ਖਾਣ ਮੰਤਰਾਲਾ
ਦਸੰਬਰ, 2023 ਵਿੱਚ ਦੇਸ਼ ਵਿੱਚ ਖਣਿਜ ਉਤਪਾਦਨ ਵਿੱਚ 5.1% ਦਾ ਵਾਧਾ ਹੋਇਆ
ਮਹੱਤਵਪੂਰਨ ਖਣਿਜਾਂ ਨੇ ਸਕਾਰਾਤਮਕ ਵਾਧਾ ਦਰਸਾਇਆ
Posted On:
22 FEB 2024 2:06PM by PIB Chandigarh
ਦਸੰਬਰ, 2023 (ਆਧਾਰ: 2011-12=100) ਮਹੀਨੇ ਲਈ ਖਣਿਜ ਉਤਪਾਦਨ ਦਾ ਸੂਚਕਾਂਕ ਦਸੰਬਰ, 2022 ਦੇ ਪੱਧਰ ਦੇ ਮੁਕਾਬਲੇ 5.1% ਵੱਧ ਹੈ। ਆਰਜ਼ੀ ਅੰਕੜਿਆਂ ਅਨੁਸਾਰ ਇੰਡੀਅਨ ਬਿਊਰੋ ਆਫ਼ ਮਾਈਨਜ਼ ਦੇ ਅਨੁਸਾਰ, ਅਪ੍ਰੈਲ-ਦਸੰਬਰ, 2023-24 ਦੀ ਮਿਆਦ ਲਈ ਪਿਛਲੇ ਸਾਲ ਦੀ ਬਰਾਬਰ ਮਿਆਦ ਦੇ ਮੁਕਾਬਲੇ ਸੰਚਤ ਵਾਧਾ 8.5% ਹੈ।
ਦਸੰਬਰ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਇਸ ਪ੍ਰਕਾਰ ਸੀ: ਕੋਲਾ 929 ਲੱਖ, ਲਿਗਨਾਈਟ 40 ਲੱਖ, ਪੈਟਰੋਲੀਅਮ (ਕੱਚਾ) 25 ਲੱਖ, ਕੱਚਾ ਲੋਹਾ 255 ਲੱਖ, ਚੂਨਾ ਪੱਥਰ 372 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 3078 ਮਿਲੀਅਨ ਕਿਊ ਮੀ, ਬਾਕਸਾਈਟ 2429 ਹਜ਼ਾਰ, ਕ੍ਰੋਮਾਈਟ 235 ਹਜ਼ਾਰ, ਕਾਪਰ ਕੰਸਨਟ੍ਰੇਟ 11 ਹਜ਼ਾਰ, ਲੈੱਡ ਕੰਸਨਟ੍ਰੇਟ 35 ਹਜ਼ਾਰ, ਮੈਂਗਨੀਜ਼ 319 ਹਜ਼ਾਰ, ਜ਼ਿੰਕ ਕੰਸਨਟ੍ਰੇਟ 148 ਹਜ਼ਾਰ, ਫਾਸਫੋਰਾਈਟ 117 ਹਜ਼ਾਰ, ਮੈਗਨੀਸਾਈਟ 16 ਹਜ਼ਾਰ ਟਨ ਅਤੇ ਸੋਨਾ 122 ਕਿ.ਗ੍ਰਾ.।
ਦਸੰਬਰ, 2022 ਦੇ ਮੁਕਾਬਲੇ ਦਸੰਬਰ, 2023 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਮੈਗਨੇਸਾਈਟ (83.7%), ਲੈੱਡ ਕੰਸਨਟ੍ਰੇਟ (16.5%), ਲਿਗਨਾਈਟ (14.6%), ਕਾਪਰ ਕੰਸਨਟ੍ਰੇਟ (13.7%), ਚੂਨਾ ਪੱਥਰ (12.5%), ਕੋਲਾ (10.8%), ਜ਼ਿੰਕ ਕੰਸਨਟ੍ਰੇਟ (7.8%), ਬਾਕਸਾਈਟ (6.6%), ਕੁਦਰਤੀ ਗੈਸ (ਯੂ) (6.6%), ਕੱਚਾ ਮੈਂਗਨੀਜ਼ (4.0%) ਅਤੇ ਕੱਚਾ ਲੋਹਾ (1.3%) ਅਤੇ ਹੋਰ ਮਹੱਤਵਪੂਰਨ ਖਣਿਜ ਜੋ ਨਕਾਰਾਤਮਕ ਵਾਧਾ ਦਰਸਾਉਂਦੇ ਹਨ ਉਨ੍ਹਾਂ ਵਿੱਚ ਸ਼ਾਮਲ ਹਨ: ਪੈਟਰੋਲੀਅਮ (ਕੱਚਾ) (-1.0%), ਸੋਨਾ (-29.9%), ਕ੍ਰੋਮਾਈਟ (-30.8%), ਫਾਸਫੋਰਾਈਟ (-31.2%) ਅਤੇ ਹੀਰਾ (-74.4%)।
**********
ਐੱਸਟੀ
(Release ID: 2008980)
Visitor Counter : 50