ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 1-2 ਮਾਰਚ, 2024 ਨੂੰ ਝਾਰਖੰਡ, ਪੱਛਮੀ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ

Posted On: 29 FEB 2024 3:48PM by PIB Chandigarh

ਪ੍ਰਧਾਨ ਮੰਤਰੀ ਝਾਰਖੰਡ ਵਿੱਚ 35,700 ਕਰੋੜ ਰੁਪਏ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਸਿੰਦਰੀ ਫਰਟੀਲਾਈਜ਼ਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ; ਗੋਰਖਪੁਰ ਅਤੇ ਰਾਮਾਗੁੰਡਮ ਵਿੱਚ ਫਰਟੀਲਾਈਜ਼ਰ ਪਲਾਂਟਾਂ ਦੇ ਕਾਇਆ ਕਲਪ ਦੇ ਬਾਅਦ ਦੇਸ਼ ਵਿੱਚ ਤੀਸਰਾ ਫਰਟੀਲਾਈਜ਼ਰ ਪਲਾਂਟ ਦੁਬਾਰਾ ਚਾਲੂ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਚਤਰਾ ਸਥਿਤ ਉੱਤਰੀ ਕਰਨਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦਾ ਲੋਕਅਰਪਣ ਕਰਨਗੇ

ਝਾਰਖੰਡ ਵਿੱਚ ਰੇਲਵੇ ਸੈਕਟਰ ਨੂੰ ਹੁਲਾਰਾ; ਪ੍ਰਧਾਨ ਮੰਤਰੀ ਰਾਜ ਵਿੱਚ ਤਿੰਨ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ
ਪ੍ਧਾਨ ਮੰਤਰੀ ਪੱਛਮੀ ਬੰਗਾਲ ਵਿੱਚ 22,000 ਕਰੋੜ ਰੁਪਏ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਨਰਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਧਾਨ ਮੰਤਰੀ ਰਘੁਨਾਥਪੁਰ ਥਰਮਲ ਪਾਵਰ ਸਟੇਸ਼ਨ ਫੇਜ਼-2 ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਹਲਦੀਆ-ਬਰੌਨੀ ਕੱਚੇ ਤੇਲ ਪਾਈਪਲਾਈਨ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਕੋਲਕਾਤਾ ਦੇ ਸ਼ਯਾਮਾ ਪ੍ਰਸਾਦ ਮੁਖਰਜੀ ਪੋਰਟ 'ਤੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ​​ਕਰਨ ਲਈ ਕਈ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪੱਛਮੀ ਬੰਗਾਲ ਵਿੱਚ ਰੇਲ, ਸੜਕ, ਐਲਪੀਜੀ ਸਪਲਾਈ ਅਤੇ ਵੇਸਟ ਵਾਟਰ ਟ੍ਰੀਟਮੈਂਟ ਨਾਲ ਸਬੰਧਿਤ ਕਈ ਹੋਰ ਪ੍ਰੋਜੈਕਟ ਪ੍ਰਮੁੱਖ ਆਕਰਸ਼ਣ ਹੋਣਗੇ।

ਊਰਜਾ ਖੇਤਰ ਨੂੰ ਪ੍ਰੋਤਸਾਹਨ ਦੇਣ ਲਈ ਤੇਲ ਅਤੇ ਗੈਸ ਖੇਤਰ ਨਾਲ ਸਬੰਧਿਤ 1.48 ਲੱਖ ਕਰੋੜ ਰੁਪਏ ਦੇ ਰਾਸ਼ਟਰੀ ਵਿਆਪੀ ਪ੍ਰੋਜੈਕਟ ਬੇਗੂਸਰਾਏ ਵਿੱਚ ਲਾਂਚ ਕੀਤੇ ਜਾਣਗੇ।
 

ਭਾਰਤ ਦੇ ਊਰਜਾ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਨੂੰ ਚਿਨ੍ਹਿਤ ਕਰਦੇ ਹੋਏ, ਪ੍ਰਧਾਨ ਮੰਤਰੀ ਕੇਜੀ ਬੇਸਿਨ ਤੋਂ 'ਫਸਟ ਆਇਲ’ ਕੱਢਣ ਦਾ ਕੰਮ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਬਿਹਾਰ ਵਿੱਚ 34,800 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਬਰੌਨੀ ਰਿਫਾਇਨਰੀ ਦੇ ਵਿਸਤਾਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ; ਪ੍ਰਧਾਨ ਮੰਤਰੀ ਰਿਫਾਇਨਰੀ ਵਿੱਚ ਅਨੇਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਬਰੌਨੀ ਫਰਟੀਲਾਈਜ਼ਰ ਪਲਾਂਟ ਦਾ ਉਦਘਾਟਨ ਕਰਨਗੇ; ਦੇਸ਼ ਵਿੱਚ ਦੁਬਾਰਾ ਚਾਲੂ ਹੋਣ ਵਾਲਾ ਚੌਥਾ ਫਰਟੀਲਾਈਜ਼ਰ ਪਲਾਂਟ

 ਬਿਹਾਰ ਵਿੱਚ ਰਾਸ਼ਟਰੀ ਰਾਜਮਾਰਗ ਨੈੱਟਵਰਕ, ਰੇਲ ਬੁਨਿਆਦੀ ਢਾਂਚਾ, ਨਮਾਮੀ ਗੰਗੇ ਪ੍ਰੋਗਰਾਮ ਨੂੰ ਭੀ ਹੁਲਾਰਾ; ਪ੍ਰਧਾਨ ਮੰਤਰੀ ਬਿਹਾਰ ਵਿੱਚ ਚਾਰ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ
ਪ੍ਰਧਾਨ ਮੰਤਰੀ ਪਟਨਾ ਵਿੱਚ ਗੰਗਾ ਨਦੀ ‘ਤੇ ਇੱਕ ਨਵੇਂ ਛੇ ਲੇਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਪਟਨਾ ਵਿੱਚ ਯੂਨਿਟੀ ਮਾਲ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਦੇਸ਼ ਵਿੱਚ ਪਸ਼ੂ ਧਨ ਲਈ ਡਿਜੀਟਲ ਡਾਟਾਬੇਸ, 'ਭਾਰਤ ਪਸ਼ੂਧਨ' ਨੂੰ ਸਮਰਪਿਤ ਕਰਨਗੇ; ਪ੍ਰਧਾਨ ਮੰਤਰੀ ਕਿਸਾਨਾਂ ਲਈ 'ਭਾਰਤ ਪਸ਼ੂ ਧਨ' ਡੇਟਾਬੇਸ ਦਾ ਉਪਯੋਗ ਕਰਨ ਲਈ '1962 ਕਿਸਾਨ ਐਪ' ਵੀ ਲਾਂਚ ਕਰਨਗੇ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 1-2 ਮਾਰਚ, 2024 ਨੂੰ ਝਾਰਖੰਡ, ਪੱਛਮੀ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ।

1 ਮਾਰਚ ਨੂੰ ਸਵੇਰੇ ਲਗਭਗ 11 ਵਜੇ ਪ੍ਰਧਾਨ ਮੰਤਰੀ ਝਾਰਖੰਡ ਦੇ ਧਨਬਾਦ ਵਿੱਚ ਸਿੰਦਰੀ ਪਹੁੰਚਣਗੇ ਅਤੇ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਝਾਰਖੰਡ ਵਿੱਚ 35,700 ਕਰੋੜ ਰੁਪਏ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਲਗਭਗ 3 ਵਜੇ , ਪ੍ਰਧਾਨ ਮੰਤਰੀ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜਿੱਥੇ ਉਹ ਪੱਛਮੀ ਬੰਗਾਲ ਦੇ ਹੁਗਲੀ ਦੇ ਅਰਾਮਬਾਗ ਵਿੱਚ 7,200 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

2 ਮਾਰਚ ਨੂੰ ਸਵੇਰੇ ਕਰੀਬ 10.30 ਵਜੇ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਪਹੁੰਚਣਗੇ, ਜਿੱਥੇ ਉਹ 15,000 ਕਰੋੜ ਰੁਪਏ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦੁਪਹਿਰ 2:30 ਵਜੇ ਪ੍ਰਧਾਨ ਮੰਤਰੀ ਬਿਹਾਰ ਦੇ ਔਰੰਗਾਬਾਦ ਵਿੱਚ 21,400 ਕਰੋੜ ਰੁਪਏ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼ਾਮ 5.15 ਵਜੇ ਪ੍ਰਧਾਨ ਮੰਤਰੀ ਬਿਹਾਰ ਦੇ ਬੇਗੁਸਰਾਏ ਪਹੁੰਚਣਗੇ, ਜਿੱਥੇ ਉਹ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਦੇਸ਼ ਭਰ ਵਿੱਚ ਲਗਭਗ 1.48 ਲੱਖ ਕਰੋੜ ਰੁਪਏ ਦੇ ਅਨੇਕ ਤੇਲ ਅਤੇ ਗੈਸ ਖੇਤਰ ਦੇ ਪ੍ਰੋਜੈਕਟਾਂ ਅਤੇ ਬਿਹਾਰ ਵਿੱਚ 13,400 ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਸਿੰਦਰੀ, ਝਾਰਖੰਡ ਵਿਖੇ

ਧਨਬਾਦ ਦੇ ਸਿੰਦਰੀ ਵਿੱਚ ਆਯੋਜਿਤ ਹੋਣ ਵਾਲੇ ਇੱਕ ਜਨਤਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਖਾਦ, ਰੇਲ, ਬਿਜਲੀ ਅਤੇ ਕੋਲਾ ਖੇਤਰ ਨਾਲ ਸਬੰਧਿਤ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਹਿੰਦੁਸਤਾਨ ਖਾਦ ਅਤੇ ਰਸਾਇਣ ਲਿਮਿਟਿਡ (ਐੱਚਯੂਆਰਐੱਲ) ਸਿੰਦਰੀ ਫਰਟੀਲਾਈਜ਼ਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ। 8900 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਇਹ ਫਰਟੀਲਾਈਜ਼ਰ ਪਲਾਂਟ ਯੂਰੀਆ ਖੇਤਰ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਸ ਨਾਲ ਦੇਸ਼ ਵਿੱਚ ਪ੍ਰਤੀ ਵਰ੍ਹੇ ਲਗਭਗ 12.7 ਐੱਲਐੱਮਟੀ ਸਵਦੇਸ਼ੀ ਯੂਰੀਆ ਉਤਪਾਦਨ ਵਧੇਗਾ, ਜਿਸ ਨਾਲ ਦੇਸ਼ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਗੋਰਖਪੁਰ ਅਤੇ ਰਾਮਾਗੁੰਡਮ ਵਿੱਚ ਖਾਦ ਪਲਾਂਟਾਂ ਦੇ ਕਾਇਆਕਲਪ ਦੇ ਬਾਅਦ ਇਹ ਦੇਸ਼ ਵਿੱਚ ਦੁਬਾਰਾ ਚਾਲੂ ਹੋਣ ਵਾਲਾ ਤੀਸਰਾ ਫਰਟੀਲਾਈਜ਼ਰ ਪਲਾਂਟ ਹੈ। ਗੋਰਖਪੁਰ ਅਤੇ ਰਾਮਾਗੁੰਡਮ ਵਿੱਚ ਫਰਟੀਲਾਈਜ਼ਰ ਪਲਾਂਟਾਂ ਨੂੰ ਕ੍ਰਮਵਾਰ: ਦਸੰਬਰ 2021 ਅਤੇ ਨਵੰਬਰ 2022 ਵਿੱਚ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ।

ਪ੍ਰਧਾਨ ਮੰਤਰੀ ਝਾਰਖੰਡ ਵਿਖੇ 17,600 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰੋਜੈਕਟਸ ਵਿੱਚ ਸੋਨ ਨਗਰ-ਅੰਡਾਲ ਨੂੰ ਜੋੜਨ ਵਾਲੀ ਤੀਸਰੀ ਅਤੇ ਚੌਥੀ ਲਾਈਨ; ਟੋਰੀ-ਸ਼ਿਵਪੁਰ ਪਹਿਲੀ ਅਤੇ ਦੂਸਰੀ ਅਤੇ ਬਿਰਾਟੋਲੀ-ਸ਼ਿਵਪੁਰ ਤੀਸਰੀ ਰੇਲਵੇ ਲਾਈਨ (ਟੋਰੀ-ਸ਼ਿਵਪੁਰ ਪ੍ਰੋਜੈਕਟ ਦਾ ਹਿੱਸਾ); ਮੋਹਨਪੁਰ-ਹੰਸੀਡੀਹਾ ਨਵੀਂ ਰੇਲ ਲਾਈਨ, ਧਨਬਾਦ-ਚੰਦਰਪੁਰਾ ਰੇਲ ਲਾਈਨ ਸ਼ਾਲ ਹੈ। ਇਨ੍ਹਾਂ ਪ੍ਰੋਜੈਕਟਸ ਤੋਂ ਰਾਜ ਵਿੱਚ ਰੇਲ ਸੇਵਾਵਾਂ ਦਾ ਵਿਸਤਾਰ ਹੋਵੇਗਾ ਅਤੇ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਹੋਵੇਗਾ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਤਿੰਨ ਟ੍ਰੇਨਾਂ ਨੂੰ ਹਰੀ ਝੰਡੀ ਵੀ ਦਿਖਾਉਣਗੇ। ਇਸ ਵਿੱਚ ਦੇਵਘਰ-ਡਿਬਰੂਗਢ ਟ੍ਰੇਨ ਸੇਵਾ, ਟਾਟਾਨਗਰ ਅਤੇ ਬਾਦਾਮਪਹਾੜ ਦੇ ਦਰਮਿਆਨ ਐੱਮਈਐੱਮਯੂ ਟ੍ਰੇਨ ਸੇਵਾ (ਰੋਜ਼ਾਨਾ) ਅਤੇ ਸ਼ਿਵਪੁਰ ਸਟੇਸ਼ਨ ਤੋਂ ਲੰਬੀ ਦੂਰੀ ਦੀ ਮਾਲਗੱਡੀ ਸ਼ਾਮਲ ਹਨ।

ਪ੍ਰਧਾਨ ਮੰਤਰ ਝਾਰਖੰਡ ਵਿੱਚ ਉੱਤਰੀ ਕਰਣਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਐੱਸਟੀਪੀਪੀ), ਚਤਰਾ ਦੀ ਯੂਨਿਟ-1 (660 ਮੈਗਾਵਾਟ) ਸਮੇਤ ਮਹੱਤਵਪੂਰਨ ਬਿਜਲੀ ਪ੍ਰੋਜੈਕਟਸ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। 7500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਇਸ ਪ੍ਰੋਜੈਕਟ ਨਾਲ ਖਤੇਰ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਹੋਵੇਗਾ। ਇਸ ਨਾਲ ਰੋਜ਼ਗਾਰ ਸਿਰਜਣ ਨੂੰ ਵੀ ਹੁਲਾਰਾ ਮਿਲੇਗਾ ਅਤੇ ਰਾਜ ਵਿੱਚ ਸਮਾਜਿਕ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ। ਨਾਲ ਹੀ ਪ੍ਰਧਾਨ ਮੰਤਰੀ ਝਾਰਖੰਡ ਵਿੱਚ ਕੋਲਾ ਖੇਤਰ ਨਾਲ ਜੁੜੇ ਪ੍ਰੋਜੈਕਟਸ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪੱਛਮੀ ਬੰਗਾਲ ਦੇ ਅਰਾਮਬਾਗ ਵਿਖੇ ਪ੍ਰਧਾਨ ਮੰਤਰੀ

ਹੁਗਲੀ ਦੇ ਅਰਾਮਬਾਗ ਵਿਖੇ ਪ੍ਰਧਾਨ ਮੰਤਰੀ ਰੇਲ, ਪੋਰਟ, ਆਇਲ ਪਾਈਪਲਾਈਨ, ਐੱਲਪੀਜੀ ਸਪਲਾਈ ਅਤੇ ਵੇਸਟ ਵਾਟਰ ਟ੍ਰੀਟਮੈਂਟ ਜਿਹੇ ਖੇਤਰਾਂ ਨਾਲ ਸਬੰਧਿਤ ਅਨੇਕ ਵਿਕਾਸਤਾਮਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ ।

ਪ੍ਰਧਾਨ ਮੰਤਰੀ ਲਗਭਗ 2,790 ਕਰੋੜ ਰੁਪਏ ਦੀ ਲਾਗਤ ਨਾਲ ਵਿਕਿਸਤ ਇੰਡੀਅਨ ਆਇਲ ਦੀ 518 ਕਿਲੋਮੀਟਰ ਲੰਬੀ ਹਲਦੀਆ-ਬਰੌਨੀ ਕੱਚੇ ਤੇਲ ਦੀ ਪਾਈਪਲਾਈਨ ਦਾ ਉਦਘਾਟਨ ਕਰਨਗੇ। ਇਹ ਪਾਈਪਲਾਈਨ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਤੋਂ ਹੋ ਕੇ ਗੁਜਰਦੀ ਹੈ। ਪਾਈਪਲਾਈਨ ਬਰੌਨੀ ਰਿਫਾਇਨਰੀ, ਬੋਂਗਈਗਾਓਂ ਰਿਫਾਇਨਰੀ ਅਤੇ ਗੁਵਹਾਟੀ ਰਿਫਾਇਨਰੀ ਨੂੰ ਸੁਰੱਖਿਅਤ, ਲਾਗਤ ਪ੍ਰਭਾਵੀ ਅਤੇ ਵਾਤਾਵਰਣ ਅਨੁਕੂਲ ਤਰੀਕੇ ਨਾਲ ਕੱਚੇ ਤੇਲ ਦੀ ਸਪਲਾਈ ਕਰੇਗੀ।

ਪ੍ਰਧਾਨ ਮੰਤਰੀ ਕੋਲਕਾਤਾ ਦੇ ਸ਼ਯਾਮਾ ਪ੍ਰਸਾਦ ਮੁਖਰਜੀ ਪੋਰਟ ‘ਤੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ ਲਗਭਗ 1000 ਕਰੋੜ ਰੁਪਏ ਦੇ ਅਨੇਕ ਪ੍ਰੋਜਕੈਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦਾ ਨੀਂਹ ਪੱਥਰ ਵੀ ਰੱਖਣਗੇ। ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ  ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਬਰਥ ਨੰਬਰ 8 ਐੱਨਐੱਸਡੀ ਦਾ ਪੁਨਰ ਨਿਰਮਾਣ ਅਤੇ ਕੋਲਕਾਤਾ ਡਾਕ ਸਿਸਟਮ ਦੇ ਬਰਥ ਨੰਬਰ 7 ਅਤੇ 8 ਐੱਨਐੱਸਡੀ ਦਾ ਮਸ਼ੀਨੀਕਰਣ ਸ਼ਾਮਲ ਹੈ।  ਪ੍ਰਧਾਨ ਮੰਤਰੀ ਹਲਦੀਆ ਡਾਲ ਕੰਪਲੈਕਸ, ਸ਼ਯਾਮਾ ਪ੍ਰਸਾਦ ਮੁਖਰਜੀ ਪੋਰਟ ਦੇ ਆਇਲ-ਜੈੱਟੀ ֲਤੇ ਅੱਗ ਬੁਝਾਊ ਪ੍ਰਣਾਲੀ ਨੂੰ ਵਧਾਉਣ ਦਾ ਪ੍ਰੋਜੈਕਟ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਨਵੀਂ ਸਥਾਪਿਤ ਅੱਗ ਬੁਝਾਉਣ ਦੀ ਸੁਵਿਧਾ ਇੱਕ ਅਤਿਆਧੁਨਿਕ ਪੂਰੀ ਤਰ੍ਹਾਂ ਨਾਲ ਸਵੈਚਾਲਿਤ ਸੈੱਟ-ਅਪ ਹੈ, ਜੋ ਅਤਿਆਧੁਨਿਕ ਗੈਸ ਅਤੇ  ਫਲੇਮ ਸੈਂਸਰਾਂ ਨਾਲ ਲੈਸ ਹੈ, ਜੋ ਖਤਰੇ ਦਾ ਤੁਰੰਤ ਪਤਾ ਲਗਾਉਣਾ ਸੁਨਿਸ਼ਚਿਤ ਕਰਦਾ ਹੈ। ਪ੍ਰਧਾਨ ਮੰਤਰੀ 40 ਟਨ ਵਜਨ ਉਠਾਉਣ ਦੀ ਸਮਰੱਥਾ ਵਾਲੀ ਹਲਦੀਆ ਡਾਕ ਕੰਪਲੈਕਸ ਦੀ ਤੀਸਰੀ ਰੇਲ ਮਾਊਂਟਡ ਕਵੇ ਕ੍ਰੇਨ (Mounted Quay Crane) (ਆਰਐੱਮਕਿਊਸੀ) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਸ਼ਯਾਮਾ ਪ੍ਰਸਾਦ ਮੁਖਰਜੀ ਪੋਰਟ, ਕੋਲਕਾਤਾ ਵਿੱਚ ਇਹ ਨਵੇਂ ਪ੍ਰੋਜੈਕਟਸ ਤੇਜ਼ੀ ਨਾਲ ਹੋਰ ਸੁਰੱਖਿਅਤ ਕਾਰਗੋ ਹੈਂਡਲਿੰਗ ਅਤੇ ਨਿਕਾਸੀ ਵਿੱਚ ਮਦਦ ਕਰਕੇ ਪੋਰਟ ਦੀ ਉਤਪਾਦਕਤਾ ਨੂੰ ਕਾਫੀ ਹੱਦ ਤੱਕ ਵਧਾਉਣਗੇ।

ਪ੍ਰਧਾਨ ਮੰਤਰੀ ਕਰੀਬ 2680 ਕਰੋੜ ਰੁਪਏ ਦੇ ਮਹੱਤਵਪੂਰਨ ਰੇਲ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੋਜੈਕਟਾਂ ਵਿੱਚ ਝਾਰਗ੍ਰਾਮ-ਸਲਗਝਾਰੀ (90 ਕਿਲੋਮੀਟਰ) ਨੂੰ ਜੋੜਨ ਵਾਲੀ ਤੀਸਰੀ ਰੇਲ ਲਾਈਨ; ਸੋਂਡਾਲੀਆ-ਚੰਪਾਪੁਕੁਰ ਰੇਲ ਲਾਈਨ (24 ਕਿਲੋਮੀਟਰ) ਦਾ ਦੋਹਰੀਕਰਣ ; ਅਤੇ ਦਨਕੁਨੀ-ਭੱਟਾਨਗਰ-ਬਾਲਟੀਕੁਰੀ ਰੇਲ ਲਾਈਨ (9 ਕਿਲੋਮੀਟਰ) ਦਾ ਦੋਹਰੀਕਰਣ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਤੋਂ ਖੇਤਰ ਵਿੱਚ ਰੇਲ ਟ੍ਰਾਂਸਪੋਰਟ ਸੁਵਿਧਾਵਾਂ ਦਾ ਵਿਸਤਾਰ ਹੋਵੇਗਾ, ਗਤੀਸ਼ੀਲਤਾ ਵਿੱਚ ਸੁਧਾਰ ਹੋਵੇਗਾ ਅਤੇ ਮਾਲ ਢੁਆਈ ਦੀ ਨਿਰਵਿਘਨ ਸੇਵਾ ਦੀ ਸੁਵਿਧਾ ਮਿਲੇਗੀ, ਜਿਸ ਨਾਲ ਖੇਤਰ ਵਿੱਚ ਆਰਥਿਕ ਅਤੇ ਉਦਯੋਗਿਕ ਵਿਕਾਸ ਹੋਵੇਗਾ।

ਪ੍ਰਧਾਨ ਮੰਤਰੀ ਖੜਗਪੁਰ ਦੇ ਵਿਦਿਆਸਾਗਰ ਇੰਡਸਟਰੀਅਲ ਪਾਰਕ ਵਿੱਚ 120 ਟੀਐੱਮਟੀਪੀਏ ਦੀ ਸਮਰੱਥਾ ਵਾਲੇ ਇੰਡੀਅਨ ਆਇਲ ਦੇ ਐੱਲਪੀਜੀ ਬੋਟਲਿੰਗ ਪਲਾਂਟ ਦਾ ਭੀ ਉਦਘਾਟਨ ਕਰਨਗੇ। 200 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਐੱਲਪੀਜੀ ਬੋਲਲਿੰਗ ਪਲਾਂਟ ਇਸ ਖੇਤਰ ਦਾ ਪਹਿਲਾ ਐੱਲਪੀਜੀ ਬੋਟਲਿੰਗ ਪਲਾਂਟ ਹੋਵੇਗਾ। ਇਹ ਪੱਛਮੀ ਬੰਗਾਲ ਵਿੱਚ ਲਗਭਗ 14.5 ਲੱਖ ਗ੍ਰਾਹਕਾਂ ਨੂੰ ਐੱਲਪੀਜੀ ਦੀ ਸਪਲਾਈ ਕਰੇਗਾ।

ਪ੍ਰਧਾਨ ਮੰਤਰੀ ਪੱਛਮੀ ਬੰਗਾਲ ਵਿੱਚ ਵੇਸਟ ਵਾਟਰ ਟ੍ਰੀਟਮੈਂਟ ਅਤੇ ਸੀਵਰੇਜ ਨਾਲ ਸਬੰਧਿਤ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਇਨ੍ਹਾਂ ਪ੍ਰੋਜੈਕਟਾਂ ਨੂੰ ਵਿਸ਼ਵ ਬੈਂਕ ਦੁਆਰਾ ਵਿਤਪੋਸ਼ਣ ਕੀਤਾ ਗਿਆ ਹੈ। ਪ੍ਰੋਜੈਕਟਾਂ ਵਿੱਚ ਹਾਵੜਾ ਵਿੱਚ 65 ਐੱਮਐੱਲਡੀ ਦੀ ਸਮਰੱਥਾ ਅਤੇ 3.3 ਕਿਲੋਮੀਟਰ ਦੇ ਸੀਵਰੇਜ ਨੈੱਟਵਰਕ ਦੇ ਨਾਲ ਇੰਟਰਸੈਪਸ਼ਨ ਅਤੇ ਡਾਇਵਰਸ਼ਨ (ਆਈਐਂਡਡੀ) ਕਾਰਜ ਅਤੇ ਸੀਵਰੇਜ ਟ੍ਰੀਟੈਮੈਂਟ ਪਲਾਂਟ (ਐੱਸਟੀਪੀ); ਬਾਲੀ ਵਿੱਚ 62 ਐੱਮਐੱਲਡੀ ਦੀ ਸਮਰੱਥਾ ਅਤੇ 11.3 ਕਿਲੋਮੀਟਰ ਦੇ ਸੀਵਰੇਜ ਨੈੱਟਵਰਕ ਦੇ ਨਾਲ ਆਈ ਐਂਡ ਡੀ ਕੰਮ ਅਤੇ ਐੱਸਟੀਪੀ, ਅਤੇ ਕਮਰਹਾਟੀ ਅਤੇ ਬਾਰਾਨਗਰ ਵਿਖੇ 60 ਐੱਮਐੱਲਡੀ ਦੀ ਸਮਰੱਥਾ ਅਤੇ 8.15 ਕਿਲੋਮੀਟਰ ਦੇ ਸੀਵਰੇਜ ਨੈੱਟਵਰਕ ਦੇ ਨਾਲ ਆਈ ਐਂਡ ਡੀ ਕਾਰਜ ਅਤੇ ਐੱਸਟੀਪੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ਵਿਖੇ

ਕ੍ਰਿਸ਼ਨਾ ਨਗਰ ਵਿਖੇ, ਪ੍ਰਧਾਨ ਮੰਤਰੀ ਬਿਜਲੀ, ਰੇਲ ਅਤੇ ਸੜਕ ਜਿਹੇ ਖੇਤਰਾਂ ਨਾਲ ਸਬੰਧਿਤ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਦੇਸ਼ ਵਿੱਚ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਪੁਰੂਲੀਆ ਜ਼ਿਲ੍ਹੇ ਦੇ ਰਘੁਨਾਥਪੁਰ ਵਿਖੇ ਸਥਿਤ ਰਘੂਨਾਥਪੁਰ ਥਰਮਲ ਪਾਵਰ ਸਟੇਸ਼ਨ ਫੇਜ਼-2 (2x660 ਮੈਗਾਵਾਟ) ਦਾ ਨੀਂਹ ਪੱਥਰ ਰੱਖਣਗੇ। ਦਾਮੋਦਰ ਵੈਲੀ ਕਾਰਪੋਰੇਸ਼ਨ ਦਾ ਇਹ ਕੋਲਾ ਆਧਾਰਿਤ ਥਰਮਲ ਪਾਵਰ ਪ੍ਰੋਜੈਕਟ ਵਿੱਚ ਅਤਿਅਧਿਕ ਕੁਸ਼ਲ ਸੁਪਰ ਕ੍ਰਿਟੀਕਲ ਟੈਕਨੋਲੋਜੀ ਦਾ ਉਪਯੋਗ ਕੀਤਾ ਜਾਂਦਾ ਹੈ। ਨਵਾਂ ਪਲਾਂਟ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।

ਪ੍ਰਧਾਨ ਮੰਤਰੀ ਮੇਜੀਆ ਥਰਮਲ ਪਾਵਰ ਸਟੇਸ਼ਨ ਦੇ ਯੂਨਿਟ 7 ਅਤੇ 8 ਦੀ ਫਲੂ ਗੈਸ ਡੀਸਲਫਰਾਈਜ਼ੇਸ਼ਨ (ਐੱਫਜੀਡੀ) ਪ੍ਰਣਾਲੀ ਦਾ ਉਦਘਾਟਨ ਕਰਨਗੇ। ਲਗਭਗ 650 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ, ਐੱਫਜੀਡੀ ਸਿਸਟਮ ਗ੍ਰਿਪ ਗੈਸਾਂ ਤੋਂ ਸਲਫਰ ਡਾਈਆਕਸਾਈਡ ਨੂੰ ਹਟਾ ਦੇਵੇਗੀ ਅਤੇ ਸਵੱਛ ਗ੍ਰਿਪ ਗੈਸ  ਦਾ ਉਤਪਾਦਨ ਕਰੇਗੀ ਅਤੇ ਜਿਪਸਮ ਬਣਾਏਗੀ, ਜਿਸਦਾ ਉਪਯੋਗ ਸੀਮਿੰਟ ਉਦਯੋਗ ਵਿੱਚ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਐੱਨਐੱਚ-12 (100 ਕਿਲੋਮੀਟਰ) ਦੇ ਫਰੱਕਾ-ਰਾਏਗੰਜ ਸੈਕਸ਼ਨ ਦੇ ਚਾਰ ਮਾਰਗੀ ਸੜਕ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ। ਲਗਭਗ 1986 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਇਹ ਪ੍ਰੋਜੈਕਟ ਆਵਾਜਾਈ ਦੀ ਭੀੜ ਨੂੰ ਘੱਟ ਕਰੇਗਾ, ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ ਅਤੇ ਉੱਤਰ ਬੰਗਾਲ ਅਤੇ ਉੱਤਰ ਪੂਰਬੀ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਦੇਵੇਗਾ।

ਪ੍ਰਧਾਨ ਮੰਤਰੀ ਪੱਛਮੀ ਬੰਗਾਲ ਵਿੱਚ 940 ਕਰੋੜ ਰੁਪਏ ਤੋਂ ਅਧਿਕ ਦੇ ਚਾਰ ਰੇਲ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਵਿੱਚ ਦਾਮੋਦਰ-ਮੋਹਿਸ਼ਿਲਾ ਰੇਲ ਲਾਈਨ ਦੇ ਦੋਹਰੀਕਰਣ ਦੇ ਪ੍ਰੋਜੈਕਟ; ਰਾਮਪੁਰਹਾਟ ਅਤੇ ਮੁਰਾਰਾਈ ਦਰਮਿਆਨ ਤੀਸਰੀ ਲਾਈਨ; ਬਜ਼ਾਰਸੌ-ਅਜ਼ੀਮਗੰਜ ਰੇਲ ਲਾਈਨ ਦਾ ਦੋਹਰੀਕਰਣ ਅਤੇ ਅਜ਼ੀਮਗੰਜ-ਮੁਰਸ਼ਿਦਾਬਾਦ ਨੂੰ ਜੋੜਨ ਵਾਲੀ ਨਵੀਂ ਲਾਈਨ ਸ਼ਾਮਲ ਹੈ।ਇਹ ਸਾਰੇ ਪ੍ਰੋਜੈਕਟਸ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ, ਮਾਲ ਢੋਆ-ਢੁਆਈ ਦੀ ਸੁਵਿਧਾ ਪ੍ਰਦਾਨ ਕਰਨਗੇ ਅਤੇ ਖੇਤਰ ਵਿੱਚ ਆਰਥਿਕ ਅਤੇ ਉਦਯੋਗਿਕ ਵਿਕਾਸ ਵਿੱਚ ਯੋਗਦਾਨ ਦੇਣਗੇ।

ਪ੍ਰਧਾਨ ਮੰਤਰੀ ਬਿਹਾਰ ਦੇ ਔਰੰਗਾਬਾਦ ਵਿਖੇ

ਔਰੰਗਾਬਾਦ ਵਿੱਚ ਪ੍ਰਧਾਨ ਮੰਤਰੀ 21,400 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਰਾਜ ਵਿੱਚ ਰਾਸ਼ਟਰੀ ਰਾਜਮਾਰਗ ਨੈੱਟਵਰਕ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ 18,100 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।  ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, ਉਨ੍ਹਾਂ ਵਿੱਚ ਐੱਨਐੱਚ-227 ਦੇ 63.4 ਕਿਲੋਮੀਟਰ ਲੰਬੇ ਦੋ-ਲੇਨ ਦਾ ਪੱਕੀ ਸੜਕ ਵਾਲਾ ਜੈਨਗਰ-ਨਰਹੀਆ ਸੈਕਸ਼ਨ; ਐੱਨਐੱਚ-131ਜੀ 'ਤੇ ਕਨਹੌਲੀ ਤੋਂ ਰਾਮਨਗਰ ਤੱਕ ਛੇ ਲੇਨ ਦੀ ਪਟਨਾ ਰਿੰਗ ਰੋਡ ਦਾ ਸੈਕਸ਼ਨ; ਕਿਸ਼ਨਗੰਜ ਸ਼ਹਿਰ ਵਿੱਚ ਮੌਜੂਦਾ ਫਲਾਈਓਵਰ ਦੇ ਸਮਾਨਾਂਤਰ 3.2 ਕਿਲੋਮੀਟਰ ਲੰਬਾ ਦੂਜਾ ਫਲਾਈਓਵਰ; 47 ਕਿਲੋਮੀਟਰ ਲੰਬੇ ਬਖਤਿਆਰਪੁਰ-ਰਾਜੌਲੀ ਨੂੰ ਚਾਰ-ਲੇਨ ਦਾ ਬਣਾਉਣਾ; ਅਤੇ ਐੱਨਐੱਚ-319 ਦੇ 55 ਕਿਲੋਮੀਟਰ ਲੰਬੇ ਅਰਾਹ-ਪਾਰੀਆ ਸੈਕਸ਼ਨ ਨੂੰ ਚਾਰ ਲੇਨ ਦਾ ਨਿਰਮਾਣ ਸ਼ਾਮਲ ਹੈ।

ਪ੍ਰਧਾਨ ਮੰਤਰੀ ਛੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ; ਜਿਸ ਵਿੱਚ  ਆਮਸ ਤੋਂ ਗ੍ਰਾਮ ਸ਼ਿਵਰਾਮਪੁਰ ਤੱਕ 55 ਕਿਲੋਮੀਟਰ ਲੰਬੇ ਚਾਰ ਲੇਨ ਵਾਲਾ  ਨਿਯੰਤਰਿਤ ਸੁਗਮਤਾ ਦੇ ਗ੍ਰੀਨਫੀਲਡ ਨੈਸ਼ਨਲ ਹਾਈਵੇਅ ਦੇ ਨਿਰਮਾਣ; ਸ਼ਿਵਰਾਮਪੁਰ ਤੋਂ ਰਾਮਨਗਰ ਤੱਕ 54 ਕਿਲੋਮੀਟਰ ਲੰਬਾ ਚਾਰ ਲੇਨ ਵਾਲਾ ਨਿਯੰਤਰਿਤ ਸੁਗਮਤਾ ਦਾ ਗ੍ਰੀਨਫੀਲਡ ਰਾਸ਼ਟਰੀ ਰਾਜਮਾਰਗ; ਪਿੰਡ ਕਲਿਆਣਪੁਰ ਤੋਂ ਪਿੰਡ ਬਲਭੱਦਰਪੁਰ ਤੱਕ 47 ਕਿਲੋਮੀਟਰ ਲੰਬਾ ਚਾਰ ਲੇਨ ਵਾਲਾ ਨਿਯੰਤਰਿਤ ਸੁਗਮਤਾ ਦਾ ਗ੍ਰੀਨਫੀਲਡ ਨੈਸ਼ਨਲ ਹਾਈਵੇ; ਬਲਭਦਰਪੁਰ ਤੋਂ ਬੇਲਾ ਨਵਾਦਾ ਤੱਕ 42 ਕਿਲੋਮੀਟਰ ਲੰਬਾ ਚਾਰ ਲੇਨ ਵਾਲਾ ਨਿਯੰਤਰਿਤ ਸੁਗਮਤਾ ਦਾ ਗ੍ਰੀਨਫੀਲਡ ਰਾਸ਼ਟਰੀ ਰਾਜਮਾਰਗ; ਦਾਨਾਪੁਰ-ਬਿਹਟਾ ਸੈਕਸ਼ਨ ਤੋਂ 25 ਕਿਲੋਮੀਟਰ ਲੰਬਾ ਚਾਰ ਲੇਨ ਵਾਲਾ ਐਲੀਵੇਟਿਡ ਕੋਰੀਡੋਰ; ਅਤੇ ਬਿਹਟਾ-ਕੋਇਲਵਾੜ ਸੈਕਸ਼ਨ ਦੇ ਮੌਜੂਦਾ ਦੋ ਲੇਨ ਤੋਂ ਚਾਰ ਲੇਨ ਕੈਰੇਜਵੇਅ ਦਾ ਅਪਗ੍ਰੇਡ  ਸ਼ਾਮਲ ਹੈ। ਸੜਕੀ ਪ੍ਰੋਜੈਕਟਾਂ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਯਾਤਰਾ ਦਾ ਸਮਾਂ ਘਟ ਹੋਵੇਗਾ, ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਦਾ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।

ਪ੍ਰਧਾਨ ਮੰਤਰੀ ਗੰਗਾ ਨਦੀ 'ਤੇ ਛੇ ਲੇਨ ਵਾਲੇ ਪੁਲ ਦਾ ਨੀਂਹ ਪੱਥਰ ਭੀ ਰੱਖਣਗੇ, ਜਿਸ ਨੂੰ ਪਟਨਾ ਰਿੰਗ ਰੋਡ ਦੇ  ਇੱਕ ਹਿੱਸੇ ਵਜੋਂ ਵਿਕਸਿਤ ਕੀਤਾ ਜਾਵੇਗਾ। ਇਹ ਪੁਲ ਦੇਸ਼ ਦੇ ਸਭ ਤੋਂ ਲੰਬੇ ਨਦੀ ਪੁਲਾਂ ਵਿੱਚੋਂ ਇੱਕ ਹੋਵੇਗਾ। ਇਹ ਪ੍ਰੋਜੈਕਟ ਪਟਨਾ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਨੂੰ ਘਟ ਕਰੇਗਾ ਅਤੇ ਬਿਹਾਰ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਵਿਚਕਾਰ ਤੇਜ਼ ਅਤੇ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰੇਗਾ, ਜਿਸ ਨਾਲ ਪੂਰੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਬਿਹਾਰ ਵਿੱਚ ਨਮਾਮੀ ਗੰਗੇ ਦੇ ਤਹਿਤ ਲਗਭਗ 2,190 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ 12 ਪ੍ਰੋਜੈਕਟਾਂ ਦਾ ਉਦਘਾਟਨ ਭੀ ਕਰਨਗੇ। ਪ੍ਰੋਜੈਕਟਾਂ ਵਿੱਚ ਸੈਦਪੁਰ ਅਤੇ ਪਹਾੜੀ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ; ਸੈਦਪੁਰ, ਬੇਉੜ, ਪਹਾੜੀ ਜ਼ੋਨ ਆਈਵੀਏ ਲਈ ਸੀਵਰੇਜ ਨੈੱਟਵਰਕ; ਕਰਮਾਲੀਚੱਕ ਵਿੱਚ ਸੀਵਰੇਜ ਨੈੱਟਵਰਕ ਨਾਲ ਸੀਵਰੇਜ ਸਿਸਟਮ; ਪਹਾੜੀ ਜ਼ੋਨ-ਵੀ ਵਿੱਚ ਸੀਵਰੇਜ ਸਕੀਮ; ਅਤੇ ਬਾੜ, ਛਪਰਾ, ਨੌਗਾਛੀਆ, ਸੁਲਤਾਨਗੰਜ ਅਤੇ ਸੋਨਪੁਰ ਸ਼ਹਿਰਾਂ ਵਿੱਚ ਇੰਟਰਸੈਪਸ਼ਨ, ਡਾਇਵਰਸ਼ਨ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਸ਼ਾਮਲ ਹਨ। ਇਹ ਪ੍ਰੋਜੈਕਟਸ ਕਈ ਸਥਾਨਾਂ 'ਤੇ ਗੰਗਾ ਨਦੀ ਵਿੱਚ ਛੱਡੇ ਜਾਣ ਤੋਂ ਪਹਿਲਾਂ ਵੇਸਟ ਪਾਣੀ ਦੇ ਇਲਾਜ ਨੂੰ ਸੁਨਿਸ਼ਚਿਤ ਕਰਨਗੇ, ਜਿਸ ਨਾਲ ਨਦੀ ਦੀ ਸਵੱਛਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਪਟਨਾ ਵਿੱਚ ਯੂਨਿਟੀ ਮਾਲ ਦਾ ਨੀਂਹ ਪੱਥਰ ਰੱਖਣਗੇ। 200 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ ਹੋਣ ਵਾਲੇ ਇਸ ਪ੍ਰੋਜੈਕਟ ਦੀ ਕਲਪਨਾ ਇੱਕ ਅਤਿ-ਆਧੁਨਿਕ ਸੁਵਿਧਾ ਵਜੋਂ ਕੀਤੀ ਗਈ ਹੈ, ਜਿਸ ਵਿੱਚ ਅੰਤਰਰਾਸ਼ਟਰੀ ਡਿਜ਼ਾਈਨ ਅਭਿਆਸਾਂ, ਟੈਕਨੋਲੋਜੀ, ਸੁਵਿਧਾ ਅਤੇ ਸੁੰਦਰੀਕਰਣ ਸ਼ਾਮਲ ਹੈ। ਮਾਲ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਨੂੰ ਸਮਰਪਿਤ ਸਥਾਨ ਪ੍ਰਦਾਨ ਕਰੇਗਾ, ਜਿਸ ਨਾਲ ਉਹ ਆਪਣੇ ਵਿਸ਼ਿਸ਼ਟ ਉਤਪਾਦਾਂ ਅਤੇ ਸ਼ਿਲਪ ਕੌਸ਼ਲ ਦਾ ਪ੍ਰਦਰਸ਼ਨ ਕਰ ਸਕਣਗੇ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 36 ਬੜੇ ਸਟਾਲ ਅਤੇ ਬਿਹਾਰ ਦੇ ਹਰੇਕ ਜ਼ਿਲ੍ਹੇ ਲਈ 38 ਛੋਟੇ ਸਟਾਲ ਹੋਣਗੇ। ਯੂਨਿਟੀ ਮਾਲ ਸਥਾਨਕ ਨਿਰਮਾਣ ਅਤੇ ਇੱਕ ਜ਼ਿਲ੍ਹਾ ਇੱਕ ਉਤਪਾਦ, ਭੂਗੋਲਿਕ ਸੰਕੇਤ (ਜੀਆਈ) ਉਤਪਾਦਾਂ ਅਤੇ ਬਿਹਾਰ ਅਤੇ ਭਾਰਤ ਦੇ ਹੈਂਡੀਕਰਾਫਟ ਉਤਪਾਦਾਂ ਨੂੰ ਉਤਸ਼ਾਹਿਤ ਕਰੇਗਾ। ਇਸ ਪ੍ਰੋਜੈਕਟ ਨਾਲ ਰੋਜ਼ਗਾਰ ਸਿਰਜਣ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰਾਜ ਤੋਂ ਨਿਰਯਾਤ ਦੇ ਮਾਮਲੇ ਵਿੱਚ ਮਹੱਤਵਪੂਰਨ ਸਮਾਜਿਕ-ਆਰਥਿਕ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਬਿਹਾਰ ਵਿੱਚ ਤਿੰਨ ਰੇਲਵੇ ਪ੍ਰੋਜੈਕਟਸ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਵਿੱਚ ਪਾਟਲੀਪੁੱਤਰ ਤੋਂ ਪਹਿਲਜਾ ਰੇਲਵੇ ਲਾਈਨ ਦੇ ਦੋਹਰੀਕਰਣ ਦੇ ਪ੍ਰੋਜੈਕਟ; ਬੰਧੂਆ-ਪੈਮਾਰ ਦੇ ਦਰਮਿਆਨ 26 ਕਿਲੋਮੀਟਰ ਲੰਬੀ ਨਵੀਂ ਰੇਲ ਲਾਈਨ; ਅਤੇ ਗਯਾ ਵਿਖੇ ਇੱਕ ਐੱਮਈਐੱਮਯੂ ਸ਼ੈੱਡ ਭੀ ਸ਼ਾਮਲ ਹੈ। ਪ੍ਰਧਾਨ ਮੰਤਰੀ ਆਰਾ ਬਾਈਪਾਸ ਰੇਲ ਲਾਈਨ ਦਾ ਵੀ ਨੀਂਹ ਪੱਥਰ ਰੱਖਣਗੇ। ਰੇਲ ਪ੍ਰੋਜੈਕਟਾਂ ਨੂੰ ਬਿਹਤਰ ਰੇਲ ਕਨੈਕਟੀਵਿਟੀ ਹੋਵੇਗੀ, ਲਾਈਨ ਸਮਰੱਥਾ ਅਤੇ ਟ੍ਰੇਨਾਂ ਦੀ ਗਤੀਸ਼ੀਲਤਾ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਬਿਹਾਰ ਦੇ ਬੇਗੂਸਰਾਏ ਵਿਖੇ

ਬੇਗੂਸਰਾਏ ਵਿੱਚ ਜਨਤਕ ਸਮਾਰੋਹ ਦੇਸ਼ ਵਿੱਚ ਊਰਜਾ ਖੇਤਰ ਨੂੰ ਮਹੱਤਵਪੂਰਨ ਪ੍ਰੋਤਸਾਹਨ ਦਾ ਗਵਾਹ ਬਣੇਗਾ। ਇਸ ਦਿਨ ਪ੍ਰਧਾਨ ਮੰਤਰੀ ਲਗਭਗ 1.48 ਲੱਖ ਕਰੋੜ ਰੁਪਏ ਦੇ ਅਨੇਕ ਤੇਲ ਅਤੇ ਗੈਸ ਪ੍ਰੋਜੈਕਟਾਂ ਦਾ ਉਦਘਾਟਨ, ਲੋਕਅਰਪਣ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟਸ ਕੇਜੀ ਬੇਸਿਨ ਦੇ ਨਾਲ-ਨਾਲ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਬਿਹਾਰ, ਹਰਿਆਣਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ ਅਤੇ ਕਰਨਾਟਕ ਵਿੱਚ ਫੈਲੇ ਹੋਏ ਹਨ।

ਪ੍ਰਧਾਨ ਮੰਤਰੀ ਕੇਜੀ ਬੇਸਿਨ ਤੋਂ ‘ਫਸਟ ਆਇਲ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਓਐੱਨਜੀਸੀ ਕ੍ਰਿਸ਼ਨਾ ਗੋਦਾਵਰੀ ਡੀਪ ਵਾਟਰ ਪ੍ਰੋਜੈਕਟ ਤੋਂ ਪਹਿਲੇ ਕੱਚੇ ਤੇਲ ਦੇ ਟੈਂਕਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਕੇਜੀ ਬੇਸਿਨ ਤੋਂ 'ਫਸਟ ਆਇਲ’ ਕੱਢਣਾ ਭਾਰਤ ਦੇ ਊਰਜਾ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹੈ, ਜੋ ਊਰਜਾ ਆਯਾਤ 'ਤੇ ਸਾਡੀ ਨਿਰਭਰਤਾ ਨੂੰ  ਕਾਫ਼ੀ ਘੱਟ ਕਰ ਦੇਵੇਗਾ। ਇਹ ਪ੍ਰੋਜੈਕਟ ਭਾਰਤ ਦੇ ਊਰਜਾ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਭੀ ਕਰੇਗਾ, ਜਿਸ ਨਾਲ ਊਰਜਾ ਸੁਰੱਖਿਆ ਨੂੰ ਮਜ਼ਬੂਤੀ ​ਅਤੇ ਆਰਥਿਕ ਲਚਕੀਲੇਪਣ ਨੂੰ ਹੁਲਾਰਾ ਮਿਲੇਗਾ।

ਬਿਹਾਰ ਵਿੱਚ ਲਗਭਗ 14,000 ਕਰੋੜ ਰੁਪਏ ਦੇ ਤੇਲ ਅਤੇ ਗੈਸ ਸੈਕਟਰ ਦੇ ਪ੍ਰੋਜੈਕਟਸ ਸ਼ੁਰੂ ਕੀਤੇ ਜਾਣਗੇ। ਇਸ ਵਿੱਚ 11,400 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟ ਲਾਗਤ ਵਾਲੇ ਬਰੌਨੀ ਰਿਫਾਇਨਰੀ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਣਾ ਅਤੇ ਬਰੌਨੀ ਰਿਫਾਇਨਰੀ ਵਿੱਚ ਗਰਿੱਡ ਬੁਨਿਆਦੀ ਢਾਂਚੇ ਵਰਗੇ ਪ੍ਰੋਜੈਕਟਾਂ ਦਾ ਉਦਘਾਟਨ ਸ਼ਾਮਲ ਹੈ; ਇਸ ਵਿੱਚ ਪਾਰਾਦੀਪ-ਹਲਦੀਆ-ਦੁਰਗਾਪੁਰ ਐਲਪੀਜੀ ਪਾਈਪਲਾਈਨ ਦਾ ਪਟਨਾ ਅਤੇ ਮੁਜ਼ੱਫਰਪੁਰ ਤੱਕ ਵਿਸਤਾਰ ਸ਼ਾਮਲ ਹੈ।

ਦੇਸ਼ ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ਹੋਰ ਮਹੱਤਵਪੂਰਨ ਤੇਲ ਅਤੇ ਗੈਸ ਪ੍ਰੋਜੈਕਟਾਂ ਵਿੱਚ ਹਰਿਆਣਾ ਵਿੱਚ ਪਾਣੀਪਤ ਰਿਫਾਇਨਰੀ ਅਤੇ ਪੈਟਰੋ ਕੈਮੀਕਲ ਕੰਪਲੈਕਸ ਦਾ ਵਿਸਤਾਰ; ਪਾਣੀਪਤ ਰਿਫਾਇਨਰੀ ਵਿਖੇ 3-ਜੀ ਈਥਾਨੌਲ ਪਲਾਂਟ ਅਤੇ ਕੈਟਾਲਿਸਟ ਪਲਾਂਟ; ਆਂਧਰਾ ਪ੍ਰਦੇਸ਼ ਵਿੱਚ ਵਿਸਾਖ ਰਿਫਾਇਨਰੀ ਆਧੁਨਿਕੀਕਰਨ ਪ੍ਰੋਜੈਕਟ (ਵੀਆਰਐੱਮਪੀ); ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਪ੍ਰੋਜੈਕਟ ਦੇ ਦਾਇਰੇ ਵਿੱਚ ਪੰਜਾਬ ਦੇ ਫਾਜ਼ਿਲਕਾ, ਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਨੂੰ ਰੱਖਿਆ ਗਿਆ ਹੈ। ਇਸੇ ਤਰ੍ਹਾਂ, ਗੁਲਬਰਗਾ ਕਰਨਾਟਕ ਵਿੱਚ ਨਵਾਂ ਪੀਓਐੱਲ ਡਿਪੂ, ਮਹਾਰਾਸ਼ਟਰ ਵਿੱਚ ਮੁੰਬਈ ਹਾਈ ਨਾਰਥ ਪੁਨਰ ਵਿਕਾਸ ਫੇਜ਼-4 ਆਦਿ ਭੀ ਇਸ ਵਿੱਚ ਸ਼ਾਮਲ ਹਨ। ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ ਐਂਡ ਐਨਰਜੀ (ਆਈਆਈਪੀਈ) ਦਾ ਨੀਂਹ ਪੱਥਰ ਭੀ ਰੱਖਣਗੇ।

ਪ੍ਰਧਾਨ ਮੰਤਰੀ ਬਰੌਨੀ ਵਿੱਚ ਹਿੰਦੁਸਤਾਨ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਲਿਮਿਟਿਡ (ਐੱਚਆਰਐੱਲ) ਖਾਦ ਪਲਾਂਟ ਦਾ ਉਦਘਾਟਨ ਕਰਨਗੇ। 9500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਪਲਾਂਟ ਕਿਸਾਨਾਂ ਨੂੰ ਕਿਫਾਇਤੀ ਦਰਾਂ 'ਤੇ ਯੂਰੀਆ ਉਪਲਬਧ ਕਰਵਾਏਗਾ ਅਤੇ ਉਨ੍ਹਾਂ ਦੀ ਉਤਪਾਦਕਤਾ ਅਤੇ ਵਿੱਤੀ ਸਥਿਰਤਾ ਵਿੱਚ ਵਾਧਾ ਕਰੇਗਾ। ਦੇਸ਼ ਵਿੱਚ ਮੁੜ ਤੋਂ ਚਾਲੂ ਹੋਣ ਵਾਲਾ ਚੌਥਾ ਫਰਟੀਲਾਈਜ਼ਰ ਪਲਾਂਟ ਹੋਵੇਗਾ।

ਪ੍ਰਧਾਨ ਮੰਤਰੀ ਲਗਭਗ 3917 ਕਰੋੜ ਰੁਪਏ ਦੇ ਅਨੇਕ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਰਾਘੋਪੁਰ-ਫੋਰਬਿਸਗੰਜ ਗੇਜ ਪਰਿਵਰਤਨ ਦੇ ਪ੍ਰੋਜੈਕਟ; ਮੁਕੁਰੀਆ-ਕਟਿਹਾਰ-ਕੁਮੇਦਪੁਰ ਰੇਲਵੇ ਲਾਈਨ ਦਾ ਦੋਹਰੀਕਰਣ; ਬਰੌਨੀ-ਬਛਵਾੜਾ ਤੀਸਰੀ ਅਤੇ ਚੌਥੀ ਲਾਈਨ ਲਈ ਪ੍ਰੋਜੈਕਟ, ਕਟਿਹਾਰ-ਜੋਗਬਨੀ ਰੇਲ ਸੈਕਸ਼ਨ ਦਾ ਬਿਜਲੀਕਰਣ, ਸਮੇਤ ਹੋਰ ਪ੍ਰੋਜੈਕਟਸ ਸ਼ਾਮਲ ਹਨ। ਇਹ ਪ੍ਰੋਜੈਕਟਸ ਯਾਤਰਾ ਨੂੰ ਵਧੇਰੇ ਪਹੁੰਚਯੋਗ ਬਣਾਉਣਗੇ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ। ਪ੍ਰਧਾਨ ਮੰਤਰੀ ਚਾਰ ਟ੍ਰੇਨਾਂ ਨੂੰ ਭੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਜਿਨ੍ਹਾਂ ਵਿੱਚ ਦਾਨਾਪੁਰ-ਜੋਗਬਾਨੀ ਐਕਸਪ੍ਰੈੱਸ (ਦਰਭੰਗਾ-ਸਕਰੀ ਦੇ ਰਾਹ) ਜੋਗਬਾਣੀ-ਸਹਰਸਾ ਐਕਸਪ੍ਰੈੱਸ; ਸੋਨਪੁਰ-ਵੈਸ਼ਾਲੀ ਐਕਸਪ੍ਰੈੱਸ; ਅਤੇ ਜੋਗਬਨੀ-ਸਿਲੀਗੁੜੀ ਐਕਸਪ੍ਰੈੱਸ ਹੈ।

ਪ੍ਰਧਾਨ ਮੰਤਰੀ ਦੇਸ਼ ਵਿੱਚ ਪਸ਼ੂ ਧਨ ਲਈ ਇੱਕ ਡਿਜੀਟਲ ਡਾਟਾਬੇਸ 'ਭਾਰਤ ਪਸ਼ੂਧਨ' ਰਾਸ਼ਟਰ ਨੂੰ ਸਮਰਪਿਤ ਕਰਨਗੇ।  । ਨੈਸ਼ਨਲ ਡਿਜੀਟਲ ਲਾਈਵਸਟਾਕ ਮਿਸ਼ਨ (ਐੱਨਡੀਐੱਲਐੱਮ) ਦੇ ਤਹਿਤ ਵਿਕਸਤ 'ਭਾਰਤ ਪਸ਼ੂ ਧਨ' ਹਰੇਕ ਪਸ਼ੂਧਨ ਨੂੰ ਅਲਾਟ ਇੱਕ ਵਿਲੱਖਣ 12-ਅੰਕੀ ਟੈਗ ਆਈਡੀ ਦਾ ਉਪਯੋਗ ਕਰੇਗਾ। ਪ੍ਰੋਜੈਕਟ ਦੇ ਤਹਿਤ ਅਨੁਮਾਨਿਤ 30.5 ਕਰੋੜ ਪਸ਼ੂਆਂ ਵਿੱਚੋਂ, ਲਗਭਗ 29.6 ਕਰੋੜ ਨੂੰ ਪਹਿਲਾਂ ਹੀ ਟੈਗ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੇ ਵੇਰਵੇ ਡੇਟਾਬੇਸ ਵਿੱਚ ਉਪਲਬਧ ਹਨ। 'ਭਾਰਤ ਪਸ਼ੂਧਨ' ਪਸ਼ੂਆਂ ਲਈ ਟਰੇਸਬਿਲਟੀ ਸਿਸਟਮ ਪ੍ਰਦਾਨ ਕਰਕੇ ਕਿਸਾਨਾਂ ਨੂੰ ਸਖਤ ਬਣਾਏਗਾਅਤੇ ਬਿਮਾਰੀ ਦੀ ਨਿਗਰਾਨੀ ਅਤੇ ਨਿਯੰਤਰਣ ਵਿੱਚ ਭੀ ਮਦਦ ਕਰੇਗਾ।

ਪ੍ਰਧਾਨ ਮੰਤਰੀ ‘1962 ਫਾਰਮਰਜ਼ ਐਪ’ ਭੀ ਲਾਂਚ ਕਰਨਗੇ। ਇਹ ਇੱਕ ਅਜਿਹਾ ਐਪ ਹੈ ਜੋ 'ਭਾਰਤ ਪਸ਼ੂ ਧਨ' ਡੇਟਾਬੇਸ ਦੇ ਤਹਿਤ ਮੌਜੂਦ ਸਾਰੇ ਡੇਟਾ ਅਤੇ ਸੂਚਨਾਵਾਂ ਨੂੰ ਰਿਕਾਰਡ ਕਰਦਾ ਹੈ, ਜਿਸਦਾ ਉਪਯੋਗ ਕਿਸਾਨਾਂ ਕਰ ਸਕਦੇ ਹਨ।

*******

ਡੀਐੱਸ/ਐੱਸਟੀ



(Release ID: 2010842) Visitor Counter : 28