼੍ਰੀ ਰਾਣੀ ਮੁਖਰਜੀ ਨੇ ਕਿਹਾ ਕਿ ਫਿੱਕੀ ਫ੍ਰੇਮਸ 2024 ਨੇ ਲਗਾਤਾਰ ਬਦਲਦੇ ਮੀਡੀਆ ਅਤੇ ਐਂਟਰਟੇਨਮੈਂਟ ਇੰਡਸਟਰੀ ਲਈ ਏਜੰਡਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ, ‘ਮਹਾਮਾਰੀ ਨੇ ਸਾਡੇ ਅਨੁਕੂਲਨ, ਇਨੋਵੇਸ਼ਨ ਅਤੇ ਨਵੇਂ ਸਿਰ੍ਹੇ ਤੋਂ ਕਲਪਨਾ ਕਰਨ ਲਈ ਮਜ਼ਬੂਰ ਕੀਤਾ ਤਾਕਿ ਅਸੀਂ ਦਰਸ਼ਕਾਂ ਨਾਲ ਜੁੜ ਸਕੀਏ। ਜਿਵੇਂ-ਜਿਵੇਂ ਉਪਭੋਗਤਾਵਾਂ ਦੀ ਪਸੰਦ ਵਿਕਸਿਤ ਹੋ ਰਹੀ ਹੈ, ਯੂਨਿਕ ਅਤੇ ਇਨੋਵੇਟਿਵ ਸਮੱਗਰੀ ਪ੍ਰਦਾਨ ਕਰਨ ਦੀ ਮੰਗ ਵਧ ਰਹੀ ਹੈ।”

 

ਇਸ ਮੌਕੇ ‘ਤੇ ਫਿੱਕੀ-ਈਵਾਈ ਰਿਪੋਰਟ “ਰੀਈਨਵੈਂਟ” –ਇੰਡੀਆਜ਼ ਮੀਡੀਆ ਐਂਡ ਐਂਟਰਟੇਨਮੈਂਟ ਸੈਕਟਰ ਈਜ਼ ਇਨੋਵੇਟਿੰਗ ਫਾਰ ਦ ਫਿਊਚਰ” ਵੀ ਲਾਂਚ ਕੀਤੀ ਗਈ।

ਪਿਛਲੇ ਵਰ੍ਹਿਆਂ ਦੀ ਤਰ੍ਹਾਂ, ਫਿੱਕੀ ਫ੍ਰੇਮਸ 2024 ਤਿੰਨ ਦਿਨਾਂ ਲਈ ਉਦਯੋਗ ਜਗਤ ਦੀਆਂ ਹਸਤੀਆਂ, ਪ੍ਰਭਾਵਸ਼ਾਲੀ ਲੋਕਾਂ ਅਤੇ ਨੀਤੀ ਨਿਰਮਾਤਾਵਾਂ ਸਹਿਤ ਐੱਮ ਐਂਡ ਈ ਹਿਤਧਾਰਕਾਂ ਦਰਮਿਆਨ ਸੰਚਾਰ ਅਤੇ ਅਦਾਨ –ਪ੍ਰਦਾਨ ਦਾ ਮੰਚ ਪ੍ਰਦਾਨ ਕਰੇਗਾ। ਇਹ ਸੰਮੇਲਨ ਇਸ ਉਦਯੋਗ ਦੇ ਵਿਭਿੰਨ ਖੇਤਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ 400,000 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਇਕੱਠਿਆਂ ਲਿਆਇਆ ਹੈ।

 

*****

ਪੀਆਈਬੀ ਮੁੰਬਈ/ਐੱਸਵੀਐੱਸ/ਐੱਨਜੇ/ਐੱਸਸੀ/ਡੀਆਰ


(Release ID: 2011971) Visitor Counter : 75