ਪ੍ਰਧਾਨ ਮੰਤਰੀ ਦਫਤਰ

TV 9 ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

Posted On: 26 FEB 2024 10:58PM by PIB Chandigarh

ਮੇਰੇ ਇੱਥੇ ਪੁਰਾਣੇ ਜ਼ਮਾਨੇ ਵਿੱਚ ਯੁੱਧ ਵਿੱਚ ਜਾਣ ਤੋਂ ਪਹਿਲੇ ਬਹੁਤ ਜੋਰੋ ਦੀ ਡੁਗਡੁਗੀ ਵਜਾਈ ਜਾਂਦੀ ਸੀ, ਵੱਡੇ ਬਿਗੁਲ ਵਜਾਏ ਜਾਂਦੇ ਸਨ ਤਾਕਿ ਜਾਣ ਵਾਲਾ ਜ਼ਰਾ ਜੋਸ਼ ਵਿੱਚ ਜਾਵੇ, ਥੈਕਿਉਂ ਦਾਸ! TV Nine ਦੇ ਸਾਰੇ ਦਹਾਕਿਆਂ ਨੂੰ ਮੇਰਾ ਨਮਸਕਾਰ ਅਤੇ ਇੱਥੇ ਮੌਜੂਦ ਆਪ ਸਭ ਨੂੰ ਵੀ...ਮੈਂ ਅਕਸਰ ਭਾਰਤ ਦੀ ਡਾਇਵਰਸਿਟੀ ਦੀ ਚਰਚਾ ਕਰਦਾ ਰਹਿੰਦਾ ਹਾਂ। ਇਸ ਡਾਇਵਰਸਿਟੀ ਨੂੰ TV Nine ਦਾ ਨਿਊਜ਼ਰੂਮ,  ਤੁਹਾਡੀ ਰਿਪੋਰਟਿੰਗ ਟੀਮ ਵਿੱਚ ਬਖੂਬੀ ਉਹ ਨਜ਼ਰ ਆਉਂਦਾ ਹੈ, ਇਹ ਰਿਪ੍ਰੇਜੈਂਟ ਕਰਦਾ ਹੈ। TV Nine ਦੀਆਂ ਕਈ ਭਾਰਤੀ ਭਾਸ਼ਾਵਾਂ ਵਿੱਚ ਮੀਡੀਆ ਪਲੈਟਫਾਰਮਸ ਹਨ।ਤੁਸੀਂ ਭਾਰਤ ਦੀ ਵਾਈਬ੍ਰੈਂਟ ਡੇਮੋਕ੍ਰੇਸੀ, ਉਸ ਦੇ ਪ੍ਰਤੀਨਿਧੀ ਵੀ ਹੋ। ਮੈਂ ਅਲਗ-ਅਲਗ ਰਾਜਾਂ ਵਿੱਚ, ਅਲਗ-ਅਲਗ ਭਾਸ਼ਾਵਾਂ ਵਿੱਚ, TV Nine ਵਿੱਚ ਕੰਮ ਕਰਨ ਵਾਲੇ ਸਾਰੇ ਪੱਤਰਕਾਰ ਸਾਥਿਆਂ ਦਾ, ਤੁਹਾਡੀ ਟੈਕਨੀਕਲ ਟੀਮ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਸਾਥੀਓ,

ਅੱਜ TV Nine ਦੀ ਟੀਮ ਨੇ ਇਸ ਸਮਿਟ ਦੇ ਲਈ ਬੜਾ Interesting Topic ਚੁਣਿਆ ਹੈ। India: Poised For The Next Big ਲੀਪ, ਅਤੇ Big ਲੀਪ ਤੋਂ ਅਸੀਂ ਤਦ ਲੈ ਸਕਦੇ ਹਾਂ, ਜਦੋਂ ਅਸੀਂ ਜੋਸ਼ ਵਿੱਚ ਹੁੰਦੇ ਹਾਂ, ਊਰਜਾ ਨਾਲ ਭਰੇ ਹੋਏ ਹੁੰਦੇ ਹਾਂ। ਕੋਈ ਹਤਾਸ਼-ਨਿਰਾਸ਼ ਦੇਸ਼ ਹੋਵੇ ਜਾਂ ਵਿਅਕਤੀ Big ਲੀਪ ਬਾਰੇ ਸੋਚ ਹੀ ਨਹੀਂ ਸਕਦਾ ਹੈ। ਇਹ ਥੀਮ ਹੀ ਆਪਣੇ ਆਪ ਵਿੱਚ ਇਹ ਦੱਸਣ ਲਈ ਕਾਫੀ ਹੈ ਕਿ ਅੱਜ ਦੇ ਭਾਰਤ ਦਾ ਆਤਮਵਿਸ਼ਵਾਸ ਕਿਸ ਉਂਚਾਈ ‘ਤੇ ਹੈ, ਆਕਾਂਖਿਆ ਕੀ ਹੈ? ਅਗਰ ਅੱਜ ਦੁਨੀਆ ਨੂੰ ਲਗਦਾ ਹੈ ਕਿ ਭਾਰਤ ਇੱਕ ਵੱਡਾ ਲੀਪ ਲੈਣ ਲਈ ਤਿਆਰ ਹੈ, ਤਾਂ ਉਸ ਦੇ ਪਿੱਛੇ 10 ਸਾਲ ਦਾ ਇੱਕ ਪਾਵਰਫੁੱਲ ਲਾਂਚਪੈਡ ਹੈ। ਤਾਂ 10 ਸਾਲਾ ਵਿੱਚ ਅਜਿਹਾ ਕੀ ਬਦਲਿਆ,ਕਿ ਅੱਜ ਅਸੀਂ ਇੱਥੇ ਪਹੁੰਚੇ ਹਾਂ? ਇਹ ਬਦਲਾਅ Mindset ਦਾ ਹੈ। ਇਹ ਬਦਲਾਅ Self-Confidence ਅਤੇ Trust ਦਾ ਹੈ। ਇਹ ਬਦਲਾਅ Good Governance ਦਾ, ਸੁਸ਼ਾਸਨ ਦਾ।

ਸਾਥੀਓ,

ਇੱਕ ਬਹੁਤ ਪੁਰਾਣੀ ਕਹਾਵਤ ਹੈ-ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜਿੱਤ। ਅਭੀ ਦਾਸ ਦਾ ਮੈਂ quote ਸੁਣਾ ਰਿਹਾ ਸੀ ਲੇਕਿਨ ਮੈਂ ਉਸ ਵਿੱਚ ਥੋੜ੍ਹਾ differ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਇੱਕ ਪ੍ਰਕਾਰ ਨਾਲ ਵੱਡੇ ਮਹਾਨੁਭਾਵਾਂ ਦੀ ਬਾਇਓਗ੍ਰਾਫੀ ਹੁੰਦੀ ਹੈ। ਇਹ ਹੋ ਸਕਦਾ ਹੈ ਕਿ ਪੱਛਮ ਦੀ ਸੋਚ ਹੋਵੇ, ਹਿੰਦੁਸਤਾਨ ਵਿੱਚ ਆਮ ਮਨੁੱਖ ਦੀ ਬਾਇਓਗ੍ਰਾਫੀ, ਉੱਥੇ ਇਤਿਹਾਸ ਹੁੰਦੀ ਹੈ। ਉਹੀ ਦੇਸ਼ ਦਾ ਸੱਚਾ ਸਾਮਰੱਥ ਹੁੰਦਾ ਹੈ ਅਤੇ ਇਸ ਲਈ ਵੱਡੇ ਲੋਕ ਆਏ, ਚਲੇ ਗਏ...ਦੇਸ਼ ਅਜਰ-ਅਮਰ ਰਹਿੰਦਾ ਹੈ।

ਸਾਥੀਓ,

ਹਾਰੇ ਹੋਏ ਮਨ ਤੋਂ ਜਿੱਤ ਮਿਲਣੀ ਬਹੁਤ ਮੁਸ਼ਕਿਲ ਹੁੰਦੀ ਹੈ। ਇਸ ਲਈ ਪਿਛਲੇ 10 ਸਾਲ ਵਿੱਚ Mindset ਵਿੱਚ ਜੋ ਬਦਲਾਅ ਆਇਆ ਹੈ, ਜੋ ਲੀਪ ਅਸੀਂ ਲਿਆ ਹੈ, ਉਹ ਵਾਕਈ ਅਦਭੁੱਤ ਹੈ। ਅੱਜ ਦੇ ਬਾਅਦ ਦਹਾਕਿਆਂ ਤੱਕ ਜਿਨ੍ਹਾਂ ਨੇ ਸਰਕਾਰ ਚਲਾਈ, ਉਨ੍ਹਾਂ ਦਾ ਭਾਰਤੀਤਾ ਦੀ ਸਮਰੱਥਾ ‘ਤੇ ਹੀ ਵਿਸ਼ਵਾਸ ਨਹੀਂ ਸੀ। ਉਨ੍ਹਾਂ ਨੇ ਭਾਰਤੀਆਂ ਨੂੰ Underestimate ਕੀਤਾ, ਉਨ੍ਹਾਂ ਦੀ ਸਮਰੱਥਾ ਨੂੰ ਘੱਟ ਕਰਨ ਕੇ ਆਂਕਿਆ । ਤਦ ਲਾਲ ਕਿਲ੍ਹੇ ਤੋਂ ਕਿਹਾ ਜਾਂਦਾ ਸੀ ਕਿ ਅਸੀਂ ਭਾਰਤੀ ਨਿਰਾਸ਼ਾਵਾਦੀ ਹਾਂ, ਪਰਾਜਯ ਭਾਵਨਾ ਨੂੰ ਅਪਣਾਉਣ ਵਾਲੇ ਹਾਂ। ਲਾਲ ਕਿਲੇ ਤੋਂ ਹੀ ਭਾਰਤੀਆਂ ਨੂੰ ਆਲਸੀ ਕਿਹਾ ਗਿਆ, ਮਿਹਨਤ ਨਾਲ ਜੀ ਚੁਰਾਉਣ ਵਾਲਾ ਕਿਹਾ ਗਿਆ। ਜਦੋਂ ਦੇਸ਼ ਦੀ ਅਗਵਾਈ ਹੀ ਨਿਰਾਸ਼ਾ ਨਾਲ ਭਰੀ ਹੋਈ ਹੋਵੇ, ਤਾਂ ਫਿਰ ਦੇਸ਼ ਵਿੱਚ ਆਸ਼ਾ ਦਾ ਸੰਚਾਰ ਕਿਵੇਂ ਹੁੰਦਾ ? ਇਸ ਲਈ ਦੇਸ਼ ਦੇ ਅਧਿਕਾਂਸ਼ ਲੋਕਾਂ ਨੇ ਵੀ ਇਹ ਮੰਨ ਲਿਆ ਸੀ ਕਿ ਦੇਸ਼ ਤਾਂ ਹੁਣ ਐਵੇ ਹੀ ਚਲੇਗਾ! ਉੱਪਰ ਤੋਂ ਕਰਪਸ਼ਨ, ਹਜ਼ਾਰਾਂ ਕਰੋੜਾਂ ਦੇ ਘੁਟਾਲੇ, ਪਾਲਿਸੀ ਪੈਰਾਲਿਸਿਸ, ਪਰਿਵਾਰਵਾਦ, ਇਨ੍ਹਾਂ ਸਭ ਨੇ ਦੇਸ਼ ਦੀ ਨੀਂਹ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ।

ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਉਸ ਭਿਆਨਕ ਸਥਿਤੀ ਤੋਂ ਦੇਸ਼ ਨੂੰ ਕੱਢ ਕੇ ਇੱਥੇ ਲਿਆਏ ਹਾਂ। ਸਿਰਫ਼ 10 ਸਾਲਾਂ ਵਿੱਚ ਭਾਰਤ, ਦੁਨੀਆ ਦੀ ਟੌਪ ਫਾਇਵ ਅਰਥਵਿਵਸਥਾਵਾਂ ਵਿੱਚ ਆ ਗਿਆ ਹੈ। ਅੱਜ ਦੇਸ਼ ਵਿੱਚ ਜ਼ਰੂਰੀ ਨੀਤੀਆਂ ਵੀ ਤੇਜ਼ੀ ਨਾਲ ਬਣਦੀਆਂ ਹਨ ਅਤੇ ਫੈਸਲੇ ਵੀ ਉਨ੍ਹੀਂ ਹੀ ਤੇਜ਼ੀ ਨਾਲ ਲਏ ਜਾਂਦੇ ਹਨ। Mindset ਵਿੱਚ ਬਦਲਾਅ ਨੇ ਕਮਾਲ ਕਰਕੇ ਦਿਖਾ ਦਿੱਤਾ ਹੈ। 21ਵੀਂ ਸਦੀ ਦੇ ਭਾਰਤ ਨੇ ਛੋਟਾ ਸੋਚਣਾ ਛੱਡ ਦਿੱਤਾ ਹੈ। ਅੱਜ ਅਸੀਂ ਜੋ ਕਰਦੇ ਹਾਂ, ਉਹ Best ਅਤੇ  Biggest ਕਰਦੇ ਹਾਂ। ਅੱਜ ਭਾਰਤ ਦੀਆਂ ਉਪਲਬਧੀਆਂ ਦੇਖ ਕੇ ਦੁਨੀਆ ਹੈਰਾਨ ਹੈ।

ਦੁਨੀਆ ਭਾਰਤ ਦੇ ਨਾਲ ਚਲਣ ਵਿੱਚ ਆਪਣਾ ਫਾਇਦਾ ਦੇਖ ਰਹੀ ਹੈ। ਅਰੇ, ਭਾਰਤ ਨੇ ਇਹ ਵੀ ਕਰ ਲਿਆ-ਇਹ ਰਿਐਕਸ਼ਨ, ਅੱਛਾ ਭਾਰਤ ਨੇ ਇਹ ਕਰ ਲਿਆ ? ਭਾਰਤ ਵਿੱਚ ਇਹ ਹੋ ਗਿਆ ? ਇਹ ਰਿਐਕਸ਼ਨ, ਅੱਜ ਦੀ ਦੁਨੀਆ ਦਾ ਨਿਊ ਨਾਰਮਲ ਹੈ। ਵਧਦੀ ਭਰੋਸੇਯੋਗਤਾ, ਅੱਜ ਭਾਰਤ ਦੀ ਸਭ ਤੋਂ ਵੱਡੀ ਪਹਿਚਾਣ ਹੈ। ਤੁਸੀਂ 10 ਸਾਲ ਪਹਿਲੇ ਦੇ ਅਤੇ ਅੱਜ ਦੇ FDI ਦੇ ਅੰਕੜੇ ਦੇਖੋ। ਪਿਛਲੀ ਸਰਕਾਰ ਦੇ 10 ਸਾਲ ਵਿੱਚ 300 ਬਿਲੀਅਨ ਡਾਲਰ ਦੀ FDI ਭਾਰਤ ਵਿੱਚ ਆਈ। ਸਾਡੀ ਸਰਕਾਰ ਦੇ 10 ਸਾਲ ਵਿੱਚ 640 ਬਿਲੀਅਨ ਡਾਲਰ ਦੀ FDI ਭਾਰਤ ਵਿੱਚ ਆਈ। 10 ਸਾਲ ਵਿੱਚ ਜੋ ਡਿਜੀਟਲ ਕ੍ਰਾਂਤੀ ਆਈ ਹੈ, ਕੋਰੋਨਾ ਦੇ ਸਮੇਂ ਵਿੱਚ ਵੈਕਸੀਨ ‘ਤੇ ਜੋ ਭਰੋਸਾ ਬੈਠਾ ਹੈ, ਅੱਜ ਟੈਕਸ ਦੇਣ ਵਾਲਿਆਂ ਦੀ ਵਧਦੀ ਹੋਈ ਸੰਖਿਆ ਹੋਵੇ, ਇਹ ਚੀਜ਼ਾਂ ਦੱਸ ਰਹੀਆਂ ਹਨ, ਕਿ ਭਾਰਤ ਦੇ ਲੋਕਾਂ ਦਾ ਸਰਕਾਰ ਅਤੇ ਵਿਵਸਥਾ ‘ਤੇ ਭਰੋਸਾ ਵਧ ਰਿਹਾ ਹੈ।

ਮੈਂ ਤੁਹਾਨੂੰ  ਇੱਕ ਹੋਰ ਅੰਕੜਾ ਦਿੰਦਾ ਹਾਂ। ਇੱਥੇ ਇਸ ਹਾਲ ਵਿੱਚ ਜ਼ਿਆਦਾਤਰ ਲੋਕ ਅਜਿਹੇ ਹੋਣਗੇ ਜੋ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਦੇ ਹੋਣਗੇ। ਸਾਲ 2014 ਵਿੱਚ ਦੇਸ਼ ਦੇ ਲੋਕਾਂ ਨੇ ਕਰੀਬ 9 ਲੱਖ ਕਰੋੜ ਰੁਪਏ ਮਿਊਚੁਅਲ ਫੰਡ ਵਿੱਚ ਇਨਵੈਸਟ ਕਰ ਕੇ ਰੱਖੇ ਸਨ। ਅਗਰ ਮੈਂ ਸਾਲ 2024 ਦੀ ਗੱਲ ਕਰਾਂ ਤਾਂ ਅੱਜ ਦੇਸ਼ ਦੇ ਲੋਕਾਂ ਨੇ 52 ਲੱਖ ਕਰੋੜ ਰੁਪਏ  ਉਸ ਤੋਂ ਵੀ ਜ਼ਿਆਦਾ ਮਿਊਚੁਅਲ ਫੰਡ ਵਿੱਚ ਇਨਵੈਸਟ ਕਰ ਰੱਖੇ ਹਨ। ਇਹ ਇਸ ਲਈ ਹੋਇਆ ਹੈ ਕਿਉਂਕਿ ਹਰ ਭਾਰਤੀ ਨੂੰ ਇਹ ਵਿਸ਼ਵਾਸ ਹੈ ਕਿ ਦੇਸ਼ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ।

 

ਅਤੇ ਜਿਤਨਾ ਵਿਸ਼ਵਾਸ ਉਸ ਨੂੰ ਦੇਸ਼ ‘ਤੇ ਹੈ, ਉਤਨਾ ਹੀ ਖੁਦ ‘ਤੇ ਵੀ ਹੈ। ਹਰ ਭਾਰਤੀ ਇਹ ਸੋਚ ਰਿਹਾ ਹੈ-ਮੈਂ ਕੁਝ ਵੀ ਕਰ ਸਕਦਾ ਹਾਂ, ਮੇਰੇ ਲਈ ਕੁਝ ਵੀ ਅਸੰਭਵ ਨਹੀਂ ਹੈ। ਅਤੇ ਇਹ ਗੱਲ TV Nine ਦੇ ਦਹਾਕੇ ਵਿੱਚ ਵੀ ਨੋਟ ਕਰਦੇ ਹੋਣਗੇ ਕਿ ਅਨੇਕ ਲੋਕਾਂ ਦਾ ਪ੍ਰਿਡਿਕਸ਼ਨ ਜਿੱਥੇ ਅਟਕ ਜਾਂਦਾ ਹੈ, ਉਸ ਤੋਂ ਵੀ ਕਿਤੇ ਜ਼ਿਆਦਾ ਬਿਹਤਰ ਪਰਫਾਰਮ ਕਰਕੇ ਅਸੀਂ ਦਿਖਾਇਆ ਹੈ।

ਸਾਥੀਓ,

ਅੱਜ ਇਸ Mindset ਅਤੇ Trust ਵਿੱਚ ਪਰਿਵਰਤਨ ਦਾ ਸਭ ਤੋਂ ਵੱਡਾ ਕਾਰਨ, ਸਾਡੀ ਸਰਕਾਰ ਦਾ Work-Culture ਹੈ, ਗਵਰਨੈਂਸ ਹੈ। ਉਹੀ ਅਫ਼ਸਰ ਹਨ, ਉਹੀ ਆਫਿਸ ਹਨ, ਉਹੀ ਵਿਵਸਥਾਵਾਂ ਹਨ, ਉਹੀ ਫਾਈਲਾਂ ਹਨ, ਲੇਕਿਨ ਨਤੀਜੇ ਕੁਝ ਹੋਰ ਆ ਰਹੇ ਹਨ। ਸਰਕਾਰ ਦੇ ਦਫ਼ਤਰ ਅੱਜ ਸਮੱਸਿਆ ਨਹੀਂ, ਦੇਸ਼ਵਾਸੀਆਂ ਦੇ ਸਹਿਯੋਗੀ ਬਣ ਰਹੇ ਹਨ। ਇਹ ਵਿਵਸਥਾ ਆਉਣ ਵਾਲੇ ਸਮੇਂ ਦੇ ਲਈ ਗਵਰਨੈਂਸ ਦੇ ਨਵੇਂ ਆਦਰਸ਼ ਸਥਾਪਿਤ ਕਰ ਰਹੀ ਹੈ।

ਸਾਥੀਓ,

ਭਾਰਤ ਦੇ ਵਿਕਾਸ ਨੂੰ ਗਤੀ ਦੇਣ ਲਈ, Big ਲੀਪ ਲੈਣ ਲਈ ਇਹ ਬਹੁਤ ਜ਼ਰੂਰੀ ਸੀ ਕਿ ਜਿਸ ਗੀਅਰ ‘ਤੇ ਪਹਿਲੇ ਭਾਰਤ ਚਲ ਰਿਹਾ ਸੀ, ਉਸ ਗੀਅਰ ਨੂੰ ਬਦਲਿਆ ਜਾਵੇ। ਪਹਿਲੇ ਦੀਆਂ ਸਰਕਾਰਾਂ ਵਿੱਚ ਭਾਰਤ ਕਿਸ ਤਰ੍ਹਾਂ ਰਿਵਰਸ ਗੀਅਰ ਵਿੱਚ ਸੀ, ਮੈਂ ਤੁਹਾਨੂੰ ਕੁਝ ਉਦਾਹਰਣ ਦਿੰਦਾ ਹਾਂ। ਯੂਪੀ ਵਿੱਚ 80 ਦੇ ਦਹਾਕੇ ਵਿੱਚ ਸਰਯੂ ਨਹਿਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਪ੍ਰੋਜੈਕਟ ਚਾਰ ਦਹਾਕੇ ਤੱਕ ਅਟਕਿਆ ਰਿਹਾ। 2014 ਵਿੱਚ ਸਰਕਾਰ ਬਣਨ ਤੋਂ ਬਾਅਦ ਅਸੀਂ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕੀਤਾ। ਸਰਦਾਰ ਸਰੋਵਰ ਪ੍ਰੋਜੈਕਟ, ਉਸ ਪ੍ਰੋਜੈਕਟ ਦਾ ਨੀਂਹ ਪੱਥਰ ਤਾਂ ਪੰਡਿਤ ਨੇਹਰੂ ਨੇ 60 ਦੇ ਦਹਾਕੇ ਵਿੱਚ ਰੱਖਿਆ ਸੀ। 60 ਸਾਲ ਤੱਕ ਸਰਦਾਰ ਸਰੋਵਰ ਡੈਮ ਦਾ ਕੰਮ ਐਵੇ ਹੀ ਲਟਕਿਆ ਰਿਹਾ। ਸਰਕਾਰ ਬਣਨ ਦੇ ਬਾਅਦ 2017 ਵਿੱਚ ਅਸੀਂ ਇਸ ਡੈਮ ਦਾ ਕੰਮ ਪੂਰਾ ਕਰਕੇ ਇਸ ਦਾ ਲੋਕਅਰਪਨ ਕੀਤਾ। ਮਹਾਰਾਸ਼ਟਰ ਦੇ ਕ੍ਰਿਸ਼ਣਾ ਕੋਯਨਾ ਪ੍ਰੋਜੈਕਟ ਵੀ 80 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ। ਸਾਲ 2014 ਤੱਕ ਇਹ ਵੀ ਐਵੇ ਹੀ ਲਟਕਿਆ ਹੋਇਆ ਸੀ। ਇਸ ਡੈਮ ਦਾ ਕੰਮ ਵੀ ਸਾਡੀ ਹੀ ਸਰਕਾਰ ਨੇ ਪੂਰਾ ਕਰਵਾਇਆ।

ਸਾਥੀਓ,

ਬੀਤੇ ਕੁਝ ਦਿਨਾਂ ਵਿੱਚ ਤੁਸੀਂ ਅਟਲ ਟਨਲ ਦੇ ਆਲੇ-ਦੁਆਲੇ ਬਰਫਬਾਰੀ ਦੀ ਬਹੁਤ ਸ਼ਾਨਦਾਰ ਤਸਵੀਰਾਂ ਦੇਖੀਆਂ ਹਨ। ਅਟਲ ਟਨਲ ਦਾ ਨੀਂਹ ਪੱਥਰ ਰੱਖਿਆ ਸੀ 2022 ਵਿੱਚ। 2014 ਤੱਕ ਇਹ ਟਨਲ ਵੀ ਅਧੂਰੀ ਲਟਕੀ ਹੋਈ ਰਹੀ। ਇਸ ਦਾ ਕੰਮ ਵੀ ਪੂਰਾ ਕਰਵਾਇਆ ਸਾਡੀ ਸਰਕਾਰ ਨੇ ਇਸ ਦਾ 2020 ਵਿੱਚ ਲੋਕਅਰਪਣ ਕੀਤਾ। ਅਸਾਮ ਦਾ ਬੋਗੀਬੀਲ ਬ੍ਰਿਜ ਵੀ ਤੁਹਾਨੂੰ ਯਾਦ ਹੋਵੇਗਾ। ਇਹ ਬ੍ਰਿਜ ਵੀ 1998 ਵਿੱਚ ਮਨਜ਼ੂਰ ਹੋਇਆ। ਸਰਕਾਰ ਵਿੱਚ ਆਉਣ ਦੇ ਬਾਅਦ ਅਸੀਂ ਇਸ ਨੂੰ ਤੇਜ਼ੀ ਨਾਲ ਪੂਰਾ ਕਰਵਾਇਆ ਅਤੇ 20 ਸਾਲ ਬਾਅਦ 2018 ਵਿੱਚ ਇਸ ਦਾ ਲੋਕਅਰਪਣ ਕੀਤਾ। Eastern Dedicated Fright Corridor, ਸਾਲ 2008 ਵਿੱਚ ਮਨਜ਼ੂਰ ਕੀਤਾ ਗਿਆ. ਇਹ ਪ੍ਰੋਜੈਕਟ ਵੀ ਲਟਕਦਾ ਰਿਹਾ ਅਤੇ 15 ਸਾਲ ਬਾਅਦ, 2023 ਵਿੱਚ ਅਸੀਂ ਇਸ ਨੂੰ ਪੂਰਾ ਕਰਵਾਇਆ। ਮੈਂ ਤੁਹਾਨੂੰ ਅਜਿਹੇ ਘੱਟ ਤੋਂ ਘੱਟ 500 ਪ੍ਰੋਜੈਕਟ ਗਿਣ ਸਕਦੇ ਹੋ। ਅਜਿਹੇ ਸੈਕੜਿਆਂ ਪ੍ਰੋਜੈਕਟਾਂ ਨੂੰ 2014 ਵਿੱਚ ਸਾਡੀ ਸਰਕਾਰ ਆਉਣ ਦੇ ਬਾਅਦ ਤੇਜ਼ੀ ਨਾਲ ਪੂਰਾ ਕਰਵਾਇਆ ਗਿਆ।

ਪ੍ਰਧਾਨ ਮੰਤਰੀ ਦਫ਼ਤਰ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਇੱਕ ਆਧੁਨਿਕ ਵਿਵਸਥਾ ਵਿਕਸਿਤ ਕੀਤੀ ਹੈ-ਪ੍ਰਗਤੀ ਦੇ ਨਾਮ ਨਾਲ। ਹਰ ਮਹੀਨੇ ਮੈਂ ਖੁਦ ਇੱਕ-ਇੱਕ ਪ੍ਰੋਜੈਕਟ ਦੀ ਫਾਈਲ ਲੈ ਕੇ ਬੈਠਦਾ ਹਾਂ, ਸਾਰਾ ਡੇਟਾ ਲੈ ਕੇ ਬੈਠਦਾ ਹਾਂ, ਦਹਾਕਿਆਂ ਤੋਂ ਅਟਕੇ ਹੋਏ ਪ੍ਰੋਜੈਕਟਸ ਦੀ ਸਮੀਖਿਆ ਕਰਦਾ ਹਾਂ ਅਤੇ ਮੇਰੇ ਸਾਹਮਣੇ ਔਨਲਾਈਨ, ਸਾਰੇ ਰਾਜਾਂ ਦੇ ਮੁੱਖ ਸਕੱਤਰ ਅਤੇ ਭਾਰਤ ਸਰਕਾਰ ਦੇ ਸਾਰੇ ਸਕੱਤਰ ਪੂਰਾ ਸਮਾਂ ਮੇਰੇ ਸਾਹਮਣੇ ਹੁੰਦੇ ਹਨ। ਇੱਕ-ਇੱਕ ਚੀਜ਼ ਦਾ ਉੱਥੇ analysis ਹੁੰਦਾ ਹੈ। ਮੈਂ ਪਿਛਲੇ 10 ਸਾਲ ਵਿੱਚ....17 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਸ ਦੀ ਸਮੀਖਿਆ ਕਰ ਚੁੱਕਾ ਹਾਂ। 17 ਲੱਖ ਕਰੋੜ ਰੁਪਏ....ਤਦ ਜਾ ਕੇ ਇਹ ਪ੍ਰੋਜੈਕਟ ਪੂਰੇ ਹੋਏ ਹਨ।

ਆਓ ਮੈਨੂੰ ਦੱਸੋ, ਜਿਸ ਦੇਸ਼ ਵਿੱਚ ਪਹਿਲੇ ਦੀਆਂ ਸਰਕਾਰਾਂ, ਉਸ ਸਪੀਡ ਨਾਲ ਕੰਮ ਕਰਦੀਆਂ ਰਹੀਆਂ ਹੋਣ, ਤਾਂ ਦੇਸ਼ Big ਲੀਪ ਕਿਵੇਂ ਲੱਗ ਪਾਉਂਦਾ? ਅੱਜ ਸਾਡੀ ਸਰਕਾਰ ਨੇ ਲਟਕਾਉਣੇ-ਭੜਕਾਉਣੇ ਵਾਲੀ ਉਸ ਪੁਰਾਣੀ ਅਪ੍ਰੋਚ ਨੂੰ ਪਿੱਛੇ ਛੱਡ ਦਿੱਤਾ ਹੈ। ਮੈਂ ਤੁਹਾਨੂੰ ਸਾਡੀ ਸਰਕਾਰ ਦੀਆਂ ਕੁਝ ਉਦਾਹਰਣ ਦੇਵਾਂਗਾਂ। ਮੁੰਬਈ ਦਾ ਅਟਲ ਬ੍ਰਿਜ, ਦੇਸ਼ ਦਾ ਸਭ ਤੋਂ ਵੱਡਾ ਬ੍ਰਿਜ, ਸੀ ਬ੍ਰਿਜ। ਇਸ ਦਾ ਨੀਂਹ ਪੱਥਰ ਸਾਲ 2016 ਵਿੱਚ ਰੱਖਿਆ। ਅਸੀਂ ਕੁਝ ਸਪਤਾਹ ਪਹਿਲੇ ਇਸ ਦਾ ਲੋਕਅਰਪਣ ਵੀ ਕਰ ਦਿੱਤਾ। ਸੰਸਦ ਦੀ ਨਵੀਂ ਬਿਲਡਿੰਗ। ਇਸ ਦਾ ਨੀਂਹ ਪੱਥਰ ਸਾਲ 2020 ਵਿੱਚ ਕੀਤਾ। ਪਿਛਲੇ ਹੀ ਸਾਲ ਇਸ ਦਾ ਲੋਕਅਰਪਣ ਹੋ ਗਿਆ। ਜੰਮੂ ਏਮਸ ਦਾ ਨੀਂਹ ਪੱਥਰ ਸਾਲ 2019 ਵਿੱਚ ਰੱਖਿਆ ਸੀ। ਪਿਛਲੇ ਸਪਤਾਹ 20 ਫਰਵਰੀ ਨੂੰ ਇਸ ਦਾ ਲੋਕਅਰਪਣ ਵੀ ਹੋ ਗਿਆ ਹੈ। ਰਾਜਕੋਟ ਏਮਸ ਦਾ ਨੀਂਹ ਪੱਥਰ ਸਾਲ 2020 ਵਿੱਚ ਰੱਖਿਆ ਸੀ। ਅਜੇ ਕੱਲ੍ਹ ਹੀ ਇਸ ਦਾ ਵੀ ਲੋਕਅਰਪਣ ਹੋ ਗਿਆ ਹੈ। ਇਸੇ ਤਰ੍ਹਾਂ, IIM ਸੰਭਲਪੁਰ ਦਾ ਨੀਂਹ ਪੱਥਰ ਸਾਲ 2021 ਵਿੱਚ ਰੱਖਿਆ.... ਅਤੇ ....ਸਾਲ 2024 ਵਿੱਚ ਲੋਕਅਰਪਣ ਹੋ ਗਿਆ। ਤਰਿਚੀ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਨੀਂਹ ਪੱਥਰ 2019 ਵਿੱਚ ਰੱਖਿਆ ਅਤੇ ਕੁਝ ਸਪਤਾਹ ਪਹਿਲੇ ਇਸ ਦਾ ਲੋਕਅਰਪਣ ਵੀ ਹੋ ਗਿਆ। IIT ਭਿਲਾਈ ਦਾ ਨੀਂਹ ਪੱਥਰ ਸਾਲ 2018 ਵਿੱਚ ਰੱਖਿਆ ਅਤੇ ਕੁਝ ਦਿਨ ਪਹਿਲੇ ਅਸੀਂ ਇਸ ਦਾ ਵੀ ਲੋਕਅਰਪਣ ਕਰ ਦਿੱਤਾ ਹੈ। ਗੋਆ ਦੇ ਨਵੇਂ ਏਅਰਪੋਰਟ ਦਾ ਨੀਂਹ ਪੱਥਰ 2016 ਵਿੱਚ ਰੱਖਿਆ ਅਤੇ 2022 ਵਿੱਚ ਇਸ ਦਾ ਲੋਕਅਰਪਣ ਵੀ ਹੋ ਗਿਆ। ਲਕਸ਼ਦ੍ਵੀਪ ਤੱਕ ਸਮੁੰਦਰ ਦੇ ਹੇਠਾਂ ਔਪਟੀਕਲ ਫਾਈਬਰ ਵਿਛਾਉਣਾ ਬਹੁਤ ਚੈਲੇਜਿੰਗ ਮੰਨਿਆ ਜਾਂਦਾ ਸੀ। ਇਸ ਕੰਮ ਨੂੰ ਅਸੀਂ ਸਾਲ 2020 ਵਿੱਚ ਸ਼ੁਰੂ ਕਰਵਾਇਆ ਅਤੇ ਕੁਝ ਸਪਤਾਹ ਪਹਿਲੇ ਇਸ ਨੂੰ ਪੂਰਾ ਵੀ ਕਰ ਦਿੱਤਾ।

ਬਨਾਰਸ ਦੀ ਬਨਾਸ ਡੇਅਰੀ ਦਾ ਨੀਂਹ ਪੱਥਰ ਸਾਲ 2021 ਵਿੱਚ ਹੋਇਆ ਅਤੇ ਕੁਝ ਦਿਨ ਪਹਿਲਾਂ ਇਸ ਦਾ ਲੋਕਅਰਪਣ ਹੋਇਆ। ਕੱਲ੍ਹ ਹੀ ਤੁਸੀਂ ਦਵਾਰਕਾ ਵਿੱਚ ਸੁਦਰਸ਼ਨ ਬ੍ਰਿਜ ਦੀਆਂ ਸ਼ਾਨਦਾਰ ਤਸਵੀਰਾਂ ਦੇਖੀਆਂ ਹਨ। ਹਿੰਦੁਸਤਾਨ ਦਾ ਸਭ ਤੋਂ ਲੰਬਾ ਕੇਬਲ ਬ੍ਰਿਜ, ਦੇਸ਼ ਦੀ ਸ਼ਾਨ ਵਧਾ ਰਿਹਾ ਹੈ। ਇਸ ਦਾ ਵੀ ਨੀਂਹ ਪੱਥਰ ਸਾਡੀ ਸਰਕਾਰ ਨੇ ਸਾਲ 2017 ਵਿੱਚ ਕੀਤਾ ਸੀ। ਮੈਂ ਜੋ ਮੋਦੀ ਦੀ ਗਾਰੰਟੀ ਦੀ ਗੱਲ ਕਰਦਾ ਹਾਂ ਨਾ, ਉਸ ਦਾ ਇੱਕ ਪਹਿਲੂ ਇਹ ਵੀ ਹੈ। ਜਦੋਂ ਇਹ ਸਪੀਡ ਹੁੰਦੀ ਹੈ, ਤੇਜ਼ੀ ਨਾਲ ਕੰਮ ਕਰਨ ਦੀ ਇੱਛਾ ਸ਼ਕਤੀ ਹੁੰਦੀ ਹੈ...ਜਦੋਂ ਟੈਕਸਪੇਅਰਸ ਦੇ ਪੈਸੇ ਦਾ ਸਨਮਾਨ ਹੁੰਦਾ ਹੈ...ਤਦ ਦੇਸ਼ ਅੱਗੇ ਵਧਦਾ ਹੈ, ਤਦ ਦੇਸ਼ Big ਲੀਪ ਦੇ ਲਈ ਤਿਆਰ ਹੁੰਦਾ ਹੈ।

ਸਾਥੀਓ,

ਭਾਰਤ ਅੱਜ ਜਿਸ ਸਕੇਲ ‘ਤੇ ਕੰਮ ਕਰ ਰਿਹਾ ਹੈ, ਉਹ ਅਪ੍ਰਤੱਖ, ਕਲਪਨਾ ਤੋਂ ਪਰੇ ਹੈ। ਮੈਂ ਤੁਹਾਨੂੰ ਸਿਰਫ਼ ਬੀਤੇ ਇੱਕ ਹਫ਼ਤੇ ਦੇ ਕੁਝ ਉਦਾਹਰਣ ਅਤੇ ਦੇਣਾ ਚਾਹੁੰਦਾ ਹਾਂ...ਇੱਕ week ਦੇ.. 20 ਫਰਵਰੀ ਨੂੰ ਮੈਂ ਜੰਮੂ ਤੋਂ ਇਕੱਠੇ ਦੇਸ਼ ਦੇ ਦਰਜਨਾਂ IIT-IIM, ਟ੍ਰਿਪਲ IT ਜਿਹੇ Higher Education Institutes ਦਾ ਲੋਕਅਰਪਣ ਕੀਤਾ। 24 ਫਰਵਰੀ ਨੂੰ ਮੈਂ ਰਾਜਕੋਟ ਤੋਂ ਦੇਸ਼ ਦੇ 5 ਏਮਸ ਦਾ ਇਕੱਠੇ ਲੋਕਅਰਪਣ ਕੀਤਾ। ਅੱਜ ਸਵੇਰੇ ਮੈਂ ਦੇਸ਼ ਦੇ 27 ਰਾਜਾਂ ਦੇ 500 ਤੋਂ ਜ਼ਿਆਦਾ ਰੇਲਵੇ ਸਟੇਸ਼ਨਸ ਦੇ ਰੀ-ਡਿਵੈਲਪਮੈਂਟ ਦਾ ਨੀਂਹ ਪੱਥਰ ਕੀਤਾ। ਅੱਜ ਦੇ ਉਸੇ ਪ੍ਰੋਗਰਾਮ ਵਿੱਚ ਦੇਸ਼ ਵਿੱਚ ਡੇਢ ਹਜ਼ਾਰ ਤੋਂ ਜ਼ਿਆਦਾ ਓਵਰਬ੍ਰਿਜ ਅਤੇ ਅੰਡਰਪਾਸ ‘ਤੇ ਇਕੱਠੇ ਕੰਮ ਸ਼ੁਰੂ ਹੋਇਆ। ਹੁਣ ਮੈਂ ਇਸ ਪ੍ਰੋਗਰਾਮ ਵਿੱਚ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਸਾਈਟ-ਐਕਸ ‘ਤੇ ਇੱਕ ਥ੍ਰੈੱਡ ਸ਼ੇਅਰ ਕੀਤਾ ਹੈ।

ਇਸ ਵਿੱਚ ਮੈਂ ਆਪਣੇ ਆਉਣ ਵਾਲੇ 2 ਦਿਨਾਂ ਦੇ ਪ੍ਰੋਗਰਾਮਾਂ ਬਾਰੇ ਦੱਸਿਆ ਹੈ। ਮੈਂ ਕੱਲ੍ਹ ਸਵੇਰੇ ਕੇਰਲਾ, ਤਮਿਲ ਨਾਡੂ ਅਤੇ ਮਹਾਰਾਸ਼ਟਰ ਜਾਣ ਵਾਲਾ ਹਾਂ। ਉੱਥੇ ਸਪੇਸ ਦੇ ਪ੍ਰੋਗਰਾਮ ਹਨ...MSME ਦੇ ਪ੍ਰੋਗਰਾਮ ਹਨ, ਪੋਰਟ ਨਾਲ ਜੁੜੇ ਪ੍ਰੋਗਰਾਮ ਹਨ, ਗ੍ਰੀਨ ਹਾਈਡ੍ਰੋਜਨ ਨਾਲ ਜੁੜੇ ਪ੍ਰੋਗਰਾਮ ਹਨ...ਕਿਸਾਨਾਂ ਨਾਲ ਜੁੜੇ ਪ੍ਰੋਗਰਾਮ ਹਨ...ਭਾਰਤ ਅਜਿਹੇ ਸਕੇਲ ‘ਤੇ ਕੰਮ ਕਰਕੇ ਹੀ Big ਲੀਪ ਲਗਾ ਸਕਦਾ ਹੈ। ਅਸੀਂ ਪਹਿਲੀ, ਦੂਸਰੀ, ਤੀਸਰੀ ਉਦਯੋਗਿਕ ਕ੍ਰਾਂਤੀ ਵਿੱਚ ਪਿੱਛੇ ਰਹਿ ਗਏ। ਹੁਣ ਸਾਨੂੰ ਚੌਥੀ ਉਦਯੋਗਿਕ ਕ੍ਰਾਂਤੀ ਵਿੱਚ ਦੁਨੀਆ ਦਾ ਅਗਵਾਈ ਕਰਨਾ ਹੈ। ਅਤੇ ਇਸ ਦੇ ਲਈ ਭਾਰਤ ਵਿੱਚ ਹਰ ਰੋਜ਼ ਹੋ ਰਹੇ ਵਿਕਾਸ ਕਾਰਜਾਂ ਨਾਲ, ਦੇਸ਼ ਦੀ ਰਫ਼ਤਾਰ ਨੂੰ ਊਰਜਾ ਮਿਲ ਰਹੀ ਹੈ।

ਭਾਰਤ ਵਿੱਚ ਹਰ ਦਿਨ, ਤੁਸੀਂ ਇੱਕ ਦੇ ਬਾਅਦ ਇੱਕ ਦਿਮਾਗ ਜਰਾ ਅਲਰਟ ਰੱਖੋ... ਭਾਰਤ ਵਿੱਚ ਹਰ ਦਿਨ ਦੋ ਨਵੇਂ ਕਾਲਜ ਖੁਲ੍ਹੇ ਹਨ, ਹਰ ਹਫ਼ਤੇ ਇੱਕ ਯੂਨੀਵਰਸਿਟੀ ਖੁਲ੍ਹੀ ਹੈ। ਭਾਰਤ ਵਿੱਚ ਹਰ ਦਿਨ 55 ਪੇਟੈਂਟਸ ਅਤੇ 600 ਟ੍ਰੇਡਮਾਰਕ ਰਜਿਸਟਰ ਕੀਤੇ ਗਏ ਹਨ। ਭਾਰਤ ਵਿੱਚ ਹਰ ਦਿਨ ਕਰੀਬ ਡੇਢ ਲੱਖ ਮੁਦਰਾ ਲੋਨ ਵੰਡੇ ਗਏ ਹਨ। ਭਾਰਤ ਵਿੱਚ ਹਰ ਦਿਨ ਸੈਂਤੀ ਨਵੇਂ ਸਟਾਰਟਅਪ ਬਣੇ ਹਨ। ਭਾਰਤ ਵਿੱਚ ਹਰ ਦਿਨ ਸੋਲ੍ਹਾ ਹਜ਼ਾਰ ਕਰੋੜ ਰੁਪਏ ਦੇ ਯੂਪੀਆਈ ਟ੍ਰਾਂਜ਼ੈਕਸ਼ਨ ਹੋਏ ਹਨ। ਭਾਰਤ ਵਿੱਚ ਹਰ ਦਿਨ 3 ਨਵੇਂ ਜਨ ਔਸ਼ਧੀ ਕੇਂਦਰਾਂ ਦੀ ਸ਼ੁਰੂਆਤ ਹੋਈ ਹੈ। ਭਾਰਤ ਵਿੱਚ ਹਰ ਦਿਨ ਚੌਦਾਂ ਕਿਲੋਮੀਟਰ ਰੇਲਵੇ ਟ੍ਰੈਕ ਦਾ ਨਿਰਮਾਣ ਹੋਇਆ ਹੈ। ਭਾਰਤ ਵਿੱਚ ਹਰ ਦਿਨ 50 ਹਜ਼ਾਰ ਤੋਂ ਅਧਿਕ ਐੱਲਪੀਜੀ ਕਨੈਕਸ਼ਨ ਦਿੱਤੇ ਗਏ ਹਨ। ਭਾਰਤ ਵਿੱਚ ਹਰ ਸੈਕੰਡ, ਹਰ ਸੈਕੰਡ... ਇੱਕ ਨਲ ਸੇ ਜਲ ਦਾ ਕਨੈਕਸ਼ਨ ਦਿੱਤਾ ਗਿਆ ਹੈ। ਭਾਰਤ ਵਿੱਚ ਹਰ ਦਿਨ 75 ਹਜ਼ਾਰ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ। ਅਸੀਂ ਤਾਂ ਹਮੇਸਾ ਤੋਂ ਹੀ ਗ਼ਰੀਬੀ ਹਟਾਓ ਦੇ ਸਿਰਫ਼ ਨਾਰੇ ਸੁਣੇ ਸਨ। ਕਿਸ ਨੇ ਸੋਚਿਆ ਸੀ ਕਿ 10 ਸਾਲ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲ ਆਉਣਗੇ। ਲੇਕਿਨ ਇਹ ਹੋਇਆ ਹੈ ਅਤੇ ਸਾਡੀ ਹੀ ਸਰਕਾਰ ਵਿੱਚ ਹੋਇਆ ਹੈ।

ਸਾਥੀਓ,

ਭਾਰਤ ਵਿੱਚ consumption ਨੂੰ ਲੈ ਕੇ ਹਾਲ ਹੀ ਵਿੱਚ ਇੱਕ ਰਿਪੋਰਟ ਆਈ ਹੈ, ਜਿਸ ਨਾਲ ਨਵੇਂ ਟ੍ਰੇਂਡ ਦਾ ਪਤਾ ਚਲਦਾ ਹੈ। ਭਾਰਤ ਵਿੱਚ ਗ਼ਰੀਬੀ ਹੁਣ ਤੱਕ ਦੇ ਸਭ ਤੋਂ ਘੱਟ ਪੱਧਰ...ਯਾਨੀ single digit ਵਿੱਚ ਪਹੁੰਚ ਗਈ ਹੈ। ਇਸ ਡੇਟਾ ਦੇ ਮੁਤਾਬਿਕ, ਪਿਛਲੇ ਇੱਕ ਦਹਾਕੇ ਦੀ ਤੁਲਨਾ ਵਿੱਚ Consumption ਢਾਈ ਗੁਣਾ ਵਧ ਗਿਆ ਹੈ। ਯਾਨੀ ਭਾਰਤ ਦੇ ਲੋਕਾਂ ਦੀਆਂ ਵਿਭਿੰਨ ਸੇਵਾਵਾਂ ਅਤੇ ਸੁਵਿਧਾਵਾਂ ‘ਤੇ ਖਰਚ ਕਰਨ ਦੀ ਸਮਰੱਥਾ ਹੋਰ ਵਧ ਗਈ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ 10 ਸਾਲ ਵਿੱਚ, ਪਿੰਡਾਂ ਵਿੱਚ consumption ਸ਼ਹਿਰਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਤੇਜ਼ ਗਤੀ ਤੋਂ ਵਧਿਆ ਹੈ। ਯਾਨੀ ਪਿੰਡ ਦੇ ਲੋਕਾਂ ਦੀ ਆਰਥਿਕ ਸਮਰੱਥਾ ਵਧ ਰਿਹਾ ਹੈ, ਉਨ੍ਹਾਂ ਦੇ ਕੋਲ ਖਰਚ ਕਰਨ ਦੇ ਲਈ ਜ਼ਿਆਦਾ ਪੈਸੇ ਹੋ ਰਹੇ ਹਨ। ਇਹ ਇਵੇਂ ਹੀ ਨਹੀਂ ਹੋਇਆ, ਇਹ ਸਾਡੇ ਉਨ੍ਹਾਂ ਪ੍ਰਯਤਨਾਂ ਦਾ ਪਰਿਣਾਮ ਹੈ, ਜਿਨ੍ਹਾਂ ਦਾ ਫੋਕਸ ਪਿੰਡ, ਗ਼ਰੀਬ ਅਤੇ ਕਿਸਾਨ ਹੈ।

2014 ਦੇ ਬਾਅਦ ਤੋਂ ਸਾਡੀ ਸਰਕਾਰ ਨੇ ਪਿੰਡਾਂ ਨੂੰ ਧਿਆਨ ਵਿੱਚ ਰੱਖ ਕੇ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ। ਪਿੰਡ ਅਤੇ ਸ਼ਹਿਰ ਦਰਮਿਆਨ ਕਨੈਕਟੀਵਿਟੀ ਬਿਹਤਰ ਹੋਈ, ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਕੀਤੇ ਗਏ, ਮਹਿਲਾਵਾਂ ਦੀ ਆਮਦਨ ਵਧਾਉਣ ਦੇ ਸਾਧਨ ਵਿਕਸਿਤ ਕੀਤੇ ਗਏ। ਵਿਕਾਸ ਦੇ ਇਸ ਮਾਡਲ ਨਾਲ ਗ੍ਰਾਮੀਣ ਭਾਰਤ ਸਸ਼ਕਤ ਹੋਇਆ ਹੈ। ਮੈਂ ਤੁਹਾਨੂੰ ਇੱਕ ਹੋਰ ਆਂਕੜਾ ਦਵਾਂਗਾ। ਭਾਰਤ ਵਿੱਚ ਪਹਿਲੀ ਵਾਰ, ਕੁੱਲ ਖਰਚ ਵਿੱਚ ਭੋਜਨ ‘ਤੇ ਹੋਣ ਵਾਲਾ ਖਰਚ 50 ਪਰਸੈਂਟ ਤੋਂ ਵੀ ਘੱਟ ਹੋ ਗਿਆ ਹੈ। ਯਾਨੀ, ਪਹਿਲਾਂ ਜਿਸ ਪਰਿਵਾਰ ਦੀ ਸਾਰੀ ਸ਼ਕਤੀ ਭੋਜਨ ਜੁਟਾਉਣ ਵਿੱਚ ਖਰਚ ਹੋ ਜਾਂਦੀ ਸੀ, ਅੱਜ ਉਸ ਦੇ ਮੈਂਬਰ ਸਾਰੀਆਂ ਚੀਜ਼ਾਂ ‘ਤੇ ਪੈਸੇ ਖਰਚ ਕਰ ਪਾ ਰਹੇ ਹਨ।

ਸਾਥੀਓ,

ਪਹਿਲਾਂ ਦੀਆਂ ਸਰਕਾਰਾਂ ਦੀ ਇੱਕ ਹੋਰ ਸੋਚ ਇਹ ਸੀ ਕਿ ਉਹ ਦੇਸ਼ ਦੀ ਜਨਤਾ ਨੂੰ ਕਮੀ ਵਿੱਚ ਰੱਖਣਾ ਪਸੰਦ ਕਰਦੀਆਂ ਸਨ। ਕਮੀ ਵਿੱਚ ਰਹਿ ਰਹੀ ਜਨਤਾ ਨੂੰ ਇਹ ਲੋਕ ਚੋਣਾਂ ਦੇ ਸਮੇਂ ਥੋੜਾ-ਬਹੁਤ ਦੇ ਕੇ, ਆਪਣਾ ਸੁਆਰਥ ਸਿੱਧ ਕਰ ਲੈਂਦੇ ਸਨ। ਇਸ ਦੇ ਚਲਦੇ ਹੀ ਦੇਸ਼ ਵਿੱਚ ਇੱਕ ਵੋਟ ਬੈਂਕ ਪੌਲੀਟਿਕਸ ਦਾ ਜਨਮ ਹੋਇਆ। ਯਾਨੀ ਸਰਕਾਰ ਕੇਵਲ ਉਸ ਦੇ ਲਈ ਕੰਮ ਕਰਦੀ ਸੀ ਜੋ ਉਨ੍ਹਾਂ ਨੂੰ ਵੋਟ ਦਿੰਦਾ ਸੀ।

ਲੇਕਿਨ ਸਾਥੀਓ,

ਬੀਤੇ 10 ਵਰ੍ਹਿਆਂ ਵਿੱਚ, ਭਾਰਤ ਇਸ Scarcity Mindset ਨੂੰ ਪਿੱਛੇ ਛੱਡ ਕੇ ਅੱਗੇ ਵਧ ਚਲਿਆ ਹੈ। ਭ੍ਰਿਸ਼ਟਾਚਾਰ ‘ਤੇ ਲਗਾਮ ਲਗਾ ਕੇ ਅਸੀਂ ਇਹ ਸੁਨਿਸ਼ਚਿਤ ਕੀਤਾ ਹੈ ਕਿ ਵਿਕਾਸ ਦਾ ਲਾਭ ਭਾਰਤ ਦੇ ਹਰ ਖੇਤਰ ਨੂੰ ਬਰਾਬਰ ਤੌਰ ‘ਤੇ ਦਿੱਤਾ ਜਾਵੇ। ਅਸੀਂ Politics of Scarcity ਨਹੀਂ, Governance of Saturation ‘ਤੇ ਵਿਸ਼ਵਾਸ ਕਰਦੇ ਹਾਂ। ਅਸੀਂ ਤੁਸ਼ਟੀਕਰਣ ਨਾ ਕਰਕੇ, ਦੇਸ਼ਵਾਸੀਆਂ ਦੇ ਸੰਤੁਸ਼ਟੀਕਰਣ ਦਾ ਰਸਤਾ ਚੁਣਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਇਹੀ ਸਾਡਾ ਇੱਕਮਾਤਰ ਮੰਤਰ ਹੈ, ਇਹੀ ਸਾਡੀ ਸੋਚ ਹੈ। ਇਹੀ ਸਬਕਾ ਸਾਥ-ਸਬਕਾ ਵਿਕਾਸ ਹੈ। ਅਸੀਂ ਵੋਟਬੈਂਕ ਪੌਲੀਟਿਕਸ ਨੂੰ ਪੌਲੀਟਿਕਸ ਆਵ੍ ਪਰਫਾਰਮੈਂਸ ਵਿੱਚ ਬਦਲਿਆ ਹੈ। ਜਦੋਂ ਕਮੀ ਹੁੰਦੀ ਹੈ ਤਾਂ ਕਰੱਪਸ਼ਨ ਹੁੰਦਾ ਹੈ, ਭੇਦਭਾਵ ਹੁੰਦਾ ਹੈ। ਜਦੋਂ ਸੈਚੁਰੇਸ਼ਨ ਹੁੰਦਾ ਹੈ ਤਾਂ ਸੰਤੁਸ਼ਟੀ ਹੁੰਦੀ ਹੈ, ਸਦਭਾਵ ਹੁੰਦਾ ਹੈ।

ਅੱਜ ਸਰਕਾਰ ਆਪਣੀ ਤਰਫ਼ ਤੋਂ, ਘਰ-ਘਰ ਜਾ ਕੇ ਲਾਭਾਰਥੀਆਂ ਨੂੰ ਸੁਵਿਧਾਵਾਂ ਦੇ ਰਹੀ ਹੈ. ਆਪਣੇ ਬੀਤੇ ਸਮੇਂ ਵਿੱਚ ਮੋਦੀ ਦੀ ਗਾਰੰਟੀ ਵਾਲੀ ਗੱਡੀ ਬਾਰੇ ਜ਼ਰੂਰ ਸੁਣਿਆ ਹੋਵੇਗਾ। ਦੇਸ਼ ਵਿੱਚ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਕਿ ਸਰਕਾਰ ਦੇ ਅਫ਼ਸਰ ਗੱਡੀ ਲੈ ਕੇ ਪਿੰਡ-ਪਿੰਡ ਜਾਣ ਅਤੇ ਪੁੱਛਣ ਕਿ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਤੁਹਾਨੂੰ ਮਿਲਿਆ ਜਾਂ ਨਹੀਂ ਮਿਲਿਆ? ਅੱਜ ਸਾਡੀ ਸਰਕਾਰ ਖ਼ੁਦ ਲੋਕਾਂ ਦੇ ਦਰਵਾਜ਼ੇ ‘ਤੇ ਜਾ ਕੇ ਕਹਿ ਰਹੀ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਓ। ਇਸ ਲਈ ਮੈਂ ਕਹਿੰਦਾ ਹਾਂ, ਜਦੋਂ ਸੈਚੁਰੇਸ਼ਨ ਇੱਕ ਮਿਸ਼ਨ ਬਣ ਜਾਵੇ, ਤਾਂ ਹਰ ਪ੍ਰਕਾਰ ਦੇ ਭੇਦਭਾਵ ਦੀ ਗੁੰਜਾਇਸ਼ ਖਤਮ ਹੋ ਜਾਂਦੀ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਅਸੀਂ ਰਾਜਨੀਤੀ ਨਹੀਂ ਰਾਸ਼ਟਰਨੀਤੀ ‘ਤੇ ਵਿਸ਼ਵਾਸ ਕਰਨ ਵਾਲੇ ਲੋਕ ਹਾਂ।

ਸਾਥੀਓ,

ਸਾਡੀ ਸਰਕਾਰ Nation First ਦੇ ਸਿਧਾਂਤ ਨੂੰ ਸਰਵੋਪਰਿ ਰੱਖਦੇ ਹੋਏ ਅੱਗੇ ਵਧ ਰਹੀ ਹੈ। ਪਹਿਲਾਂ ਦੀਆਂ ਸਰਕਾਰਾਂ ਦੇ ਲਈ ਕੋਈ ਕੰਮ ਨਹੀਂ ਕਰਨਾ... ਇਹ ਸਭ ਤੋਂ ਵੱਡਾ ਅਸਾਨ ਕੰਮ ਬਣ ਗਿਆ ਸੀ। ਲੇਕਿਨ ਇਸ ਵਰਕ-ਕਲਚਰ ਨਾਲ ਨਾ ਦੇਸ਼ ਬਣ ਸਕਦਾ ਹੈ ਅਤੇ ਨਾ ਦੇਸ਼ ਅੱਗੇ ਵਧ ਸਕਦਾ ਹੈ। ਇਸ ਲਈ ਅਸੀਂ ਦੇਸ਼ ਹਿਤ ਵਿੱਚ ਫ਼ੈਸਲੇ ਲਏ, ਪੁਰਾਣੀਆਂ ਚੁਣੌਤੀਆਂ ਦਾ ਸਮਾਧਾਨ ਕੀਤਾ। ਆਰਟੀਕਲ 370 ਦੀ ਸਮਾਪਤੀ ਤੋਂ ਲੈ ਕੇ...ਮੈਂ Movie ਦੀ ਗੱਲ ਨਹੀਂ ਕਰ ਰਿਹਾ ਹਾਂ। ਆਰਟੀਕਲ 370 ਦੀ ਸਮਾਪਤੀ ਤੋਂ ਲੈ ਕੇ ਰਾਮ ਮੰਦਿਰ ਨਿਰਮਾਣ ਤੱਕ, ਟ੍ਰਿਪਲ ਤਲਾਕ ਦੇ ਅੰਤ ਤੋਂ ਲੈ ਕੇ ਮਹਿਲਾ ਰਿਜ਼ਰਵੇਸ਼ਨ ਤੱਕ, ਵਨ ਰੈਂਕ ਵਨ ਪੈਂਨਸ਼ਨ ਤੋਂ ਲੈ ਕੇ ਚੀਫ਼ ਆਵ੍ ਡਿਫੈਂਸ ਸਟਾਫ ਅਹੁੱਦੇ ਤੱਕ, ਸਰਕਾਰ ਨੇ Nation First ਦੀ ਸੋਚ ਦੇ ਨਾਲ ਅਜਿਹੇ ਹਰ ਅਧੂਰੇ ਕੰਮ ਪੂਰੇ ਕੀਤੇ।

ਸਾਥੀਓ,

21ਵੀਂ ਸਦੀ ਦੇ ਭਾਰਤ ਨੂੰ ਆਪਣੇ ਆਉਣ ਵਾਲੇ ਦਹਾਕਿਆਂ ਦੇ ਲਈ ਵੀ ਸਾਨੂੰ ਅੱਜ ਹੀ ਤਿਆਰ ਕਰਨਾ ਹੋਵੇਗਾ। ਇਸ ਲਈ ਅੱਜ ਭਾਰਤ ਭਵਿੱਖ ਦੀਆਂ ਯੋਜਨਾਵਾਂ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਪੇਸ ਤੋਂ ਸੈਮੀਕੰਡਕਟਰ ਤੱਕ ਡਿਜੀਟਲ ਤੋਂ ਡ੍ਰੋਨ ਤੱਕ AI ਤੋਂ ਕਲੀਨ ਐਨਰਜੀ ਤੱਕ 5G ਤੋਂ Fintech ਤੱਕ ਭਾਰਤ ਅੱਜ ਦੁਨੀਆ ਦੀ ਅਗਲੀ ਕਤਾਰ ਵਿੱਚ ਪਹੁੰਚ ਗਿਆ ਹੈ। ਭਾਰਤ ਅੱਜ, ਗਲੋਬਲ ਵਰਲਡ ਵਿੱਚ ਡਿਜੀਟਲ ਪੇਮੈਂਟਸ ਦੀ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਹੈ। ਭਾਰਤ ਅੱਜ, Fintech Adoption Rate ਵਿੱਚ ਸਭ ਤੋਂ ਤੇਜ਼ੀ ਨਾਲ ਵਧਦਾ ਦੇਸ਼ ਹੈ। ਭਾਰਤ ਅੱਜ, ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਣ ਵਾਲਾ ਪਹਿਲਾ ਦੇਸ਼ ਹੈ। ਭਾਰਤ, ਅੱਜ, Solar Installed Capacity ਵਿੱਚ ਦੁਨੀਆ ਦੇ ਅਗ੍ਰਣੀ ਦੇਸ਼ਾਂ ਵਿੱਚੋਂ ਹੈ। ਭਾਰਤ ਅੱਜ, 5ਜੀ ਨੈੱਟਵਰਕ ਦੇ ਵਿਸਾਤਰ ਵਿੱਚ ਯੂਰੋਪ ਨੂੰ ਵੀ ਪਿੱਛੇ ਛੱਡ ਚੁੱਕਿਆ ਹੈ। ਭਾਰਤ ਅੱਜ, ਸੈਮੀਕੰਡਕਟਰ ਸੈਕਟਰ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਅੱਜ, ਗ੍ਰੀਨ ਹਾਈਡ੍ਰੋਜਨ ਜਿਹੇ ਫਿਊਚਰ ਦੇ ਫਿਊਲ ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ।

ਅੱਜ ਭਾਰਤ ਆਪਣੇ ਉੱਜਵਲ ਭਵਿੱਖ ਦੇ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਭਾਰਤ Futuristic ਹੈ। ਅਤੇ ਇਸ ਲਈ ਅੱਜ ਸਭ ਲੋਕ ਕਹਿਣ ਲਗੇ ਹਨ- India is the Future. ਆਉਣ ਵਾਲਾ ਸਮਾਂ ਹੋਰ ਮਹੱਤਵਪੂਰਨ ਹੈ, ਆਉਣ ਵਾਲੇ 5 ਸਾਲ ਬਹੁਤ ਮਹੱਤਵਪੂਰਨ ਹਨ। ਅਤੇ ਮੈਂ ਇਹ ਸਭ ਜੋ audience ਇੱਥੇ ਬੈਠੀ ਹੈ ਅਤੇ ਬਹੁਤ ਜ਼ਿੰਮੇਦਾਰੀ ਨਾਲ ਕਹਿੰਦਾ ਹਾਂ – ਸਾਡੇ ਤੀਸਰੇ ਕਾਰਜਕਾਲ ਵਿੱਚ... ਸਾਡੇ ਤੀਸਰੇ ਕਾਰਜਕਾਲ ਵਿੱਚ ਸਾਨੂੰ ਭਾਰਤ ਦੇ ਸਮਰੱਥ ਨੂੰ ਨਵੀਂ ਉਚਾਈ ਤੱਕ ਪਹੁੰਚਾਉਣਾ ਹੈ। ਵਿਕਸਿਤ ਭਾਰਤ ਦੀ ਸੰਕਲਪ ਯਾਤਰਾ ਵਿੱਚ ਆਉਣ ਵਾਲੇ ਪੰਜ ਸਾਲ ਸਾਡੇ ਦੇਸ਼ ਦੀ ਪ੍ਰਗਤੀ ਅਤੇ ਪ੍ਰਸ਼ਸਿਤ ਦੇ ਵਰ੍ਹੇ ਹਨ। ਇਸੇ ਕਾਮਨਾ ਦੇ ਨਾਲ ਅਤੇ ਪੂਰੇ ਵਿਸ਼ਵਾਸ ਦੇ ਨਾਲ ਇਹ ਸੈਮੀਨਾਰ ਹੁੰਦਾ ਜਾਂ ਨਾ ਹੁੰਦਾ , Big ਲੀਪ ਜ਼ਰੂਰ ਹੁੰਦਾ। ਇੰਨਾ ਫਾਇਦਾ ਜ਼ਰੂਰ ਹੋਇਆ ਕਿ ਤੁਸੀਂ Big ਲੀਪ ਦਾ ਪ੍ਰੋਗਰਾਮ ਰੱਖਿਆ, ਤਾਂ ਮੈਨੂੰ ਵੀ ਆਪਣੇ ਲਿਪ ਖੋਲ੍ਹਣ ਦਾ ਮੌਕਾ ਮਿਲ ਗਿਆ। ਇਸ ਪ੍ਰੋਗਰਾਮ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਤੁਸੀਂ ਲੋਕ ਸਵੇਰੇ ਤੋਂ ਬੈਠ ਕੇ Brainstorming ਕਰਦੇ ਹੋਵੋਗੇ ਤਾਂ ਕੁਝ ਹਸੀ ਖੁਸ਼ੀ ਦੀ ਸ਼ਾਮ ਵੀ ਹੋ ਗਈ।

 ਬਹੁਤ-ਬਹੁਤ ਧੰਨਵਾਦ!

***


ਡੀਐੱਸ/ਵੀਜੇ/ਏਵੀ



(Release ID: 2011006) Visitor Counter : 33