ਨੀਤੀ ਆਯੋਗ
azadi ka amrit mahotsav

ਨੀਤੀ ਆਯੋਗ ਨੇ ਸਥਿਤੀ ਪੇਪਰ ਜਾਰੀ ਕੀਤਾ- ਭਾਰਤ ਵਿੱਚ ਸੀਨੀਅਰ ਦੇਖਭਾਲ ਸੁਧਾਰ: ਸੀਨੀਅਰ ਦੇਖਭਾਲ ਪੈਰਾਡਾਈਮ ਦੀ ਮੁੜ ਕਲਪਨਾ

Posted On: 19 FEB 2024 11:26AM by PIB Chandigarh

ਨੀਤੀ ਆਯੋਗ ਨੇ 16 ਫਰਵਰੀ 2024 ਨੂੰ "ਭਾਰਤ ਵਿੱਚ ਸੀਨੀਅਰ ਦੇਖਭਾਲ ਸੁਧਾਰ: ਸੀਨੀਅਰ ਦੇਖਭਾਲ ਪੈਰਾਡਾਈਮ ਦੀ ਪੁਨਰ ਕਲਪਨਾ" ਸਿਰਲੇਖ ਵਾਲਾ ਇੱਕ ਸਥਿਤੀ ਪੇਪਰ ਜਾਰੀ ਕੀਤਾ। ਇਹ ਰਿਪੋਰਟ ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਵਲੋਂ ਮੈਂਬਰ (ਸਿਹਤ) ਡਾ. ਵਿਨੋਦ ਕੇ ਪਾਲ, ਸੀਈਓ ਬੀਵੀਆਰ ਸੁਬਰਾਮਣੀਅਮ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ (ਡੀਓਐੱਸਜੇਈ) ਦੇ ਸਕੱਤਰ ਸੌਰਭ ਗਰਗ ਦੀ ਮੌਜੂਦਗੀ ਵਿੱਚ ਜਾਰੀ ਕੀਤੀ ਗਈ।

ਸਥਿਤੀ ਪੇਪਰ ਜਾਰੀ ਕਰਨ ਮੌਕੇ ਮਿਸ ਐੱਲ ਐੱਸ ਚਾਂਗਸਨ, ਏਐੱਸ&ਐੱਮਡੀ, ਐੱਮਓਐੱਚਐੱਫਡਬਲਿਊ, ਸ਼੍ਰੀ ਰਾਜੀਬ ਸੇਨ, ਸੀਨੀਅਰ ਸਲਾਹਕਾਰ, ਨੀਤੀ ਆਯੋਗ, ਮਿਸ ਮੋਨਾਲੀ ਪੀ ਧਕਾਤੇ, ਸੰਯੁਕਤ ਸਕੱਤਰ, ਡੀਓਐੱਸਜੇਈ ਅਤੇ ਮਿਸ ਕਵਿਤਾ ਗਰਗ, ਸੰਯੁਕਤ ਸਕੱਤਰ, ਆਯੂਸ਼ ਮੰਤਰਾਲਾ ਵੀ ਮੌਜੂਦ ਸਨ। 

ਇਸ ਮੌਕੇ 'ਤੇ ਬੋਲਦੇ ਹੋਏ, ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਨੇ ਕਿਹਾ, “ਇਸ ਰਿਪੋਰਟ ਦਾ ਜਾਰੀ ਹੋਣਾ ਵਿਕਸਿਤ ਭਾਰਤ @2047 ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਦੀ ਵਚਨਬੱਧਤਾ ਵੱਲ ਇੱਕ ਕਦਮ ਹੈ। ਸੀਨੀਅਰ ਦੇਖਭਾਲ ਲਈ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਵਿਆਪਕ ਤੌਰ 'ਤੇ ਤਰਜੀਹ ਦੇਣਾ ਮਹੱਤਵਪੂਰਨ ਹੈ। ਇਹ ਮੈਡੀਕਲ ਅਤੇ ਸਮਾਜਿਕ ਪਹਿਲੂਆਂ ਤੋਂ ਇਲਾਵਾ ਸੀਨੀਅਰ ਦੇਖਭਾਲ ਦੇ ਵਿਸ਼ੇਸ਼ ਮਾਪਾਂ ਬਾਰੇ ਸੋਚਣਾ ਸ਼ੁਰੂ ਕਰਨ ਦਾ ਸਮਾਂ ਹੈ।

ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਇਹ ਉਹ ਸਮਾਂ ਹੈ ਜਦੋਂ ਬੁਢਾਪੇ ਦੇ ਸਨਮਾਨ ਨੂੰ ਬਰਕਰਾਰ ਰੱਖਣ, ਸੁਰੱਖਿਅਤ ਅਤੇ ਲਾਭਕਾਰੀ ਬਣਾਉਣ ਲਈ ਗੰਭੀਰ ਵਿਚਾਰ-ਵਟਾਂਦਰੇ ਹੋਣੇ ਚਾਹੀਦੇ ਹਨ। ਸਾਨੂੰ ਬਜ਼ੁਰਗਾਂ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਤੰਦਰੁਸਤੀ ਤੇ ਦੇਖਭਾਲ 'ਤੇ ਵਧੇਰੇ ਜ਼ੋਰ ਦੇਣ ਦੀ ਲੋੜ ਹੈ।”

ਨੀਤੀ ਆਯੋਗ ਦੇ ਸੀਈਓ ਬੀ ਵੀ ਆਰ ਸੁਬ੍ਰਾਹਮਣੀਅਮ ਨੇ ਕਿਹਾ, "ਸਿਹਤਮੰਦ ਬੁਢਾਪੇ ਲਈ ਇੱਕ ਈਕੋਸਿਸਟਮ ਨੂੰ ਵਿਕਸਤ ਕਰਨ ਵਿੱਚ ਪਰਿਵਾਰ ਅਤੇ ਪਰਿਵਾਰਕ ਕਦਰਾਂ-ਕੀਮਤਾਂ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਰਿਪੋਰਟ ਨੇ ਭਾਰਤ ਵਿੱਚ ਸਿਹਤਮੰਦ ਬੁਢਾਪੇ ਲਈ ਢੁਕਵੇਂ ਨੀਤੀ ਨਿਰਦੇਸ਼ਾਂ ਨੂੰ ਅੱਗੇ ਲਿਆਂਦਾ ਹੈ।"

ਸਕੱਤਰ ਡੀਓਐੱਸਜੇਈ ਸੌਰਭ ਗਰਗ ਨੇ ਕਿਹਾ, "ਇਹ ਰਿਪੋਰਟ ਸੀਨੀਅਰ ਦੇਖਭਾਲ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਕੀ ਕਰਨ ਦੀ ਲੋੜ ਅਤੇ ਇਸ 'ਤੇ ਕਾਰਵਾਈ ਕਰਨ ਦਾ ਸੱਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਡੀਓਐੱਸਜੇਈ ਦਾ ਵਿਆਪਕ ਫੋਕਸ ਸਨਮਾਨ ਨਾਲ ਬੁਢਾਪਾ, ਘਰ ਵਿੱਚ ਬੁਢਾਪਾ ਅਤੇ ਲਾਭਕਾਰੀ ਬੁਢਾਪੇ 'ਤੇ ਹੈ, ਜੋ ਸਮਾਜਿਕ, ਆਰਥਿਕ ਅਤੇ ਸਿਹਤ ਪਹਿਲੂਆਂ ਨੂੰ ਸ਼ਾਮਲ ਕਰੇਗਾ।

ਇਸ ਸਥਿਤੀ ਪੇਪਰ ਵਿੱਚ ਸਿਫ਼ਾਰਸ਼ਾਂ ਚਾਰ ਮੁੱਖ ਖੇਤਰਾਂ : ਸਿਹਤ, ਸਮਾਜਿਕ, ਆਰਥਿਕ/ਵਿੱਤੀ, ਅਤੇ ਡਿਜੀਟਲ, ਵਿੱਚ ਸਸ਼ਕਤੀਕਰਨ, ਸੇਵਾ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸ਼ਾਮਲ ਕਰਨ ਦੇ ਸੰਦਰਭ ਵਿੱਚ ਲੋੜੀਂਦੇ ਖਾਸ ਦਖਲ ਨੂੰ ਸ਼੍ਰੇਣੀਬੱਧ ਕਰਦੀਆਂ ਹਨ। ਇਹ ਬਜ਼ੁਰਗਾਂ ਲਈ ਵਿਕਸਤ ਹੋ ਰਹੀਆਂ ਮੈਡੀਕਲ ਅਤੇ ਗੈਰ-ਮੈਡੀਕਲ ਲੋੜਾਂ ਨੂੰ ਪਛਾਣ ਕੇ ਸੀਨੀਅਰ ਦੇਖਭਾਲ ਦੀਆਂ ਹੱਦਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹੈ, ਇਸ ਤਰ੍ਹਾਂ ਇੱਕ ਪ੍ਰਭਾਵਸ਼ਾਲੀ ਅਤੇ ਤਾਲਮੇਲ ਵਾਲੀ ਸੀਨੀਅਰ ਦੇਖਭਾਲ ਨੀਤੀ ਨੂੰ ਡਿਜ਼ਾਈਨ ਕਰਨ ਲਈ ਇੱਕ ਬਹੁ-ਪੱਖੀ ਰਣਨੀਤੀ ਦੀ ਕਲਪਨਾ ਕਰਦਾ ਹੈ।

ਸਥਿਤੀ ਪੇਪਰ "ਭਾਰਤ ਵਿੱਚ ਸੀਨੀਅਰ ਦੇਖਭਾਲ ਸੁਧਾਰ" ਨੂੰ ਰਿਪੋਰਟ ਸੈਕਸ਼ਨ ਵਿੱਚ ਇਥੇ ਦੇਖਿਆ ਜਾ ਸਕਦਾ ਹੈ: https://niti.gov.in/report-and-publication 

***************

ਡੀਐੱਸ/ਐੱਲਪੀ 


(Release ID: 2007637) Visitor Counter : 76