ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਗਰੀਨਵਾਸ਼ਿੰਗ ਦੀ ਰੋਕਥਾਮ ਅਤੇ ਰੈਗੂਲੇਸ਼ਨ ਲਈ ਤਿਆਰ ਡਰਾਫ਼ਟ ਦਿਸ਼ਾ-ਨਿਰਦੇਸ਼ਾਂ 'ਤੇ ਜਨਤਕ ਟਿੱਪਣੀਆਂ ਮੰਗੀਆਂ
ਡਰਾਫ਼ਟ ਦਿਸ਼ਾ-ਨਿਰਦੇਸ਼ ਸਾਰੇ ਇਸ਼ਤਿਹਾਰਾਂ 'ਤੇ ਲਾਗੂ ਹੋਣਗੇ; ਜਿਸ ਵੀ ਵਿਅਕਤੀ ’ਤੇ ਇਹ ਦਿਸ਼ਾ-ਨਿਰਦੇਸ਼ ਲਾਗੂ ਹੁੰਦੇ ਹਨ, ਉਹ ਗਰੀਨਵਾਸ਼ਿੰਗ ਵਿੱਚ ਸ਼ਾਮਲ ਨਹੀਂ ਹੋ ਸਕਦਾ
ਇਹ ਦਿਸ਼ਾ-ਨਿਰਦੇਸ਼ ਝੂਠੇ ਜਾਂ ਗੁਮਰਾਹਕੁੰਨ ਵਾਤਾਵਰਨ ਸਬੰਧੀ ਦਾਅਵਿਆਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੇ ਗਏ ਹਨ
ਸੀਸੀਪੀਏ ਨੇ ਇਹਨਾਂ ਦਿਸ਼ਾ-ਨਿਰਦੇਸ਼ਾਂ 'ਤੇ 21 ਮਾਰਚ, 2024 ਤੱਕ 30 ਦਿਨਾਂ ਦੇ ਅੰਦਰ ਅੰਦਰ ਜਨਤਕ ਟਿੱਪਣੀਆਂ/ਸੁਝਾਅ ਮੰਗੇ ਹਨ
Posted On:
20 FEB 2024 4:25PM by PIB Chandigarh
ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਨੇ ਗਰੀਨਵਾਸ਼ਿੰਗ ਦੀ ਰੋਕਥਾਮ ਅਤੇ ਰੈਗੂਲੇਸ਼ਨ ਲਈ ਡਰਾਫ਼ਟ ਦਿਸ਼ਾ-ਨਿਰਦੇਸ਼ਾਂ 'ਤੇ ਜਨਤਕ ਟਿੱਪਣੀਆਂ ਮੰਗੀਆਂ ਹਨ। ਡਰਾਫ਼ਟ ਦਿਸ਼ਾ-ਨਿਰਦੇਸ਼ ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਵੈੱਬਸਾਈਟ 'ਤੇ ਰੱਖੇ ਗਏ ਹਨ ਅਤੇ ਹੇਠਾਂ ਦਿੱਤੇ ਗਏ ਲਿੰਕ ਰਾਹੀਂ ਪਹੁੰਚਯੋਗ ਹਨ-
https://consumeraffairs.nic.in/sites/default/files/fileuploads/latestnews/Draft%20Guidline%20with%20approval.pdf
ਜਨਤਕ ਟਿੱਪਣੀਆਂ/ਸੁਝਾਅ/ਫੀਡਬੈਕ ਦੀ ਮੰਗ ਕੀਤੀ ਗਈ ਹੈ ਅਤੇ ਇਹ ਕੇਂਦਰੀ ਅਥਾਰਿਟੀ ਨੂੰ 30 ਦਿਨਾਂ ਦੇ ਅੰਦਰ (21 ਮਾਰਚ 2024 ਤੱਕ) ਉਪਲਬਧ ਕਰਵਾਈ ਜਾ ਸਕਦੀ ਹੈ।
ਖਪਤਕਾਰ ਮਾਮਲਿਆਂ ਦੇ ਵਿਭਾਗ (ਡੀਓਸੀਏ) ਨੇ ਓਐੱਮ ਮਿਤੀ 2 ਨਵੰਬਰ, 2023 ਅਨੁਸਾਰ "ਗਰੀਨਵਾਸ਼ਿੰਗ" 'ਤੇ ਸਲਾਹ-ਮਸ਼ਵਰੇ ਲਈ ਹਿੱਸੇਦਾਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਵਿੱਚ ਐੱਨਐੱਲਯੂ, ਕਾਨੂੰਨੀ ਫਰਮਾਂ, ਸਰਕਾਰ ਅਤੇ ਸਵੈ-ਇੱਛੁਕ ਖਪਤਕਾਰ ਸੰਸਥਾਵਾਂ (ਵੀਸੀਓ) ਅਤੇ ਸਾਰੀਆਂ ਪ੍ਰਮੁੱਖ ਉਦਯੋਗਿਕ ਸੰਗਠਨਾਂ ਦੀ ਪ੍ਰਤੀਨਿਧਤਾ ਸੀ।
ਗਰੀਨਵਾਸ਼ਿੰਗ ਦੀ ਰੋਕਥਾਮ ਅਤੇ ਰੈਗੂਲੇਸ਼ਨ ਲਈ ਡਰਾਫ਼ਟ ਦਿਸ਼ਾ ਨਿਰਦੇਸ਼ਾਂ ਨੂੰ ਅੰਤਿਮ ਰੂਪ ਦੇਣ ਲਈ ਕਮੇਟੀ ਦੀਆਂ ਤਿੰਨ ਮੀਟਿੰਗਾਂ ਕੀਤੀਆਂ ਗਈਆਂ। ਪਿਛਲੀ ਮੀਟਿੰਗ 10 ਜਨਵਰੀ, 2024 ਨੂੰ ਹੋਈ ਸੀ, ਜਿਸ ਵਿੱਚ ਕਮੇਟੀ ਮੈਂਬਰਾਂ ਨਾਲ ਪ੍ਰਸਤਾਵਿਤ ਦਿਸ਼ਾ-ਨਿਰਦੇਸ਼ਾਂ ਦੇ ਡਰਾਫ਼ਟ 'ਤੇ ਚਰਚਾ ਕੀਤੀ ਗਈ ਸੀ। ਗਰੀਨਵਾਸ਼ਿੰਗ ਦੀ ਰੋਕਥਾਮ ਅਤੇ ਰੈਗੂਲੇਸ਼ਨ ਲਈ ਡਰਾਫ਼ਟ ਦਿਸ਼ਾ-ਨਿਰਦੇਸ਼ ਸਾਰੇ ਕਮੇਟੀ ਮੈਂਬਰਾਂ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੇ ਗਏ ਹਨ ਅਤੇ ਹੁਣ ਜਨਤਕ ਸਲਾਹ-ਮਸ਼ਵਰੇ ਲਈ ਪੇਸ਼ ਕੀਤੇ ਜਾ ਰਹੇ ਹਨ। ਪ੍ਰਸਤਾਵਿਤ ਦਿਸ਼ਾ-ਨਿਰਦੇਸ਼ ਖਪਤਕਾਰ ਸੁਰੱਖਿਆ ਐਕਟ 2019 ਦੀ ਧਾਰਾ 18 (2) (l) ਅਧੀਨ ਜਾਰੀ ਕੀਤੇ ਜਾਣਗੇ।
ਡਰਾਫ਼ਟ ਦਿਸ਼ਾ-ਨਿਰਦੇਸ਼ ਗਰੀਨਵਾਸ਼ਿੰਗ ਦੀ "ਕਿਸੇ ਵੀ ਧੋਖੇਧੜੀ ਜਾਂ ਗੁਮਰਾਹਕੁੰਨ ਅਭਿਆਸ ਵਜੋਂ ਵਿਆਖਿਆ ਕਰਦੇ ਹਨ, ਜਿਸ ਵਿੱਚ ਅਤਿਕਥਨੀ, ਅਸਪਸ਼ਟ, ਝੂਠੇ, ਜਾਂ ਬੇਬੁਨਿਆਦ ਵਾਤਾਵਰਨ ਸਬੰਧੀ ਦਾਅਵੇ ਅਤੇ ਗੁਮਰਾਹਕੁੰਨ ਸ਼ਬਦਾਂ, ਸੰਕੇਤਾਂ ਜਾਂ ਚਿੱਤਰਾਂ ਦੀ ਵਰਤੋਂ ਕਰਕੇ, ਢੁਕਵੀਂ ਜਾਣਕਾਰੀ ਨੂੰ ਛੁਪਾਉਣਾ, ਛੱਡਣਾ ਜਾਂ ਲੁਕਾਉਣ ਤੋਂ ਇਲਾਵਾ ਹਾਨੀਕਾਰਕ ਗੁਣਾਂ ਨੂੰ ਘੱਟ ਕਰਨ ਜਾਂ ਛੁਪਾਉਂਦੇ ਹੋਏ ਸਕਾਰਾਤਮਕ ਵਾਤਾਵਰਨੀ ਪਹਿਲੂ ’ਤੇ ਜ਼ੋਰ ਦੇਣਾ ਸ਼ਾਮਲ ਹੈ।
ਦਿਸ਼ਾ-ਨਿਰਦੇਸ਼ ਸਾਰੇ ਇਸ਼ਤਿਹਾਰਾਂ ਅਤੇ ਸੇਵਾ ਪ੍ਰਦਾਤਾ, ਉਤਪਾਦ ਵਿਕਰੇਤਾ, ਵਿਗਿਆਪਨਦਾਤਾ ਜਾਂ ਕਿਸੇ ਵਿਗਿਆਪਨ ਏਜੰਸੀ ਜਾਂ ਸਮਰਥਨਕਰਤਾ 'ਤੇ ਲਾਗੂ ਹੋਣਗੇ, ਜਿਨ੍ਹਾਂ ਦੀ ਸੇਵਾ ਅਜਿਹੇ ਸਮਾਨ ਜਾਂ ਸੇਵਾਵਾਂ ਦੇ ਇਸ਼ਤਿਹਾਰ ਵਾਸਤੇ ਲਈ ਜਾਂਦੀ ਹੈ। ਦਿਸ਼ਾ ਨਿਰਦੇਸ਼ ਇਹ ਵਿਵਸਥਾ ਵੀ ਪ੍ਰਦਾਨ ਕਰਦੇ ਹਨ ਕਿ ਅਸਪਸ਼ਟ ਸ਼ਬਦਾਂ ਜਿਵੇਂ ਕਿ 'ਹਰਾ', 'ਈਕੋ-ਫਰੈਂਡਲੀ', 'ਈਕੋ-ਚੇਤਨਾ', 'ਪਲੈਨੇਟ ਲਈ ਚੰਗਾ', 'ਬੇਰਹਿਮੀ-ਮੁਕਤ' ਅਤੇ ਇਸ ਤਰ੍ਹਾਂ ਦੇ ਦਾਅਵੇ ਸਿਰਫ ਢੁਕਵੇਂ ਖੁਲਾਸਿਆਂ ਨਾਲ ਵਰਤੇ ਜਾਣ।
ਦਿਸ਼ਾ-ਨਿਰਦੇਸ਼ ਵੱਖ-ਵੱਖ ਖੁਲਾਸੇ ਕਰਦੇ ਹਨ, ਜੋ ਹਰੇ ਦਾਅਵੇ ਕਰਨ ਵਾਲੀ ਕੰਪਨੀ ਵੱਲੋਂ ਕੀਤੇ ਜਾਣੇ ਚਾਹੀਦੇ ਹਨ। ਵੱਖ-ਵੱਖ ਖੁਲਾਸੇ ਹਨ:-
(ੳ) ਯਕੀਨੀ ਬਣਾਓ ਕਿ ਇਸ਼ਤਿਹਾਰਾਂ ਜਾਂ ਸੰਚਾਰਾਂ ਵਿੱਚ ਵਾਤਾਵਰਨ ਸਬੰਧੀ ਸਾਰੇ ਦਾਅਵਿਆਂ ਦਾ ਤਾਂ ਸਿੱਧੇ ਤੌਰ 'ਤੇ ਜਾਂ ਕਿਉ ਆਰ ਕੋਡਾਂ ਜਾਂ ਵੈੱਬ ਲਿੰਕਸ ਵਰਗੀ ਤਕਨਾਲੋਜੀ ਰਾਹੀਂ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾਵੇ।
(ਅ) ਅਣਉੱਚਿਤ ਪਹਿਲੂਆਂ ਨੂੰ ਛੁਪਾਉਂਦੇ ਹੋਏ ਵਾਤਾਵਰਨ ਸਬੰਧੀ ਦਾਅਵਿਆਂ ਨੂੰ ਅਨੁਕੂਲਤਾ ਨਾਲ ਉਜਾਗਰ ਕਰਨ ਲਈ ਚੋਣਵੇਂ ਰੂਪ ਵਿੱਚ ਡਾਟਾ ਪੇਸ਼ ਕਰਨ ਤੋਂ ਬਚੋ।
(ੲ) ਵਾਤਾਵਰਨ ਸਬੰਧੀ ਦਾਅਵਿਆਂ ਦੇ ਦਾਇਰੇ ਨੂੰ ਸਪਸ਼ਟ ਤੌਰ 'ਤੇ ਪਰਿਭਾਸ਼ਤ ਕਰੋ, ਇਹ ਨਿਰਧਾਰਤ ਕਰਦੇ ਹੋਇਆਂ ਕਿ ਕੀ ਉਹ ਉਤਪਾਦਾਂ, ਨਿਰਮਾਣ ਪ੍ਰਕਿਰਿਆਵਾਂ, ਪੈਕੇਜਿੰਗ, ਉਤਪਾਦ ਦੀ ਵਰਤੋਂ, ਨਿਪਟਾਰੇ, ਸੇਵਾਵਾਂ, ਜਾਂ ਸੇਵਾ ਪ੍ਰਬੰਧ ਪ੍ਰਕਿਰਿਆਵਾਂ ਨਾਲ ਸਬੰਧਤ ਹਨ।
(ਸ) ਸਾਰੇ ਵਾਤਾਵਰਨ ਸਬੰਧੀ ਦਾਅਵਿਆਂ ਦੀ ਪੁਸ਼ਟੀ ਪ੍ਰਮਾਣਿਤ ਸਬੂਤਾਂ ਨਾਲ ਹੋਣੀ ਚਾਹੀਦੀ ਹੈ ।
(ਹ) ਤੁਲਨਾਤਮਕ ਵਾਤਾਵਰਨ ਸਬੰਧੀ ਦਾਅਵੇ ਜੋ ਇੱਕ ਉਤਪਾਦ ਜਾਂ ਸੇਵਾ ਦੀ ਦੂਜੇ ਨਾਲ ਤੁਲਨਾ ਕਰਦੇ ਹਨ, ਪ੍ਰਮਾਣਿਤ ਅਤੇ ਸਬੰਧਿਤ ਡਾਟਾ 'ਤੇ ਅਧਾਰਤ ਹੋਣੇ ਚਾਹੀਦੇ ਹਨ।
(ਕ) ਭਰੋਸੇਯੋਗ ਪ੍ਰਮਾਣੀਕਰਨ, ਭਰੋਸੇਯੋਗ ਵਿਗਿਆਨਕ ਸਬੂਤ ਅਤੇ ਪ੍ਰਮਾਣਿਕਤਾ ਲਈ ਸੁਤੰਤਰ ਤੀਜੀ-ਧਿਰ ਵੱਲੋਂ ਪੁਸ਼ਟੀ ਦੇ ਨਾਲ ਠੋਸ ਵਿਸ਼ੇਸ਼ ਵਾਤਾਵਰਨ ਦਾਅਵਿਆਂ ਨੂੰ ਪ੍ਰਮਾਣਿਤ ਕਰਨ।
ਦਿਸ਼ਾ-ਨਿਰਦੇਸ਼ ਇਹ ਵੀ ਪ੍ਰਦਾਨ ਕਰਦੇ ਹਨ ਕਿ ਅਭਿਲਾਸ਼ੀ ਜਾਂ ਭਵਿੱਖੀ ਵਾਤਾਵਰਨ ਸਬੰਧੀ ਦਾਅਵੇ ਤਾਂ ਹੀ ਕੀਤੇ ਜਾ ਸਕਦੇ ਹਨ ਜਦੋਂ ਸਪੱਸ਼ਟ ਅਤੇ ਕਾਰਜਯੋਗ ਯੋਜਨਾਵਾਂ ਵਿਕਸਿਤ ਕੀਤੀਆਂ ਗਈਆਂ ਹੋਣ ਜਿਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਉਹਨਾਂ ਉਦੇਸ਼ਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇਗਾ।
ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਵਧੇਰੇ ਜਾਣਕਾਰੀ ਲਈ ਲਿੰਕ 'ਤੇ ਜਾਓ:
https://consumeraffairs.nic.in/sites/default/files/fileuploads/latestnews/Draft%20Guidline%20with%20approval.pdf
**************
ਏਡੀ / ਐੱਨਐੱਸ
(Release ID: 2007964)
Visitor Counter : 73