ਕੋਲਾ ਮੰਤਰਾਲਾ
ਕੁਦਰਤ ਦਾ ਸਸ਼ਕਤੀਕਰਨ ਅਤੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨਾ : ਕੋਲਾ ਸਮਾਜਾਂ ਦੇ ਲਾਭ ਲਈ ਟਿਕਾਊ ਹਰਿਆਲੀ ਪਹਿਲਕਦਮੀਆਂ ਰਾਹੀਂ ਲੈਂਡਸਕੇਪ ਨੂੰ ਬਦਲਦਾ ਕੋਲਾ ਸੈਕਟਰ
Posted On:
22 FEB 2024 12:48PM by PIB Chandigarh
ਕੋਲਾ ਮੰਤਰਾਲੇ ਦੇ ਮਾਰਗ-ਦਰਸ਼ਨ ਅਤੇ ਨਿਗਰਾਨੀ ਹੇਠ ਕੋਲਾ/ਲਿਗਨਾਈਟ ਜਨਤਕ ਖੇਤਰ ਦੀਆਂ ਇਕਾਈਆਂ ਨੇ ਦੇਸ਼ ਦੀਆਂ ਵੱਧ ਰਹੀਆਂ ਊਰਜਾ ਮੰਗਾਂ ਨੂੰ ਪੂਰਾ ਕਰਨ ਲਈ ਸਮੇਂ ਦੇ ਨਾਲ ਨਾ ਸਿਰਫ ਆਪਣੇ ਉਤਪਾਦਨ ਦੇ ਪੱਧਰ ਨੂੰ ਵਧਾਇਆ ਹੈ, ਸਗੋਂ ਕਈ ਤਰ੍ਹਾਂ ਦੇ ਹਲਕੇ ਅਤੇ ਟਿਕਾਊ ਉਪਾਵਾਂ ਨੂੰ ਲਾਗੂ ਕਰਕੇ ਸਥਾਨਕ ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਵੀ ਕੀਤਾ ਹੈ। ਟਿਕਾਊ ਹਰਿਆਲੀ ਪਹਿਲਕਦਮੀ ਦੇ ਹਿੱਸੇ ਵਜੋਂ ਕੋਲਾ/ਲਿਗਨਾਈਟ ਜਨਤਕ ਖੇਤਰ ਦੀਆਂ ਇਕਾਈਆਂ ਵੱਲੋਂ ਵੱਖ-ਵੱਖ ਸਾਈਟਾਂ 'ਤੇ ਦੇਸੀ ਅਰਥਾਤ ਜੱਦੀ ਪ੍ਰਜਾਤੀਆਂ ਦੇ ਨਾਲ ਵਿਆਪਕ ਪੌਦੇ ਲਗਾਉਣ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਵਿੱਚ ਜ਼ਿਆਦਾ ਬੋਝ (ਓਬੀ) ਡੰਪ, ਢੋਆ-ਢੁਆਈ ਦੀਆਂ ਸੜਕਾਂ, ਖਾਣਾਂ ਦੇ ਘੇਰੇ, ਰਿਹਾਇਸ਼ੀ ਕਲੋਨੀਆਂ ਅਤੇ ਲੀਜ਼ ਖੇਤਰ ਤੋਂ ਬਾਹਰ ਉਪਲਬਧ ਜ਼ਮੀਨ ਸ਼ਾਮਲ ਹੈ। ਵਿਗਿਆਨਕ ਸੰਸਥਾਵਾਂ ਦੇ ਨਾਲ ਸਹਿਯੋਗ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਪੌਦੇ ਲਗਾਉਣ ਦੇ ਯਤਨਾਂ ਨੂੰ ਮੁਹਾਰਤ ਵਾਲੇ ਲੋਕਾਂ ਦਾ ਸਮਰਥਨ ਪ੍ਰਾਪਤ ਹੈ ਅਤੇ ਈਕੋ-ਬਹਾਲੀ ਸਾਈਟਾਂ ਅਤੇ ਬਹੁ-ਪੱਧਰੀ ਪੌਦੇ ਲਗਾਉਣ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਅਸਾਨੀ ਹੁੰਦੀ ਹੈ।
ਪੌਦੇ ਲਗਾਉਣ ਦੇ ਪ੍ਰੋਗਰਾਮ ਵਿੱਚ ਇੱਕ ਵੰਨ ਸੁਵੰਨੀ ਪਹੁੰਚ ਅਪਣਾਈ ਜਾਂਦੀ ਹੈ, ਜਿਸ ਵਿੱਚ ਛਾਂ ਦੇਣ ਵਾਲੇ ਰੁੱਖ, ਜੰਗਲਾਤ ਦੇ ਉਦੇਸ਼ਾਂ ਲਈ ਪ੍ਰਜਾਤੀਆਂ, ਦਵਾਈਆਂ ਵਾਲੇ ਪੌਦੇ ਅਤੇ ਜੜੀ ਬੂਟੀਆਂ, ਫਲ ਦੇਣ ਵਾਲੇ ਰੁੱਖ, ਲੱਕੜ ਦੇ ਮੁੱਲ ਵਾਲੇ ਰੁੱਖ, ਅਤੇ ਸਜਾਵਟੀ/ਐਵੇਨਿਊ ਪੌਦੇ ਸ਼ਾਮਲ ਹੁੰਦੇ ਹਨ। ਫਲ ਪੈਦਾ ਕਰਨ ਵਾਲੀਆਂ ਕਿਸਮਾਂ, ਦਵਾਈਆਂ ਵਾਲੇ ਪੌਦਿਆਂ ਦੇ ਨਾਲ, ਨਾ ਸਿਰਫ ਜੈਵ ਵਿਭਿੰਨਤਾ ਦੀ ਸੰਭਾਲ ਵਿੱਚ ਯੋਗਦਾਨ ਪਾਉਂਦੀਆਂ ਹਨ ਬਲਕਿ ਸਥਾਨਕ ਭਾਈਚਾਰਿਆਂ ਨੂੰ ਵਾਧੂ ਸਮਾਜਿਕ-ਆਰਥਿਕ ਲਾਭ ਵੀ ਪ੍ਰਦਾਨ ਕਰਦੀਆਂ ਹਨ। ਫਲ ਦੇਣ ਵਾਲੀਆਂ ਕਿਸਮਾਂ ਜਿਵੇਂ ਜਾਮੁਨ, ਇਮਲੀ, ਗੰਗਾ ਇਮਲੀ, ਬੇਲ, ਅੰਬ, ਸੀਤਾਫਲ ਆਦਿ, ਦਵਾਈਆਂ/ਜੜੀ ਬੂਟੀਆਂ ਜਿਵੇਂ ਕਿ ਨਿੰਮ, ਕਰੰਜ, ਆਂਵਲਾ (ਆਂਵਲਾ), ਅਰਜੁਨ, ਆਦਿ, ਲੱਕੜ ਦੇ ਮੁੱਲ ਵਾਲੇ ਰੁੱਖ ਜਿਵੇਂ ਕਿ ਸਾਲ, ਟੀਕ, ਸ਼ਿਵਨ, ਘਮਰ, ਸਿਸੂ, ਕਾਲਾ ਸਿਰਸ, ਸਫੇਦ ਸਿਰਸ, ਬਾਂਸ, ਪੈਲਟੋਫੋਰਮ, ਬਬੂਲ, ਆਦਿ, ਸਜਾਵਟੀ/ਐਵੇਨਿਊ ਪਲਾਂਟ ਜਿਵੇਂ ਕਿ ਗੁਲਮੋਹਰ, ਕਚਨਾਰ, ਅਮਲਤਾਸ, ਪੀਪਲ, ਝਰੂਲ, ਆਦਿ। ਇਸ ਤੋਂ ਇਲਾਵਾ ਰਾਜ ਦੇ ਜੰਗਲਾਤ ਵਿਭਾਗਾਂ ਅਤੇ ਕਾਰਪੋਰੇਸ਼ਨਾਂ ਨਾਲ ਨਜ਼ਦੀਕੀ ਸਹਿਯੋਗ ਇਹ ਯਕੀਨੀ ਬਣਾਉਂਦਾ ਹੈ ਕਿ ਪੌਦੇ ਲਗਾਉਣ ਲਈ ਸਭ ਤੋਂ ਅਨੁਕੂਲ ਕਿਸਮਾਂ ਦੀ ਚੋਣ ਕੀਤੀ ਗਈ ਹੈ, ਜਿਸ ਨਾਲ ਪੁਨਰ-ਨਿਰਮਾਣ ਦੇ ਯਤਨਾਂ ਦੀ ਸਫਲਤਾ ਅਤੇ ਸਥਿਰਤਾ ਨੂੰ ਯਕੀਨੀ ਬਣਾਇਆ ਜਾਂਦਾ ਹੈ।
ਸੀਸੀਐੱਲ ਦੇ ਐੱਨ ਕੇ ਖੇਤਰ ਵਿੱਚ ਪੌਦੇ ਲਗਾਏ ਗਏ
ਪਿਛਲੇ ਪੰਜ ਸਾਲਾਂ ਵਿੱਚ (ਵਿੱਤੀ ਸਾਲ 2019-20 ਤੋਂ ਵਿੱਤੀ ਸਾਲ 2023-24 ਜਨਵਰੀ ਤੱਕ), ਕੋਲਾ/ਲਿਗਨਾਈਟ ਜਨਤਕ ਖੇਤਰ ਦੀਆਂ ਇਕਾਈਆਂ ਨੇ 10,784 ਹੈਕਟੇਅਰ ਤੋਂ ਵੱਧ ਖੇਤਰ ਵਿੱਚ 235 ਲੱਖ ਤੋਂ ਵੱਧ ਬੂਟੇ ਲਗਾਏ ਹਨ, ਇਸ ਤਰ੍ਹਾਂ ਕਾਰਬਨ ਸਿੰਕ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਮੁੜ ਪ੍ਰਾਪਤੀ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨ ਲਈ, ਕੋਲਾ/ਲਿਗਨਾਈਟ ਜਨਤਕ ਖੇਤਰ ਦੀਆਂ ਇਕਾਈਆਂ ਉਪਗ੍ਰਹਿ ਨਿਗਰਾਨੀ ਸੇਵਾਵਾਂ ਲੈਂਦੀਆਂ ਹਨ।
ਵਿੱਤੀ ਸਾਲ 2019-20 ਤੋਂ ਕੋਲਾ/ਲਿਗਨਾਈਟ ਜਨਤਕ ਖੇਤਰ ਦੀਆਂ ਇਕਾਈਆਂ ਵੱਲੋਂ ਲਗਾਏ ਪੌਦੇ
ਹਾਲ ਹੀ ਵਿੱਚ, ਕੋਲਾ/ਲਿਗਨਾਈਟ ਜਨਤਕ ਖੇਤਰ ਦੀਆਂ ਇਕਾਈਆਂ ਨੇ ਆਪਣੇ ਢੁਕਵੇਂ ਕਮਾਂਡ ਖੇਤਰਾਂ ਵਿੱਚ ਮਿਆਵਾਕੀ ਪਲਾਂਟੇਸ਼ਨ ਵਿਧੀ ਨੂੰ ਅਪਣਾਇਆ ਹੈ। ਮਿਆਵਾਕੀ ਤਕਨੀਕ ਜੰਗਲਾਂ ਅਤੇ ਵਾਤਾਵਰਣ ਦੀ ਬਹਾਲੀ ਲਈ ਇੱਕ ਵਿਲੱਖਣ ਪਹੁੰਚ ਹੈ, ਜਿਸਦੀ ਸ਼ੁਰੂਆਤ ਜਾਪਾਨੀ ਬਨਸਪਤੀ ਵਿਗਿਆਨੀ ਡਾ. ਅਕੀਰਾ ਮੀਆਵਾਕੀ ਵੱਲੋਂ ਕੀਤੀ ਗਈ ਹੈ। ਇਸ ਦਾ ਮੁੱਖ ਟੀਚਾ ਸੀਮਤ ਖੇਤਰ ਦੇ ਅੰਦਰ ਹਰੇ ਕਵਰ ਨੂੰ ਵਧਾਉਣਾ ਹੈ। ਇਸ ਨਵੀਨਤਾਕਾਰੀ ਵਿਧੀ ਦਾ ਉਦੇਸ਼ ਸਿਰਫ਼ 10 ਸਾਲਾਂ ਵਿੱਚ ਇੱਕ ਸੰਘਣੇ ਜੰਗਲ ਦੀ ਸਥਾਪਨਾ ਕਰਨਾ ਹੈ, ਇੱਕ ਅਜਿਹੀ ਪ੍ਰਕਿਰਿਆ ਜਿਸ ਲਈ ਆਮ ਤੌਰ 'ਤੇ ਇੱਕ ਸਦੀ ਦੀ ਲੋੜ ਹੁੰਦੀ ਹੈ। ਇਸ ਵਿੱਚ ਬਹੁ-ਪੱਧਰੀ ਜੰਗਲਾਂ ਦੀ ਕਾਸ਼ਤ ਕਰਨਾ ਸ਼ਾਮਲ ਹੈ, ਜੋ ਤੇਜ਼ੀ ਨਾਲ ਵਿਕਾਸ ਦਰਸਾਉਂਦੇ ਹਨ ਅਤੇ ਮੂਲ ਜੰਗਲਾਂ ਵਿੱਚ ਪਾਈ ਜਾਂਦੀ ਕੁਦਰਤੀ ਜੈਵ ਵਿਭਿੰਨਤਾ ਦੀ ਨਕਲ ਕਰਦੇ ਹਨ। ਮਿਆਵਾਕੀ ਤਕਨੀਕ ਨੂੰ ਲਾਗੂ ਕਰਨ ਲਈ ਪ੍ਰਤੀ ਵਰਗ ਮੀਟਰ ਦੋ ਤੋਂ ਚਾਰ ਕਿਸਮਾਂ ਦੇ ਦੇਸੀ ਰੁੱਖ ਲਗਾਉਣ ਦਾ ਕੰਮ ਸ਼ਾਮਲ ਹੈ। ਖਾਸ ਤੌਰ 'ਤੇ, ਚੁਣਿੰਦਾ ਪੌਦਿਆਂ ਦੀਆਂ ਕਿਸਮਾਂ ਵੱਡੇ ਪੱਧਰ 'ਤੇ ਸਵੈ-ਨਿਰਭਰ ਹੁੰਦੀਆਂ ਹਨ ਅਤੇ ਇਹ ਨਿਯਮਤ ਰੱਖ-ਰਖਾਅ ਜਿਵੇਂ ਕਿ ਖਾਦ ਪਾਉਣ ਅਤੇ ਪਾਣੀ ਦੇਣ ਦੀ ਜ਼ਰੂਰਤ ਨੂੰ ਖਤਮ ਕਰਦੀਆਂ ਹਨ। ਇਸ ਵਿਧੀ ਦੇ ਅੰਦਰ, ਰੁੱਖ ਸਵੈ-ਸਥਿਰਤਾ ਪ੍ਰਾਪਤ ਕਰਦੇ ਹਨ ਅਤੇ ਬੇਮਿਸਾਲ ਤੇ ਸ਼ਾਨਦਾਰ ਤਿੰਨ ਸਾਲਾਂ ਦੀ ਸਮਾਂ ਸੀਮਾ ਦੇ ਅੰਦਰ ਆਪਣੀ ਉਚਾਈ ਤੱਕ ਪਹੁੰਚਦੇ ਹਨ। ਪੌਦਿਆਂ ਵਿੱਚ ਆਪਸੀ ਨਿਰਭਰਤਾ ਇੱਕ ਦੂਜੇ ਦੇ ਵਿਕਾਸ ਵਿੱਚ ਸਹਾਇਤਾ ਕਰਦੀ ਹੈ ਅਤੇ ਨਾਲ ਦੇ ਨਾਲ ਹੀ ਸਮੁੱਚੀ ਸਿਹਤ ਅਤੇ ਜੀਵਨ ਸ਼ਕਤੀ ਨੂੰ ਉਤਸ਼ਾਹਿਤ ਕਰਦੀ ਹੈ। ਨਤੀਜੇ ਵਜੋਂ, ਰੁੱਖ ਰਵਾਇਤੀ ਤਰੀਕਿਆਂ ਨਾਲੋਂ ਬਹੁਤ ਤੇਜ਼ੀ ਨਾਲ ਵਿਕਾਸ ਦਰ ਪ੍ਰਦਰਸ਼ਿਤ ਕਰਦੇ ਹਨ ਅਤੇ ਉੱਚੇ ਕਾਰਬਨ ਸਿੰਕ ਬਣਾਉਣ ਵਿਚ ਯੋਗਦਾਨ ਪਾਉਂਦੇ ਹਨ।
ਐੱਮਸੀਐੱਲ ਨੇ ਸੁੰਦਰਗੜ੍ਹ ਰੇਂਜ ਦੇ ਸੁਬਲਾਯਾ ਪਿੰਡ ਵਿੱਚ ਐੱਮਸੀਐੱਲ ਦੇ ਕੁਲਦਾ ਓਸੀਪੀ ਵਿੱਚ ਮੀਆਵਾਕੀ ਵਿਧੀ ਅਪਣਾਈ। ਡੀਐੱਫਓ, ਸੁੰਦਰਗੜ੍ਹ 8000 ਬੂਟੇ ਪ੍ਰਤੀ ਹੈਕਟੇਅਰ ਦੀ ਘਣਤਾ 'ਤੇ 10 ਹੈਕਟੇਅਰ 'ਤੇ 2 ਪੈਚਾਂ ਵਿਚ ਪੌਦੇ ਲਗਾਉਣ ਦੀ ਮਿਆਵਾਕੀ ਤਕਨੀਕ ਦਾ ਕੰਮ ਕਰ ਰਿਹਾ ਹੈ। ਕੁਲਦਾ ਓਸੀਪੀ ਵਿੱਚ ਮਿਆਵਾਕੀ ਜੰਗਲ ਵਿੱਚ ਬੀਜੀਆਂ ਜਾਣ ਵਾਲੀਆਂ ਕਿਸਮਾਂ ਜਿਵੇਂ ਕਿ ਅਰਜੁਨ, ਆਸਨ, ਫਾਸੀ, ਸਾਲ, ਬੀਜਾ, ਕਰੰਜ, ਧੌਦਾ, ਘਮਰ, ਮਹੋਗਨੀ, ਅਸ਼ੋਕ, ਪਾਟਲੀ, ਛੱਤਿਆਨ, ਧੁਰੰਜ, ਹੇਰਾ, ਬਹੇਰਾ, ਆਂਵਲਾ, ਅਮਰੂਦ, ਅੰਬ, ਜੈਕਫਰੂਟ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਕੋਲਾ/ਲਿਗਨਾਈਟ ਜਨਤਕ ਖੇਤਰ ਦੀਆਂ ਇਕਾਈਆਂ ਨੇ ਚਾਲੂ ਵਿੱਤੀ ਸਾਲ ਵਿੱਚ ਕੋਲੇ ਦੀਆਂ ਖਾਣਾਂ ਵਿੱਚ ਅਤੇ ਇਸਦੇ ਆਲੇ-ਦੁਆਲੇ ਤਕਰੀਬਣ 15 ਹੈਕਟੇਅਰ ਮਿਆਵਾਕੀ ਪਲਾਂਟੇਸ਼ਨ ਕੀਤੀ ਹੈ।
ਐੱਮਸੀਐੱਲ ਵਿੱਚ ਮੀਆਵਾਕੀ ਪੌਦੇ ਲਗਾਉਣ
ਪੌਦੇ ਲਗਾਉਣ ਦੀਆਂ ਪਹਿਲਕਦਮੀਆਂ ਨਾ ਸਿਰਫ਼ ਮਾਈਨਿੰਗ ਗਤੀਵਿਧੀਆਂ ਦੇ ਵਾਤਾਵਰਣੀ ਪ੍ਰਭਾਵ ਨੂੰ ਘੱਟ ਕਰਦੀਆਂ ਹਨ ਬਲਕਿ ਜੈਵ ਵਿਭਿੰਨਤਾ ਦੀ ਬਹਾਲੀ, ਈਕੋਸਿਸਟਮ ਸੇਵਾਵਾਂ ਨੂੰ ਵਧਾਉਣ, ਕਾਰਬਨ ਸਿੰਕ ਬਣਾਉਣ, ਸਥਾਨਕ ਭਾਈਚਾਰਿਆਂ ਲਈ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ। ਵਿਗਿਆਨਕ ਮੁਹਾਰਤ, ਭਾਈਚਾਰਕ ਸ਼ਮੂਲੀਅਤ, ਅਤੇ ਮਿਆਵਾਕੀ ਪਲਾਂਟੇਸ਼ਨ ਵਰਗੇ ਨਵੀਨਤਾਕਾਰੀ ਤਰੀਕਿਆਂ ਦਾ ਲਾਭ ਲੈ ਕੇ, ਕੋਲਾ/ਲਿਗਨਾਈਟ ਜਨਤਕ ਖੇਤਰ ਦੀਆਂ ਇਕਾਈਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੇ, ਲਚਕੀਲੇ ਲੈਂਡਸਕੇਪ ਦੀ ਵਿਰਾਸਤ ਦਾ ਨਿਰਮਾਣ ਕਰ ਰਹੇ ਹਨ।
*************
ਐੱਸਟੀ
(Release ID: 2009370)
Visitor Counter : 65